ਗਿਣਤੀ 31:14
ਮੂਸਾ ਫ਼ੌਜ ਦੇ ਆਗੂਆਂ, 1,000 ਆਦਮੀਆਂ ਦੇ ਕਮਾਂਡਰਾਂ ਅਤੇ 100 ਆਦਮੀਆਂ ਦੇ ਕਮਾਂਡਰਾ ਨਾਲ ਬਹੁਤ ਨਾਰਾਜ਼ ਸੀ ਜਿਹੜੇ ਯੁੱਧ ਵਿੱਚੋਂ ਵਾਪਸ ਆ ਗਏ ਸਨ।
And Moses | וַיִּקְצֹ֣ף | wayyiqṣōp | va-yeek-TSOFE |
was wroth | מֹשֶׁ֔ה | mōše | moh-SHEH |
with | עַ֖ל | ʿal | al |
officers the | פְּקוּדֵ֣י | pĕqûdê | peh-koo-DAY |
of the host, | הֶחָ֑יִל | heḥāyil | heh-HA-yeel |
captains the with | שָׂרֵ֤י | śārê | sa-RAY |
over thousands, | הָֽאֲלָפִים֙ | hāʾălāpîm | ha-uh-la-FEEM |
and captains | וְשָׂרֵ֣י | wĕśārê | veh-sa-RAY |
hundreds, over | הַמֵּא֔וֹת | hammēʾôt | ha-may-OTE |
which came | הַבָּאִ֖ים | habbāʾîm | ha-ba-EEM |
from | מִצְּבָ֥א | miṣṣĕbāʾ | mee-tseh-VA |
the battle. | הַמִּלְחָמָֽה׃ | hammilḥāmâ | ha-meel-ha-MA |
Cross Reference
ਖ਼ਰੋਜ 32:19
ਮੂਸਾ ਡੇਰੇ ਕੋਲ ਆਇਆ। ਉਸ ਨੇ ਸੋਨੇ ਦਾ ਵਛਾ ਦੇਖਿਆ, ਅਤੇ ਉਸ ਨੇ ਲੋਕਾਂ ਨੂੰ ਨੱਚਦਿਆਂ ਦੇਖਿਆ। ਮੂਸਾ ਬਹੁਤ ਕਰੋਧ ਵਿੱਚ ਆ ਗਿਆ, ਅਤੇ ਉਸ ਨੇ ਪੱਥਰ ਦੀਆਂ ਤਖਤੀਆਂ ਜ਼ਮੀਨ ਉੱਤੇ ਸੁੱਟ ਦਿੱਤੀਆ। ਤਖਤੀਆਂ ਪਰਬਤ ਦੇ ਹੇਠਾਂ ਟੋਟੇ-ਟੋਟੇ ਹੋ ਗਈਆਂ।
ਖ਼ਰੋਜ 32:22
ਹਾਰੂਨ ਨੇ ਜਵਾਬ ਦਿੱਤਾ, “ਨਾਰਾਜ਼ ਨਾ ਹੋਵੋ ਹਜ਼ੂਰ। ਤੁਸੀਂ ਜਾਣਦੇ ਹੋ ਇਹ ਲੋਕ ਹਮੇਸ਼ਾ ਗਲਤ ਗੱਲਾਂ ਕਰਨ ਲਈ ਤਿਆਰ ਰਹਿੰਦੇ ਹਨ।
ਅਹਬਾਰ 10:16
ਮੂਸਾ ਨੇ ਪਾਪ ਦੀ ਭੇਟ ਦੇ ਬੱਕਰੇ ਵੱਲ ਦੇਖਿਆ, ਪਰ ਇਹ ਪਹਿਲਾਂ ਹੀ ਸੜ ਚੁੱਕੀ ਸੀ। ਉਹ ਹਾਰੂਨ ਦੇ ਦੂਸਰੇ ਪੁੱਤਰ, ਅਲਆਜ਼ਾਰ ਅਤੇ ਈਥਾਮਾਰ ਨਾਲ ਬਹੁਤ ਨਾਰਾਜ਼ ਹੋ ਗਿਆ। ਅਤੇ ਆਖਿਆ,
ਗਿਣਤੀ 12:3
(ਮੂਸਾ ਬਹੁਤ ਨਿਰਮਲ ਬੰਦਾ ਸੀ ਉਹ ਕਦੇ ਵੀ ਪਾਪ ਨਹੀਂ ਕਰਦਾ ਸੀ ਅਤੇ ਨਾ ਹੀ ਫ਼ਢ਼ਾਂ ਮਾਰਦਾ ਸੀ। ਉਹ ਧਰਤੀ ਉਤਲੇ ਕਿਸੇ ਵੀ ਮਨੁੱਖ ਨਾਲੋ ਵੱਧੇਰੇ ਨਿਮਾਣਾ ਸੀ।)
ਗਿਣਤੀ 31:48
ਫ਼ੇਰ ਸੈਨਾ ਦੇ ਆਗੂ (1,000 ਆਦਮੀਆਂ ਦੇ ਆਗੂ ਅਤੇ 100 ਆਦਮੀਆਂ ਦੇ ਆਗੂ) ਮੂਸਾ ਕੋਲ ਆਏ।
੧ ਸਮੋਈਲ 15:13
ਸਮੂਏਲ ਸ਼ਾਊਲ ਕੋਲ ਪਹੁੰਚ ਗਿਆ ਅਤੇ ਸ਼ਾਊਲ ਨੇ ਉਸ ਨੂੰ ਸੁੱਖ-ਸਾਂਦ ਪੁੱਛੀ। ਸ਼ਾਊਲ ਨੇ ਕਿਹਾ, “ਯਹੋਵਾਹ ਤੇਰੇ ਉੱਤੇ ਕਿਰਪਾ ਕਰੇ। ਮੈਂ ਯਹੋਵਾਹ ਦੇ ਹੁਕਮ ਦੀ ਪਾਲਣਾ ਕੀਤੀ ਹੈ।”
੧ ਸਲਾਤੀਨ 20:42
ਤਾਂ ਨਬੀ ਨੇ ਪਾਤਸ਼ਾਹ ਨੂੰ ਆਖਿਆ, “ਯਹੋਵਾਹ ਫ਼ਰਮਾਉਂਦਾ ਹੈ, ਜਿਸ ਆਦਮੀ ਨੂੰ ਮੈਂ ਆਖਿਆ ਸੀ ਕਿ ਮਾਰਿਆ ਜਾਣਾ ਚਾਹੀਦਾ ਤੂੰ ਉਸ ਨੂੰ ਆਜ਼ਾਦ ਕਰ ਦਿੱਤਾ, ਇਸ ਕਾਰਣ ਉਸਦੀ ਜਾਨ ਬਦਲੇ ਤੇਰੀ ਜਾਨ ਜਾਵੇਗੀ ਅਤੇ ਉਸ ਦੇ ਆਦਮੀਆਂ ਦੇ ਬਦਲੇ ਤੇਰੇ ਆਦਮੀਆਂ ਨੂੰ ਮਰਨਾ ਪਵੇਗਾ।”
੨ ਸਲਾਤੀਨ 13:19
ਫ਼ਿਰ ਪਰਮੇਸ਼ੁਰ ਦਾ ਮਨੁੱਖ (ਅਲੀਸ਼ਾ) ਉਸ ਉੱਪਰ ਕਰੋਧਵਾਨ ਹੋਕੇ ਬੋਲਿਆ, “ਤੈਨੂੰ ਪੰਜ ਜਾਂ ਛੇ ਵਾਰੀ ਮਾਰਨਾ ਚਾਹੀਦਾ ਸੀ। ਤਦ ਤੂੰ ਅਰਾਮ ਨੂੰ ਇੰਨਾ ਮਾਰਦਾ ਕਿ ਉਸ ਨੂੰ ਨਾਸ਼ ਕਰ ਦਿੰਦਾ ਪਰ ਹੁਣ ਤੂੰ ਤਿੰਨ ਵਾਰੀ ਹੀ ਅਰਾਮ ਨੂੰ ਮਾਰੇਗਾ।”
ਅਫ਼ਸੀਆਂ 4:26
“ਜਦੋਂ ਤੁਸੀਂ ਗੁੱਸੇ ਹੁੰਦੇ ਹੋ, ਤਾਂ ਆਪਣੇ ਕ੍ਰੋਧ ਨੂੰ ਪਾਪ ਕਰਾਉਣ ਦਾ ਕਾਰਣ ਨਾ ਬਨਣ ਦਿਓ” ਸਾਰਾ ਦਿਨ ਕ੍ਰੋਧ ਕਰਨਾ ਜਾਰੀ ਨਾ ਰੱਖੋ।