ਗਿਣਤੀ 34:19
ਆਗੂਆਂ ਨੇ ਨਾਮ ਇਹ ਹਨ: ਯਹੂਦਾਹ ਦੇ ਪਰਿਵਾਰ-ਸਮੂਹ ਵਿੱਚੋਂ-ਯਫ਼ੁੰਨਹ ਦ ਪੁੱਤਰ ਕਾਲੇਬ:
And the names | וְאֵ֖לֶּה | wĕʾēlle | veh-A-leh |
of the men | שְׁמ֣וֹת | šĕmôt | sheh-MOTE |
are these: | הָֽאֲנָשִׁ֑ים | hāʾănāšîm | ha-uh-na-SHEEM |
tribe the Of | לְמַטֵּ֣ה | lĕmaṭṭē | leh-ma-TAY |
of Judah, | יְהוּדָ֔ה | yĕhûdâ | yeh-hoo-DA |
Caleb | כָּלֵ֖ב | kālēb | ka-LAVE |
the son | בֶּן | ben | ben |
of Jephunneh. | יְפֻנֶּֽה׃ | yĕpunne | yeh-foo-NEH |
Cross Reference
ਗਿਣਤੀ 26:65
ਕਿਉਂਕਿ ਯਹੋਵਾਹ ਨੇ ਇਸਰਾਏਲ ਦੇ ਉਨ੍ਹਾਂ ਲੋਕਾਂ ਨੂੰ ਦੱਸਿਆ ਸੀ ਕਿ ਉਹ ਸਾਰੇ ਹੀ ਮਾਰੂਥਲ ਅੰਦਰ ਮਾਰੇ ਜਾਣਗੇ। ਸਿਰਫ਼ ਦੋ ਬੰਦੇ ਜਿਹੜੇ ਜਿਉਂਦੇ ਬਚ ਗਏ ਸਨ ਉਹ ਸਨ ਯਫ਼ੁੰਨਹ ਦਾ ਪੁੱਤਰ ਕਾਲੇਬ ਅਤੇ ਨੂਨ ਦਾ ਪੁੱਤਰ ਯਹੋਸ਼ੁਆ।
ਗਿਣਤੀ 13:30
ਕਾਲੇਬ ਨੇ ਮੂਸਾ ਦੇ ਨੇੜੇ ਬੈਠੇ ਲੋਕਾਂ ਨੂੰ ਸ਼ਾਂਤ ਹੋ ਜਾਣ ਲਈ ਆਖਿਆ, ਫ਼ੇਰ ਕਾਲੇਬ ਨੇ ਆਖਿਆ, “ਸਾਨੂੰ ਉੱਥੇ ਜਾਣਾ ਚਾਹੀਦਾ ਹੈ ਅਤੇ ਉਸ ਧਰਤੀ ਉੱਤੇ ਕਬਜ਼ਾ ਕਰ ਲੈਣਾ ਚਾਹੀਦਾ ਹੈ। ਅਸੀਂ ਬੜੀ ਆਸਾਨੀ ਨਾਲ ਉਸ ਧਰਤੀ ਉੱਤੇ ਕਬਜ਼ਾ ਕਰ ਸੱਕਦੇ ਹਾਂ।”
ਪੈਦਾਇਸ਼ 29:35
ਫ਼ੇਰ ਲੇਆਹ ਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸ ਨੇ ਉਸਦਾ ਨਾਮ ਯਹੂਦਾਹ ਰੱਖਿਆ। ਲੇਆਹ ਨੇ ਉਸਦਾ ਇਹ ਨਾਮ ਇਸ ਲਈ ਰੱਖਿਆ ਕਿਉਂਕਿ ਉਸ ਨੇ ਆਖਿਆ, “ਹੁਣ ਮੈਂ ਯਹੋਵਾਹ ਦੀ ਉਸਤਤਿ ਕਰਾਂਗੀ।” ਫ਼ੇਰ ਲੇਆਹ ਨੇ ਸੰਤਾਨ ਪੈਦਾ ਕਰਨੀ ਬੰਦ ਕਰ ਦਿੱਤੀ।
ਗਿਣਤੀ 14:6
ਯਹੋਸ਼ੁਆ ਅਤੇ ਕਾਲੇਬ ਨੇ ਆਪਣੇ ਕੱਪੜੇ ਪਾੜ ਲਈ। (ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਆਦਮੀਆਂ ਵਿੱਚੋਂ ਦੋ ਅਜਿਹੇ ਸਨ ਜਿਨ੍ਹਾਂ ਨੇ ਉਸ ਧਰਤੀ ਦੀ ਖੋਜ-ਪੜਤਾਲ ਕੀਤੀ ਸੀ।)
ਗਿਣਤੀ 14:24
ਪਰ ਮੇਰਾ ਸੇਵਕ ਕਾਲੇਬ ਵੱਖਰਾ ਸੀ। ਉਹ ਪੂਰੀ ਤਰ੍ਹਾਂ ਮੇਰਾ ਅਨੁਯਾਈ ਹੈ। ਇਸ ਲਈ ਮੈਂ ਉਸ ਨੂੰ ਉਸ ਧਰਤੀ ਉੱਤੇ ਲੈ ਜਾਵਾਂਗਾ, ਜਿਹੜੀ ਉਸ ਨੇ ਪਹਿਲਾਂ ਹੀ ਦੇਖ ਲਈ ਹੈ। ਅਤੇ ਉਸ ਦੇ ਲੋਕ ਉਹ ਧਰਤੀ ਹਾਸਿਲ ਕਰ ਲੈਣਗੇ।
ਗਿਣਤੀ 14:30
ਇਸ ਲਈ ਤੁਸੀਂ ਕਦੇ ਵੀ ਉਸ ਧਰਤੀ ਵਿੱਚ ਦਾਖਲ ਨਹੀਂ ਹੋਵੋਂਗੇ ਜਿਸਦਾ ਮੈਂ ਤੁਹਾਡੇ ਨਾਲ ਇਕਰਾਰ ਕੀਤਾ ਸੀ। ਸਿਰਫ਼ ਯਫ਼ੁੰਨਹ ਦਾ ਪੁੱਤਰ ਕਾਲੇਬ ਅਤੇ ਨੂਨ ਦਾ ਪੁੱਤਰ ਯਹੋਸ਼ੁਆ ਉਸ ਧਰਤੀ ਵਿੱਚ ਦਾਖਲ ਹੋਣਗੇ।
ਗਿਣਤੀ 14:38
ਪਰ ਨੂਨ ਦਾ ਪੁੱਤਰ ਯਹੋਸ਼ੁਆ ਅਤੇ ਯਫ਼ੁੰਨਹ ਦਾ ਪੁੱਤਰ ਕਾਲੇਬ ਉਨ੍ਹਾਂ ਲੋਕਾਂ ਵਿੱਚੋਂ ਸਨ ਜਿਨ੍ਹਾਂ ਨੂੰ ਉਸ ਧਰਤੀ ਦੀ ਖੋਜ ਲਈ ਭੇਜਿਆ ਗਿਆ ਸੀ। ਅਤੇ ਯਹੋਵਾਹ ਨੇ ਉਨ੍ਹਾਂ ਦੋਹਾਂ ਆਦਮੀਆਂ ਨੂੰ ਬਚਾ ਲਿਆ। ਉਨ੍ਹਾਂ ਨੂੰ ਉਹ ਬਿਮਾਰੀ ਨਹੀਂ ਲਗੀ ਜਿਸਨੇ ਹੋਰਨਾ ਦਸਾਂ ਆਦਮੀਆਂ ਨੂੰ ਮਾਰ ਦਿੱਤਾ ਸੀ।
ਅਸਤਸਨਾ 33:7
ਯਹੂਦਾਹ ਦੀ ਅਸੀਸ ਮੂਸਾ ਨੇ ਯਹੂਦਾਹ ਬਾਰੇ ਇਹ ਗੱਲਾਂ ਆਖੀਆਂ, “ਹੇ ਯਹੋਵਾਹ, ਯਹੂਦਾਹ ਦੇ ਆਗੂ ਨੂੰ ਸੁਣ ਜਦੋਂ ਉਹ ਸਹਾਇਤਾ ਲਈ ਪੁਕਾਰ ਕਰਦਾ ਹੈ। ਉਸ ਨੂੰ ਉਸ ਦੇ ਆਪਣੇ ਲੋਕਾਂ ਵਿੱਚ ਲੈ ਆ। ਉਸ ਨੂੰ ਤਕੜਾ ਕਰ ਅਤੇ ਆਪਣਿਆ ਦੁਸ਼ਮਣਾ ਨੂੰ ਹਰਾਉਣ ਵਿੱਚ ਉਸਦੀ ਸਹਾਇਤਾ ਕਰ।”