ਜ਼ਬੂਰ 103:22
ਯਹੋਵਾਹ ਨੇ ਹਰ ਥਾਂ ਹਰ ਸ਼ੈਅ ਬਣਾਈ। ਯਹੋਵਾਹ ਹਰ ਜਗ਼੍ਹਾ ਹਰ ਸ਼ੈਅ ਉੱਤੇ ਰਾਜ ਕਰਦਾ ਹੈ। ਅਤੇ ਉਨ੍ਹਾਂ ਚੀਜ਼ਾਂ ਨੂੰ ਯਹੋਵਾਹ ਦੀ ਉਸਤਤਿ ਕਰਨੀ ਚਾਹੀਦੀ ਹੈ। ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ।
Bless | בָּרֲכ֤וּ | bārăkû | ba-ruh-HOO |
the Lord, | יְהוָ֨ה׀ | yĕhwâ | yeh-VA |
all | כָּֽל | kāl | kahl |
works his | מַעֲשָׂ֗יו | maʿăśāyw | ma-uh-SAV |
in all | בְּכָל | bĕkāl | beh-HAHL |
places | מְקֹמ֥וֹת | mĕqōmôt | meh-koh-MOTE |
dominion: his of | מֶמְשַׁלְתּ֑וֹ | memšaltô | mem-shahl-TOH |
bless | בָּרֲכִ֥י | bārăkî | ba-ruh-HEE |
נַ֝פְשִׁ֗י | napšî | NAHF-SHEE | |
the Lord, | אֶת | ʾet | et |
O my soul. | יְהוָֽה׃ | yĕhwâ | yeh-VA |
Cross Reference
ਜ਼ਬੂਰ 145:10
ਯਹੋਵਾਹ, ਜੋ ਵੀ ਗੱਲਾਂ ਤੁਸੀਂ ਕਰਦੇ ਹੋ। ਤੁਹਾਨੂੰ ਉਸਤਤਿ ਦਵਾਉਂਦੀਆਂ ਹਨ। ਤੁਹਾਡੇ ਅਨੁਯਾਈ ਤੁਹਾਨੂੰ ਅਸੀਸ ਦਿੰਦੇ ਹਨ।
ਪਰਕਾਸ਼ ਦੀ ਪੋਥੀ 5:12
ਦੂਤਾਂ ਨੇ ਇੱਕ ਉੱਚੀ ਅਵਾਜ਼ ਵਿੱਚ ਆਖਿਆ: “ਉਹ ਲੇਲਾ ਜਿਹੜਾ ਮਾਰਿਆ ਗਿਆ ਸੀ, ਸ਼ਕਤੀ, ਧਨ, ਸਿਆਣਪ, ਤਾਕਤ, ਸਤਿਕਾਰ, ਮਹਿਮਾ ਅਤੇ ਉਸਤਤਿ ਪ੍ਰਾਪਤ ਕਰਨ ਦੇ ਯੋਗ ਹੈ।”
ਯਸਈਆਹ 49:13
ਹੇ ਅਕਾਸ਼ ਅਤੇ ਧਰਤੀਏ, ਪ੍ਰਸੰਨ ਹੋਵੋ! ਪਰਬਤੋਂ, ਖੁਸ਼ੀ ਦੇ ਨਾਹਰੇ ਮਾਰੋ! ਕਿਉਂ ਕਿ ਯਹੋਵਾਹ ਆਪਣੇ ਬੰਦਿਆਂ ਨੂੰ ਸੱਕੂਨ ਪਹੁੰਚਾਉਂਦਾ ਹੈ। ਯਹੋਵਾਹ ਆਪਣੇ ਗਰੀਬ ਲੋਕਾਂ ਨਾਲ ਨੇਕੀ ਕਰਦਾ ਹੈ।
ਯਸਈਆਹ 44:23
ਅਕਾਸ਼ ਖੁਸ਼ ਨੇ ਕਿਉਂ ਕਿ ਯਹੋਵਾਹ ਨੇ ਮਹਾਨ ਗੱਲਾਂ ਕੀਤੀਆਂ ਨੇ। ਧਰਤੀ ਖੁਸ਼ ਹੈ, ਧਰਤੀ ਹੇਠਲੀ ਧੁਰ ਅੰਦਰਲੀ ਡੂੰਘ ਵੀ। ਪਰਬਤ ਯਹੋਵਾਹ ਦੇ ਧੰਨਵਾਦ ਦੇ ਗੀਤ ਗਾਉਂਦੇ ਨੇ। ਜੰਗਲ ਦੇ ਸਾਰੇ ਹੀ ਰੁੱਖ ਖੁਸ਼ ਨੇ! ਕਿਉਂ ਕਿ ਯਹੋਵਾਹ ਨੇ ਯਾਕੂਬ ਨੂੰ ਬਚਾਇਆ। ਪਰਮੇਸ਼ੁਰ ਨੇ ਇਸਰਾਏਲ ਲਈ ਮਹਾਨ ਗੱਲਾਂ ਕੀਤੀਆਂ।
ਯਸਈਆਹ 43:20
ਜੰਗਲੀ ਜਾਨਵਰ ਵੀ ਮੇਰੇ ਸ਼ੁਕਰਗੁਜ਼ਾਰ ਹੋਣਗੇ। ਵੱਡੇ ਜਾਨਵਰ ਅਤੇ ਪੰਛੀ ਮੇਰਾ ਆਦਰ ਕਰਨਗੇ। ਉਹ ਮੇਰਾ ਆਦਰ ਕਰਨਗੇ ਜਦੋਂ ਮੈਂ ਮਾਰੂਬਲ ਵਿੱਚ ਪਾਣੀ ਚੱਲਾ ਦਿਆਂਗਾ। ਉਹ ਮੇਰਾ ਆਦਰ ਕਰਨਗੇ ਜਦੋਂ ਮੈਂ ਸੁੱਕੀ ਧਰਤੀ ਵਿੱਚ ਨਦੀਆਂ ਵਗਾ ਦਿਆਂਗਾ। ਇਹ ਗੱਲ ਮੈਂ ਆਪਣੇ ਬੰਦਿਆਂ ਨੂੰ ਪਾਣੀ ਦੇਣ ਲਈ ਕਰਾਂਗਾ ਉਨ੍ਹਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਂ ਚੁਣਿਆ ਸੀ।
ਯਸਈਆਹ 42:10
ਯਹੋਵਾਹ ਦੀ ਉਸਤਤ ਦਾ ਗੀਤ ਯਹੋਵਾਹ ਲਈ, ਇੱਕ ਨਵਾਂ ਗੀਤ ਗਾਵੋ ਅਤੇ ਉਸਦੀ ਉਸਤਤ ਕਰੋ, ਤੁਸੀਂ ਦੂਰ-ਦੁਰਾਡੇ ਦੇਸਾਂ ਦੇ ਲੋਕੋ, ਤੁਸੀਂ ਜੋ ਸਮੁੰਦਰਾਂ ਤੇ ਸਫ਼ਰ ਕਰਦੇ ਹੋ, ਤੁਸੀਂ ਮਹਾਂਸਾਗਰ ਵਿੱਚ ਰਹਿਣ ਵਾਲੇ ਜੀਵੋ, ਤੁਸੀਂ ਦੂਰ ਦੁਰਾਡੀਆਂ ਥਾਵਾਂ ਦੇ ਲੋਕੋ ਯਹੋਵਾਹ ਦੀ ਉਸਤਤ ਕਰੋ!
ਜ਼ਬੂਰ 150:6
ਹਰ ਜਾਨਦਾਰ ਪ੍ਰਾਣੀ, ਯਹੋਵਾਹ ਦੀ ਉਸਤਤਿ ਕਰੋ! ਯਹੋਵਾਹ ਦੀ ਉਸਤਤਿ ਕਰੋ!
ਜ਼ਬੂਰ 148:3
ਸੂਰਜ ਅਤੇ ਚੰਨ, ਯਹੋਵਾਹ ਦੀ ਉਸਤਤਿ ਕਰੋ। ਤਾਰਿਉ ਅਤੇ ਆਕਾਸ਼ ਦੀਉ ਰੌਸ਼ਨੀਉ, ਉਸਦੀ ਉਸਤਤਿ ਕਰੋ।
ਜ਼ਬੂਰ 146:1
ਯਹੋਵਾਹ ਦੀ ਉਸਤਤਿ ਕਰੋ। ਹੇ ਮੇਰੀ ਆਤਮਾ, ਯਹੋਵਾਹ ਦੀ ਉਸਤਤਿ ਕਰ।
ਜ਼ਬੂਰ 104:35
ਪਾਪੀਆਂ ਨੂੰ ਧਰਤੀ ਤੋਂ ਖਤਮ ਹੋ ਜਾਣ ਦਿਉ। ਬੁਰੇ ਲੋਕਾਂ ਨੂੰ ਇੱਥੋਂ ਸਦਾ ਲਈ ਦੂਰ ਚੱਲੇ ਜਾਣ ਦਿਉ। ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ। ਯਹੋਵਾਹ ਦੀ ਉਸਤਤਿ ਕਰ।
ਜ਼ਬੂਰ 104:1
ਹੇ ਮੇਰੀ ਆਤਮਾ ਯਹੋਵਾਹ ਦੀ ਉਸਤਤਿ ਕਰ। ਮੇਰੇ ਯਹੋਵਾਹ ਪਰਮੇਸ਼ੁਰ ਤੁਸੀਂ ਬਹੁਤ ਮਹਾਨ ਹੋ। ਤੁਸੀਂ ਮਹਿਮਾ ਅਤੇ ਮਾਨ ਨਾਲ ਕੱਜੇ ਹੋਏ ਹੋ।
ਜ਼ਬੂਰ 103:1
ਦਾਊਦ ਦਾ ਇੱਕ ਗੀਤ। ਹੇ ਮੇਰੀ ਰੂਹ, ਯਹੋਵਾਹ ਦੀ ਉਸਤਤਿ ਕਰ। ਮੇਰੇ ਜਿਸਮ ਦੇ ਸਾਰੇ ਅੰਗੋ, ਉਸ ਦੇ ਪਵਿੱਤਰ ਨਾਮ ਦੀ ਉਸਤਤਿ ਕਰੋ।