ਜ਼ਬੂਰ 107:25
ਪਰਮੇਸ਼ੁਰ ਨੇ ਆਦੇਸ਼ ਦਿੱਤਾ, ਅਤੇ ਇੱਕ ਤੇਜ਼ ਹਵਾ ਵਗਣ ਲਗੀ। ਲਹਿਰਾਂ ਉੱਚੀਆਂ ਤੋਂ ਉੱਚੀਆਂ ਹੋ ਗਈਆਂ।
For he commandeth, | וַיֹּ֗אמֶר | wayyōʾmer | va-YOH-mer |
and raiseth | וַֽ֭יַּעֲמֵד | wayyaʿămēd | VA-ya-uh-made |
the stormy | ר֣וּחַ | rûaḥ | ROO-ak |
wind, | סְעָרָ֑ה | sĕʿārâ | seh-ah-RA |
which lifteth up | וַתְּרוֹמֵ֥ם | wattĕrômēm | va-teh-roh-MAME |
the waves | גַּלָּֽיו׃ | gallāyw | ɡa-LAIV |
Cross Reference
ਯਵਨਾਹ 1:4
ਭਿਅੰਕਰ ਤੂਫ਼ਾਨ ਪਰ ਯਹੋਵਾਹ ਨੇ ਸਮੁੰਦਰ ਵਿੱਚ ਭਿਅੰਕਰ ਤੂਫ਼ਾਨ ਲੈ ਆਉਂਦਾ। ਹਨੇਰੀ ਨਾਲ ਸਮੁੰਦਰ ਵਿੱਚ ਭਾਰੀ ਤੂਫ਼ਾਨ ਉੱਠ ਖੜ੍ਹਾ ਹੋਇਆ। ਤੂਫ਼ਾਨ ਇੰਨਾ ਭਿਅੰਕਰ ਸੀ ਕਿ ਬੇੜੀ ਟੁੱਟਣ ਨੂੰ ਤਿਆਰ ਸੀ।
ਜ਼ਬੂਰ 93:3
ਯਹੋਵਾਹ, ਨਦੀਆਂ ਦਾ ਸ਼ੋਰ ਬਹੁਤ ਉੱਚਾ ਹੈ। ਟਕਰਾਉਂਦੀਆਂ ਹੋਈਆਂ ਲਹਿਰਾਂ ਬਹੁਤ ਸ਼ੋਰੀਲੀਆਂ ਹਨ।
ਜ਼ਬੂਰ 148:8
ਯਹੋਵਾਹ ਨੇ ਅੱਗ ਅਤੇ ਗੜ੍ਹਿਆਂ ਨੂੰ ਬਰਫ਼ ਅਤੇ ਧੂੰਏ ਨੂੰ ਅਤੇ ਸਾਰੀਆ ਤੂਫ਼ਾਨੀ ਹਵਾਵਾਂ ਨੂੰ ਬਣਾਇਆ।
ਜ਼ਬੂਰ 105:31
ਪਰਮੇਸ਼ੁਰ ਨੇ ਆਦੇਸ਼ ਕੀਤਾ, ਅਤੇ ਉੱਥੇ ਮੱਖੀਆਂ ਅਤੇ ਪਿਸੂ ਆ ਗਏ। ਉਹ ਹਰ ਥਾਂ ਫ਼ੈਲ ਗਏ।
ਜ਼ਬੂਰ 105:34
ਪਰਮੇਸ਼ੁਰ ਨੇ ਆਦੇਸ਼ ਕੀਤਾ, ਅਤੇ ਟਿੱਡੀ ਦਲ ਅਤੇ ਘਾਹ ਦੇ ਟਿੱਡੇ ਆ ਪਏ ਉਹ ਬੇਸ਼ੁਮਾਰ ਸਨ।
ਜ਼ਬੂਰ 135:7
ਪਰਮੇਸ਼ੁਰ ਸਾਰੀ ਧਰਤੀ ਉੱਤੇ ਬੱਦਲਵਾਹੀ ਕਰਦਾ ਹੈ। ਪਰਮੇਸ਼ੁਰ ਬਿਜਲੀ ਚਮਕਾਉਂਦਾ ਹੈ ਅਤੇ ਵਰੱਖਾ ਕਰਦਾ ਹੈ। ਯਹੋਵਾਹ ਹਵਾ ਨੂੰ ਸਾਜਦਾ ਹੈ।
ਮੱਤੀ 8:24
ਝੀਲ ਵਿੱਚ ਇੰਨਾ ਤੂਫਾਨ ਆਇਆ ਕਿ ਬੇੜੀ ਲਹਿਰਾਂ ਵਿੱਚ ਹੀ ਲੁੱਕਦੀ ਜਾ ਰਹੀ ਸੀ। ਪਰ ਯਿਸੂ ਸੌਂ ਰਿਹਾ ਸੀ।
ਯੂਹੰਨਾ 6:18
ਤੇਜ਼ ਹਵਾ ਚੱਲ ਰਹੀ ਸੀ। ਦਰਿਆ ਦੀਆਂ ਲਹਿਰਾਂ ਵੱਡੀਆਂ ਤੋਂ ਵਡੇਰੀਆਂ ਹੋ ਗਈਆਂ।