ਜ਼ਬੂਰ 128:3
ਘਰ ਵਿੱਚ, ਤੁਹਾਡੀ ਪਤਨੀ ਫ਼ਲਦਾਰ ਅੰਗੂਰੀ ਵੇਲ ਵਰਗੀ ਹੋਵੇਗੀ। ਤੁਹਾਡੇ ਬੱਚੇ ਜਿਹੜੇ ਮੇਜ਼ ਦੇ ਦੁਆਲੇ ਬਿਠਾਏ ਗਏ ਹਨ, ਤੁਹਾਡੇ ਲਈ ਹੋਏ ਜੈਤੂਨ ਦੇ ਰੁੱਖਾਂ ਵਰਗੇ ਹੋਣਗੇ।
Thy wife | אֶשְׁתְּךָ֤׀ | ʾeštĕkā | esh-teh-HA |
fruitful a as be shall | כְּגֶ֥פֶן | kĕgepen | keh-ɡEH-fen |
vine | פֹּרִיָּה֮ | pōriyyāh | poh-ree-YA |
by the sides | בְּיַרְכְּתֵ֪י | bĕyarkĕtê | beh-yahr-keh-TAY |
house: thine of | בֵ֫יתֶ֥ךָ | bêtekā | VAY-TEH-ha |
thy children | בָּ֭נֶיךָ | bānêkā | BA-nay-ha |
like olive | כִּשְׁתִלֵ֣י | kištilê | keesh-tee-LAY |
plants | זֵיתִ֑ים | zêtîm | zay-TEEM |
round about | סָ֝בִ֗יב | sābîb | SA-VEEV |
thy table. | לְשֻׁלְחָנֶֽךָ׃ | lĕšulḥānekā | leh-shool-ha-NEH-ha |
Cross Reference
ਜ਼ਬੂਰ 52:8
ਪਰ ਮੈਂ ਜੈਤੂਨ ਦੇ ਇੱਕ ਹਰੇ ਰੁੱਖ ਵਾਂਗ ਹਾਂ ਜਿਹੜਾ ਪਰਮੇਸ਼ੁਰ ਦੇ ਮੰਦਰ ਵਿੱਚ ਉੱਗਿਆ ਹੈ।
ਹਿਜ਼ ਕੀ ਐਲ 19:10
“‘ਮਾਂ ਤੁਹਾਡੀ ਪਾਣੀ ਨੇੜੇ ਲਾਈ ਹੋਈ ਇੱਕ ਅੰਗੂਰੀ ਵੇਲ ਵਰਗੀ ਹੈ। ਉਸ ਨੂੰ ਬਹੁਤ ਪਾਣੀ ਮਿਲਿਆ, ਇਸ ਲਈ ਉਸ ਨੇ ਮਜ਼ਬੂਤ ਵੇਲਾਂ ਉਗਾ ਲਈਆਂ।
ਜ਼ਬੂਰ 144:12
ਸਾਡੇ ਜਵਾਨ ਪੁੱਤਰ ਮਜ਼ਬੂਤ ਰੱਖਾਂ ਵਰਗੇ ਹਨ। ਸਾਡੀਆਂ ਧੀਆਂ ਮਹਿਲਾਂ ਦੀਆਂ ਖੂਬਸੂਰਤ ਸਜਾਵਟ ਵਰਗੀਆਂ ਹਨ।
ਅਮਸਾਲ 5:15
ਆਪਣੇ ਹੀ ਟੋਏ ਦਾ ਪਾਣੀ ਪੀਓ। ਅਤੇ ਆਪਣੇ ਪਾਣੀ ਨੂੰ ਗਲੀਆਂ ਵਿੱਚ ਨਾ ਵਗਣ ਦਿਓ।
ਪੈਦਾਇਸ਼ 49:22
ਯੂਸੁਫ਼ “ਯੂਸੁਫ਼ ਬਹੁਤ ਸਫ਼ਲ ਹੈ। ਯੂਸੁਫ਼ ਫ਼ਲ ਨਾਲ ਲੱਦੀ ਅੰਗੂਰੀ ਵੇਲ, ਚਸ਼ਮੇ ਲਾਗੇ ਉੱਗ ਰਹੀ ਵੇਲ ਵਾਂਗ, ਅਤੇ ਕੰਧ ਉੱਤੇ ਉੱਗ ਰਹੀ ਵੇਲ ਵਾਂਗ ਹੈ।
ਜ਼ਬੂਰ 127:5
ਉਹ ਆਦਮੀ ਜਿਹੜਾ ਆਪਣੇ ਤਸ਼ਕਰ ਨੂੰ ਪੁੱਤਰਾਂ ਨਾਲ ਭਰ ਲੈਂਦਾ ਹੈ, ਉਹ ਬਹੁਤ ਖੁਸ਼ ਹੋਵੇਗਾ। ਉਹ ਬੰਦਾ ਕਦੇ ਵੀ ਨਹੀਂ ਹਾਰੇਗਾ। ਉਸ ਦੇ ਪੁੱਤਰ ਆਮ ਰਸਤਿਆ ਉੱਤੇ ਉਸ ਦੇ ਦੁਸ਼ਮਣਾ ਕੋਲੋਂ ਉਸਦੀ ਰੱਖਿਆ ਕਰਨਗੇ।
ਹੋ ਸੀਅ 14:6
ਉਸ ਦੀਆਂ ਸ਼ਾਖਾਵਾਂ ਵੱਧਣਗੀਆਂ ਅਤੇ ਉਹ ਇੱਕ ਸੁੰਦਰ ਜੈਤੂਨ ਦੇ ਦ੍ਰੱਖਤ ਵਾਂਗ ਹੋਵੇਗਾ ਅਤੇ ਲਬਾਨੋਨ ਦੇ ਦਿਉਦਾਰ ਦੇ ਰੁੱਖਾਂ ਵਾਂਗ ਸੋਹਣੀ ਖੁਸ਼ਬੋ ਦੇਵੇਗਾ।
ਯਰਮਿਆਹ 11:16
ਯਹੋਵਾਹ ਨੇ ਤੈਨੂੰ ਇੱਕ ਨਾਮ ਦਿੱਤਾ ਸੀ। ਉਸ ਨੇ ਤੈਨੂੰ ਸੱਦਿਆ ਸੀ, “ਇੱਕ ਹਰਾ ਜ਼ੈਤੂਨ ਦਾ ਰੁੱਖ, ਜਿਹੜਾ ਦੇਖਣ ਨੂੰ ਖੂਬਸੂਰਤ ਹੈ।” ਪਰ ਇੱਕ ਤੇਜ਼ ਤੂਫ਼ਾਨ ਨਾਲ, ਯਹੋਵਾਹ ਉਸ ਰੁੱਖ ਨੂੰ ਅੱਗ ਲਾ ਦੇਵੇਗਾ ਅਤੇ ਇਸ ਦੀਆਂ ਟਹਿਣੀਆਂ ਸੜ ਜਾਣਗੀਆਂ।
ਰੋਮੀਆਂ 11:24
ਜੰਗਲੀ ਟਹਿਣੀ ਲਈ ਇੱਕ ਚੰਗੇ ਜੈਤੂਨ ਦੇ ਦਰੱਖਤ ਦੀ ਟਹਿਣੀ ਨਾਲ ਪਿਉਂਦ ਲਾਉਣੀ ਕੁਦਰਤੀ ਨਹੀਂ ਹੈ। ਪਰ ਤੁਸੀਂ ਗੈਰ ਯਹੂਦੀ ਉਨ੍ਹਾਂ ਟਹਿਣੀਆਂ ਵਾਂਗ ਹੋ ਜਿਹੜੀਆਂ ਜੰਗਲੀ ਜੈਤੂਨ ਦੇ ਦਰੱਖਤ ਤੋਂ ਵੱਢੀਆਂ ਗਈਆਂ ਹਨ। ਅਤੇ ਇੱਕ ਵੱਧੀਆਂ ਜੈਤੂਨ ਦੇ ਦਰੱਖਤ ਦੀ ਪਿਉਂਦ ਲਾਈਆਂ ਗਈਆਂ ਹੋ। ਪਰ ਉਹ ਯਹੂਦੀ ਉਨ੍ਹਾਂ ਟਹਿਣੀਆਂ ਵਰਗੇ ਹਨ ਜੋ ਚੰਗੇ ਦਰੱਖਤ ਤੇ ਉੱਗੀਆਂ। ਇਸ ਲਈ ਨਿਸ਼ਚਿਤ ਹੀ ਉਹ ਆਪਣੇ ਦਰੱਖਤ ਦੀ ਪਿਉਂਦ ਦੁਬਾਰਾ ਲਾਈਆਂ ਜਾ ਸੱਕਦੀਆਂ ਹਨ।