Psalm 30:1
ਦਾਊਦ ਦੇ ਗੀਤਾਂ ਵਿੱਚੋਂ ਇੱਕ ਇਹ ਗੀਤ ਮੰਦਰ ਦੇ ਸਮਰਪਣ ਲਈ ਸੀ। ਯਹੋਵਾਹ, ਤੁਸਾਂ ਮੈਨੂੰ ਮੇਰੇ ਸੰਕਟਾਂ ਵਿੱਚੋਂ ਉਭਾਰਿਆ। ਤੁਸਾਂ ਮੇਰੇ ਦੁਸ਼ਮਣਾਂ ਨੂੰ ਮੈਨੂੰ ਹਰਾਉਣ, ਅਤੇ ਮੇਰੇ ਉੱਤੇ ਹੱਸਣ ਨਹੀਂ ਦਿੱਤਾ। ਇਸ ਲਈ ਮੈਂ ਤੁਹਾਡੇ ਲਈ ਆਦਰ ਦਰਸਾਵਾਂਗਾ।
Psalm 30:1 in Other Translations
King James Version (KJV)
I will extol thee, O LORD; for thou hast lifted me up, and hast not made my foes to rejoice over me.
American Standard Version (ASV)
I will extol thee, O Jehovah; for thou hast raised me up, And hast not made my foes to rejoice over me.
Bible in Basic English (BBE)
<A Psalm. A Song at the blessing of the House. Of David.> I will give you praise and honour, O Lord, because through you I have been lifted up; you have not given my haters cause to be glad over me.
Darby English Bible (DBY)
{A Psalm of David: dedication-song of the house.} I will extol thee, Jehovah; for thou hast delivered me, and hast not made mine enemies to rejoice over me.
World English Bible (WEB)
> I will extol you, Yahweh, for you have raised me up, And have not made my foes to rejoice over me.
Young's Literal Translation (YLT)
A Psalm. -- A song of the dedication of the house of David. I exalt Thee, O Jehovah, For Thou hast drawn me up, and hast not let mine enemies rejoice over me.
| I will extol | אֲרוֹמִמְךָ֣ | ʾărômimkā | uh-roh-meem-HA |
| thee, O Lord; | יְ֭הוָה | yĕhwâ | YEH-va |
| for | כִּ֣י | kî | kee |
| up, me lifted hast thou | דִלִּיתָ֑נִי | dillîtānî | dee-lee-TA-nee |
| and hast not | וְלֹא | wĕlōʾ | veh-LOH |
| foes my made | שִׂמַּ֖חְתָּ | śimmaḥtā | see-MAHK-ta |
| to rejoice | אֹיְבַ֣י | ʾôybay | oy-VAI |
| over me. | לִֽי׃ | lî | lee |
Cross Reference
ਜ਼ਬੂਰ 25:2
ਮੇਰੇ ਪਰਮੇਸ਼ੁਰ, ਮੈਂ ਤੇਰੇ ਵਿੱਚ ਯਕੀਨ ਰੱਖਦਾ ਹਾਂ, ਮੈਂ ਆਸ ਰੱਖਦਾ ਹਾਂ ਕਿ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ। ਮੇਰੇ ਦੁਸ਼ਮਣ ਮੇਰੇ ਉੱਤੇ ਨਹੀਂ ਹੱਸਣਗੇ।
ਜ਼ਬੂਰ 35:19
ਮੇਰੇ ਝੂਠੇ ਦੁਸ਼ਮਣ ਹੱਸਦੇ ਨਹੀਂ ਰਹਿ ਸੱਕਣਗੇ। ਅਵੱਸ਼ ਹੀ ਮੇਰੇ ਦੁਸ਼ਮਣਾਂ ਨੂੰ ਉਨ੍ਹਾਂ ਦੀਆਂ ਗੁਪਤ ਵਿਉਂਤਾ ਦਾ ਦੰਡ ਮਿਲੇਗਾ।
੨ ਸਮੋਈਲ 5:11
ਤਦ ਸੋਰ ਦੇ ਪਾਤਸ਼ਾਹ ਹੀਰਾਮ ਨੇ ਸੰਦੇਸ਼ਵਾਹਕ, ਦਿਆਰ ਦੀ ਲੱਕੜ ਅਤੇ ਤਰੱਖਾਣ ਅਤੇ ਪੱਥਰ ਘੜਣ ਵਾਲਿਆਂ ਨੂੰ ਦਾਊਦ ਕੋਲ ਭੇਜਿਆ ਅਤੇ ਉਨ੍ਹਾਂ ਨੇ ਦਾਊਦ ਦੇ ਲਈ ਮਹਿਲ ਤਿਆਰ ਕੀਤਾ।
੨ ਸਮੋਈਲ 6:20
ਮੀਕਲ ਨੇ ਦਾਊਦ ਨੂੰ ਫ਼ਟਕਾਰਿਆ ਤਦ ਦਾਊਦ ਆਪਣੇ ਘਰਾਣੇ ਨੂੰ ਅਸੀਸ ਦੇਣ ਲਈ ਮੁੜਿਆ ਤਾਂ ਪਰ ਸ਼ਾਊਲ ਦੀ ਧੀ ਮੀਕਲ ਦਾਊਦ ਨੂੰ ਮਿਲਣ ਲਈ ਨਿਕਲੀ ਅਤੇ ਬੋਲੀ, “ਇਸਰਾਏਲ ਦੇ ਪਾਤਸ਼ਾਹ ਨੇ ਅੱਜ ਆਪਣਾ ਸਨਮਾਨ ਗਵਾ ਲਿਆ ਕਿਉਂ ਕਿ ਉਸ ਨੇ ਅੱਜ ਆਪਣੇ ਨੌਕਰਾਂ ਦੀਆਂ ਕੁੜੀਆਂ ਦੀਆਂ ਅੱਖਾਂ ਦੇ ਸਾਹਮਣੇ ਆਪਣੇ-ਆਪ ਨੂੰ ਨੰਗਾ ਕੀਤਾ ਜਿਵੇਂ ਕੋਈ ਬੇਸ਼ਰਮ ਆਪਣੇ-ਆਪ ਨੂੰ ਲੋਕਾਂ ਸਾਹਮਣੇ ਨੰਗਾ ਕਰਦਾ ਹੈ।”
ਜ਼ਬੂਰ 13:4
ਜੇਕਰ ਇਹ ਵਾਪਰੇ ਮੇਰਾ ਵੈਰੀ ਆਖੇਗਾ, “ਮੈਂ ਉਸ ਨੂੰ ਹਰਾ ਦਿੱਤਾ ਹੈ।” ਜੇਕਰ ਮੇਰਾ ਦੁਸ਼ਮਣ ਮੈਨੂੰ ਹਰਾ ਦੇਵੇਗਾ। ਉਹ ਖੁਸ਼ ਹੋਵੇਗਾ।
ਜ਼ਬੂਰ 28:9
ਹੇ ਪਰਮੇਸ਼ੁਰ, ਆਪਣੇ ਲੋਕਾਂ ਨੂੰ ਬਚਾਉ। ਉਨ੍ਹਾਂ ਨੂੰ ਓਨੀ ਅਸੀਸ ਦਿਉ ਜਿੰਨੀ ਦੇ ਤੁਸੀਂ ਮਾਲਕ ਹੋਂ। ਉਨ੍ਹਾਂ ਦੀ ਅਗਵਾਈ ਕਰੋ ਅਤੇ ਉਨ੍ਹਾਂ ਨੂੰ ਸਦਾ ਲਈ ਇੱਜ਼ਤ ਬਖਸ਼ੋ।
ਜ਼ਬੂਰ 145:1
ਦਾਊਦ ਦਾ ਇੱਕ ਗੀਤ। ਮੈਂ ਤੁਹਾਡੀ ਉਸਤਤਿ ਕਰਦਾ ਹਾਂ। ਮੇਰੇ ਪਰਮੇਸ਼ੁਰ ਅਤੇ ਰਾਜੇ, ਮੈਂ ਸਦਾ-ਸਦਾ ਲਈ ਤੁਹਾਡੇ ਨਾਮ ਨੂੰ ਅਸੀਸ ਦਿੰਦਾ ਹਾਂ।
ਦਾਨੀ ਐਲ 4:37
ਹੁਣ ਮੈਂ, ਨਬੂਕਦਨੱਸਰ, ਅਕਾਸ਼ ਦੇ ਪਾਤਸ਼ਾਹ ਦੀ ਉਸਤਤ ਅਤੇ ਉਸਦੀ ਇੱਜ਼ਤ ਕਰਦਾ ਹਾਂ ਅਤੇ ਪਰਤਾਪ ਦਾ ਗੁਣਗਾਨ ਕਰਦਾ ਹਾਂ। ਹਰ ਗੱਲ ਜਿਹੜੀ ਉਹ ਕਰਦਾ ਹੈ, ਠੀਕ ਹੈ। ਉਹ ਸਦਾ ਬੇਲਾਗ ਹੈ। ਅਤੇ ਉਹ ਗੁਮਾਨੀ ਲੋਕਾਂ ਨੂੰ ਨਿਮਾਣੇ ਬਨਾਉਣ ਦੇ ਸਮਰਬ ਹੈ!
ਨੂਹ 2:15
ਰਾਹ ਉੱਤੋਂ ਲੰਘਦੇ ਲੋਕ ਤੇਰੇ ਤੇ ਹੈਰਾਨੀ ਨਾਲ ਤਾਲੀਆਂ ਮਾਰਦੇ ਨੇ ਉਹ ਸਿਰ ਹਿਲਾਉਂਦੇ ਨੇ ਤੇ ਯਰੂਸ਼ਲਮ ਦੀ ਧੀ ਤੇ ਸੀਟੀਆਂ ਮਾਰਦੇ ਨੇ। ਉਹ ਪੁੱਛਦੇ ਨੇ, “ਕੀ ਇਹੀ ਉਹ ਸ਼ਹਿਰ ਹੈ ਜੋ ਅੱਤ ਖੂਬਸੂਰਤ ਸ਼ਹਿਰ” ਅਤੇ “ਸਾਰੀ ਧਰਤੀ ਦਾ ਆਨੰਦ ਅਖਵਾਉਂਦਾ ਸੀ?”
ਜ਼ਬੂਰ 140:8
ਯਹੋਵਾਹ, ਉਹ ਲੋਕ ਬਦ ਹਨ। ਉਨ੍ਹਾਂ ਨੂੰ ਉਹ ਨਾ ਦਿਉ ਜੋ ਉਹ ਮੰਗਦੇ ਹਨ। ਉਨ੍ਹਾਂ ਦੀਆਂ ਯੋਜਨਾਵਾਂ ਸਫ਼ਲ ਨਾ ਹੋਣ ਦਿਉ।
ਜ਼ਬੂਰ 89:41
ਜੋ ਕੋਲੋਂ ਦੀ ਲੰਘਦੇ ਹਨ, ਉਸਦੀਆਂ ਚੀਜ਼ਾਂ ਚੋਰੀ ਕਰਦੇ ਹਨ। ਉਸ ਦੇ ਗੁਆਂਢੀ ਉਸ ਉੱਤੇ ਹੱਸਦੇ ਹਨ।
ਜ਼ਬੂਰ 79:10
ਸਾਨੂੰ ਹੋਰਾਂ ਕੌਮਾਂ ਨੂੰ ਨਾ ਕਹਿਣ ਦਿਉ, “ਤੁਹਾਡਾ ਪਰਮੇਸ਼ੁਰ ਕਿੱਥੇ ਹੈ? ਕੀ ਉਹ ਤੁਹਾਡੀ ਸਹਾਇਤਾ ਨਹੀਂ ਕਰ ਸੱਕਦਾ?” ਹੇ ਪਰਮੇਸ਼ੁਰ, ਉਨ੍ਹਾਂ ਲੋਕਾਂ ਨੂੰ ਦੰਡ ਦਿਉ ਤਾਂ ਜੋ ਅਸੀਂ ਵੇਖ ਸੱਕੀਏ। ਉਨ੍ਹਾਂ ਨੂੰ ਆਪਣੇ ਸੇਵਕਾਂ ਨੂੰ ਮਾਰਨ ਦਾ ਦੰਡ ਦਿਉ।
ਜ਼ਬੂਰ 41:11
ਯਹੋਵਾਹ, ਅਜਿਹਾ ਕਰੋ ਕਿ ਮੇਰੇ ਦੁਸ਼ਮਣ ਮੈਨੂੰ ਦੁੱਖ ਨਾ ਦੇ ਸੱਕਣ। ਫ਼ੇਰ ਮੈਂ ਜਾਣ ਜਾਵਾਂਗਾ ਕਿ ਤੁਸਾਂ ਉਨ੍ਹਾਂ ਨੂੰ ਮੈਨੂੰ ਸੱਟ ਮਾਰਨ ਲਈ ਨਹੀਂ ਭੇਜਿਆ।
ਅਸਤਸਨਾ 20:5
“ਉਹ ਅਧਿਕਾਰੀ ਸਿਪਾਹੀਆਂ ਨੂੰ ਆਖਣਗੇ, ‘ਕੀ ਇੱਥੇ ਕੋਈ ਅਜਿਹਾ ਬੰਦਾ ਹੈ ਜਿਸਨੇ ਨਵਾਂ ਘਰ ਬਣਾਇਆ ਹੋਵੇ ਪਰ ਇਸ ਨੂੰ ਹਾਲੇ ਤੱਕ ਸਮਰਪਿਤ ਨਾ ਕੀਤਾ ਹੋਵੇ? ਉਸ ਬੰਦੇ ਨੂੰ ਘਰ ਵਾਪਸ ਚੱਲੇ ਜਾਣਾ ਚਾਹੀਦਾ। ਜੇਕਰ ਉਹ ਜੰਗ ਵਿੱਚ ਮਾਰਿਆ ਗਿਆ ਫ਼ੇਰ ਹੋ ਸੱਕਦਾ ਕਿ ਕੋਈ ਹੋਰ ਬੰਦਾ ਉਸ ਬੰਦੇ ਦੇ ਘਰ ਨੂੰ ਸਮਰਪਿਤ ਕਰੇਗਾ।
੨ ਸਮੋਈਲ 7:2
ਪਾਤਸ਼ਾਹ ਦਾਊਦ ਨੇ ਨਾਥਾਨ ਨਬੀ ਨੂੰ ਆਖਿਆ, “ਵੇਖ, ਮੈਂ ਜੋ ਦਿਆਰ ਦੀ ਲੱਕੜ ਤੋਂ ਤਿਆਰ ਹੋਏ ਵੱਧੀਆ ਮਹਿਲ ਵਿੱਚ ਰਹਿੰਦਾ ਹਾਂ ਪਰ ਪਰਮੇਸ਼ੁਰ ਦਾ ਪਵਿੱਤਰ ਸੰਦੂਕ ਤੰਬੂ ਵਿੱਚ ਹੀ ਅਜੇ ਪਿਆ ਹੈ। ਸਾਨੂੰ ਉਸ ਪਵਿੱਤਰ ਸੰਦੂਕ ਲਈ ਵੱਧੀਆ ਇਮਾਰਤ ਤਿਆਰ ਕਰਵਾਉਣੀ ਚਾਹੀਦੀ ਹੈ।”
੨ ਸਮੋਈਲ 20:3
ਦਾਊਦ ਯਰੂਸ਼ਲਮ ਵਿੱਚ ਆਪਣੇ ਘਰ ਨੂੰ ਪਰਤਿਆ। ਉਹ ਆਪਣੇ ਪਿੱਛੇ ਘਰ ਦੀ ਰੱਖਵਾਲੀ ਲਈ ਦਸ ਪਤਨੀਆਂ ਛੱਡ ਕੇ ਗਿਆ ਸੀ। ਉਨ੍ਹਾਂ ਦਸ ਸੁਰੀਤਾਂ ਨੂੰ ਜਿਨ੍ਹਾਂ ਨੂੰ ਉਹ ਆਪਣੇ ਘਰ ਦੀ ਰਾਖੀ ਲਈ ਛੱਡ ਕੇ ਗਿਆ ਸੀ, ਫ਼ੜਕੇ ਕੈਦ ਕਰ ਦਿੱਤਾ ਅਤੇ ਉਨ੍ਹਾਂ ਲਈ ਰਸਤ ਠਹਿਰਾ ਦਿੱਤੀ ਪਰ ਫ਼ਿਰ ਕਦੇ ਉਨ੍ਹਾਂ ਨਾਲ ਸੰਭੋਗ ਨਾ ਕੀਤਾ, ਸੋ ਉਹ ਆਪਣੇ ਮਰਨ ਸਮੇਂ ਤੀਕ ਕੈਦ ਵਿੱਚ ਰੰਡੇਪੇ ਜਿਹੀ ਹਾਲਤ ਵਿੱਚ ਹੀ ਰਹੀਆਂ।
੨ ਸਮੋਈਲ 24:25
ਤਦ ਦਾਊਦ ਨੇ ਉੱਥੇ ਯਹੋਵਾਹ ਵਾਸਤੇ ਜਗਵੇਦੀ ਬਣਾਈ। ਦਾਊਦ ਨੇ ਉੱਥੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ। ਯਹੋਵਾਹ ਨੇ ਦੇਸ਼ ਦੇ ਲਈ ਉਨ੍ਹਾਂ ਦੀਆਂ ਬੇਨਤੀਆਂ ਮੰਨ ਲਈਆਂ ਅਤੇ ਇਸਰਾਏਲ ਵਿੱਚੋਂ ਬਿਮਾਰੀ ਹਟ ਗਈ।
੧ ਤਵਾਰੀਖ਼ 21:6
ਯੋਆਬ ਨੇ ਲੇਵੀ ਅਤੇ ਬਿਨਯਾਮੀਨ ਦੇ ਪਰਿਵਾਰ-ਸਮੂਹਾਂ ਨੂੰ ਨਾ ਗਿਣਿਆ। ਇਨ੍ਹਾਂ ਦੀ ਗਿਣਤੀ ਯੋਆਬ ਨੇ ਇਸ ਲਈ ਨਾ ਕੀਤੀ ਕਿਉਂ ਕਿ ਉਸ ਨੂੰ ਦਾਊਦ ਦਾ ਇਹ ਹੁਕਮ ਭਾਇਆ ਨਹੀਂ ਸੀ।
ਜ਼ਬੂਰ 27:6
ਮੇਰੇ ਦੁਸ਼ਮਣਾਂ ਨੇ ਮੈਨੂੰ ਘੇਰ ਲਿਆ ਹੈ। ਪਰ ਉਨ੍ਹਾਂ ਨੂੰ ਹਰਾਉਣ ਵਿੱਚ ਯਹੋਵਾਹ ਮੇਰੀ ਮਦਦ ਕਰੇਗਾ। ਫ਼ੇਰ ਮੈਂ ਉਸ ਦੇ ਤੰਬੂ ਵਿੱਚ ਬਲੀ ਦੇ ਤੌਰ ਤੇ ਜੈ-ਕਾਰੇ ਚੜ੍ਹਾਵਾਂਗਾ। ਅਤੇ ਮੈਂ ਗਾਵਾਂਗਾ ਅਤੇ ਯਹੋਵਾਹ ਨੂੰ ਸਤਿਕਾਰਨ ਲਈ ਸਾਜ ਵਜਾਵਾਂਗਾ।
ਜ਼ਬੂਰ 34:3
ਮੇਰੇ ਸੰਗ ਪਰਮੇਸ਼ੁਰ ਦੀ ਉਸਤਤਿ ਕਰੋ। ਆਉ ਉਸ ਦੇ ਨਾਂ ਦਾ ਆਦਰ ਕਰੀਏ।
ਜ਼ਬੂਰ 35:24
ਯਹੋਵਾਹ ਮੇਰੇ ਪਰਮੇਸ਼ੁਰ ਮੇਰੇ ਬਾਰੇ ਆਪਣੀ ਨਿਰਪੱਖਤਾ ਨਾਲ ਨਿਆਂ ਕਰੋ। ਉਨ੍ਹਾਂ ਲੋਕਾਂ ਨੂੰ ਮੇਰੇ ਉੱਤੇ ਹੱਸਣ ਨਾ ਦਿਉ।
ਜ਼ਬੂਰ 79:4
ਸਾਡੇ ਗੁਆਂਢੀ ਦੇਸ਼ਾਂ ਨੇ ਸਾਨੂੰ ਬੇਇੱਜ਼ਤ ਕੀਤਾ। ਆਲੇ-ਦੁਆਲੇ ਦੇ ਲੋਕ ਸਾਡੇ ਉੱਤੇ ਹੱਸੇ ਅਤੇ ਉਨ੍ਹਾਂ ਨੇ ਸਾਡਾ ਮਜ਼ਾਕ ਉਡਾਇਆ।
ਜ਼ਬੂਰ 66:17
ਮੈਂ ਉਸ ਅੱਗੇ ਪ੍ਰਾਰਥਨਾ ਕੀਤੀ, ਮੈਂ ਉਸਦੀ ਉਸਤਤਿ ਕੀਤੀ। ਮੇਰਾ ਹਿਰਦਾ ਸ਼ੁੱਧ ਸੀ, ਇਸ ਲਈ ਮੇਰੇ ਮਾਲਕ ਨੇ ਮੇਰੀ ਗੱਲ ਸੁਣੀ।