ਜ਼ਬੂਰ 32:8
ਯਹੋਵਾਹ ਆਖਦਾ ਹੈ, “ਮੈਂ ਤੈਨੂੰ ਸਿੱਖਿਆ ਦੇਵਾਂਗਾ ਅਤੇ ਤੇਰੀ ਰਾਹਨੁਮਾਈ ਉਸ ਤਰ੍ਹਾਂ ਕਰਾਂਗਾ ਜਿਵੇਂ ਤੈਨੂੰ ਜਿਉਣਾ ਚਾਹੀਦਾ ਹੈ। ਮੈਂ ਤੈਨੂੰ ਬਚਾਵਾਂਗਾ ਅਤੇ ਤੇਰਾ ਰਹਿਨੁਮਾ ਬਣਾਂਗਾ।
I will instruct | אַשְׂכִּֽילְךָ֙׀ | ʾaśkîlĕkā | as-kee-leh-HA |
thee and teach | וְֽאוֹרְךָ֗ | wĕʾôrĕkā | veh-oh-reh-HA |
way the in thee | בְּדֶֽרֶךְ | bĕderek | beh-DEH-rek |
which | ז֥וּ | zû | zoo |
go: shalt thou | תֵלֵ֑ךְ | tēlēk | tay-LAKE |
I will guide | אִֽיעֲצָ֖ה | ʾîʿăṣâ | ee-uh-TSA |
עָלֶ֣יךָ | ʿālêkā | ah-LAY-ha | |
thee with mine eye. | עֵינִֽי׃ | ʿênî | ay-NEE |
Cross Reference
ਅਮਸਾਲ 3:5
ਯਹੋਵਾਹ ਉੱਤੇ ਪੂਰੀ ਤਰ੍ਹਾਂ ਭਰੋਸਾ ਕਰੋ, ਆਪਣੀ ਹੀ ਸਮਝਦਾਰੀ ਉੱਤੇ ਨਿਰਭਰ ਨਾ ਰਹੋ।
ਮੱਤੀ 11:29
ਮੇਰਾ ਜੂਲਾ ਆਪਣੇ ਉੱਤੇ ਚੁੱਕੋ ਅਤੇ ਮੈਥੋਂ ਸਿਖੋ, ਕਿਉਂਕਿ ਮੈਂ ਕੋਮਲ ਅਤੇ ਨਿਮ੍ਰ ਦਿਲ ਹਾ। ਇਉਂ, ਤੁਸੀਂ ਆਪਣੇ ਆਤਮਾ ਅੰਦਰ ਵਿਸ਼ਰਾਮ ਮਹਿਸੂਸ ਕਰੋਂਗੇ।
ਜ਼ਬੂਰ 33:18
ਯਹੋਵਾਹ ਦੇਖਦਾ ਅਤੇ ਉਨ੍ਹਾਂ ਦੇ ਦੇਖਭਾਲ ਕਰਦਾ ਜਿਹੜੇ ਉਸ ਦੇ ਮਾਰਗ ਉੱਤੇ ਤੁਰਦੇ ਹਨ। ਉਸਦਾ ਵੱਡਾ ਪਿਆਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਜਿਹੜੇ ਉਸਦੀ ਉਪਾਸਨਾ ਕਰਦੇ ਹਨ।
ਯਸਈਆਹ 49:10
ਲੋਕ ਭੁੱਖੇ ਨਹੀਂ ਹੋਣਗੇ। ਉਹ ਪਿਆਸੇ ਨਹੀਂ ਹੋਣਗੇ। ਧੁੱਪ ਅਤੇ ਹਵਾ ਉਨ੍ਹਾਂ ਨੂੰ ਨੁਕਸਾਨ ਨਹੀਂ ਪੁਚਾਵੇਗੀ। ਕਿਉਂ ਕਿ ਪਰਮੇਸ਼ੁਰ ਉਨ੍ਹਾਂ ਨੂੰ ਸੱਕੂਨ ਪਹੁੰਚਾਉਂਦਾ ਹੈ। ਅਤੇ ਪਰਮੇਸ਼ੁਰ ਹੀ ਉਨ੍ਹਾਂ ਦੀ ਅਗਵਾਈ ਕਰੇਗਾ। ਉਹ ਉਨ੍ਹਾਂ ਦੀ ਅਗਵਾਈ ਪਾਣੀ ਦੇ ਝਰਨਿਆਂ ਵੱਲ ਕਰੇਗਾ।
ਅਮਸਾਲ 3:1
ਧਰਮੀ ਜੀਵਨ ਤੁਹਾਡੀ ਜ਼ਿੰਦਗੀ ਵਿੱਚ ਵਾਧਾ ਕਰੇਗਾ ਮੇਰੇ ਬੇਟੇ, ਮੇਰੀ ਸਿੱਖਿਆ ਨੂੰ ਭੁੱਲੀਂ ਨਾ, ਪਰ ਮੇਰੇ ਹੁਕਮਾਂ ਨੂੰ ਆਪਣੇ ਦਿਲ ਅੰਦਰ ਰੱਖੀਂ।
ਅਮਸਾਲ 8:10
ਚਾਂਦੀ ਦੀ ਬਜਾਏ ਮੇਰਾ ਅਨੁਸ਼ਾਸ਼ਨ ਲਵੋ, ਸੋਨੇ ਦੀ ਬਜਾਏ ਸਮਝਦਾਰੀ ਨੂੰ ਚੁਣੋ।
ਜ਼ਬੂਰ 25:8
ਯਹੋਵਾਹ ਸੱਚਮੁੱਚ ਸ਼ੁਭ ਹੈ। ਉਹ ਪਾਪੀਆਂ ਨੂੰ ਜਿਉਣ ਦਾ ਸਹੀ ਤਰੀਕਾ ਸਿੱਖਾਉਂਦਾ ਹੈ।
ਅਮਸਾਲ 4:1
ਸਿਆਣਪ ਦਾ ਮਹੱਤਵ ਪੁੱਤਰੋ, ਆਪਣੇ ਪਿਤਾ ਦੀਆਂ ਹਿਦਾਇਤਾਂ ਨੂੰ ਸੁਣੋ ਅਤੇ ਸਮਝਦਾਰੀ ਕਮਾਉਣ ਲਈ ਧਿਆਨ ਦੇਵੋ!
ਜ਼ਬੂਰ 34:11
ਬੱਚਿਉ ਮੇਰੀ ਗੱਲ ਸੁਣੋ। ਅਤੇ ਮੈਂ ਤੁਹਾਨੂੰ ਯਹੋਵਾਹ ਦੀ ਇੱਜ਼ਤ ਕਰਨੀ ਸਿੱਖਾਵਾਂਗਾ।