ਜ਼ਬੂਰ 51:2 in Punjabi

ਪੰਜਾਬੀ ਪੰਜਾਬੀ ਬਾਈਬਲ ਜ਼ਬੂਰ ਜ਼ਬੂਰ 51 ਜ਼ਬੂਰ 51:2

Psalm 51:2
ਹੇ ਪਰਮੇਸ਼ੁਰ, ਮੇਰਾ ਦੋਸ਼ ਧੋ ਸੁੱਟ। ਮੇਰੇ ਗੁਨਾਹ ਧੋ ਸੁੱਟ, ਮੈਨੂੰ ਇੱਕ ਵਾਰ ਫ਼ੇਰ ਨਿਰਮਲ ਬਣਾ ਦੇ।

Psalm 51:1Psalm 51Psalm 51:3

Psalm 51:2 in Other Translations

King James Version (KJV)
Wash me throughly from mine iniquity, and cleanse me from my sin.

American Standard Version (ASV)
Wash me thoroughly from mine iniquity, And cleanse me from my sin.

Bible in Basic English (BBE)
Let all my wrongdoing be washed away, and make me clean from evil.

Darby English Bible (DBY)
Wash me fully from mine iniquity, and cleanse me from my sin.

World English Bible (WEB)
Wash me thoroughly from my iniquity. Cleanse me from my sin.

Young's Literal Translation (YLT)
Thoroughly wash me from mine iniquity, And from my sin cleanse me,

Wash
הֶ֭רֶבהherebHEH-rev
me
throughly
כַּבְּסֵ֣נִיkabbĕsēnîka-beh-SAY-nee
from
mine
iniquity,
מֵעֲוֺנִ֑יmēʿăwōnîmay-uh-voh-NEE
cleanse
and
וּֽמֵחַטָּאתִ֥יûmēḥaṭṭāʾtîoo-may-ha-ta-TEE
me
from
my
sin.
טַהֲרֵֽנִי׃ṭahărēnîta-huh-RAY-nee

Cross Reference

ਜ਼ਬੂਰ 51:7
ਪਵਿੱਤਰ ਪੌਦੇ ਦੀ ਵਰਤੋਂ ਕਰੋ ਅਤੇ ਗੁਨਾਹ ਮੈਨੂੰ ਸ਼ੁੱਧ ਬਨਾਉਣ ਦੀ ਰਸਮ ਕਰੋ। ਮੈਨੂੰ ਉਦੋਂ ਤੱਕ ਧੋਵੋ ਜਦੋਂ ਤੱਕ ਮੈਂ ਬਰਫ਼ ਵਾਂਗੂ ਚਿੱਟਾ ਨਾ ਹੋ ਜਾਵਾਂ।

ਪਰਕਾਸ਼ ਦੀ ਪੋਥੀ 1:5
ਯਿਸੂ ਇੱਕ ਵਫ਼ਾਦਾਰ ਗਵਾਹ ਹੈ ਉਹ ਉਨ੍ਹਾਂ ਵਿੱਚੋਂ ਪਹਿਲਾ ਸੀ ਜਿਨ੍ਹਾਂ ਨੂੰ ਮੌਤ ਤੋਂ ਜਿਵਾਲਿਆ ਗਿਆ ਸੀ। ਯਿਸੂ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ। ਯਿਸੂ ਹੀ ਹੈ ਜਿਸਨੇ ਸਾਨੂੰ ਪਿਆਰ ਕੀਤਾ ਅਤੇ ਉਸ ਦੇ ਲਹੂ ਰਾਹੀਂ ਸਾਨੂੰ ਆਪਣੇ ਪਾਪਾਂ ਤੋਂ ਮੁਕਤ ਕੀਤਾ।

ਇਬਰਾਨੀਆਂ 10:21
ਅਤੇ ਸਾਡੇ ਕੋਲ ਇੱਕ ਮਹਾਨ ਜਾਜਕ ਹੈ ਜਿਹੜਾ ਪਰਮੇਸ਼ੁਰ ਦੇ ਘਰ ਉੱਪਰ ਹਕੂਮਤ ਕਰਦਾ ਹੈ।

੧ ਕੁਰਿੰਥੀਆਂ 6:11
ਅਤੀਤ ਵਿੱਚ ਤੁਹਾਡੇ ਵਿੱਚੋਂ ਵੀ ਕਈ ਅਜਿਹੇ ਹੀ ਸਨ। ਪਰ ਤੁਹਾਨੂੰ ਧੋਕੇ ਸਾਫ਼ ਕਰ ਦਿੱਤਾ ਗਿਆ ਸੀ, ਤੁਹਾਨੂੰ ਪਵਿੱਤਰ ਬਣਾਇਆ ਗਿਆ ਹੈ ਅਤੇ ਤੁਹਾਨੂੰ ਪ੍ਰਭੂ ਯਿਸੂ ਮਸੀਹ ਦੇ ਨਾਮ ਅਤੇ ਸਾਡੇ ਪਰਮੇਸ਼ੁਰ ਦੇ ਆਤਮਾ ਦੁਆਰਾ ਪਰਮੇਸ਼ੁਰ ਨਾਲ ਧਰਮੀ ਬਣਾਇਆ ਗਿਆ ਹੈ।

ਰਸੂਲਾਂ ਦੇ ਕਰਤੱਬ 22:16
ਹੁਣ ਹੋਰ ਦੇਰ ਨਾ ਕਰ। ਉੱਠ। ਅਤੇ ਉਸਦਾ ਨਾਂ ਲੈਂਦਾ ਹੋਇਆ ਬਪਤਿਸਮਾ ਲੈ, ਅਤੇ ਆਪਣੇ ਪਾਪਾਂ ਨੂੰ ਧੋ ਸੁੱਟ। ਆਪਣੇ-ਆਪ ਨੂੰ ਬਚਾਉਣ ਲਈ ਆਪਣਾ ਯਕੀਨ ਉਸ ਵਿੱਚ ਰੱਖਕੇ ਇਹ ਕਰ।’

ਹਿਜ਼ ਕੀ ਐਲ 36:25
ਫ਼ੇਰ ਮੈਂ ਤੁਹਾਡੇ ਉੱਤੇ ਸ਼ੁੱਧ ਪਾਣੀ ਛਿੜਕਾਂਗਾ ਅਤੇ ਤੁਹਾਨੂੰ ਸ਼ੁੱਧ ਕਰਾਂਗਾ। ਮੈਂ ਤੁਹਾਡੀ ਸਾਰੀ ਮੈਲ ਧੋ ਦਿਆਂਗਾ। ਮੈਂ ਉਨ੍ਹਾਂ ਘਿਰਣਿਤ ਬੁੱਤਾਂ ਦੀ ਸਾਰੀ ਮੈਲ ਧੋ ਦਿਆਂਗਾ ਅਤੇ ਤੁਹਾਨੂੰ ਪਵਿੱਤਰ ਬਣਾ ਦਿਆਂਗਾ।”

ਯਸਈਆਹ 1:16
“ਹੱਥ ਧੋ ਲਵੋ। ਆਪਣੇ-ਆਪ ਨੂੰ ਸਾਫ਼ ਕਰੋ! ਬੁਰੇ ਕੰਮ ਕਰਨੇ ਛੱਡ ਦਿਓ। ਮੈਂ ਉਨ੍ਹਾਂ ਬੁਰੀਆਂ ਚੀਜ਼ਾਂ ਨੂੰ ਹੋਰ ਨਹੀਂ ਦੇਖਣਾ ਚਾਹੁੰਦਾ। ਬਦੀ ਕਰਨੀ ਛੱਡ ਦਿਓ!

ਪਰਕਾਸ਼ ਦੀ ਪੋਥੀ 7:14
ਮੈਂ ਜਵਾਬ ਦਿੱਤਾ, “ਜਨਾਬ ਤੁਸੀਂ ਜਾਣਦੇ ਹੀ ਹੋ ਉਹ ਕੌਣ ਹਨ।” ਅਤੇ ਬਜ਼ੁਰਗ ਨੇ ਆਖਿਆ, “ਇਹ ਉਹੀ ਲੋਕ ਹਨ ਜਿਹੜੇ ਵੱਡੇ ਤਸੀਹਿਆਂ ਰਾਹੀਂ ਲੰਘੇ ਹਨ। ਉਨ੍ਹਾਂ ਨੇ ਆਪਣੇ ਚੋਲੇ ਲੇਲੇ ਦੇ ਲਹੂ ਨਾਲ ਧੋਤੇ ਅਤੇ ਉਨ੍ਹਾਂ ਨੂੰ ਚਿੱਟੇ ਬਣਾਇਆ।

੧ ਯੂਹੰਨਾ 1:7
ਪਰਮੇਸ਼ੁਰ ਰੌਸ਼ਨੀ ਹੈ। ਸਾਨੂੰ ਵੀ ਰੌਸ਼ਨੀ ਵਿੱਚ ਰਹਿਣਾ ਚਾਹੀਦਾ ਹੈ। ਜੇ ਅਸੀਂ ਰੌਸ਼ਨੀ ਵਿੱਚ ਰਹਾਂਗੇ, ਤਾਂ ਅਸੀਂ ਇੱਕ ਦੂਸਰੇ ਨਾਲ ਸੰਗਤ ਰੱਖਦੇ ਹਾਂ, ਜੇ ਅਸੀਂ ਰੌਸ਼ਨੀ ਵਿੱਚ ਰਹਿੰਦੇ ਹਾਂ। ਯਿਸੂ ਦਾ ਖੂਨ ਸਾਨੂੰ ਹਰ ਪਾਪ ਤੋਂ ਪਾਕ ਕਰਦਾ ਹੈ।

ਇਬਰਾਨੀਆਂ 9:13
ਬੱਕਰੀਆਂ ਅਤੇ ਬਲਦਾਂ ਦਾ ਲਹੂ ਅਤੇ ਵੱਛੇ ਦੀ ਰਾਖ ਉਨ੍ਹਾਂ ਲੋਕਾਂ ਉੱਪਰ ਛਿੜਕੀ ਗਈ ਸੀ ਜੋ ਸਾਫ਼ ਨਹੀਂ ਸਨ ਅਤੇ ਉਪਾਸਨਾ ਸਥਾਨ ਵਿੱਚ ਦਾਖਲ ਨਹੀਂ ਹੋ ਸੱਕਦੇ ਸਨ। ਉਸ ਲਹੂ ਅਤੇ ਉਸ ਰਾਖ ਨੇ ਉਨ੍ਹਾਂ ਨੂੰ ਫ਼ੇਰ ਪਵਿੱਤਰ ਬਣਾ ਦਿੱਤਾ ਪਰ ਸਿਰਫ਼ ਉਨ੍ਹਾਂ ਦੇ ਸਰੀਰਾਂ ਨੂੰ।

ਯਰਮਿਆਹ 4:14
ਯਰੂਸ਼ਲਮ ਦੇ ਲੋਕੋ, ਬਦੀ ਨੂੰ ਆਪਣੇ ਦਿਲਾਂ ਉੱਤੋਂ ਧੋ ਦਿਓ। ਆਪਣੇ ਦਿਲਾਂ ਨੂੰ ਪਾਕ ਬਣਾ ਲਵੋ ਤਾਂ ਜੋ ਤੁਸੀਂ ਬਚ ਸੱਕੋ। ਮੰਦੀਆਂ ਯੋਜਨਾਵਾਂ ਨਾ ਬਣਾਉਂਦੇ ਰਹੋ।

ਜ਼ਿਕਰ ਯਾਹ 13:1
ਪਰ ਉਸ ਵਕਤ ਦਾਊਦ ਦੇ ਘਰਾਣੇ ਅਤੇ ਯਰੂਸ਼ਲਮ ਦੇ ਹੋਰ ਲੋਕਾਂ ਵਾਸਤੇ ਪਾਣੀ ਦਾ ਇੱਕ ਨਵਾਂ ਚਸ਼ਮਾ ਫ਼ੁੱਟੇਗਾ। ਉਸ ਝਰਨੇ ਵਿੱਚ ਉਨ੍ਹਾਂ ਦੇ ਸਾਰੇ ਪਾਪ ਧੋਤੇ ਜਾਣਗੇ ਤੇ ਉਹ ਲੋਕਾਂ ਨੂੰ ਪਵਿੱਤਰ ਕਰਨਗੇ।

ਜ਼ਬੂਰ 19:12
ਯਹੋਵਾਹ, ਕੋਈ ਵੀ ਆਦਮੀ ਆਪਣੀਆਂ ਸਾਰੀਆਂ ਗਲਤੀਆਂ ਨੂੰ ਨਹੀਂ ਵੇਖ ਸੱਕਦਾ। ਇਸ ਲਈ ਮੈਨੂੰ ਲੁਕਵੇਂ ਪਾਪ ਨਾ ਕਰਨ ਦੇਵੋ।