ਜ਼ਬੂਰ 78:37
ਉਨ੍ਹਾਂ ਦੇ ਦਿਲ ਸੱਚਮੁੱਚ ਪਰਮੇਸ਼ੁਰ ਦੇ ਨਾਲ ਨਹੀਂ ਸਨ। ਉਹ ਆਪਣੇ ਕਰਾਰ ਨੂੰ ਵਫ਼ਾਦਾਰ ਨਹੀਂ ਸਨ।
For their heart | וְ֭לִבָּם | wĕlibbom | VEH-lee-bome |
was not right | לֹא | lōʾ | loh |
נָכ֣וֹן | nākôn | na-HONE | |
with | עִמּ֑וֹ | ʿimmô | EE-moh |
neither him, | וְלֹ֥א | wĕlōʾ | veh-LOH |
were they stedfast | נֶ֝אֶמְנ֗וּ | neʾemnû | NEH-em-NOO |
in his covenant. | בִּבְרִיתֽוֹ׃ | bibrîtô | beev-ree-TOH |
Cross Reference
ਜ਼ਬੂਰ 78:8
ਜੇਕਰ ਲੋਕ ਆਪਣੇ ਬੱਚਿਆਂ ਨੂੰ ਪਰਮੇਸ਼ੁਰ ਦੇ ਹੁਕਮ ਸਿੱਖਾਉਣਗੇ, ਫ਼ੇਰ ਉਹ ਬੱਚੇ ਆਪਣੇ ਪੁਰਖਿਆਂ ਵਰਗੇ ਨਹੀਂ ਹੋਣਗੇ। ਉਨ੍ਹਾਂ ਦੇ ਪੁਰਖੇ ਪਰਮੇਸ਼ੁਰ ਦੇ ਖਿਲਾਫ਼ ਹੋ ਗਏ ਸਨ। ਉਨ੍ਹਾਂ ਨੇ ਉਸ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ। ਉਹ ਲੋਕ ਜ਼ਿੱਦੀ ਸਨ, ਉਹ ਪਰਮੇਸ਼ੁਰ ਦੇ ਆਤਮੇ ਦੇ ਵਫ਼ਾਦਾਰ ਨਹੀਂ ਸਨ।
ਰਸੂਲਾਂ ਦੇ ਕਰਤੱਬ 8:21
ਤੂੰ ਇਸ ਕੰਮ ਵਿੱਚ ਸਾਡਾ ਸਾਂਝੀਵਾਲ ਨਹੀਂ ਹੋ ਸੱਕਦਾ ਕਿਉਂ ਕਿ ਪਰਮੇਸ਼ੁਰ ਅੱਗੇ ਤੇਰਾ ਮਨ ਸਾਫ਼ ਨਹੀਂ ਹੈ।
ਜ਼ਬੂਰ 51:10
ਹੇ ਪਰਮੇਸ਼ੁਰ, ਮੇਰੇ ਅੰਦਰ ਸ਼ੁੱਧ ਹਿਰਦੇ ਦੀ ਸਾਜਨਾ ਕਰੋ। ਇੱਕ ਵਾਰੀ ਫ਼ੇਰ ਮੇਰੀ ਰੂਹ ਨੂੰ ਮਜ਼ਬੂਤ ਬਣਾ ਦਿਉ।
ਅਸਤਸਨਾ 31:20
ਮੈਂ ਇਨ੍ਹਾਂ ਨੂੰ ਉਸ ਧਰਤੀ ਉੱਤੇ ਲੈ ਜਾਵਾਂਗਾ ਜਿਹੜੀ ਮੈਂ ਇਨ੍ਹਾਂ ਦੇ ਪੁਰਖਿਆਂ ਨੂੰ ਦੇਣ ਦਾ ਇਕਰਾਰ ਕੀਤਾ ਸੀ-ਬਹੁਤ ਸਾਰੀਆਂ ਨਿਆਮਤਾਂ ਨਾਲ ਭਰੀ ਹੋਈ ਧਰਤੀ। ਅਤੇ ਉਨ੍ਹਾਂ ਕੋਲ ਖਾਣ ਵਾਲੀ ਹਰ ਚੀਜ਼ ਹੋਵੇਗੀ। ਉਨ੍ਹਾਂ ਦਾ ਜੀਵਨ ਅਮੀਰ ਹੋਵੇਗਾ। ਪਰ ਫ਼ੇਰ ਉਹ ਹੋਰਨਾ ਦੇਵਤਿਆਂ ਵੱਲ ਮੁੜ ਜਾਣਗੇ ਅਤੇ ਉਨ੍ਹਾਂ ਦੀ ਸੇਵਾ ਕਰਨਗੇ। ਉਹ ਮੇਰੇ ਕੋਲੋਂ ਦੂਰ ਚੱਲੇ ਜਾਣਗੇ ਅਤੇ ਉਨ੍ਹਾਂ ਦੀ ਸੇਵਾ ਕਰਨਗੇ। ਉਹ ਮੇਰੇ ਕੋਲੋਂ ਦੂਰ ਚੱਲੇ ਜਾਣਗੇ ਅਤੇ ਮੇਰਾ ਇਕਰਾਰਨਾਮਾ ਤੋੜ ਦੇਣਗੇ।
ਜ਼ਬੂਰ 44:17
ਹੇ ਪਰਮੇਸ਼ੁਰ ਅਸੀਂ ਤੁਹਾਨੂੰ ਨਹੀਂ ਭੁੱਲੇ ਹਾਂ ਫ਼ੇਰ ਵੀ ਤੁਸੀਂ ਇਹ ਗੱਲਾਂ ਸਾਡੇ ਨਾਲ ਕਰਦੇ ਹੋ। ਅਸੀਂ ਉਦੋਂ ਝੂਠੇ ਨਹੀਂ ਸਾਂ ਜਦੋਂ ਅਸੀਂ ਉਸ ਇਕਰਾਰਨਾਮੇ ਉੱਤੇ ਹਸਤਾਖਰ ਕੀਤੇ ਸਨ ਜੋ ਅਸੀਂ ਤੁਹਾਡੇ ਨਾਲ ਕੀਤਾ ਸੀ।
ਜ਼ਬੂਰ 119:80
ਯਹੋਵਾਹ, ਮੈਨੂੰ ਪੂਰੀ ਤਰ੍ਹਾਂ ਤੁਹਾਡੇ ਆਦੇਸ਼ ਮੰਨਣ ਦਿਉ। ਤਾਂ ਜੋ ਮੈਂ ਸ਼ਰਮਸਾਰ ਨਾ ਹੋਵਾਂ।
ਹੋ ਸੀਅ 7:14
ਉਹ ਕਦੇ ਮੈਨੂੰ ਆਪਣੇ ਦਿਲੋਂ ਨਹੀਂ ਪੁਕਾਰਦੇ। ਹਾਂ, ਉਹ ਆਪਣੇ ਬਿਸਤਰਿਆਂ ਤੇ ਰੋਦੇ ਹਨ, ਅਤੇ ਆਪਣੇ-ਆਪ ਨੂੰ ਕਟਦੇ ਹਨ ਜਦੋਂ ਉਹ ਭੋਜਨ ਅਤੇ ਨਵੀਂ ਮੈ ਮੰਗਦੇ ਹਨ, ਪਰ ਉਨ੍ਹਾਂ ਦੇ ਦਿਲਾਂ ਵਿੱਚ ਉਹ ਮੈਥੋਂ ਪਰ੍ਹਾਂ ਮੁੜ ਗਏ ਹਨ।
ਹੋ ਸੀਅ 7:16
ਉਹ ਇੱਕ ਮੁੜੀ ਹੋਈ ਸੋਟੀ ਵਰਗੇ ਹਨ। ਉਨ੍ਹਾਂ ਨੇ ਦਿਸ਼ਾਵਾਂ ਬਦਲੀਆਂ, ਪਰ ਮੇਰੇ ਕੋਲ ਵਾਪਸ ਨਾ ਆਏ, ਉਨ੍ਹਾਂ ਦੇ ਪ੍ਰਧਾਨ ਆਗੂ ਆਪਣੀ ਹੰਕਾਰੀ ਜੀਭ ਕਾਰਣ ਆਪਣੀ ਤਲਵਾਰ ਨਾਲ ਹੇਠਾਂ ਡਿੱਗ ਪੈਣਗੇ ਅਤੇ ਮਿਸਰ ਵਿੱਚਲੇ ਲੋਕ ਉਨ੍ਹਾਂ ਤੇ ਹੱਸਣਗੇ।
ਹੋ ਸੀਅ 10:2
ਇਸਰਾਏਲ ਦੇ ਲੋਕਾਂ ਨੇ ਪਰਮੇਸ਼ੁਰ ਨਾਲ ਚਲਾਕੀ ਕਰਨ ਦੀ ਕੋਸ਼ਿਸ ਕੀਤੀ, ਪਰ ਹੁਣ ਉਨ੍ਹਾਂ ਨੂੰ ਆਪਣਾ ਦੋਸ਼ ਸਵੀਕਾਰ ਕਰਨਾ ਪਵੇਗਾ। ਯਹੋਵਾਹ ਉਨ੍ਹਾਂ ਦੀਆਂ ਜਗਵੇਦੀਆਂ ਢਾਹ ਸੁੱਟੇਗਾ ਅਤੇ ਉਨ੍ਹਾਂ ਦੇ ਯਾਦਗਾਰੀ ਥੰਮਾਂ ਨੂੰ ਨਸ਼ਟ ਕਰ ਦੇਵੇਗਾ।