Psalm 78:54
ਪਰਮੇਸ਼ੁਰ ਨੇ ਆਪਣੇ ਲੋਕਾਂ ਦੀ ਅਗਵਾਈ ਆਪਣੇ ਸੱਜੇ ਹੱਥ ਨਾਲ ਬਣਾਏ ਆਪਣੇ ਪਵਿੱਤਰ ਪਰਬਤ ਦੇ ਸਿਰੇ ਤੱਕ ਕੀਤੀ।
Psalm 78:54 in Other Translations
King James Version (KJV)
And he brought them to the border of his sanctuary, even to this mountain, which his right hand had purchased.
American Standard Version (ASV)
And he brought them to the border of his sanctuary, To this mountain, which his right hand had gotten.
Bible in Basic English (BBE)
And he was their guide to his holy land, even to the mountain, which his right hand had made his;
Darby English Bible (DBY)
And he brought them to his holy border, this mountain, which his right hand purchased;
Webster's Bible (WBT)
And he brought them to the border of his sanctuary, even to this mountain, which his right hand had purchased.
World English Bible (WEB)
He brought them to the border of his sanctuary, To this mountain, which his right hand had taken.
Young's Literal Translation (YLT)
And He bringeth them in unto the border of His sanctuary, This mountain His right hand had got,
| And he brought | וַ֭יְבִיאֵם | waybîʾēm | VA-vee-ame |
| them to | אֶל | ʾel | el |
| border the | גְּב֣וּל | gĕbûl | ɡeh-VOOL |
| of his sanctuary, | קָדְשׁ֑וֹ | qodšô | kode-SHOH |
| this to even | הַר | har | hahr |
| mountain, | זֶ֝֗ה | ze | zeh |
| which his right hand | קָנְתָ֥ה | qontâ | kone-TA |
| had purchased. | יְמִינֽוֹ׃ | yĕmînô | yeh-mee-NOH |
Cross Reference
ਖ਼ਰੋਜ 15:17
ਯਹੋਵਾਹ, ਤੂੰ ਆਪਣੇ ਲੋਕਾਂ ਦੀ ਆਪਣੇ ਪਰਬਤ ਉੱਪਰ ਅਗਵਾਈ ਕਰੇਂਗਾ। ਤੂੰ ਉਨ੍ਹਾਂ ਨੂੰ ਉਸ ਥਾਂ ਤੇ ਰਹਿਣ ਦੇਵੇਂਗਾ। ਜਿਹੜੀ ਤੂੰ ਆਪਣੇ ਤਖਤ ਲਈ ਬਣਾਈ ਹੈ। ਸੁਆਮੀ, ਤੂੰ ਆਪਣਾ ਮੰਦਰ ਬਣਾਵੇਂਗਾ।
ਜ਼ਬੂਰ 44:3
ਇਹ ਸਾਡੇ ਪੁਰਖਿਆਂ ਦੀਆਂ ਤਲਵਾਰਾਂ ਨਹੀਂ ਸਨ ਜਿਨ੍ਹਾਂ ਨੇ ਇਹ ਜ਼ਮੀਨ ਦਿੱਤੀ ਸੀ। ਇਹ ਉਨ੍ਹਾਂ ਦਾ ਬਾਹੂਬਲ ਨਹੀਂ ਸੀ ਜਿਸਨੇ ਉਨ੍ਹਾਂ ਨੂੰ ਜੇਤੂ ਬਣਾਇਆ। ਇਹ ਇਸ ਲਈ ਸੀ ਕਿਉਂਕਿ ਤੁਸੀਂ ਸਾਡੇ ਪੁਰਖਿਆਂ ਦੀ ਰੱਖਵਾਲੀ ਕਰ ਰਹੇ ਸੀ। ਹੇ ਪਰਮੇਸ਼ੁਰ, ਤੁਹਾਡੀ ਮਹਾਂ ਸ਼ਕਤੀ ਨੇ ਸਾਡੇ ਪੁਰਖਿਆਂ ਨੂੰ ਬਚਾਇਆ। ਕਿਉਂ? ਕਿਉਂਕਿ ਤੁਸਾਂ ਉਨ੍ਹਾਂ ਨੂੰ ਪਸੰਦ ਕੀਤਾ।
ਖ਼ਰੋਜ 15:13
ਪਰ ਆਪਣੀ ਕਿਰਪਾ ਨਾਲ ਤੂੰ ਲੋਕਾਂ ਦੀ ਅਗਵਾਈ ਕੀਤੀ ਜਿਨ੍ਹਾਂ ਨੂੰ ਤੂੰ ਬਚਾਇਆ। ਅਤੇ ਆਪਣੀ ਤਾਕਤ ਨਾਲ ਤੂੰ ਉਨ੍ਹਾਂ ਦੀ ਅਗਵਾਈ ਆਪਣੀ ਪਵਿੱਤਰ ਅਤੇ ਪ੍ਰਸੰਨ ਧਰਤੀ ਵੱਲ ਕੀਤੀ।
ਜ਼ਬੂਰ 68:16
ਹੇ ਬਾਸ਼ਾਨ ਪਰਬਤ, ਤੂੰ ਹੇਠਾਂ ਸੀਯੋਨ ਪਰਬਤ ਵੱਲ ਕਿਉਂ ਤੱਕਦਾ? ਪਰਮੇਸ਼ੁਰ ਉਸ ਪਰਬਤ (ਸੀਯੋਨ) ਨੂੰ ਪਿਆਰ ਕਰਦਾ ਹੈ। ਯਹੋਵਾਹ ਨੇ ਸਦਾ ਲਈ ਉੱਥੇ ਰਹਿਣ ਲਈ ਇਸ ਨੂੰ ਚੁਣਿਆ ਹੈ।
ਯਸਈਆਹ 11:9
ਇਹ ਸਾਰੀਆਂ ਗੱਲਾਂ ਇਹ ਦਰਸਾਉਂਦੀਆਂ ਹਨ ਕਿ ਇੱਥੇ ਸ਼ਾਂਤੀ ਹੋਵੇਗੀ-ਕੋਈ ਬੰਦਾ ਵੀ ਕਿਸੇ ਦੂਸਰੇ ਨੂੰ ਨੁਕਸਾਨ ਨਹੀਂ ਪੁਚਾਵੇਗਾ। ਮੇਰੇ ਪਵਿੱਤਰ ਪਰਬਤ ਦੇ ਲੋਕ ਚੀਜ਼ਾਂ ਨੂੰ ਤਬਾਹ ਕਰਨਾ ਨਹੀਂ ਲੋਚਣਗੇ। ਕਿਉਂ ਕਿ ਲੋਕ ਸੱਚਮੁੱਚ ਯਹੋਵਾਹ ਨੂੰ ਜਾਣ ਲੈਣਗੇ। ਉਨ੍ਹਾਂ ਅੰਦਰ ਉਸਦਾ ਪੂਰਾ ਗਿਆਨ ਹੋਵੇਗਾ ਜਿਵੇਂ ਸਮੁੰਦਰ ਪਾਣੀ ਨਾਲ ਭਰਪੂਰ ਹੁੰਦਾ ਹੈ।
ਦਾਨੀ ਐਲ 9:16
ਯਹੋਵਾਹ, ਯਰੂਸ਼ਲਮ ਨਾਲ ਨਾਰਾਜ਼ਗੀ ਛੱਡ ਦੇ। ਯਰੂਸ਼ਲਮ ਤੇਰੇ ਪਵਿੱਤਰ ਪਰਬਤ ਉੱਤੇ ਹੈ। ਆਪਣੀਆਂ ਸਾਰੀਆਂ ਨੇਕ ਕਰਨੀਆਂ ਮੁਤਾਬਕ, ਇਸ ਲਈ ਯਰੂਸ਼ਲਮ ਨਾਲ ਨਾਰਾਜ਼ਗੀ ਛੱਡ ਦੇ। ਸਾਡੇ ਆਲੇ-ਦੁਆਲੇ ਦੇ ਲੋਕ ਸਾਡਾ ਨਿਰਾਦਰ ਕਰਦੇ ਹਨ ਅਤੇ ਤੇਰੇ ਬੰਦਿਆਂ ਦਾ ਮਜ਼ਾਕ ਉਡਾਉਂਦੇ ਹਨ। ਇਹ ਇਸ ਲਈ ਵਾਪਰਦਾ ਹੈ ਕਿਉਂ ਕਿ ਅਸੀਂ ਅਤੇ ਸਾਡੇ ਪੁਰਖਿਆਂ ਨੇ ਤੇਰੇ ਖਿਲਾਫ਼ ਪਾਪ ਕੀਤਾ ਹੈ।
ਦਾਨੀ ਐਲ 11:45
ਉਹ ਆਪਣਾ ਸ਼ਾਹੀ ਤੰਬੂ ਸਮੁੰਦਰਾਂ ਅਤੇ ਖੂਬਸੂਰਤ ਪਵਿੱਤਰ ਪਹਾੜੀਆਂ ਉੱਪਰ ਸਥਾਪਿਤ ਕਰੇਗਾ। ਪਰ ਆਖਿਰਕਾਰ, ਮੰਦਾ ਰਾਜਾ ਮਰ ਜਾਵੇਗਾ। ਜਦੋਂ ਉਸਦਾ ਅੰਤ ਆਵੇਗਾ ਤਾਂ ਉਸਦੀ ਸਹਾਇਤਾ ਕਰਨ ਵਾਲਾ ਕੋਈ ਨਹੀਂ ਹੋਵੇਗਾ।’”
ਅਫ਼ਸੀਆਂ 1:14
ਇਹ ਪਵਿੱਤਰ ਆਤਮਾ ਦੀ ਸਾਖੀ ਹੈ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਪ੍ਰਾਪਤ ਕਰਾਂਗੇ ਜਿਨ੍ਹਾਂ ਦਾ ਪਰਮੇਸ਼ੁਰ ਨੇ ਆਪਣੇ ਲੋਕਾਂ ਨਾਲ ਵਾਇਦਾ ਕੀਤਾ ਸੀ। ਇਹ ਉਨ੍ਹਾਂ ਲੋਕਾਂ ਨੂੰ ਅਜ਼ਾਦ ਕਰ ਦੇਵੇਗਾ ਜਿਹੜੇ ਲੋਕ ਪਰਮੇਸ਼ੁਰ ਨਾਲ ਸੰਬੰਧਿਤ ਹਨ। ਇਸ ਸਭ ਕਾਸੇ ਦਾ ਉਦੇਸ਼ ਪਰਮੇਸ਼ੁਰ ਦੀ ਮਹਿਮਾ ਨੂੰ ਉਸਤਤਿ ਲਿਆਉਣਾ ਹੈ।