Psalm 86:1
ਦਾਊਦ ਦੀ ਇੱਕ ਪ੍ਰਾਰਥਨਾ। ਮੈਂ ਇੱਕ ਗਰੀਬ ਬੇਸਹਾਰਾ ਆਦਮੀ ਹਾਂ। ਯਹੋਵਾਹ, ਕਿਰਪਾ ਕਰਕੇ ਮੈਨੂੰ ਸੁਣੋ ਅਤੇ ਮੈਨੂੰ ਮੇਰੀ ਪ੍ਰਾਰਥਨਾ ਦਾ ਉੱਤਰ ਦਿਉ।
Psalm 86:1 in Other Translations
King James Version (KJV)
Bow down thine ear, O LORD, hear me: for I am poor and needy.
American Standard Version (ASV)
Bow down thine ear, O Jehovah, and answer me; For I am poor and needy.
Bible in Basic English (BBE)
<A Prayer. Of David.> Let your ears be open to my voice, O Lord, and give me an answer; for I am poor and in need.
Darby English Bible (DBY)
{A Prayer of David.} Incline thine ear, Jehovah, answer me; for I am afflicted and needy.
Webster's Bible (WBT)
A Prayer of David. Bow down thy ear, O LORD, hear me: for I am poor and needy.
World English Bible (WEB)
> Hear, Yahweh, and answer me, For I am poor and needy.
Young's Literal Translation (YLT)
A Prayer of David. Incline, O Jehovah, Thine ear, Answer me, for I `am' poor and needy.
| Bow down | הַטֵּֽה | haṭṭē | ha-TAY |
| thine ear, | יְהוָ֣ה | yĕhwâ | yeh-VA |
| O Lord, | אָזְנְךָ֣ | ʾoznĕkā | oze-neh-HA |
| hear | עֲנֵ֑נִי | ʿănēnî | uh-NAY-nee |
| for me: | כִּֽי | kî | kee |
| I | עָנִ֖י | ʿānî | ah-NEE |
| am poor | וְאֶבְי֣וֹן | wĕʾebyôn | veh-ev-YONE |
| and needy. | אָֽנִי׃ | ʾānî | AH-nee |
Cross Reference
ਜ਼ਬੂਰ 40:17
ਮਾਲਕ, ਮੈਂ ਸਿਰਫ਼ ਇੱਕ ਕੰਗਾਲ ਅਤੇ ਬੇਸਹਾਰਾ ਬੰਦਾ ਹਾਂ। ਮੇਰੀ ਸਹਾਇਤਾ ਕਰੋ। ਮੈਨੂੰ ਬਚਾਉ। ਮੇਰੇ ਪਰਮੇਸ਼ੁਰ ਬਹੁਤ ਦੇਰੀ ਨਾ ਲਾਵੋ।
ਜ਼ਬੂਰ 31:2
ਹੇ ਪਰਮੇਸ਼ੁਰ, ਮੇਰੀ ਪ੍ਰਾਰਥਨਾ ਨੂੰ ਸੁਣੋ। ਛੇਤੀ ਆਉ ਅਤੇ ਮੈਨੂੰ ਬਚਾਉ। ਮੇਰੀ ਚੱਟਾਨ ਹੋਵੋ, ਮੇਰਾ ਸੁਰੱਖਿਅਤ ਸਥਾਨ ਹੋਵੋ। ਮੇਰਾ ਕਿਲ੍ਹਾ ਹੋਵੋ ਮੇਰੀ ਰੱਖਿਆ ਕਰੋ।
ਯਾਕੂਬ 2:5
ਮੇਰੇ ਪਿਆਰੇ ਭਰਾਵੋ ਅਤੇ ਭੈਣੋ ਸੁਣੋ। ਪਰਮੇਸ਼ੁਰ ਨੇ ਦੁਨੀਆਂ ਦੇ ਗਰੀਬ ਲੋਕਾਂ ਨੂੰ ਨਿਹਚਾ ਦੇ ਸੰਗ ਅਮੀਰ ਹੋਣ ਲਈ ਚੁਣਿਆ ਹੈ। ਉਸ ਨੇ ਉਨ੍ਹਾਂ ਨੂੰ ਉਹ ਰਾਜ ਪ੍ਰਾਪਤ ਕਰਨ ਲਈ ਚੁਣਿਆ ਹੈ ਜਿਸਦਾ ਪਰਮੇਸ਼ੁਰ ਨੇ ਉਨ੍ਹਾਂ ਲੋਕਾਂ ਨੂੰ ਵਾਅਦਾ ਕੀਤਾ ਸੀ ਜਿਹੜੇ ਉਸ ਨੂੰ ਪ੍ਰੇਮ ਕਰਦੇ ਹਨ।
ਯਾਕੂਬ 1:9
ਅਸਲੀ ਦੌਲਤ ਜੇਕਰ ਕੋਈ ਸ਼ਰਧਾਲੂ ਗਰੀਬ ਹੈ, ਤਾਂ ਉਸ ਨੂੰ ਇਸ ਬਾਰੇ ਮਾਨ ਕਰਨ ਦਿਉ। ਕਿਉਂਕਿ ਪਰਮੇਸ਼ੁਰ ਨੇ ਉਸ ਨੂੰ ਆਤਮਕ ਤੌਰ ਤੇ ਅਮੀਰ ਬਣਾਇਆ ਹੈ।
ਲੋਕਾ 4:18
“ਪ੍ਰਭੂ ਦਾ ਆਤਮਾ ਮੇਰੇ ਨਾਲ ਹੈ। ਉਸ ਨੇ ਮੈਨੂੰ ਗਰੀਬਾਂ ਨੂੰ ਖੁਸ਼ਖਬਰੀ ਦੇਣ ਲਈ ਮਸਹ ਕੀਤਾ ਹੈ। ਉਸ ਨੇ ਮੈਨੂੰ ਕੈਦੀਆਂ ਨੂੰ ਇਹ ਐਲਾਨ ਕਰਨ ਲਈ ਭੇਜਿਆ ਕਿ ਉਹ ਮੁਕਤ ਹਨ ਅਤੇ ਅੰਨ੍ਹਿਆਂ ਨੂੰ ਕਿ ਉਹ ਦ੍ਰਿਸ਼ਟੀ ਵਾਪਸ ਪ੍ਰਾਪਤ ਕਰਣਗੇ ਅਤੇ ਸਤਾਏ ਹੋਇਆਂ ਨੂੰ ਅਤਿਆਚਾਰੀਆਂ ਤੋਂ ਮੁਕਤ ਕਰਾਉਣ ਲਈ,
ਮੱਤੀ 5:3
“ਉਹ ਵਡਭਾਗੇ ਹਨ ਜਿਹੜੇ ਆਤਮਾ ਵਿੱਚ ਗਰੀਬ ਹਨ ਕਿਉਂਕਿ ਸਵਰਗ ਦਾ ਰਾਜ ਉਨ੍ਹਾਂ ਦਾ ਹੈ।
ਦਾਨੀ ਐਲ 9:18
ਮੇਰੇ ਪਰਮੇਸ਼ੁਰ, ਮੇਰੀ ਗੱਲ ਸੁਣ! ਆਪਣੀਆਂ ਅੱਖਾਂ ਖੋਲ ਅਤੇ ਦੇਖ ਉਨ੍ਹਾਂ ਸਾਰੀਆਂ ਭਿਆਨਕ ਗੱਲਾਂ ਨੂੰ ਜਿਹੜੀਆਂ ਸਾਡੇ ਨਾਲ ਵਾਪਰਦੀਆਂ ਹਨ! ਦੇਖ ਕੀ ਵਾਪਰਿਆ ਹੈ ਉਸ ਸ਼ਹਿਰ ਨਾਲ ਜਿਸ ਨੂੰ ਤੇਰੇੇ ਨਾਮ ਨਾਲ ਬੁਲਾਇਆ ਜਾਂਦਾ ਹੈ। ਮੈਂ ਇਹ ਨਹੀਂ ਆਖ ਰਿਹਾ ਕਿ ਅਸੀਂ ਧਰਮੀ ਹਾਂ। ਇਹ ਇਸ ਲਈ ਨਹੀਂ ਹੈ ਕਿ ਮੈਂ ਇਹ ਚੀਜ਼ਾਂ ਮੰਗ ਰਿਹਾ ਹਾਂ। ਮੈਂ ਇਹ ਚੀਜ਼ਾਂ ਇਸ ਲਈ ਮੰਗ ਰਿਹਾ ਹਾਂ ਕਿਉਂ ਕਿ ਮੈਂ ਜਾਣਦਾ ਹਾਂ ਕਿ ਤੂੰ ਮਿਹਰਬਾਨ ਹੈਂ।
ਯਸਈਆਹ 66:2
ਮੈਂ ਖੁਦ ਸਭ ਚੀਜ਼ਾਂ ਬਣਾਈਆਂ। ਇੱਥੇ ਸਾਰੀਆਂ ਚੀਜ਼ਾਂ ਨੇ ਕਿਉਂ ਕਿ ਇਹ ਮੈਂ ਸਾਜੀਆਂ ਨੇ।” ਯਹੋਵਾਹ ਨੇ ਖੁਦ ਇਹ ਗੱਲਾਂ ਆਖੀਆਂ। “ਮੈਨੂੰ ਦੱਸੋ, ਮੈਂ ਕਿਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹਾਂ? ਮੈਂ ਗਰੀਬ ਲੋਕਾਂ ਦੀ ਪਾਲਣਾ ਕਰਦਾ ਹਾਂ। ਮੈਂ ਉਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹਾਂ ਜੋ ਬਹੁਤ ਉਦਾਸ ਹਨ। ਮੈਂ ਉਨ੍ਹਾਂ ਲੋਕਾਂ ਦੀ ਪਾਲਣਾ ਕਰਦਾ ਹਾਂ ਜੋ ਮੇਰੇ ਸ਼ਬਦਾਂ ਨੂੰ ਮੰਨਦੇ ਨੇ।
ਯਸਈਆਹ 37:17
ਯਹੋਵਾਹ ਜੀ, ਮਿਹਰ ਕਰਕੇ ਮੇਰੀ ਬੇਨਤੀ ਸੁਣੋ! ਯਹੋਵਾਹ ਜੀ, ਆਪਣੇ ਨੇਤਰ ਖੋਹਲੋ ਅਤੇ ਇਸ ਸੰਦੇਸ਼ ਨੂੰ ਦੇਖੋ। ਉਨ੍ਹਾਂ ਸ਼ਬਦਾਂ ਨੂੰ ਸੁਣੋ ਜਿਹੜੇ ਸਨਹੇਰੀਬ ਨੇ ਤੁਹਾਡੀ, ਇੱਕ ਜੀਵਿਤ ਪਰਮੇਸ਼ੁਰ ਦੀ, ਬੇਅਦਬੀ ਕਰਨ ਲਈ ਘੱਲੇ ਹਨ!
ਜ਼ਬੂਰ 142:1
ਦਾਊਦ ਦਾ ਇੱਕ ਭੱਗਤੀ ਗੀਤ। ਇਹ ਉਸ ਵੇਲੇ ਦੀ ਪ੍ਰਾਰਥਨਾ ਹੈ ਜਦੋਂ ਉਹ ਗੁਫ਼ਾ ਵਿੱਚ ਸੀ। ਮੈਂ ਮਦਦ ਵਾਸਤੇ ਯਹੋਵਾਹ ਨੂੰ ਪੁਕਾਰਾਂਗਾ। ਮੈਂ ਯਹੋਵਾਹ ਅੱਗੇ ਪ੍ਰਾਰਥਨਾ ਕਰਾਂਗਾ।
ਜ਼ਬੂਰ 140:12
ਮੈਂ ਜਾਣਦਾ ਹਾਂ ਕਿ ਯਹੋਵਾਹ ਨਿਰਪੱਖ ਹੋਕੇ ਗਰੀਬ ਲੋਕਾਂ ਬਾਰੇ ਨਿਆਂ ਕਰੇਗਾ। ਪਰਮੇਸ਼ੁਰ ਬੇਸਹਾਰਿਆਂ ਦੀ ਮਦਦ ਕਰੇਗਾ।
ਜ਼ਬੂਰ 119:22
ਮੈਨੂੰ ਸ਼ਰਮਿੰਦਾ ਅਤੇ ਨਮੋਸ਼ ਨਾ ਹੋਣ ਦੇਵੋ। ਮੈਂ ਤੁਹਾਡੇ ਕਰਾਰ ਨੂੰ ਮੰਨਿਆ ਹੈ।
ਜ਼ਬੂਰ 102:17
ਪਰਮੇਸੁਰ ਉਨ੍ਹਾਂ ਲੋਕਾਂ ਦੀਆਂ ਪ੍ਰਾਰਥਨਾ ਸੁਣੇਗਾ ਜਿਨ੍ਹਾਂ ਨੂੰ ਉਸ ਨੇ ਜਿਉਂਦਿਆਂ ਛੱਡ ਦਿੱਤਾ।
ਜ਼ਬੂਰ 102:1
ਇੱਕ ਦੁੱਖੀ ਬੰਦੇ ਦੀ ਉਸ ਵੇਲੇ ਦੀ ਪ੍ਰਾਰਥਨਾ, ਜਦੋਂ ਉਹ ਆਪਣੇ-ਆਪ ਨੂੰ ਨਿਮਾਣਾ ਸਮਝਦਾ ਅਤੇ ਯਹੋਵਾਹ ਅੱਗੇ ਸ਼ਿਕਾਇਤ ਕਰਨੀ ਚਾਹੁੰਦਾ ਹੈ। ਯਹੋਵਾਹ, ਮੇਰੀ ਪ੍ਰਾਰਥਨਾ ਸੁਣੋ। ਸਹਾਇਤਾ ਲਈ ਮੇਰੀ ਪ੍ਰਾਰਥਨਾ ਸੁਣੋ।
ਜ਼ਬੂਰ 72:12
ਸਾਡਾ ਰਾਜਾ ਬੇਸਹਾਰਿਆਂ ਦੀ ਸਹਾਇਤਾ ਕਰਦਾ ਹੈ। ਸਾਡਾ ਰਾਜਾ ਗਰੀਬ ਬੇਸਹਾਰੇ ਲੋਕਾਂ ਦੀ ਸਹਾਇਤਾ ਕਰਦਾ ਹੈ।
ਜ਼ਬੂਰ 34:6
ਇਸ ਗਰੀਬ ਬੰਦੇ ਨੇ ਯਹੋਵਾਹ ਨੂੰ ਮਦਦ ਲਈ ਪੁਕਾਰਿਆ। ਅਤੇ ਯਹੋਵਾਹ ਨੇ ਮੈਨੂੰ ਸੁਣਿਆ। ਉਸ ਨੇ ਮੈਨੂੰ ਸਾਰੀਆਂ ਮੁਸੀਬਤਾਂ ਤੋਂ ਬਚਾਇਆ।
ਜ਼ਬੂਰ 17:6
ਹਰ ਵਾਰੀ ਮੈਂ ਤੁਹਾਨੂੰ ਅਵਾਜ਼ ਦਿੱਤੀ, ਪਰਮੇਸ਼ੁਰ। ਤੇ ਤੁਸੀਂ ਹੁਂਗਾਰਾ ਭਰਿਆ, ਇਸ ਲਈ ਹੁਣ ਕਿਰਪਾ ਕਰਕੇ ਮੈਨੂੰ ਸੁਣੋ।
ਜ਼ਬੂਰ 10:14
ਯਹੋਵਾਹ, ਅਵੱਸ਼ ਹੀ ਤੁਸੀਂ ਉਸ ਜੁਲਮ ਅਤੇ ਬਦੀ ਨੂੰ ਵੇਖਦੇ ਹੋ ਜਿਹੜੀ ਬੁਰੇ ਲੋਕਾਂ ਦੁਆਰਾ ਕੀਤੀ ਜਾਂਦੀ ਹੈ। ਇਨ੍ਹਾਂ ਮਸਲਿਆਂ ਵੱਲ ਤੱਕੋ ਅਤੇ ਕੁਝ ਕਰੋ। ਮੁਸੀਬਤਾਂ ਦੇ ਮਾਰੇ ਅਨੇਕਾਂ ਬੰਦੇ ਤੁਹਾਡੀ ਸਹਾਇਤਾ ਲਈ ਇੰਤਜ਼ਾਰ ਕਰਦੇ ਹਨ। ਯਹੋਵਾਹ ਇਹ ਤੂੰ ਹੀ ਹੈਂ ਜਿਹੜਾ ਯਤੀਮਾਂ ਦੀ ਸਹਾਇਤਾ ਕਰਦਾਂ। ਇਸ ਲਈ ਉਨ੍ਹਾਂ ਦਾ ਧਿਆਨ ਰੱਖੋ।