Song Of Solomon 4:8
ਆ ਮੇਰੇ ਨਾਲ ਲਬਾਨੋਨ ਤੋਂ, ਮੇਰੀ ਲਾੜੀਏ। ਲਬਾਨੋਨ ਤੋਂ ਆ ਮੇਰੇ ਨਾਲ। ਵੇਖੇਂਗੀ ਤੂੰ ਆਮੰਨਾ ਦੀ ਟੀਸੀ ਤੋਂ, ਸ਼ਨੀਰ ਅਤੇ ਹਰਮੋਨ ਦੀ ਸਿਖਰ ਤੋਂ ਸ਼ੇਰਾ ਦੀਆਂ ਗੁਫਾਵਾਂ ਤੋਂ ਚੀਤਿਆਂ ਦੇ ਪਹਾੜਾਂ ਤੋਂ।
Song Of Solomon 4:8 in Other Translations
King James Version (KJV)
Come with me from Lebanon, my spouse, with me from Lebanon: look from the top of Amana, from the top of Shenir and Hermon, from the lions' dens, from the mountains of the leopards.
American Standard Version (ASV)
Come with me from Lebanon, `my' bride, With me from Lebanon: Look from the top of Amana, From the top of Senir and Hermon, From the lions' dens, From the mountains of the leopards.
Bible in Basic English (BBE)
Come with me from Lebanon, my bride, with me from Lebanon; see from the top of Amana, from the top of Senir and Hermon, from the places of the lions, from the mountains of the leopards.
Darby English Bible (DBY)
[Come] with me, from Lebanon, [my] spouse, With me from Lebanon, -- Come, look from the top of Amanah, From the top of Senir and Hermon, From the lions' dens, From the mountains of the leopards.
World English Bible (WEB)
Come with me from Lebanon, my bride, With me from Lebanon. Look from the top of Amana, From the top of Senir and Hermon, From the lions' dens, From the mountains of the leopards.
Young's Literal Translation (YLT)
Come from Lebanon, come thou in. Look from the top of Amana, From the top of Shenir and Hermon, From the habitations of lions, From the mountains of leopards.
| Come | אִתִּ֤י | ʾittî | ee-TEE |
| with | מִלְּבָנוֹן֙ | millĕbānôn | mee-leh-va-NONE |
| me from Lebanon, | כַּלָּ֔ה | kallâ | ka-LA |
| my spouse, | אִתִּ֖י | ʾittî | ee-TEE |
| with | מִלְּבָנ֣וֹן | millĕbānôn | mee-leh-va-NONE |
| Lebanon: from me | תָּב֑וֹאִי | tābôʾî | ta-VOH-ee |
| look | תָּשׁ֣וּרִי׀ | tāšûrî | ta-SHOO-ree |
| from the top | מֵרֹ֣אשׁ | mērōš | may-ROHSH |
| of Amana, | אֲמָנָ֗ה | ʾămānâ | uh-ma-NA |
| top the from | מֵרֹ֤אשׁ | mērōš | may-ROHSH |
| of Shenir | שְׂנִיר֙ | śĕnîr | seh-NEER |
| and Hermon, | וְחֶרְמ֔וֹן | wĕḥermôn | veh-her-MONE |
| lions' the from | מִמְּעֹנ֣וֹת | mimmĕʿōnôt | mee-meh-oh-NOTE |
| dens, | אֲרָי֔וֹת | ʾărāyôt | uh-ra-YOTE |
| from the mountains | מֵֽהַרְרֵ֖י | mēharrê | may-hahr-RAY |
| of the leopards. | נְמֵרִֽים׃ | nĕmērîm | neh-may-REEM |
Cross Reference
ਅਸਤਸਨਾ 3:9
(ਸੀਦੋਨ ਦੇ ਲੋਕ ਹਰਮੋਨ ਪਰਬਤ ਨੂੰ ਸਿਰਯੋਨ ਆਖਦੇ ਹਨ। ਪਰ ਅਮੋਰੀ ਇਸ ਨੂੰ ਸਨੀਰ ਆਖਦੇ ਸਨ।)
ਜ਼ਬੂਰ 45:10
ਧੀਏ, ਮੈਨੂੰ ਸੁਣ, ਧਿਆਨ ਨਾਲ ਸੁਣੀ, ਅਤੇ ਤੂੰ ਸਮਝੀਂ। ਆਪਣੇ ਲੋਕਾਂ ਨੂੰ ਅਤੇ ਆਪਣੇ ਬਾਬਲ ਦੇ ਪਰਿਵਾਰਾਂ ਨੂੰ ਭੁੱਲ ਜਾ।
੧ ਤਵਾਰੀਖ਼ 5:23
ਮਨੱਸ਼ਹ ਪਰਿਵਾਰ-ਸਮੂਹ ਦੇ ਅੱਧੇ ਮਨੁੱਖ ਬਾਸ਼ਾਨ ਦੇ ਇਲਾਕੇ ਵਿੱਚ ਵੱਸਦੇ ਰਹੇ। ਉਹ ਬਾਸ਼ਾਨ ਤੋਂ ਬਅਲ-ਹਰਮੋਨ, ਸਨੀਰ ਅਤੇ ਹਰਮੋਨ ਪਰਬਤ ਤੀਕ ਵੱਧਦੇ ਬਹੁਤ ਸਾਰੇ ਮਨੁੱਖਾਂ ਦਾ ਦਲ ਬਣ ਗਏ।
ਕੁਲੁੱਸੀਆਂ 3:1
ਤੁਹਾਡਾ ਮਸੀਹ ਦੇ ਨਮਿੱਤ ਨਵਾਂ ਜੀਵਨ ਜੇਕਰ ਤੁਹਾਡਾ ਪੁਨਰ ਉੱਥਾਨ ਮਸੀਹ ਨਾਲ ਹੋਇਆ ਹੈ, ਤਾਂ ਸਵਰਗੀ ਚੀਜ਼ਾਂ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰੋ। ਮੇਰਾ ਭਾਵ ਹੈ ਉਹ ਚੀਜ਼ਾਂ ਜਿਹੜੀਆਂ ਮਸੀਹ ਦੇ ਪਾਸ ਹਨ ਜਿੱਥੇ ਕਿ ਉਹ ਪਰਮੇਸ਼ੁਰ ਦੇ ਸੱਜੇ ਪਾਸੇ ਬੈਠਾ ਹੋਇਆ ਹੈ।
ਯੂਹੰਨਾ 12:26
ਜਿਹੜਾ ਮਨੁੱਖ ਮੇਰੀ ਸੇਵਾ ਕਰਦਾ ਹੈ, ਉਸ ਨੂੰ ਮੇਰੇ ਮਗਰ ਚੱਲਣਾ ਚਾਹੀਦਾ ਹੈ ਤਦ ਮੇਰਾ ਉਹ ਸੇਵਕ, ਜਿੱਥੇ ਵੀ ਮੈਂ ਹਾਂ, ਮੇਰੇ ਨਾਲ ਹੋਵੇਗਾ। ਜਿਹੜਾ ਮੇਰੀ ਟਹਿਲ ਕਰਦਾ ਹੈ, ਪਿਤਾ ਉਸ ਨੂੰ ਸਤਿਕਾਰਦਾ ਹੈ।
ਯਸਈਆਹ 62:5
ਜਦੋਂ ਕੋਈ ਗੱਭਰੂ ਕਿਸੇ ਮੁਟਿਆਰ ਨੂੰ ਪਿਆਰ ਕਰਦਾ ਹੈ ਉਹ ਉਸ ਨਾਲ ਸ਼ਾਦੀ ਕਰਦਾ ਹੈ ਤੇ ਉਹ ਉਸ ਦੀ ਪਤਨੀ ਬਣ ਜਾਂਦੀ ਹੈ। ਇਸੇ ਤਰ੍ਹਾਂ ਹੀ, ਤੁਹਾਡਾ ਮੁਕਤੀਦਾਤਾ ਤੁਹਾਡਾ ਪਤੀ ਹੋਵੇਗਾ। ਬੰਦਾ ਆਪਣੀ ਨਵੀਂ-ਨਵੇਲੀ ਵਹੁਟੀ ਨਾਲ ਬਹੁਤ ਪ੍ਰਸੰਨ ਹੁੰਦਾ ਹੈ। ਇਸੇ ਤਰ੍ਹਾਂ ਹੀ, ਸਾਡਾ ਪਰਮੇਸ਼ੁਰ ਤੇਰੇ ਨਾਲ ਬਹੁਤ ਪ੍ਰਸੰਨ ਹੋਵੇਗਾ।”
ਗ਼ਜ਼ਲ ਅਲਗ਼ਜ਼ਲਾਤ 7:11
ਆ ਜਾ, ਮੇਰੇ ਪ੍ਰੀਤਮ, ਆਓ ਅਸੀਂ ਚਲੀਏ ਖੇਤਾਂ ਨੂੰ, ਆਓ ਰਾਤ ਗੁਜ਼ਾਰੀਏ ਪਿੰਡਾਂ ਅੰਦਰ।
ਗ਼ਜ਼ਲ ਅਲਗ਼ਜ਼ਲਾਤ 5:1
ਉਹ ਬੋਲਦਾ ਹੈ ਮੇਰੀ ਪ੍ਰੀਤਮੇ ਮੇਰੀ ਲਾੜੀਏ ਆ ਗਿਆ ਹਾਂ ਮੈਂ ਆਪਣੇ ਬਾਗ ਅੰਦਰ। ਮੈਂ ਆਪਣੇ ਗੰਧਰਸ ਅਤੇ ਮੇਰੇ ਮਸਾਲਿਆਂ ਨੂੰ ਇੱਕਤ੍ਰ ਕਰ ਲਿਆ ਹੈ। ਮੈਂ ਸ਼ਹਿਦ ਸਮੇਤ ਆਪਣੇ ਛੱਤੇ ਨੂੰ ਖਾ ਲਿਆ ਹੈ। ਪੀ ਲਿਆ ਹੈ ਦੁੱਧ ਅਤੇ ਮੈਅ ਆਪਣੀ ਨੂੰ। ਔਰਤਾਂ ਦਾ ਪ੍ਰੇਮੀਆਂ ਨਾਲ ਗੱਲ ਕਰਨਾ ਪਿਆਰੇ ਮਿੱਤਰੋ ਖਾਵੋ, ਪੀਵੋ! ਮਦਹੋਸ਼ ਹੋ ਜਾਵੋ ਪਿਆਰ ਨਾਲ!
ਗ਼ਜ਼ਲ ਅਲਗ਼ਜ਼ਲਾਤ 2:13
ਅੰਜੀਰ ਦੇ ਰੁੱਖ, ਕੱਚੇ ਅੰਜੀਰ ਪੈਦਾ ਕਰ ਰਹੇ ਹਨ। ਵੇਲਾਂ ਅੰਗੂਰਾਂ ਦੇ ਫੁੱਲਾਂ ਦੀ ਸੁਗੰਧੀ ਦੇ ਰਹੀਆਂ ਹਨ। ਉੱਠ, ਮੇਰੀ ਮਹਿਬੂਬਾ, ਮੇਰੀ ਸੋਹਣੀਏ ਅਤੇ ਮੇਰੇ ਨਾਲ ਚੱਲ!”
ਅਮਸਾਲ 9:6
ਆਪਣੇ ਮੂਰਖ ਦੋਸਤਾਂ ਨੂੰ ਪਿੱਛੇ ਛੱਡ ਦਿਓ, ਫ਼ੇਰ ਤੁਸੀਂ ਜਿਉਂਗੇ, ਮਿਹਨਤ ਨਾਲ ਸਮਝਦਾਰੀ ਦੇ ਰਾਹ ਤੇ ਚੱਲੋ।”
ਜ਼ਬੂਰ 76:4
ਹੇ ਪਰਮੇਸ਼ੁਰ, ਤੁਸੀਂ ਮਹਿਮਾ ਵਾਲੇ ਹੋਂ ਅਤੇ ਉਨ੍ਹਾਂ ਪਹਾੜੀਆਂ ਵਿੱਚੋਂ ਆ ਰਹੇ ਹੋਂ ਜਿੱਥੇ ਤੁਸੀਂ ਆਪਣੇ ਵੈਰੀਆਂ ਨੂੰ ਹਰਾਇਆ ਸੀ।
ਜ਼ਬੂਰ 76:1
ਨਿਰਦੇਸ਼ਕ ਲਈ: ਸਾਜ਼ਾਂ ਨਾਲ। ਆਸਾਫ਼ ਦਾ ਉਸਤਤਿ ਦਾ ਗੀਤ। ਯਹੂਦਾਹ ਦੇ ਲੋਕ ਪਰਮੇਸ਼ੁਰ ਨੂੰ ਜਾਣਦੇ ਹਨ। ਇਸਰਾਏਲ ਦੇ ਲੋਕ ਪਰਮੇਸ਼ੁਰ ਦੇ ਨਾਮ ਦਾ ਆਦਰ ਕਰਦੇ ਹਨ।
੧ ਸਲਾਤੀਨ 4:33
ਸੁਲੇਮਾਨ ਨੂੰ ਪ੍ਰਕਿਰਤੀ ਬਾਰੇ ਵੀ ਬੜਾ ਗਿਆਨ ਸੀ। ਉਸ ਨੇ ਹਰ ਤਰ੍ਹਾਂ ਦੇ ਪੌਦਿਆਂ ਅਤੇ ਰੁੱਖਾਂ ਬਾਰੇ, ਲਬਾਲੋਨ ਦੇ ਦਿਆਰ ਦੇ ਰੁੱਖਾਂ ਤੋਂ ਲੈ ਕੇ ਕੰਧਾਂ ਉੱਤੇ ਉਗਦੀਆਂ ਛੋਟੀਆਂ ਵੇਲਾਂ ਤਾਈਂ ਸਮਝਾਇਆ। ਉਸ ਨੇ ਜਾਨਵਰਾਂ, ਪੰਛੀਆਂ, ਰੀਂਗਣ ਵਾਲੇ ਜੀਵਾਂ ਅਤੇ ਮੱਛੀਆਂ ਬਾਰੇ ਸਮਝਾਇਆ।
ਯਸ਼ਵਾ 12:1
ਇਸਰਾਏਲ ਵੱਲੋਂ ਹਰਾਏ ਗਏ ਰਾਜੇ ਇਸਰਾਏਲ ਦੇ ਲੋਕਾਂ ਨੇ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਸੀ। ਉਨ੍ਹਾਂ ਕੋਲ ਅਰਨੋਨ ਦੀ ਵਾਦੀ ਤੋਂ ਹਰਮੋਨ ਪਰਬਤ ਤੱਕ ਅਤੇ ਯਰਦਨ ਵਾਦੀ ਦੇ ਪੂਰਬੀ ਪਾਸੇ ਦੀ ਸਾਰੀ ਧਰਤੀ ਸੀ। ਉਹ ਸਾਰੇ ਰਾਜੇ, ਜਿਨ੍ਹਾਂ ਨੂੰ ਇਸਰਾਏਲ ਦੇ ਲੋਕਾਂ ਨੇ, ਇਹ ਧਰਤੀ ਹਾਸਿਲ ਕਰਨ ਲਈ ਹਰਾਇਆ ਸੀ:
ਅਸਤਸਨਾ 3:25
ਕਿਰਪਾ ਕਰਕੇ ਮੈਨੂੰ ਯਰਦਨ ਨਦੀ ਦੇ ਪਾਰ ਜਾਣ ਦੇਵੋ ਅਤੇ ਪਰਲੇ ਪਾਸੇ ਦੀ ਚੰਗੀ ਧਰਤੀ ਦੇਖਣ ਦੇਵੋ। ਮੈਨੂੰ ਲਬਾਨੋਨ ਦਾ ਖੂਬਸੂਰਤ ਪਹਾੜੀ ਪ੍ਰਦੇਸ਼ ਦੇਖਣ ਦਿਉ।’