Base Word
פְּרָת
Short DefinitionPerath (i.e., Euphrates), a river of the East
Long Definitionthe largest and longest river of western Asia; rises from two chief sources in the Armenian mountains and flows into the Persian Gulf
Derivationfrom an unused root meaning to break forth; rushing
International Phonetic Alphabetpɛ̆ˈrɔːt̪
IPA modpɛ̆ˈʁɑːt
Syllablepĕrāt
Dictionpeh-RAWT
Diction Modpeh-RAHT
UsageEuphrates
Part of speechn-pr-m

ਪੈਦਾਇਸ਼ 2:14
ਤੀਸਰੀ ਨਦੀ ਦਾ ਨਾਮ ਹਿੱਦਕਾਲ ਸੀ। ਇਹ ਨਦੀ ਅੱਸ਼ੂਰ ਦੇ ਪੂਰਬ ਵਿੱਚ ਵਗਦੀ ਸੀ। ਚੌਥੀ ਨਦੀ ਫ਼ਰਾਤ ਸੀ।

ਪੈਦਾਇਸ਼ 15:18
ਇਸ ਲਈ ਉਸ ਦਿਨ, ਯਹੋਵਾਹ ਨੇ ਅਬਰਾਮ ਨਾਲ ਇਹ ਆਖਦਿਆਂ ਹੋਇਆਂ ਇਕਰਾਰ ਕੀਤਾ, “ਮੈਂ ਇਹ ਧਰਤੀ ਤੇਰੇ ਉੱਤਰਾਧਿਕਾਰੀਆਂ ਨੂੰ ਦੇਵਾਂਗਾ। ਉਨ੍ਹਾਂ ਦੀ ਧਰਤੀ ਮਿਸਰ ਵਿੱਚਲੀ ਨੀਲ ਨਦੀ ਤੋਂ ਫ਼ਰਾਤ ਨਦੀ ਤਾਈਂ ਫੈਲੇਗੀ।

ਅਸਤਸਨਾ 1:7
ਉਸ ਪਹਾੜੀ ਪ੍ਰਦੇਸ਼ ਵਿੱਚ ਜਾਓ ਜਿੱਥੇ ਅਮੋਰੀ ਲੋਕ ਰਹਿੰਦੇ ਹਨ। ਉਸ ਦੇ ਆਲੇ-ਦੁਆਲੇ ਦੀਆਂ ਸਾਰੀਆਂ ਥਾਵਾਂ ਉੱਤੇ ਜਾਓ। ਯਰਦਨ ਵਾਦੀ, ਪਹਾੜੀ ਪ੍ਰਦੇਸ਼, ਪੱਛਮੀ ਢਲਾਵਾਂ, ਨਿਜੀਵ ਅਤੇ ਸਮੁੰਦਰੀ ਤੱਟ ਵੱਲ ਜਾਓ। ਕਨਾਨ ਅਤੇ ਲਬਾਨੋਨ ਦੀ ਧਰਤੀ ਤੋਂ ਹੁੰਦੇ ਹੋਏ ਮਹਾਂਨਦੀ ਫ਼ਰਾਤ ਤੀਕ ਜਾਓ।

ਅਸਤਸਨਾ 11:24
ਉਹ ਸਾਰੀ ਧਰਤੀ ਜਿਸ ਉੱਪਰ ਤੁਸੀਂ ਤੁਰੋਂਗੇ, ਤੁਹਾਡੀ ਹੋਵੇਗੀ। ਤੁਹਾਡੀ ਧਰਤੀ ਦੱਖਣ ਵੱਲ ਮਾਰੂਥਲ ਤੋਂ ਲੈ ਕੇ ਉੱਤਰ ਵਿੱਚ ਲਿਬਨਾਨ ਤੱਕ ਫ਼ੈਲੀ ਹੋਵੇਗੀ। ਪੂਰਬ ਵਿੱਚ ਇਹ ਫ਼ਰਾਤ ਨਦੀ ਤੋਂ ਲੈ ਕੇ ਮੱਧ ਸਾਗਰ ਤੱਕ ਫ਼ੈਲੀ ਹੋਵੇਗੀ।

ਯਸ਼ਵਾ 1:4
ਹਿੱਤੀ ਲੋਕਾਂ ਦੀ ਸਾਰੀ ਧਰਤੀ, ਮਾਰੂਥਲ ਅਤੇ ਲਬਾਨੋਨ ਤੋਂ ਲੈ ਕੇ ਵੱਡੀ ਨਦੀ (ਅਰਥਾਤ ਫ਼ਰਾਤ ਨਦੀ) ਤੱਕ, ਤੁਹਾਡੀ ਹੋਵੇਗੀ। ਇੱਥੋਂ ਲੈ ਕੇ ਪੱਛਮ ਵਿੱਚ ਭੂਮੱਧ ਸਾਗਰ ਤੱਕ (ਅਰਥਾਤ ਉਹ ਥਾਂ ਜਿੱਥੇ ਸੂਰਜ ਛੁਪਦਾ ਹੈ) ਦੀ ਸਾਰੀ ਧਰਤੀ ਤੁਹਾਡੀਆਂ ਸਰਹੱਦਾਂ ਵਿੱਚ ਹੋਵੇਗੀ।

੨ ਸਮੋਈਲ 8:3
ਹਦਦਅਜ਼ਰ ਜੋ ਕਿ ਸੋਬਾਹ ਦੇ ਰਾਜਾ ਰਹੋਬ ਦਾ ਪੁੱਤਰ ਸੀ। ਜਦੋਂ ਹਦਦਅਜ਼ਰ ਉਹ ਦਰਿਆ ਫ਼ਰਾਤ ਦੇ ਪਾਸੇ ਦੇ ਖੇਤਰ ਤੇ ਕਬਜ਼ਾ ਕਰਕੇ ਆਪਣੇ ਦੇਸ਼ ਨੂੰ ਛੁਡਾਉਣ ਨਿਕਲਿਆ ਤਾਂ ਉਸ ਨੇ ਹਦਦਅਜ਼ਰ ਨੂੰ ਵੀ ਹਰਾਇਆ।

੨ ਸਲਾਤੀਨ 23:29
ਯੋਸੀਯਾਹ ਦੀ ਮੌਤ ਯੋਸੀਯਾਹ ਦੇ ਸਮੇਂ ਦੌਰਾਨ, ਮਿਸਰ ਦਾ ਪਾਤਸ਼ਾਹ ਫ਼ਿਰਊਨ ਨਕੋਹ, ਅੱਸ਼ੂਰ ਦੇ ਰਾਜੇ ਦੇ ਖਿਲਾਫ਼ ਲੜਨ ਲਈ ਫ਼ਰਾਤ ਨਦੀ ਵੱਲ ਗਿਆ। ਯੋਸੀਯਾਹ ਉੱਥੇ ਨਕੋਹ ਨੂੰ ਮਿਲਣ ਲਈ ਮਗਿੱਦੋ ਗਿਆ। ਫ਼ਿਰਊਨ ਨੇ ਯੋਸੀਯਾਹ ਨੂੰ ਵੇਖਿਆ ਤਾਂ ਉਸ ਨੂੰ ਵੱਢ ਸੁੱਟਿਆ।

੨ ਸਲਾਤੀਨ 24:7
ਬਾਬਲ ਦੇ ਪਾਤਸ਼ਾਹ ਨੇ ਮਿਸਰ ਦੀ ਨਦੀ ਤੋਂ ਲੈ ਕੇ ਫ਼ਰਾਤ ਦੇ ਦਰਿਆ ਤੀਕ ਸਭ ਕੁਝ ਜੋ ਮਿਸਰ ਦੇ ਪਾਤਸ਼ਾਹ ਦਾ ਸੀ, ਹਥਿਆ ਲਿਆ ਤੇ ਉਸਤੋਂ ਬਾਅਦ ਫ਼ੇਰ ਕਦੇ ਮਿਸਰ ਦਾ ਪਾਤਸ਼ਾਹ ਆਪਣੇ ਦੇਸ਼ ਤੋਂ ਬਾਹਰ ਨਾ ਨਿਕਲ ਸੱਕਿਆ।

੧ ਤਵਾਰੀਖ਼ 5:9
ਬਲਆ ਦੇ ਲੋਕ ਮਾਰੂਥਲ ਦੀ ਨੁਕਰ ਤੀਕ ਰਹਿੰਦੇ ਸਨ, ਜੋ ਕਿ ਪੂਰਬ ਵੱਲ ਫ਼ਰਾਤ ਦਰਿਆ ਤੀਕ ਪਹੁੰਚਦੀ ਹੈ। ਉਹ ਇਸ ਇਲਾਕੇ ਵਿੱਚ ਇਸ ਲਈ ਵੱਸਦੇ ਸਨ ਕਿਉਂ ਕਿ ਉਨ੍ਹਾਂ ਦੇ ਪਸ਼ੂ ਗਿਲਆਦ ਦੇ ਦੇਸ਼ ਵਿੱਚ ਬਹੁਤ ਵੱਧ ਗਏ ਸਨ।

੧ ਤਵਾਰੀਖ਼ 18:3
ਦਾਊਦ ਸ਼ੋਬਾਹ ਦੇ ਰਾਜੇ ਹਦਰਅਜ਼ਰ ਅਤੇ ਉਸਦੀ ਫ਼ੌਜ ਦੇ ਖਿਲਾਫ ਲੜਿਆ। ਉਹ ਹਮਾਥ ਤੀਕ ਲੜਿਆ, ਕਿਉਂ ਕਿ ਹਦਰਅਜ਼ਰ ਨੇ ਆਪਣੇ ਰਾਜ ਨੂੰ ਫ਼ਰਾਤ ਦਰਿਆ ਤੀਕ ਫ਼ੈਲਾਉਣ ਦੀ ਕੋਸ਼ਿਸ਼ ਕੀਤੀ ਸੀ।

Occurences : 19

எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்