Base Word
רֵכָב
Short DefinitionRekab, the name of two Arabs and of two Israelites
Long Definition(n pr m) father of Jehonadab in the time of king Jehu of the northern kingdom of Israel
Derivationfrom H7392; rider
International Phonetic Alphabetreˈkɔːb
IPA modʁeˈχɑːv
Syllablerēkāb
Dictionray-KAWB
Diction Modray-HAHV
UsageRechab
Part of speechn-pr-m a

੨ ਸਮੋਈਲ 4:2
ਦੋ ਆਦਮੀ ਸ਼ਾਊਲ ਦੇ ਪੁੱਤਰ ਈਸ਼ਬੋਸ਼ਥ ਨੂੰ ਵੇਖਣ ਲਈ ਆਏ। ਇਹ ਦੋਨੋ ਆਦਮੀ ਸੈਨਾ ਵਿੱਚ ਕਪਤਾਨ ਸਨ ਜਿਨ੍ਹਾਂ ਦੇ ਨਾਉਂ ਬਆਨਾਹ ਅਤੇ ਰੇਕਾਬ ਸੀ। ਇਹ ਦੋਨੋ ਬਿਨਯਾਮੀਨ ਦੇ ਵੰਸ਼ ਵਿੱਚੋਂ ਬੇਰੋਥੀ ਰਿੰਮੋਨ ਦੇ ਪੁੱਤਰ ਸਨ। (ਕਿਉਂ ਕਿ ਬੇਰੋਥੀ ਦਾ ਨਗਰ ਵੀ ਬਿਨਯਾਮੀਨ ਪਰਿਵਾਰ-ਸਮੂਹ ਵਿੱਚ ਹੀ ਗਿਣਿਆ ਜਾਂਦਾ ਸੀ।

੨ ਸਮੋਈਲ 4:5
ਰਿੰਮੋਨ, ਬੇਰੋਥੀ ਦੇ ਪੁੱਤਰ ਰੇਕਾਬ ਅਤੇ ਬਾਆਨਾਹ ਦੁਪਿਹਰ ਵੇਲੇ ਈਸ਼ਬੋਸ਼ਥ ਦੇ ਘਰ ਵੜੇ। ਕਿਉਂ ਕਿ ਗਰਮੀ ਬਹੁਤ ਸੀ ਇਸ ਲਈ ਈਸ਼ਬੋਸ਼ਥ ਅਰਾਮ ਕਰ ਰਿਹਾ ਸੀ।

੨ ਸਮੋਈਲ 4:6
ਰੇਕਾਬ ਅਤੇ ਬਆਨਾਹ ਉਸ ਵਕਤ ਘਰ ਵਿੱਚ ਇੰਝ ਵੜੇ ਜਿਵੇਂ ਕਿ ਕਣਕ ਕੱਢਣ ਆਏ ਹੋਣ। ਉਸ ਵਕਤ ਈਸ਼ਬੋਸ਼ਥ ਅਪਣੇ ਸੌਣ ਵਾਲੇ ਕਮਰੇ ਵਿੱਚ ਲੇਟਿਆ ਹੋਇਆ ਸੀ, ਤਾਂ ਉਨ੍ਹਾਂ ਨੇ ਉਸ ਨੂੰ ਮਾਰ ਕੇ ਵੱਢ ਸੁੱਟਿਆ। ਫ਼ਿਰ ਉਨ੍ਹਾਂ ਨੇ ਉਸਦਾ ਸਿਰ ਵੱਢਿਆ ਅਤੇ ਉਸਦਾ ਸਿਰ ਵੱਢਕੇ ਆਪਣੇ ਨਾਲ ਲੈ ਗਏ। ਅਤੇ ਸਾਰੀ ਰਾਤ ਯਰਦਨ ਘਾਟੀ ਵੱਲੋਂ ਦੀ ਸਫ਼ਰ ਤੈਅ ਕੀਤਾ ਤੇ

੨ ਸਮੋਈਲ 4:9
ਪਰ ਦਾਊਦ ਨੇ ਰੇਕਾਬ ਅਤੇ ਉਸ ਦੇ ਭਰਾ ਬਆਨਾਹ ਨੂੰ ਆਖਿਆ, “ਜਿਉਂਦੇ ਜੀਅ ਯਹੋਵਾਹ ਦੀ ਸੌਂਹ, ਜਿਸਨੇ ਮੇਰੀ ਜਾਨ ਨੂੰ ਸਭਨਾਂ ਦੁੱਖਾਂ ਤੋਂ ਛੁਟਕਾਰਾ ਦਿੱਤਾ।

੨ ਸਲਾਤੀਨ 10:15
ਯੇਹੂ ਦਾ ਯਹੋਨਾਦਾਬ ਨੂੰ ਮਿਲਣਾ ਜਦੋਂ ਯੇਹੂ ਉੱਥੋਂ ਨਿਕਲਿਆ ਤਾਂ ਫ਼ਿਰ ਉਹ ਰੇਕਾਬ ਦੇ ਪੁੱਤਰ ਯਹੋਨਾਦਾਬ ਨੂੰ ਮਿਲਿਆ। ਯਹੋਨਾਦਾਬ ਉਸ ਨੂੰ ਰਾਹ ’ਚ ਮਿਲ ਪਿਆ ਕਿਊਕਿ ਉਹ ਵੀ ਯੇਹੂ ਨੂੰ ਮਿਲਣ ਲਈ ਆ ਰਿਹਾ ਸੀ ਤਦ ਯੇਹੂ ਨੇ ਉਸ ਨੂੰ ਮਿਲਕੇ ਆਖਿਆ, “ਕੀ ਤੂੰ ਮੇਰਾ ਉਵੇਂ ਹੀ ਸੱਕਾ ਮਿੱਤਰ ਹੈਂ ਜਿਵੇਂ ਮੈਂ ਤੈਨੂੰ ਸਮਝਦਾ ਹਾਂ?” ਯਹੋਨਾਦਾਬ ਨੇ ਆਖਿਆ, “ਹਾਂ ਮੈਂ ਤੇਰਾ ਇੱਕ ਵਫ਼ਾਦਾਰ ਦੋਸਤ ਹਾਂ।” ਯੇਹੂ ਨੇ ਕਿਹਾ, “ਜੇਕਰ ਤੂੰ ਮੇਰਾ ਗੂੜਾ ਮਿੱਤਰ ਹੈਂ ਤਾਂ ਦੋਸਤੀ ਦਾ ਹੱਥ ਮੇਰੇ ਵੱਲ ਵੱਧਾਅ।” ਜਦੋਂ ਉਸ ਨੇ ਆਪਣਾ ਹੱਥ ਉਸ ਵੱਲ ਵੱਧਇਆ ਤਾਂ ਯੇਹੂ ਨੇ ਉਸ ਨੂੰ ਆਪਣੇ ਰੱਥ ਤੇ ਬਿਠਾਅ ਲਿਆ।

੨ ਸਲਾਤੀਨ 10:23
ਤਦ ਯੇਹੂ ਅਤੇ ਰੇਕਾਬ ਦਾ ਪੁੱਤਰ ਯਹੋਨਾਦਾਬ ਬਆਲ ਦੇ ਮੰਦਰ ਨੂੰ ਗਏ ਅਤੇ ਯੇਹੂ ਨੇ ਉਸ ਮੰਦਰ ਵਿੱਚ ਬਆਲ ਦੇ ਉਪਾਸਕਾਂ ਨੂੰ ਕਿਹਾ, “ਤੁਸੀਂ ਧਿਆਨ ਨਾਲ ਚਾਰੋ ਤਰਫ਼ ਵੇਖ ਲਵੋ ਕਿ ਇੱਥੇ ਕੋਈ ਤੁਹਾਡੇ ਨਾਲ ਯਹੋਵਾਹ ਦਾ ਉਪਾਸਕ ਨਾ ਹੋਵੇ, ਸਿਰਫ਼ ਬਆਲ ਦੇ ਉਪਾਸਕ ਹੀ ਹੋਣ।”

੧ ਤਵਾਰੀਖ਼ 2:55
ਅਤੇ ਉਨ੍ਹਾਂ ਲਿਖਾਰੀਆਂ ਦੇ ਘਰਾਣੇ ਜਿਹੜੇ ਯਅਬੇਨ, ਤੀਰਆਥ, ਸ਼ਿਮਆਥ ਅਤੇ ਸੂਕਾਥ ਵਿੱਚ ਰਹਿੰਦੇ ਸਨ। ਇਹ ਲਿਖਾਰੀ ਉਹ ਕੀਨੀ ਸਨ ਜਿਹੜੇ ਹੰਮਾਥ, ਬੇਤ-ਰੇਕਾਬ ਦੇ ਸੰਸਥਾਪਕ ਤੋਂ ਆਏ ਸਨ।

ਨਹਮਿਆਹ 3:14
ਰੇਕਾਬ ਦੇ ਪੁੱਤਰ ਮਲਕੀਯਾਹ ਨੇ ਕੂੜੇ ਦੇ ਫਾਟਕ ਦੀ ਮੁਰੰਮਤ ਕੀਤੀ। ਉਹ ਬੈਤ ਹੱਕਾਰਸ ਦੇ ਜਿਲ੍ਹੇ ਦਾ ਸਰਦਾਰ ਸੀ। ਉਸ ਨੇ ਇਸ ਨੂੰ ਉਸਾਰਿਆ ਅਤੇ ਇਸਦੇ ਦਰਵਾਜ਼ੇ ਲਗਾਏ ਅਤੇ ਫ਼ੇਰ ਦਰਵਾਜ਼ਿਆਂ ਤੇ ਚਿਟਕਣੀਆਂ ਅਤੇ ਸਰੀਏ ਲਾਏ।

ਯਰਮਿਆਹ 35:6
ਪਰ ਰੇਕਾਬੀ ਦੇ ਪਰਿਵਾਰ ਵਾਲਿਆਂ ਨੇ ਆਖਿਆ, “ਅਸੀਂ ਸ਼ਰਾਬ ਬਿਲਕੁਲ ਨਹੀਂ ਪੀਂਦੇ। ਅਸੀਂ ਇਹ ਕਦੇ ਨਹੀਂ ਪੀਤੀ ਕਿਉਂ ਕਿ ਸਾਡੇ ਪੁਰਖੇ ਯੋਨਾਦਾਬ ਸਪੁੱਤਰ ਰੇਕਾਬ ਨੇ ਸਾਨੂੰ ਇਹ ਆਦੇਸ਼ ਦਿੱਤਾ ਸੀ: ‘ਤੁਹਾਨੂੰ ਅਤੇ ਤੁਹਾਡੇ ਉਤਰਾਧਿਕਾਰੀਆਂ ਨੂੰ ਕਦੇ ਵੀ ਮੈ ਨਹੀਂ ਪੀਣੀ ਚਾਹੀਦੀ।

ਯਰਮਿਆਹ 35:8
ਇਸ ਲਈ ਅਸੀਂ ਰੇਕਾਬੀਆਂ ਦੇ ਲੋਕਾਂ ਨੇ ਹਰ ਉਸ ਗੱਲ ਨੂੰ ਮੰਨਿਆ ਹੈ ਜਿਸਦਾ ਆਦੇਸ਼ ਸਾਡੇ ਪੁਰਖੇ ਯੋਨਾਦਾਬ ਨੇ ਸਾਡੇ ਲਈ ਕੀਤਾ ਸੀ। ਅਸੀਂ ਕਦੇ ਵੀ ਸ਼ਰਾਬ ਨਹੀਂ ਪੀਂਦੇ। ਅਤੇ ਸਾਡੀਆਂ ਪਤਨੀਆਂ, ਸਾਡੇ ਪੁੱਤਰ, ਅਤੇ ਧੀਆਂ ਵੀ ਕਦੇ ਸ਼ਰਾਬ ਨਹੀਂ ਪੀਂਦੇ।

Occurences : 13

எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்