Proverbs 12:11
ਉਹ ਕਿਸਾਨ ਜਿਹੜਾ ਖੇਤੀ ਕਰਦਾ ਹੈ ਕਦੇ ਭੁੱਖਾ ਨਹੀਂ ਮਰੇਗਾ। ਪਰ ਜਿਹੜਾ ਬੰਦਾ ਫ਼ਜ਼ੂਲ ਵਿੱਚਾਰਾਂ ਦੇ ਪਿੱਛੇ ਭੱਜਦਾ ਹੈ ਉਸ ਨੂੰ ਸੂਝ ਦੀ ਕਮੀ ਹੁੰਦੀ ਹੈ।
Proverbs 12:11 in Other Translations
King James Version (KJV)
He that tilleth his land shall be satisfied with bread: but he that followeth vain persons is void of understanding.
American Standard Version (ASV)
He that tilleth his land shall have plenty of bread; But he that followeth after vain `persons' is void of understanding.
Bible in Basic English (BBE)
He who does work on his land will not be short of bread; but he who goes after foolish men is without sense.
Darby English Bible (DBY)
He that tilleth his land shall be satisfied with bread; but he that followeth the worthless is void of understanding.
World English Bible (WEB)
He who tills his land shall have plenty of bread, But he who chases fantasies is void of understanding.
Young's Literal Translation (YLT)
Whoso is tilling the ground is satisfied `with' bread, And whoso is pursuing vanities is lacking heart,
| He that tilleth | עֹבֵ֣ד | ʿōbēd | oh-VADE |
| his land | אַ֭דְמָתוֹ | ʾadmātô | AD-ma-toh |
| satisfied be shall | יִֽשְׂבַּֽע | yiśĕbbaʿ | YEE-seh-BA |
| with bread: | לָ֑חֶם | lāḥem | LA-hem |
| followeth that he but | וּמְרַדֵּ֖ף | ûmĕraddēp | oo-meh-ra-DAFE |
| vain | רֵיקִ֣ים | rêqîm | ray-KEEM |
| persons is void | חֲסַר | ḥăsar | huh-SAHR |
| of understanding. | לֵֽב׃ | lēb | lave |
Cross Reference
Proverbs 28:19
ਜਿਹੜਾ ਵਿਅਕਤੀ ਆਪਣੀ ਜ਼ਮੀਨ ਤੇ ਕੰਮ ਕਰੇ ਆਪਣੀ ਮਜ਼ਦੂਰੀ ਦਾ ਫਲ ਪ੍ਰਾਪਤ ਕਰੇਗਾ, ਪਰ ਜਿਹੜਾ ਵਿਅਕਤੀ ਵਿਅਰਥ ਸੱਕੀਮਾਂ ਪਿੱਛੇ ਭੱਜੇ ਉਹ ਗਰੀਬ ਹੀ ਰਹੇਗਾ।
1 Thessalonians 4:11
ਅਮਨ ਭਰਪੂਰ ਜੀਵਨ ਜਿਉਣ ਲਈ ਜੋ ਕੁਝ ਵੀ ਤੁਸੀਂ ਕਰ ਸੱਕਦੇ ਹੋ ਉਹੀ ਕਰੋ। ਆਪਣੇ ਕਾਰੋਬਾਰ ਦਾ ਖਿਆਲ ਰੱਖੋ ਅਤੇ ਆਪਣੀ ਰੋਜ਼ੀ ਕੁਮਾਉਣ ਲਈ ਕੰਮ ਕਰੋ। ਅਸੀਂ ਇਹ ਗੱਲਾਂ ਕਰਨ ਲਈ ਪਹਿਲਾਂ ਹੀ ਆਖ ਚੁੱਕੇ ਹਾਂ।
Proverbs 14:23
ਸਖਤ ਮਿਹਨਤ ਹਮੇਸ਼ਾ ਅਦਾਇਗੀ ਕਰਦੀ ਹੈ ਪਰ ਉੱਕੀਆਂ ਗੱਲਾਂ ਗਰੀਬੀ ਵੱਲ ਅਗਵਾਈ ਕਰਦੀਆਂ ਹਨ।
Psalm 128:2
ਜਿਨ੍ਹਾਂ ਚੀਜ਼ਾਂ ਲਈ ਤੁਸੀਂ ਮਿਹਨਤ ਕੀਤੀ ਹੈ, ਤੁਸੀਂ ਉਨ੍ਹਾਂ ਚੀਜ਼ਾਂ ਨੂੰ ਮਾਣੋਗੇ। ਤੁਸੀਂ ਖੁਸ਼ ਹੋਵੋਗੇ ਅਤੇ ਤੁਹਾਡੇ ਨਾਲ ਚੰਗੀਆਂ ਗੱਲਾਂ ਵਾਪਰਨਗੀਆਂ।
Proverbs 14:4
ਜਿੱਥੇ ਬਲਦ ਨਹੀਂ ਹੁੰਦੇ, ਬਾੜਾ ਖਾਲੀ ਰਹਿੰਦਾ ਹੈ। ਪਰ ਇੱਕ ਬਲਦ ਦੀ ਤਾਕਤ, ਭਰਪੂਰ ਫ਼ਸਲ ਦੀ ਵਾਢੀ ਕਰਨ ’ਚ ਮਦਦ ਕਰਦੀ ਹੈ।
Ephesians 4:28
ਜੇ ਕੋਈ ਚੋਰੀ ਕਰ ਰਿਹਾ ਹੈ ਤਾਂ ਉਸ ਨੂੰ ਚੋਰੀ ਕਰਨੀ ਛੱਡ ਦੇਣੀ ਚਾਹੀਦੀ ਹੈ। ਇਸਦੀ ਜਗ਼੍ਹਾ ਉਸ ਨੂੰ ਸਖਤ ਮਿਹਨਤ ਕਰਨੀ ਚਾਹੀਦੀ ਹੈ। ਉਸ ਨੂੰ ਆਪਣੇ ਹੱਥਾਂ ਦੀ ਵਰਤੋਂ ਚੰਗੇ ਕੰਮ ਕਰਨ ਲਈ ਕਰਨੀ ਚਾਹੀਦੀ ਹੈ। ਫ਼ੇਰ ਉਸ ਦੇ ਕੋਲ ਗਰੀਬ ਲੋਕਾਂ ਨਾਲ ਸਾਂਝਾ ਕਰਨ ਲਈ ਕੁਝ ਨਾ ਕੁਝ ਹੋਵੇਗਾ।
2 Thessalonians 3:8
ਅਤੇ ਜਦੋਂ ਵੀ ਅਸੀਂ ਕਿਸੇ ਦੂਸਰੇ ਵਿਅਕਤੀ ਦਾ ਭੋਜਨ ਖਾਧਾ ਅਸੀਂ ਹਮੇਸ਼ਾ ਉਸਦੀ ਕੀਮਤ ਦਿੱਤੀ, ਅਸੀਂ ਸਖਤ ਮਿਹਨਤ ਕੀਤੀ ਤਾਂ ਜੋ ਅਸੀਂ ਤੁਹਾਡੇ ਕਿਸੇ ਲਈ ਵੀ ਕਸ਼ਟ ਦਾ ਕਾਰਣ ਨਾ ਬਣੀਏ। ਅਸੀਂ ਲਗਭਗ ਦਿਨ ਰਾਤ ਕੰਮ ਕਰਦੇ ਰਹੇ।
Proverbs 9:6
ਆਪਣੇ ਮੂਰਖ ਦੋਸਤਾਂ ਨੂੰ ਪਿੱਛੇ ਛੱਡ ਦਿਓ, ਫ਼ੇਰ ਤੁਸੀਂ ਜਿਉਂਗੇ, ਮਿਹਨਤ ਨਾਲ ਸਮਝਦਾਰੀ ਦੇ ਰਾਹ ਤੇ ਚੱਲੋ।”
Proverbs 7:7
ਮੈਂ ਗਭਰੂਆਂ ਵਿੱਚੋਂ ਇੱਕ ਨੌਜਵਾਨ ਨੂੰ ਵੇਖਿਆ ਜਿਸ ਨੂੰ ਕੋਈ ਸਮਝ ਨਹੀਂ ਸੀ।
Genesis 3:19
ਤੈਨੂੰ ਆਪਣੇ ਭੋਜਨ ਲਈ ਸਖ਼ਤ ਮਿਹਨਤ ਕਰਨੀ ਪਵੇਗੀ ਜਦੋਂ ਤੀਕ ਕਿ ਤੇਰਾ ਚਿਹਰਾ ਮੁੜਕੇ ਨਾਲ ਭਿੱਜ ਨਹੀਂ ਜਾਂਦਾ। ਤੈਨੂੰ ਮਰਨ ਤੀਕ ਸਖ਼ਤ ਮਿਹਨਤ ਕਰਨੀ ਪਵੇਗੀ। ਫ਼ੇਰ ਤੂੰ ਖਾਕ ਹੋ ਜਾਵੇਂਗਾ। ਮੈਂ ਤੈਨੂੰ ਖਾਕ ਨਾਲ ਸਾਜਿਆ ਸੀ ਅਤੇ ਮਰਕੇ ਫ਼ਿਰ ਤੋਂ ਤੂੰ ਖਾਕ ਹੋ ਜਾਵੇਗਾ।”
Titus 1:10
ਬਹੁਤ ਸਾਰੇ ਅਜਿਹੇ ਲੋਕ ਹਨ ਜਿਹੜੇ ਆਗਿਆ ਪਾਲਣ ਤੋਂ ਇਨਕਾਰੀ ਹਨ ਉਹ ਲੋਕ ਜਿਹੜੇ ਫ਼ਜ਼ੂਲ ਗੱਲਾਂ ਕਰਦੇ ਹਨ ਅਤੇ ਹੋਰਾਂ ਲੋਕਾਂ ਨੂੰ ਗਲਤ ਰਾਹ ਪਾਉਂਦੇ ਹਨ। ਮੈਂ ਖਾਸੱਕਰ ਉਨ੍ਹਾਂ ਲੋਕਾਂ ਦੀ ਗੱਲ ਕਰ ਰਿਹਾ ਹਾਂ ਜਿਹੜੇ ਇਹ ਆਖਦੇ ਹਨ ਕਿ ਸਾਰੇ ਗੈਰ ਯਹੂਦੀ ਲੋਕਾਂ ਦੀ ਸੁੰਨਤ ਹੋਣੀ ਚਹੀਦੀ ਹੈ।
Proverbs 27:27
ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਪੀਣ ਵਾਸਤੇ ਬੱਕਰੀ ਦਾ ਕਾਫ਼ੀ ਦੁੱਧ ਹੋਵੇਗਾ। ਇਹ ਤੁਹਾਡੀਆਂ ਨੌਕਰਾਣੀਆਂ ਨੂੰ ਸਿਹਤਮੰਦ ਬਣਾਵੇਗਾ।
Judges 9:4
ਇਸ ਲਈ ਸ਼ਕਮ ਦੇ ਆਗੂਆਂ ਨੇ ਅਬੀਮਲਕ ਨੂੰ ਚਾਂਦੀ ਦੇ 70 ਸਿੱਕੇ ਦਿੱਤੇ। ਇਹ ਚਾਂਦੀ ਬਆਲ ਬਰੀਥ ਦੇਵਤੇ ਦੇ ਮੰਦਰ ਦੀ ਸੀ। ਅਬੀਮਲਕ ਨੇ ਉਸ ਚਾਂਦੀ ਨੂੰ ਗੁਲਾਮ ਖਰੀਦਣ ਲਈ ਵਰਤਿਆ। ਇਹ ਆਦਮੀ ਬੇਕਾਰ ਅਤੇ ਲਾਪਰਵਾਹ ਸਨ ਅਤੇ ਜਿੱਥੇ ਵੀ ਅਬੀਮਲਕ ਜਾਂਦਾ ਉਹ ਉਸ ਦੇ ਨਾਲ ਜਾਂਦੇ।
Psalm 26:4
ਮੈਂ ਉਨ੍ਹਾਂ ਨਿਕੰਮੇ ਲੋਕਾਂ ਵਿੱਚੋਂ ਨਹੀਂ ਹਾਂ।
Proverbs 1:10
ਮੇਰੇ ਬੇਟੇ, ਪਾਪੀ ਤੁਹਾਡੇ ਕੋਲੋਂ ਉਹ ਗੱਲਾਂ ਕਰਵਾਉਣ ਦੀ ਕੋਸ਼ਿਸ਼ ਕਰਨਗੇ ਜੋ ਗ਼ਲਤ ਹਨ। ਉਨ੍ਹਾਂ ਵੱਲ ਧਿਆਨ ਨਾ ਦਿਓ!
Proverbs 4:14
ਦੁਸ਼ਟ ਲੋਕਾਂ ਦੇ ਰਾਹ ਤੇ ਨਾ ਚੱਲੋ, ਬਦ ਲੋਕਾਂ ਦੇ ਰਾਹ ਤੇ ਆਪਣੇ-ਆਪ ਦਾ ਨਿਰਦੇਸ਼ਨ ਨਾ ਕਰੋ।
Proverbs 6:32
ਜਿਹੜਾ ਬੰਦਾ ਕਿਸੇ ਹੋਰ ਦੀ ਪਤਨੀ ਨਾਲ ਵਿਭਚਾਰ ਕਰਦਾ ਹੈ ਮੂਰਖ ਹੈ ਅਤੇ ਆਪਣੇ-ਆਪ ਨੂੰ ਤਬਾਹ ਕਰ ਲੈਂਦਾ ਹੈ।
Proverbs 9:13
ਦੂਸਰੀ ਔਰਤ ਦੀ ਮੂਰੱਖਤਾ ਔਰਤ ਦੀ ਮੂਰੱਖਤਾਈ ਸ਼ੋਰ-ਸਰਾਬੀ ਹੁੰਦੀ ਹੈ, ਉਹ ਨਾਵਾਕਫ਼ ਹੈ ਅਤੇ ਕੁਝ ਨਹੀਂ ਜਾਣਦੀ।
Proverbs 9:16
ਆਮ ਲੋਕ, “ਇੱਥੇ ਇਕੱਠੇ ਹੋ ਜਾਣ, ਉਹ ਉਨ੍ਹਾਂ ਵੱਲ ਮੁਖਾਤਬ ਹੁੰਦੀ ਹੈ ਜਿਨ੍ਹਾਂ ਨੂੰ ਸਮਝ ਦੀ ਕਮੀ ਹੈ।
Proverbs 13:20
ਇੱਕ ਸਿਆਣੇ ਬੰਦੇ ਦਾ ਸੰਗ ਸਿਆਣਪ ਲਿਆਉਂਦਾ, ਜਦ ਕਿ ਇੱਕ ਮੂਰਖ ਆਦਮੀ ਦਾ ਸੰਗ ਸਿਰਫ਼ ਮੁਸੀਬਤ ਲਿਆਉਂਦਾ ਹੈ।
Jonah 2:8
“ਕੁਝ ਲੋਕ ਵਿਅਰਬ ਬੁੱਤਾਂ ਦੀ ਉਪਾਸਨਾ ਕ੍ਰੋਧ ਹਨ, ਪਰ ਉਹ ਮੂਰਤੀਆਂ ਕਦੇ ਵੀ ਉਨ੍ਹਾਂ ਦੀ ਮਦਦ ਨਹੀਂ ਕਰਦੀਆਂ।
Proverbs 13:23
ਹਾਲਾਂ ਕਿ ਹੋ ਸੱਕਦਾ ਕਿ ਗਰੀਬ ਆਦਮੀ ਦਾ ਖੇਤ ਕਾਫ਼ੀ ਭੋਜਨ ਪੈਦਾ ਕਰੇ, ਇਹ ਖੋਹ ਲਿਆ ਜਾਵੇਗਾ ਜੇਕਰ ਓੱਥੇ ਨਿਆਂ ਨਾ ਹੋਇਆ ਤਾਂ।