Proverbs 14:6
ਇੱਕ ਮਗਰੂਰ ਵਿਅਕਤੀ ਸਿਆਣਪ ਭਾਲਦਾ ਅਤੇ ਇਸ ਨੂੰ ਲੱਭ ਨਹੀਂ ਸੱਕਦੀ, ਪਰ ਸਮਝਦਾਰੀ ਆਸਾਨੀ ਨਾਲ ਉਸ ਬੰਦੇ ਕੋਲ ਆ ਜਾਂਦੀ ਹੈ ਜੋ ਸਿਖਲਾਈ ਪ੍ਰਾਪਤ ਹੈ।
Proverbs 14:6 in Other Translations
King James Version (KJV)
A scorner seeketh wisdom, and findeth it not: but knowledge is easy unto him that understandeth.
American Standard Version (ASV)
A scoffer seeketh wisdom, and `findeth it' not; But knowledge is easy unto him that hath understanding.
Bible in Basic English (BBE)
The hater of authority, searching for wisdom, does not get it; but knowledge comes readily to the open-minded man.
Darby English Bible (DBY)
A scorner seeketh wisdom, and there is none [for him]; but knowledge is easy unto the intelligent.
World English Bible (WEB)
A scoffer seeks wisdom, and doesn't find it, But knowledge comes easily to a discerning person.
Young's Literal Translation (YLT)
A scorner hath sought wisdom, and it is not, And knowledge to the intelligent `is' easy.
| A scorner | בִּקֶּשׁ | biqqeš | bee-KESH |
| seeketh | לֵ֣ץ | lēṣ | layts |
| wisdom, | חָכְמָ֣ה | ḥokmâ | hoke-MA |
| and findeth it not: | וָאָ֑יִן | wāʾāyin | va-AH-yeen |
| knowledge but | וְדַ֖עַת | wĕdaʿat | veh-DA-at |
| is easy | לְנָב֣וֹן | lĕnābôn | leh-na-VONE |
| unto him that understandeth. | נָקָֽל׃ | nāqāl | na-KAHL |
Cross Reference
James 1:5
ਪਰ ਜੇ ਤੁਹਾਡੇ ਵਿੱਚੋਂ ਕੋਈ ਸਿਆਣਪ ਲੋੜਦਾ ਹੈ ਤਾਂ ਤੁਹਾਨੂੰ ਇਹ ਪਰਮੇਸ਼ੁਰ ਪਾਸੋਂ ਮੰਗਣੀ ਚਾਹੀਦੀ ਹੈ। ਪਰਮੇਸ਼ੁਰ ਉਦਾਰ ਹੈ। ਉਹ ਸਮੂਹ ਲੋਕਾਂ ਨੂੰ ਦਾਤਾਂ ਦੇਕੇ ਪ੍ਰਸੰਨ ਹੁੰਦਾ ਹੈ। ਇਸ ਲਈ ਪਰਮੇਸ਼ੁਰ ਤੁਹਾਨੂੰ ਸਿਆਣਪ ਦੇਵੇਗਾ।
Matthew 13:11
ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਸਵਰਗ ਦੇ ਰਾਜ ਦੇ ਭੇਤਾਂ ਦੀ ਸਮਝ ਤੁਹਾਨੂੰ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ।
Matthew 11:25
ਯਿਸੂ ਆਪਣੇ ਲੋਕਾਂ ਨੂੰ ਵਿਸ਼ਰਾਮ ਦਿੰਦਾ ਤਦ ਯਿਸੂ ਨੇ ਆਖਿਆ, “ਹੇ ਪਿਤਾ, ਸਵਰਗ ਅਤੇ ਧਰਤੀ ਦੇ ਪ੍ਰਭੂ, ਮੈਂ ਤੇਰੀ ਉਸਤਤਿ ਕਰਦਾ ਹਾਂ ਅਤੇ ਜੋ ਤੂੰ ਇਨ੍ਹਾਂ ਗੱਲਾਂ ਨੂੰ ਸਿਆਣੇ ਅਤੇ ਚੁਸਤ ਲੋਕਾਂ ਤੋਂ ਗੁਪਤ ਰੱਖਿਆ। ਪਰ ਤੂੰ ਇਹ ਗੱਲਾਂ ਆਮ ਆਦਮੀਆਂ ਨੂੰ ਪ੍ਰਗਟ ਕੀਤੀਆਂ ਹਨ।
Proverbs 17:24
ਸਿਆਣਾ ਬੰਦਾ ਸਿਆਣਪ ਵਾਲੇ ਕੰਮ ਬਾਰੇ ਸੋਚਦਾ ਰਹਿੰਦਾ ਹੈ। ਪਰ ਮੂਰਖ ਦੂਰ-ਦੁਰਾਡੀਆਂ ਥਾਵੇਂ ਦੇ ਸੁਪਨੇ ਲੈਂਦਾ ਰਹਿੰਦਾ ਹੈ।
Proverbs 8:9
ਸਿੱਖੇ ਹੋਏ ਆਦਮੀ ਜਾਣਦੇ ਹਨ ਕਿ ਉਹ ਧਰਮੀ ਹਨ, ਅਤੇ ਜੋ ਗਿਆਨ ਲੱਭ ਲੈਂਦੇ ਹਨ ਸਮਝ ਜਾਂਦੇ ਹਨ ਕਿ ਉਹ ਸਹੀ ਹਨ।
2 Peter 3:3
ਤੁਹਾਡੇ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਅਖੀਰਲੇ ਦਿਨਾਂ ਵਿੱਚ ਕੀ ਵਾਪਰੇਗਾ। ਲੋਕੀਂ ਆਪਣੀਆਂ ਇੱਛਾਵਾਂ ਅਨੁਸਾਰ ਦੁਸ਼ਟ ਗੱਲਾਂ ਕਰਨਗੇ। ਉਹ ਤੁਹਾਡੇ ਤੇ ਹੱਸਣਗੇ।
1 Corinthians 8:2
ਇੱਕ ਵਿਅਕਤੀ ਜਿਹੜਾ ਇਹ ਸੋਚਦਾ ਹੈ ਕਿ ਉਹ ਕੁਝ ਜਾਣਦਾ ਹੈ, ਉਹੀ ਉਹ ਨਹੀਂ ਜਾਣਦਾ ਜਿਹੜਾ ਉਸ ਨੂੰ ਜਾਨਣਾ ਚਾਹੀਦਾ ਹੈ।
1 Corinthians 3:18
ਆਪਣੇ-ਆਪ ਨੂੰ ਮੂਰਖ ਨਾ ਬਣਾਉ। ਜੇ ਤੁਹਾਡੇ ਵਿੱਚੋਂ ਕੋਈ ਵਿਅਕਤੀ ਇਹ ਸੋਚਦਾ ਹੈ ਕਿ ਉਹ ਦੁਨੀਆਂ ਵਿੱਚ ਸਿਆਣਾ ਮਨੁੱਖ ਹੈ, ਤਾਂ ਉਸ ਨੂੰ ਮੂਰਖ ਬਣ ਜਾਣਾ ਚਾਹੀਦਾ ਹੈ। ਫ਼ੇਰ ਉਹ ਵਿਅਕਤੀ ਸੱਚਮੁੱਚ ਦਾ ਸਿਆਣਾ ਬਣ ਸੱਕਦਾ ਹੈ।
Romans 9:31
ਅਤੇ ਇਸਰਾਏਲ ਦੇ ਲੋਕਾਂ ਨੇ ਆਪਣੇ ਆਪ ਨੂੰ ਧਰਮੀ ਬਨਾਉਣ ਲਈ ਸ਼ਰ੍ਹਾ ਨੂੰ ਕਬੂਲਿਆ, ਪਰ ਉਹ ਇਵੇਂ ਕਰਨ ਵਿੱਚ ਨਾਕਾਮਯਾਬ ਰਹੇ।
Romans 1:21
ਲੋਕ ਪਰਮੇਸ਼ੁਰ ਨੂੰ ਜਾਣਦੇ ਸਨ, ਪਰ ਉਨ੍ਹਾਂ ਨੇ ਉਸ ਨੂੰ ਪਰਮੇਸ਼ੁਰ ਵਾਂਗ ਨਹੀਂ ਸਤਿਕਾਰਿਆ ਅਤੇ ਨਾ ਹੀ ਉਹ ਉਸ ਦੇ ਸ਼ੁਕਰਗੁਜ਼ਾਰ ਸਨ। ਉਨ੍ਹਾਂ ਦੀਆਂ ਸੋਚਾਂ ਵਿਅਰਥ ਹੋ ਗਈਆਂ। ਉਨ੍ਹਾਂ ਦੇ ਮੂਰਖ ਦਿਲ ਹਨੇਰੇ ਨਾਲ ਭਰ ਗਏ ਸਨ।
Matthew 6:22
“ਸ਼ਰੀਰ ਦਾ ਦੀਵਾ ਅੱਖ ਹੈ, ਜੇਕਰ ਤੁਹਾਡੀ ਅੱਖ ਨਿਰਮਲ ਹੈ ਤਾਂ ਤੁਹਾਡਾ ਸਾਰਾ ਸ਼ਰੀਰ ਚਾਨਣ ਨਾਲ ਭਰਪੂਰ ਹੋਵੇਗਾ।
Jeremiah 8:9
ਇਹ “ਸਿਆਣੇ ਲੋਕ” ਫ਼ਂਦੇ ਵਿੱਚ ਫ਼ਸ ਚੁੱਕੇ ਹਨ। ਉਹ ਡਰ ਗਏ ਹਨ ਅਤੇ ਸ਼ਰਮਸਾਰ ਹੋ ਗਏ ਹਨ। ਇਨ੍ਹਾਂ “ਸਿਆਣੇ ਲੋਕਾਂ” ਨੇ ਯਹੋਵਾਹ ਦੀ ਬਿਵਸਬਾ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ, ਇਸ ਲਈ ਉਹ ਸੱਚੀਁ ਹੀ ਸਿਆਣੇ ਨਹੀਂ ਹਨ।
Isaiah 8:20
ਤੁਹਾਨੂੰ ਇਕਰਾਰਨਾਮੇ ਅਤੇ ਬਿਵਸਬਾ ਨੂੰ ਮੰਨਣਾ ਚਾਹੀਦਾ ਹੈ। ਜੇ ਤੁਸੀਂ ਇਨ੍ਹਾਂ ਹੁਕਮਾਂ ਨੂੰ ਨਹੀਂ ਮੰਨੋਗੇ, ਤਾਂ ਸ਼ਾਇਦ ਤੁਸੀਂ ਗ਼ਲਤ ਹੁਕਮਾਂ ਦੀ ਪਾਲਣਾ ਨਹੀਂ ਕਰ ਰਹੇ ਹੋਵੋਗੇ। (ਗ਼ਲਤ ਹੁਕਮ ਉਹ ਹਨ ਜਿਹੜੇ ਜੋਤਸ਼ੀਆਂ ਅਤੇ ਭਵਿੱਖਵਕਤਾਵਾਂ ਦੁਆਰਾ ਦਿੱਤੇ ਜਾਂਦੇ ਹਨ। ਉਹ ਹੁਕਮ ਫ਼ਿਜ਼ੂਲ ਹਨ ਤੁਹਾਨੂੰ ਉਨ੍ਹਾਂ ਹੁਕਮਾਂ ਦੀ ਪਾਲਣਾ ਦਾ ਕੋਈ ਲਾਭ ਨਹੀਂ ਹੋਵੇਗਾ।)
Proverbs 26:12
ਕੀ ਤੁਸੀਂ ਕੋਈ ਅਜਿਹਾ ਵਿਅਕਤੀ ਵੇਖਿਆ ਜੋ ਖੁਦ ਨੂੰ ਸਿਆਣਾ ਘੋਸ਼ਿਤ ਕਰੇ? ਉਸ ਨਾਲੋਂ ਇੱਕ ਮੂਰਖ ਲਈ ਵੱਧੇਰੇ ਉਮੀਦ ਹੁੰਦੀ ਹੈ।
Proverbs 18:2
ਮੂਰਖ ਬੰਦਾ ਹੋਰਨਾਂ ਲੋਕਾਂ ਤੋਂ ਸਿੱਖਿਆ ਲੈਣਾ ਨਹੀਂ ਚਾਹੁੰਦਾ ਉਹ ਬੰਦਾ ਸਿਰਫ਼ ਆਪਣੇ ਵਿੱਚਾਰ ਹੀ ਦੱਸਣਾ ਚਾਹੁੰਦਾ ਹੈ।
Psalm 119:98
ਯਹੋਵਾਹ, ਤੁਹਾਡੇ ਹੁਕਮਾਂ ਨੇ ਮੈਨੂੰ ਮੇਰੇ ਦੁਸ਼ਮਣਾਂ ਨਾਲੋਂ ਵੱਧੇਰੇ ਸਿਆਣਾ ਬਣਾ ਦਿੱਤਾ ਹੈ। ਤੁਹਾਡਾ ਨੇਮ ਸਦਾ ਮੇਰੇ ਨਾਲ ਹੈ।
Psalm 119:18
ਯਹੋਵਾਹ, ਮੇਰੀਆਂ ਅੱਖਾਂ ਖੋਲ੍ਹ ਦਿਉ। ਮੈਨੂੰ ਤੁਹਾਡੀਆਂ ਸਿੱਖਿਆਵਾਂ ਅੰਦਰ ਝਾਕਣ ਦਿਉ। ਅਤੇ ਉਨ੍ਹਾਂ ਚਮਤਕਾਰਾਂ ਬਾਰੇ ਪੜ੍ਹਨ ਦਿਉ ਜੋ ਤੁਸਾਂ ਨੇ ਕੀਤੇ ਸਨ।