Proverbs 17:17
ਦੋਸਤ ਹਰ ਸਮੇਂ ਤੁਹਾਨੂੰ ਪਿਆਰ ਕਰਦਾ ਹੈ ਅਤੇ ਭਰਾ ਮੁਸੀਬਤ ਦੇ ਸਮਿਆਂ ਲਈ ਹੀ ਜਨਮਿਆਂ ਹੈ।
Proverbs 17:17 in Other Translations
King James Version (KJV)
A friend loveth at all times, and a brother is born for adversity.
American Standard Version (ASV)
A friend loveth at all times; And a brother is born for adversity.
Bible in Basic English (BBE)
A friend is loving at all times, and becomes a brother in times of trouble.
Darby English Bible (DBY)
The friend loveth at all times, and a brother is born for adversity.
World English Bible (WEB)
A friend loves at all times; And a brother is born for adversity.
Young's Literal Translation (YLT)
At all times is the friend loving, And a brother for adversity is born.
| A friend | בְּכָל | bĕkāl | beh-HAHL |
| loveth | עֵ֭ת | ʿēt | ate |
| at all | אֹהֵ֣ב | ʾōhēb | oh-HAVE |
| times, | הָרֵ֑עַ | hārēaʿ | ha-RAY-ah |
| brother a and | וְאָ֥ח | wĕʾāḥ | veh-AK |
| is born | לְ֝צָרָ֗ה | lĕṣārâ | LEH-tsa-RA |
| for adversity. | יִוָּלֵֽד׃ | yiwwālēd | yee-wa-LADE |
Cross Reference
Proverbs 18:24
ਕੁਝ ਦੋਸਤ ਸਿਰਫ਼ ਸਮਾਜਿਕ ਸਾਥੀ ਹੀ ਹੁੰਦੇ ਹਨ। ਪਰ ਇੱਕ ਚੰਗਾ ਦੋਸਤ ਇੱਕ ਭਰਾ ਨਾਲੋਂ ਵੀ ਬਿਹਤਰ ਹੋ ਸੱਕਦਾ ਹੈ
Hebrews 2:11
ਉਹ ਇੱਕ ਜਿਹੜਾ ਲੋਕਾਂ ਨੂੰ ਪਵਿੱਤਰ ਬਣਾਉਂਦਾ ਹੈ ਅਤੇ ਉਹ ਲੋਕ ਜਿਹੜੇ ਪਵਿੱਤਰ ਬਣਾਏ ਜਾਂਦੇ ਹਨ, ਇੱਕੋ ਹੀ ਪਰਿਵਾਰ ਦੇ ਹਨ। ਇਸ ਲਈ ਉਹ ਉਨ੍ਹਾਂ ਲੋਕਾਂ ਨੂੰ ਆਪਣੇ ਭਰਾ ਅਤੇ ਭੈਣਾਂ ਆਖਦਿਆਂ ਕੋਈ ਦੋਸ਼ੀ ਮਹਿਸੂਸ ਨਹੀਂ ਕਰਦਾ।
Ruth 1:16
ਪਰ ਰੂਥ ਨੇ ਆਖਿਆ, “ਮੈਨੂੰ ਤੈਨੂੰ ਛੱਡ ਕੇ ਜਾਣ ਲਈ ਮਜ਼ਬੂਰ ਨਾ ਕਰ! ਮੈਨੂੰ ਆਪਣੇ ਲੋਕਾਂ ਕੋਲ ਵਾਪਸ ਜਾਣ ਲਈ ਮਜ਼ਬੂਰ ਨਾ ਕਰੀਂ। ਮੈਨੂੰ ਆਪਣੇ ਨਾਲ ਆਉਣ ਦੇ। ਜਿੱਥੇ ਤੂੰ ਜਾਵੇਂਗੀ ਮੈਂ ਵੀ ਉੱਥੇ ਹੀਜਾਵਾਂਗੀ। ਜਿੱਥੇ ਤੂੰ ਰਹੇਂਗੀ ਮੈਂ ਵੀ ਉੱਥੇ ਹੀ ਰਹਾਂਗੀ। ਤੇਰੇ ਲੋਕ ਮੇਰੇ ਲੋਕ ਹੋਣਗੇ ਅਤੇ ਤੇਰਾ ਪਰਮੇਸ਼ੁਰ, ਮੇਰਾ ਪਰਮੇਸ਼ੁਰ ਹੋਵੇਗਾ।
Proverbs 19:7
ਇੱਕ ਗਰੀਬ ਆਦਮੀ ਆਪਣੇ ਹੀ ਰਿਸ਼ਤੇਦਾਰਾਂ ਦੁਆਰਾ ਵੀ ਤਿਰਸੱਕਾਰਿਆ ਜਾਂਦਾ ਹੈ, ਤਾਂ ਉਸਦਾ ਉਸ ਦੇ ਦੋਸਤਾਂ ਦੁਆਰਾ ਕਿੰਨਾ ਪਰਹੇਜ ਹੁੰਦਾ ਹੋਵੇਗਾ। ਉਹ ਉਨ੍ਹਾਂ ਅੱਗੇ ਬੇਨਤੀ ਕਰਦਾ, ਪਰ ਉਹ ਪਰਵਾਹ ਨਹੀਂ ਕਰਦੇ ਹਨ।
Esther 4:14
ਪਰ ਜੇਕਰ ਤੂੰ ਹੁਣ ਚੁੱਪ ਕਰ ਰਹੀ, ਤੇ ਕੋਈ ਯਤਨ ਨਾ ਕੀਤਾ ਤਾਂ ਇਹ ਨਾ ਸੋਚ ਕਿ ਯਹੂਦੀਆਂ ਨੂੰ ਕਿਸੇ ਹੋਰ ਤੋਂ ਕੋਈ ਮਦਦ ਜਾਂ ਆਜ਼ਾਦੀ ਨਹੀਂ ਮਿਲੇਗੀ। ਪਰ ਤੂੰ ਅਤੇ ਤੇਰੇ ਪਿਤਾ ਦੇ ਪਰਿਵਾਰ ਦਾ ਨਾਸ ਹੋ ਜਾਵੇਗਾ ਅਤੇ ਕੀ ਪਤਾ ਕਿ ਤੂੰ ਅਜਿਹੇ ਵਕਤ ਲਈ ਹੀ ਪਾਤਸ਼ਾਹ ਤੀਕ ਪਹੁੰਚੀ ਹੋਵੇਂ?”
2 Samuel 9:1
ਸ਼ਾਊਲ ਦੇ ਪਰਿਵਾਰ ਉੱਪਰ ਦਾਊਦ ਦੀ ਦਯਾ ਫ਼ਿਰ ਦਾਊਦ ਨੇ ਪੁੱਛਿਆ, “ਕੀ ਸ਼ਾਊਲ ਦੇ ਘਰਾਣੇ ਵਿੱਚੋਂ ਅਜੇ ਕੋਈ ਬੱਚਿਆਂ ਹੈ? ਜੇ ਕੋਈ ਬੱਚਿਆਂ ਰਹਿ ਗਿਆ ਹੈ ਤਾਂ ਮੈਂ ਯੋਨਾਥਾਨ ਦੇ ਕਾਰਣ ਉਸ ਉੱਪਰ ਆਪਣੀ ਦਯਾ ਦਰਸ਼ਾਵਾਂਗਾ।”
2 Samuel 1:26
ਹੇ ਮੇਰੇ ਵੀਰ ਯੋਨਾਥਾਨ, ਮੈਂ ਤੈਥੋਂ ਬਿਨਾ ਬੜਾ ਦੁੱਖੀ ਹਾਂ ਮੈਨੂੰ ਤੇਰਾ ਸਾਥ ਅਤਿ ਪਿਆਰਾ ਸੀ ਤੇਰਾ ਮੇਰੇ ਲਈ ਪਿਆਰ ਕਿਸੀ ਔਰਤ ਦੇ ਪਿਆਰ ਤੋਂ ਵੀ ਕਿਤੇ ਵੱਧੀਕ ਸੀ।
1 Samuel 23:16
ਪਰ ਸ਼ਾਊਲ ਦਾ ਪੁੱਤਰ ਯੋਨਾਥਾਨ ਹੋਰੇਸ਼ ਵਿੱਚ ਦਾਊਦ ਨੂੰ ਮਿਲਣ ਲਈ ਗਿਆ ਤਾਂ ਯੋਨਾਥਾਨ ਨੇ ਦਾਊਦ ਨੂੰ ਪਰਮੇਸ਼ੁਰ ਵਿੱਚ ਪੱਕਾ ਨਿਸ਼ਚਾ ਰੱਖਣ ਲਈ ਕਿਹਾ ਅਤੇ ਇਸ ਵਿੱਚ ਉਸਦੀ ਮਦਦ ਕੀਤੀ।
1 Samuel 20:17
ਤਦ ਯੋਨਾਥਾਨ ਨੇ ਦਾਊਦ ਨੂੰ ਆਪਣੇ ਪਿਆਰ ਦੀ ਸੌਂਹ ਨੂੰ ਪੂਰੀ ਕਰਨ ਲਈ ਦੁਹਰਾਉਣ ਨੂੰ ਕਿਹਾ। ਯੋਨਾਥਾਨ ਨੇ ਇਹ ਇਸ ਲਈ ਕੀਤਾ ਕਿਉਂਕਿ ਉਹ ਦਾਊਦ ਨੂੰ ਆਪਣੀ ਰੂਹ ਸਮਝ, ਪਿਆਰ ਕਰਦਾ ਸੀ।
1 Samuel 19:2
ਯੋਨਾਥਾਨ ਨੇ ਦਾਊਦ ਨੂੰ ਖਬਰਦਾਰ ਕੀਤਾ ਕਿ, “ਸਤਰਕ ਰਹੀ! ਸ਼ਾਊਲ ਤੈਨੂੰ ਮਾਰ ਮੁਕਾਉਣ ਦਾ ਮੌਕਾ ਲੱਭ ਰਿਹਾ ਹੈ। ਤੂੰ ਸਵੇਰੇ ਜਾਕੇ ਖੇਤਾਂ ਵਿੱਚ ਲੁਕ ਜਾ। ਮੈਂ ਆਪਣੇ ਪਿਉ ਨਾਲ ਖੇਤਾਂ ਨੂੰ ਜਾਵਾਂਗਾ ਅਤੇ ਖੇਤਾਂ ਵਿੱਚ ਉੱਥੇ ਖਲੋਵਾਂਗੇ ਜਿੱਥੇ ਤੂੰ ਲੁਕਿਆ ਹੋਇਆ ਹੋਵੇਂਗਾ ਫ਼ਿਰ ਮੈਂ ਆਪਣੇ ਪਿਉ ਨਾਲ ਤੇਰੇ ਬਾਰੇ ਗੱਲਾਂ ਕਰਾਂਗਾ ਅਤੇ ਜੋ ਕੁਝ ਮੈਂ ਵੇਖਾਂਗਾ ਤੈਨੂੰ ਦੱਸਾਂਗਾ।”
1 Samuel 18:3
ਯੋਨਾਥਾਨ ਦਾਊਦ ਨੂੰ ਬਹੁਤ ਪਿਆਰ ਕਰਦਾ ਸੀ ਤਾਂ ਉਸ ਨੇ ਦਾਊਦ ਨਾਲ ਇੱਕ ਇਕਰਾਰਨਾਮਾ ਕੀਤਾ। ਯੋਨਾਥਾਨ ਨੇ ਜਿਹੜਾ ਚੋਲਾ ਪਾਇਆ ਹੋਇਆ ਸੀ ਉਹ ਦਾਊਦ ਨੂੰ ਦੇ ਦਿੱਤਾ।
John 15:13
ਦੋਸਤ ਲਈ ਮਰਨਾ ਮਹਾਨ ਪਿਆਰ ਹੈ, ਜੋ ਕੋਈ ਵਿਅਕਤੀ ਦਰਸ਼ਾ ਸੱਕਦਾ ਹੈ।