Proverbs 2:19
ਉਹ ਖੁਦ ਵੀ ਕਬਰ ਦੀ ਤਰ੍ਹਾਂ ਹੀ ਹੈ। ਜਿਹੜੇ ਲੋਕੀ ਉਸ ਦੇ ਘਰ ਜਾਂਦੇ ਹਨ, ਆਪਣੀ ਜਾਨ ਗਵਾ ਲੈਂਦੇ ਹਨ, ਅਤੇ ਕਦੇ ਵੀ ਪਰਤ ਕੇ ਨਹੀਂ ਆਉਂਦੇ।
Proverbs 2:19 in Other Translations
King James Version (KJV)
None that go unto her return again, neither take they hold of the paths of life.
American Standard Version (ASV)
None that go unto her return again, Neither do they attain unto the paths of life:
Bible in Basic English (BBE)
Those who go to her do not come back again; their feet do not keep in the ways of life:
Darby English Bible (DBY)
none that go unto her return again, neither do they attain to the paths of life:
World English Bible (WEB)
None who go to her return again, Neither do they attain to the paths of life:
Young's Literal Translation (YLT)
None going in unto her turn back, Nor do they reach the paths of life.
| None | כָּל | kāl | kahl |
| בָּ֭אֶיהָ | bāʾêhā | BA-ay-ha | |
| that go unto | לֹ֣א | lōʾ | loh |
| her return again, | יְשׁוּב֑וּן | yĕšûbûn | yeh-shoo-VOON |
| neither | וְלֹֽא | wĕlōʾ | veh-LOH |
| take they hold | יַ֝שִּׂ֗יגוּ | yaśśîgû | YA-SEE-ɡoo |
| of the paths | אָרְח֥וֹת | ʾorḥôt | ore-HOTE |
| of life. | חַיִּֽים׃ | ḥayyîm | ha-YEEM |
Cross Reference
Ecclesiastes 7:26
ਉਹ ਔਰਤ (ਬੇਵਕੂਫੀ ) ਮੌਤ ਨਾਲੋਂ ਵੱਧੇਰੇ ਕੌੜੀ ਹੈ, ਉਹ ਇੱਕ ਜਾਲ ਵਰਗੀ ਹੈ, ਉਸ ਦਾ ਦਿਲ ਇੱਕ ਛੇਕ ਹੈ, ਉਸ ਦੇ ਹੱਥ ਬੇੜੀਆਂ ਵਰਗੇ ਹਨ। ਜਿਸ ਬੰਦੇ ਨਾਲ ਪਰਮੇਸ਼ੁਰ ਪ੍ਰਸੰਨ ਹੁੰਦਾ ਹੈ, ਉਸ ਕੋਲੋਂ ਬਚ ਜਾਵੇਗਾ, ਪਰ ਪਾਪੀ ਉਸ ਦੁਆਰਾ ਫੜ ਲਿਆ ਜਾਵੇਗਾ।
Psalm 81:12
ਇਸ ਲਈ ਮੈਂ ਉਨ੍ਹਾਂ ਨੂੰ ਮਨਮਾਨੀਆਂ ਕਰਨ ਦਿੱਤੀਆਂ, ਇਸਰਾਏਲ ਨੇ ਉਹੀ ਕੀਤਾ ਜੋ ਉਨ੍ਹਾਂ ਨੇ ਚਾਹਿਆ।
Proverbs 4:18
ਪਰ ਧਰਮੀ ਲੋਕਾਂ ਦਾ ਰਾਹ ਪ੍ਰਭਾਤ ਦੀ ਰੋਸ਼ਨੀ ਵਰਗਾ ਹੈ ਜਿਹੜੀ ਪੂਰਾ ਦਿਨ ਚੜ੍ਹ੍ਹਨ ਤੀਕ ਉਜਵਲ ਹੁੰਦੀ ਜਾਂਦੀ ਹੈ।
Jeremiah 13:23
ਕਾਲਾ ਆਦਮੀ ਆਪਣੀ ਚਮੜੀ ਦਾ ਰੰਗ ਨਹੀਂ ਬਦਲ ਸੱਕਦਾ। ਅਤੇ ਚੀਤਾ, ਆਪਣੇ ਦਾਗ ਨਹੀਂ ਬਦਲ ਸੱਕਦਾ। ਇਸੇ ਤਰ੍ਹਾਂ ਹੀ, ਯਰੂਸ਼ਲਮ, ਤੂੰ ਬਦਲ ਨਹੀਂ ਸੱਕਦਾ ਅਤੇ ਨੇਕੀ ਨਹੀਂ ਕਰ ਸੱਕਦਾ। ਤੁਹਾਨੂੰ ਸਿਰਫ਼ ਮੰਦੀਆਂ ਗੱਲਾਂ ਕਰਨੀਆਂ ਹੀ ਸਿੱਖਾਈਆਂ ਗਈਆਂ ਹਨ।
Hosea 4:14
“ਜਦੋਂ ਤੁਹਾਡੀਆਂ ਧੀਆਂ ਅਤੇ ਨੂੰਹਾਂ ਜਿਨਸੀ ਪਾਪ ਕਰਨ ਤਾਂ ਮੈਂ ਉਨ੍ਹਾਂ ਨੂੰ ਸਜ਼ਾ ਨਾ ਦਿਆਂਗਾ ਕਿਉਂ ਕਿ ਮਰਦ ਉਨ੍ਹਾਂ ਕੋਲ ਜਾਂਦੇ ਅਤੇ ਸੌਁਦੇ ਹਨ ਅਤੇ ਦੇਵ ਦਾਸੀਆਂ ਨਾਲ ਜਾਕੇ ਬਲੀਆਂ ਚੜ੍ਹਾਉਂਦੇ ਹਨ। ਇਉਂ ਇਹ ਮੂਰਖ ਲੋਕ ਆਪਣੇ-ਆਪ ਨੂੰ ਬਰਬਾਦ ਕਰ ਰਹੇ ਹਨ।
Matthew 19:24
ਮੈਂ ਤੁਹਾਨੂੰ ਦੱਸਦਾ ਹਾਂ ਕਿ ਅਮੀਰ ਵਿਅਕਤੀ ਦੇ ਪਰਮੇਸ਼ੁਰ ਦੇ ਰਾਜ ਵਿੱਚ ਵੜਨ ਨਾਲੋਂ ਊਠ ਦਾ ਸੂਈ ਦੇ ਨੱਕੇ ਰਾਹੀ ਲੰਘਣਾ ਸੁਖਾਲਾ ਹੈ।”
Hebrews 6:18
ਇਹ ਦੋ ਗੱਲਾਂ ਕਦੇ ਵੀ ਨਹੀਂ ਬਦਲਣਗੀਆਂ। ਜਦੋਂ ਵੀ ਪਰਮੇਸ਼ੁਰ ਕੁਝ ਆਖਦਾ ਹੈ, ਉਹ ਝੂਠ ਨਹੀਂ ਬੋਲਦਾ ਅਤੇ ਜਦੋਂ ਉਹ ਕੌਲ ਕਰਦਾ ਹੈ, ਉਹ ਕਦੀ ਵੀ ਝੂਠ ਨਹੀਂ ਬੋਲੇਗਾ। ਇਸ ਲਈ ਅਸੀਂ ਸੁਰੱਖਿਆ ਲਈ ਪਰਮੇਸ਼ੁਰ ਕੋਲ ਭੱਜ ਪਏ ਹਾਂ, ਇਸ ਗੱਲ ਨੇ ਸਾਨੂੰ ਬਹੁਤ ਦਿਲਾਸਾ ਦਿੱਤਾ ਹੈ। ਇਹ ਦੋਵੇ ਗੱਲਾਂ ਸਾਨੂੰ ਦਿਲਾਸਾ ਅਤੇ ਤਾਕਤ ਦਿੰਦੀਆਂ ਹਨ, ਤਾਂ ਜੋ ਅਸੀਂ ਉਸ ਉਮੀਦ ਨੂੰ ਜਾਰੀ ਰੱਖੀਏ ਜਿਹੜੀ ਸਾਨੂੰ ਪਰਮੇਸ਼ੁਰ ਦੁਆਰਾ ਦਿੱਤੀ ਗਈ ਸੀ