Proverbs 2:2
ਤਾਂ ਜੋ ਤੁਸੀਂ ਸਿਆਣਪ ਵੱਲ ਧਿਆਨ ਦੇਵੋਂ ਅਤੇ ਆਪਣੇ ਮਨ ਨੂੰ ਸਮਝਦਾਰੀ ਵੱਲ ਲਾਵੋ।
Proverbs 2:2 in Other Translations
King James Version (KJV)
So that thou incline thine ear unto wisdom, and apply thine heart to understanding;
American Standard Version (ASV)
So as to incline thine ear unto wisdom, And apply thy heart to understanding;
Bible in Basic English (BBE)
So that your ear gives attention to wisdom, and your heart is turned to knowledge;
Darby English Bible (DBY)
so that thou incline thine ear unto wisdom [and] thou apply thy heart to understanding;
World English Bible (WEB)
So as to turn your ear to wisdom, And apply your heart to understanding;
Young's Literal Translation (YLT)
To cause thine ear to attend to wisdom, Thou inclinest thy heart to understanding,
| So that thou incline | לְהַקְשִׁ֣יב | lĕhaqšîb | leh-hahk-SHEEV |
| thine ear | לַֽחָכְמָ֣ה | laḥokmâ | la-hoke-MA |
| wisdom, unto | אָזְנֶ֑ךָ | ʾoznekā | oze-NEH-ha |
| and apply | תַּטֶּ֥ה | taṭṭe | ta-TEH |
| thine heart | לִ֝בְּךָ֗ | libbĕkā | LEE-beh-HA |
| to understanding; | לַתְּבוּנָֽה׃ | lattĕbûnâ | la-teh-voo-NA |
Cross Reference
Psalm 119:111
ਯਹੋਵਾਹ, ਮੈਂ ਸਦਾ ਹੀ ਤੁਹਾਡੇ ਕਰਾਰ ਉੱਤੇ ਚੱਲਾਂਗਾ। ਇਹ ਮੈਨੂੰ ਬਹੁਤ ਖੁਸ਼ੀ ਦਿੰਦਾ ਹੈ।
Psalm 90:12
ਸਾਨੂੰ ਸਿੱਖਾਉ ਕਿ ਸਾਡੀਆਂ ਜ਼ਿੰਦਗੀਆਂ ਕਿੰਨੀਆਂ ਛੋਟੀਆਂ ਹਨ ਅਤੇ ਜੋ ਅਸੀਂ ਸੱਚਮੁੱਚ ਸਿਆਣੇ ਬਣ ਸੱਕੀਏ।
Acts 17:11
ਏਥੋਂ ਦੇ ਯਹੂਦੀ ਥੱਸਲੁਨੀਕੇ ਦੇ ਲੋਕਾਂ ਨਾਲੋਂ ਬਹੁਤ ਚੰਗੇ ਸਨ। ਉਹ ਉਨ੍ਹਾਂ ਦਾ ਸੰਦੇਸ਼ ਸੁਣਕੇ ਬਹੁਤ ਖੁਸ਼ ਸਨ। ਅਤੇ ਬਰਿਯਾ ਦੇ ਯਹੂਦੀ ਰੋਜ਼ ਇਨ੍ਹਾਂ ਪੋਥੀਆਂ ਨੂੰ ਪੜ੍ਹਦੇ ਕਿ ਵੇਖੀਏ ਜੋ ਇਨ੍ਹਾਂ ਵਿੱਚ ਆਖਿਆ ਗਿਆ ਹੈ ਉਹ ਸੱਚ ਹੈ ਜਾਂ ਨਹੀਂ।
Matthew 13:9
ਤੁਸੀਂ ਜੋ ਲੋਕ ਮੈਨੂੰ ਸੁਣਦੇ ਹੋ, ਸੁਣੋ।”
Isaiah 55:3
ਉਨ੍ਹਾਂ ਗੱਲਾਂ ਨੂੰ ਗੌਰ ਨਾਲ ਸੁਣੋ ਜੋ ਮੈਂ ਆਖਦਾ ਹਾਂ। ਮੇਰੀ ਗੱਲ ਸੁਣੋ ਤਾਂ ਜੋ ਤੁਹਾਡੀਆਂ ਰੂਹਾਂ ਜਿਉਂ ਸੱਕਣ। ਮੇਰੇ ਕੋਲ ਆਓ ਤੇ ਮੈਂ ਤੁਹਾਡੇ ਨਾਲ ਇੱਕ ਇਕਰਾਰਨਾਮਾ ਕਰਾਂਗਾ, ਜਿਹੜਾ ਸਦਾ-ਸਦਾ ਰਹੇਗਾ। ਇਹ ਉਹੋ ਜਿਹਾ ਇਕਰਾਰਨਾਮਾ ਹੋਵੇਗਾ ਜਿਹੜਾ ਮੈਂ ਦਾਊਦ ਨਾਲ ਕੀਤਾ ਸੀ। ਮੈਂ ਦਾਊਦ ਨਾਲ ਇਕਰਾਰ ਕੀਤਾ ਸੀ ਕਿ ਮੈਂ ਉਸ ਨੂੰ ਪਿਆਰ ਕਰਾਂਗਾ ਅਤੇ ਸਦਾ ਲਈ ਉਸਦਾ ਵਫ਼ਾਦਾਰ ਹੋਵਾਂਗਾ। ਤੇ ਤੁਸੀਂ ਉਸ ਇਕਰਾਰ ਉੱਤੇ ਯਕੀਨ ਕਰ ਸੱਕਦੇ ਹੋ।
Ecclesiastes 8:16
ਪਰਮੇਸ਼ੁਰ ਦੇ ਸਾਰੇ ਕਾਰਜਾਂ ਨੂੰ ਅਸੀਂ ਸਮਝ ਨਹੀਂ ਸੱਕਦੇ ਮੈਂ ਉਨ੍ਹਾਂ ਗੱਲਾਂ ਨੂੰ ਧਿਆਨ ਨਾਲ ਵਾਚਿਆ ਜਿਹੜੀਆਂ ਲੋਕ ਇਸ ਜੀਵਨ ਵਿੱਚ ਕਰਦੇ ਹਨ। ਮੈਂ ਦੇਖਿਆ ਕਿ ਲੋਕ ਕਿੰਨੇ ਰੁਝੇ ਹੋਏ ਹਨ। ਉਹ ਦਿਨ ਰਾਤ ਕੰਮ ਕਰਦੇ ਹਨ ਅਤੇ ਉਹ ਤਕਰੀਬਨ ਕਦੇ ਵੀ ਸੌਁਦੇ ਨਹੀਂ।
Ecclesiastes 8:9
ਮੈਂ ਇਹ ਸਾਰੀਆਂ ਗੱਲਾਂ ਦੇਖੀਆਂ ਅਤੇ ਮੈਂ ਉਨ੍ਹਾਂ ਗੱਲਾਂ ਬਾਰੇ ਬਹੁਤ ਸੋਚਿਆ ਜਿਹੜੀਆਂ ਇਸ ਦੁਨੀਆਂ ਵਿੱਚ ਵਾਪਰਦੀਆਂ ਹਨ। ਅਤੇ ਕਿਵੇਂ ਇੱਕ ਵਿਅਕਤੀ ਹੋਰਨਾਂ ਤੇ ਸ਼ਾਸਨ ਕਰਦਾ ਅਤੇ ਉਨ੍ਹਾਂ ਨੂੰ ਕਸ਼ਟ ਦਿੰਦਾ।
Ecclesiastes 7:25
ਮੈਂ ਸਿੱਖਣ ਅਤੇ ਖੋਜ ਕਰਨ ਲਈ, ਸਿਆਣਪ ਦਾ ਪਿੱਛਾ ਕਰਨ ਲਈ ਅਤੇ ਨਤੀਜਾ ਪ੍ਰਾਪਤ ਕਰਨ ਲਈ, ਅਤੇ ਦੁਸ਼ਟਤਾ ਦੀ ਬੇਵਕੂਫੀ ਬਾਰੇ ਸਿੱਖਣ ਲਈ ਆਪਣੇ ਦਿਲ ਵਿੱਚ ਨਿਸ਼ਚਾ ਕਰ ਲਿਆ, ਬੇਵਕੂਫੀ ਪਾਗਲਪਨ ਹੈ।
Proverbs 23:12
-11- ਆਪਣੇ ਗੁਰੂ ਦੀ ਗੱਲ ਸੁਣੋ ਅਤੇ ਜੋ ਵੀ ਸੰਭਵ ਹੋ ਸੱਕੇ, ਸਿੱਖ ਲਵੋ।
Proverbs 22:17
ਤੀਹ ਸਿਆਣੇ ਕਹਾਉਤਾਂ ਜਿਹੜੀਆਂ ਗੱਲਾਂ ਮੈਂ ਆਖਦਾ ਹਾਂ ਉਨ੍ਹਾਂ ਨੂੰ ਧਿਆਨ ਨਾਲ ਸੁਣੋ। ਮੈਂ ਤੁਹਾਨੂੰ ਉਹ ਗੱਲਾਂ ਸਿੱਖਾਵਾਂਗਾ ਜਿਹੜੀਆਂ ਸਿਆਣੇ ਲੋਕਾਂ ਨੇ ਆਖੀਆਂ ਹਨ। ਇਨ੍ਹਾਂ ਸਿੱਖਿਆਵਾਂ ਤੋਂ ਸਿੱਖਿਆ ਲਵੋ।
Proverbs 18:1
ਇੱਕ ਨਾ ਦੋਸਤਾਨਾ ਵਿਅਕਤੀ ਆਪਣੀਆਂ ਹੀ ਇੱਛਾਵਾਂ ਦਾ ਪਿੱਛਾ ਕਰਦਾ ਹੈ, ਉਹ ਹਰ ਸਲਾਹ ਨੂੰ ਘ੍ਰਿਣਾ ਕਰਦਾ ਹੈ।