Proverbs 20:18
ਯੋਜਨਾਵਾਂ ਬਨਾਉਣ ਤੋਂ ਪਹਿਲਾਂ ਚੰਗਾ ਮਸ਼ਵਰਾ ਹਾਸਿਲ ਕਰੋ। ਜੇ ਤੁਸੀਂ ਯੁੱਧ ਲਈ ਜਾ ਰਹੇ ਹੋ, ਯਕੀਨੀ ਕਰੋ ਕਿ ਤੁਹਾਡੇ ਕੋਲ ਚੰਗੀ ਸਲਾਹ ਹੈ।
Proverbs 20:18 in Other Translations
King James Version (KJV)
Every purpose is established by counsel: and with good advice make war.
American Standard Version (ASV)
Every purpose is established by counsel; And by wise guidance make thou war.
Bible in Basic English (BBE)
Every purpose is put into effect by wise help: and by wise guiding make war.
Darby English Bible (DBY)
Plans are established by counsel; and with good advice make war.
World English Bible (WEB)
Plans are established by advice; By wise guidance you wage war!
Young's Literal Translation (YLT)
Purposes by counsel thou dost establish, And with plans make thou war.
| Every purpose | מַ֭חֲשָׁבוֹת | maḥăšābôt | MA-huh-sha-vote |
| is established | בְּעֵצָ֣ה | bĕʿēṣâ | beh-ay-TSA |
| by counsel: | תִכּ֑וֹן | tikkôn | TEE-kone |
| advice good with and | וּ֝בְתַחְבֻּל֗וֹת | ûbĕtaḥbulôt | OO-veh-tahk-boo-LOTE |
| make | עֲשֵׂ֣ה | ʿăśē | uh-SAY |
| war. | מִלְחָמָֽה׃ | milḥāmâ | meel-ha-MA |
Cross Reference
Proverbs 24:6
ਯੁੱਧ ਲੜਨ ਲਈ, ਤੁਹਾਨੂੰ ਮਾਰਗ ਦਰਸ਼ਨ ਦੀ ਜਰੂਰਤ ਹੁੰਦੀ ਹੈ ਅਤੇ ਜਿੱਤਣ ਲਈ, ਤੁਹਾਨੂੰ ਬਹੁਤਤਾ ਸਲਾਹਕਾਰ ਚਾਹੀਦੇ ਹਨ।
Proverbs 15:22
ਯੋਜਨਾਵਾਂ ਅਸਫ਼ਲ ਹੋ ਜਾਂਦੀਆਂ ਹਨ ਜਿੰਨਾ ਚਿਰ ਕਿ ਉਪਯੁਕਤ ਸਲਾਹ-ਮਸ਼ਵਰਾ ਨਾ ਹੋਵੇ। ਪਰ ਉਹ ਕਾਮਯਾਬ ਹੋ ਜਾਂਦੀਆਂ ਹਨ ਜੇਕਰ ਓੱਥੇ ਕਾਫ਼ੀ ਸਾਰੇ ਸਲਾਹਕਾਰ ਹੋਣ।
Luke 14:31
“ਜੇਕਰ ਕੋਈ ਬਾਦਸ਼ਾਹ ਕਿਸੇ ਦੂਸਰੇ ਬਾਦਸ਼ਾਹ ਦੇ ਵਿਰੁੱਧ ਜੰਗ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਬੈਠਕੇ ਸੋਚਣਾ ਚਾਹੀਦਾ ਹੈ ਕਿ ਕੀ ਉਹ ਆਪਣੀ ਦਸ ਹਜ਼ਾਰ ਸੈਨਕਾਂ ਦੀ ਸੈਨਾ ਨਾਲ ਉਸ ਰਾਜੇ ਨੂੰ ਹਰਾ ਸੱਕਦਾ ਹੈ ਜੋ ਉਸ ਦੇ ਵਿਰੁੱਧ ਵੀਹ ਹਜ਼ਾਰ ਸੈਨਕਾਂ ਦੀ ਸੈਨਾ ਲੈ ਕੇ ਆਉਂਦਾ ਹੈ?
Proverbs 11:14
ਜਦੋਂ ਕੋਈ ਰਾਹਨੁਮਾਈ ਨਹੀਂ ਹੁੰਦੀ, ਕੌਮ ਦਾ ਪਤਨ ਹੋ ਜਾਂਦਾ। ਪਰ ਅਨੇਕ ਸਲਾਹਕਾਰ ਸਫ਼ਲਤਾ ਪ੍ਰਪੱਕ ਬਣਾਉਂਦੇ ਹਨ।
Proverbs 25:8
ਕਿਸੇ ਨਿਆਂਕਾਰ ਨੂੰ ਇਹ ਦੱਸਣ ਦੀ ਕਾਹਲ ਨਾ ਕਰੋ ਕਿ ਤੁਸੀਂ ਕੀ ਦੇਖਿਆ। ਜੇ ਕੋਈ ਹੋਰ ਬੰਦਾ ਤੁਹਾਨੂੰ ਗ਼ਲਤ ਸਾਬਤ ਕਰ ਦੇਵੇਗਾ ਤਾਂ ਤੁਹਾਨੂੰ ਸ਼ਰਮਿੰਦਗੀ ਹੋਵੇਗੀ।
2 Chronicles 25:17
ਯਹੂਦਾਹ ਦੇ ਪਾਤਸ਼ਾਹ ਅਮਸਯਾਹ ਨੇ ਆਪਣੇ ਸਲਾਹਕਾਰਾਂ ਨਾਲ ਸਲਾਹ ਕੀਤੀ। ਫ਼ਿਰ ਉਸ ਨੇ ਯੋਆਸ਼ ਨੂੰ ਸੁਨੇਹਾ ਭੇਜਿਆ ਜੋ ਕਿ ਇਸਰਾਏਲ ਦਾ ਪਾਤਸ਼ਾਹ ਸੀ ਕਿ ਤੂੰ ਮੈਨੂੰ ਆਮਣੇ-ਸਾਹਮਣੇ ਮਿਲ। ਯਹੋਆਸ਼ ਯੇਹੂ ਦਾ ਪੋਤਾ ਅਤੇ ਯਹੋਆਹਾਜ਼ ਦਾ ਪੁੱਤਰ ਸੀ।
2 Samuel 2:26
ਅਬਨੇਰ ਨੇ ਯੋਆਬ ਨੂੰ ਲਲਕਾਰਿਆ ਅਤੇ ਕਿਹਾ, “ਕੀ ਸਾਨੂੰ ਲੜਨਾ ਚਾਹੀਦਾ ਹੈ? ਤੇ ਇੱਕ ਦੂਜੇ ਨੂੰ ਹਮੇਸ਼ਾ-ਹਮੇਸ਼ਾ ਲਈ ਖਤਮ ਕਰਨਾ ਹੋਵੇਗਾ? ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਇਹ ਗੱਲ ਕਿ ਇਸਦਾ ਅੰਤ ਦੁੱਖਦਾਈ ਹੋਵੇਗਾ। ਜਾ ਅਤੇ ਜਾਕੇ ਲੋਕਾਂ ਨੂੰ ਸਮਝਾ ਕਿ ਆਪਣੇ ਭਰਾਵਾਂ ਦਾ ਪਿੱਛਾ ਕਰਨਾ ਬੰਦ ਕਰਨ।”
Judges 20:26
ਫ਼ੇਰ ਇਸਰਾਏਲ ਦੇ ਸਾਰੇ ਲੋਕ ਬੈਤੇਲ ਸ਼ਹਿਰ ਗਏ। ਉਸ ਸਥਾਨ ਉੱਤੇ ਉਹ ਬੈਠ ਗਏ ਅਤੇ ਯਹੋਵਾਹ ਦੇ ਸਾਹਮਣੇ ਰੋਏ। ਉਨ੍ਹਾਂ ਨੇ ਸ਼ਾਮ ਤੱਕ ਕੁਝ ਨਹੀਂ ਖਾਧਾ। ਉਨ੍ਹਾਂ ਨੇ ਯਹੋਵਾਹ ਅੱਗੇ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਚੜ੍ਹਾਈਆਂ।
Judges 20:18
ਇਸਰਾਏਲ ਦੇ ਲੋਕ ਬੈਤੇਲ ਸ਼ਹਿਰ ਤੱਕ ਗਏ। ਬੈਤੇਲ ਸ਼ਹਿਰ ਵਿਖੇ ਉਨ੍ਹਾਂ ਨੇ ਪਰਮੇਸ਼ੁਰ ਪਾਸੋਂ ਪੁੱਛਿਆ, “ਬਿਨਯਾਮੀਨ ਦੇ ਪਰਿਵਾਰ-ਸਮੂਹ ਉੱਤੇ ਕਿਹੜਾ ਪਰਿਵਾਰ-ਸਮੂਹ ਪਹਿਲਾਂ ਹਮਲਾ ਕਰੇਗਾ?” ਯਹੋਵਾਹ ਨੇ ਜਵਾਬ ਦਿੱਤਾ, “ਯਹੂਦਾਹ ਦਾ ਪਰਿਵਾਰ ਪਹਿਲ ਕਰੇਗਾ।”
Judges 20:7
ਹੁਣ, ਤੁਸੀਂ ਇਸਰਾਏਲ ਦੇ ਸਾਰੇ ਲੋਕੋ, ਗੱਲ ਕਰੋ। ਆਪਣਾ ਨਿਆਂ ਦਿਉ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ।”
Judges 9:29
ਜੇ ਤੁਸੀਂ ਮੈਨੂੰ ਇਨ੍ਹਾਂ ਲੋਕਾਂ ਦਾ ਕਮਾਂਡਰ ਬਣਾ ਦਿਉ ਤਾਂ ਮੈਂ ਅਬੀਮਲਕ ਨੂੰ ਤਬਾਹ ਕਰ ਦਿਆਂਗਾ। ਮੈਂ ਉਸ ਨੂੰ ਆਖਾਂਗਾ, ‘ਆਪਣੀ ਫ਼ੌਜ ਤਿਆਰ ਕਰ ਅਤੇ ਜੰਗ ਕਰਨ ਲਈ ਬਾਹਰ ਆ।’”
Judges 1:1
ਯਹੂਦਾਹ ਦੀ ਕਨਾਨੀਆਂ ਨਾਲ ਲੜਾਈ ਯਹੋਸ਼ੁਆ ਦੇ ਦੇਹਾਂਤ ਤੋਂ ਮਗਰੋਂ, ਇਸਰਾਏਲ ਦੇ ਲੋਕਾਂ ਨੇ ਯਹੋਵਾਹ ਨੂੰ ਪੁੱਛਿਆ, “ਸਾਡੇ ਕਿਹੜੇ ਪਰਿਵਾਰ-ਸਮੂਹ ਪਹਿਲਾਂ ਜਾਣਗੇ ਅਤੇ ਕਨਾਨੀਆਂ ਦੇ ਖਿਲਾਫ਼ ਸਾਡੇ ਲਈ ਲੜਨਗੇ?”