Proverbs 20:22
ਜੇ ਕੋਈ ਤੁਹਾਡੇ ਖਿਲਾਫ਼ ਕੁਝ ਕਰਦਾ ਹੈ ਤਾਂ ਉਸ ਨੂੰ ਖੁਦ ਸਜ਼ਾ ਦੇਣ ਦੀ ਕੋਸ਼ਿਸ਼ ਨਾ ਕਰੋ। ਇਸ ਨੂੰ ਯਹੋਵਾਹ ਤੇ ਛੱਡ ਦਿਓ, ਉਹ ਨਿਆਂ ਕਰੇਗਾ।
Proverbs 20:22 in Other Translations
King James Version (KJV)
Say not thou, I will recompense evil; but wait on the LORD, and he shall save thee.
American Standard Version (ASV)
Say not thou, I will recompense evil: Wait for Jehovah, and he will save thee.
Bible in Basic English (BBE)
Do not say, I will give punishment for evil: go on waiting for the Lord, and he will be your saviour.
Darby English Bible (DBY)
Say not, I will recompense evil: wait on Jehovah, and he shall save thee.
World English Bible (WEB)
Don't say, "I will pay back evil." Wait for Yahweh, and he will save you.
Young's Literal Translation (YLT)
Do not say, `I recompense evil,' Wait for Jehovah, and He delivereth thee.
| Say | אַל | ʾal | al |
| not | תֹּאמַ֥ר | tōʾmar | toh-MAHR |
| thou, I will recompense | אֲשַׁלְּמָה | ʾăšallĕmâ | uh-sha-leh-MA |
| evil; | רָ֑ע | rāʿ | ra |
| on wait but | קַוֵּ֥ה | qawwē | ka-WAY |
| the Lord, | לַֽ֝יהוָ֗ה | layhwâ | LAI-VA |
| and he shall save | וְיֹ֣שַֽׁע | wĕyōšaʿ | veh-YOH-sha |
| thee. | לָֽךְ׃ | lāk | lahk |
Cross Reference
1 Thessalonians 5:15
ਇਸ ਗੱਲ ਨੂੰ ਯਕੀਨੀ ਬਣਾਉ ਕਿ ਕੋਈ ਵੀ ਵਿਅਕਤੀ ਬਦੀ ਦੇ ਬਦਲੇ ਬਦੀ ਨਹੀਂ ਕਰਦਾ। ਸਗੋਂ ਇਸਦੀ ਜਗ਼੍ਹਾ ਹਮੇਸ਼ਾ ਉਹੀ ਕਰਨ ਦੀ ਕੋਸ਼ਿਸ਼ ਕਰੋ ਜੋ ਇੱਕ ਦੂਸਰੇ ਲਈ ਅਤੇ ਸਾਰਿਆਂ ਲੋਕਾਂ ਲਈ ਚੰਗਾ ਹੈ।
Romans 12:17
ਜੇਕਰ ਤੁਹਾਡੇ ਨਾਲ ਕੋਈ ਗਲਤ ਕੰਮ ਕਰੇ ਉਸ ਦੇ ਜਵਾਬ ਵਿੱਚ ਉਸ ਨਾਲ ਬੁਰਾ ਨਾ ਕਰੋ। ਆਪਣਾ ਉਹੀ ਉਦੇਸ਼ ਬਣਾਓ ਜੋ ਸਭ ਲਈ ਚੰਗਾ ਹੈ।
Proverbs 24:29
ਇਹ ਨਾ ਆਖੋ, “ਉਸਨੇ ਮੈਨੂੰ ਦੁੱਖ ਦਿੱਤਾ ਹੈ, ਇਸ ਲਈ ਮੈਂ ਵੀ ਉਸ ਨਾਲ ਅਜਿਹਾ ਹੀ ਕਰਾਂਗਾ। ਉਸ ਨੇ ਜੋ ਕੁਝ ਮੇਰੇ ਨਾਲ ਕੀਤਾ ਹੈ ਮੈਂ ਉਸ ਨੂੰ ਇਸਦੀ ਸਜ਼ਾ ਦੇਵਾਂਗਾ।”
1 Peter 3:9
ਜਿਹੜਾ ਤੁਹਾਡੇ ਨਾਲ ਬੁਰਾ ਕਰਦਾ ਹੈ ਬਦਲੇ ਵਿੱਚ ਉਸ ਦੇ ਨਾਲ ਬੁਰਾ ਨਾ ਕਰੋ। ਜਾਂ ਜਿਹੜਾ ਤੁਹਾਨੂੰ ਮੰਦਾ ਬੋਲਦਾ ਹੈ ਬਦਲੇ ਵਿੱਚ ਉਸ ਨਾਲ ਮੰਦਾ ਨਾ ਬੋਲੋ। ਪਰ ਉਸ ਵਿਅਕਤੀ ਨੂੰ ਅਸੀਸ ਦਿਉ ਕਿਉਂਕਿ ਤੁਸੀਂ ਵੀ ਪਰਮੇਸ਼ੁਰ ਦੁਆਰਾ ਅਸੀਸਾਂ ਪ੍ਰਾਪਤ ਕਰਨ ਲਈ ਸੱਦੇ ਗਏ ਸੀ।
Proverbs 17:13
ਜੇਕਰ ਕੋਈ ਵਿਅਕਤੀ ਬਦੀ ਨਾਲ ਚੰਗਿਆਈ ਦੀ ਅਦਾਇਗੀ ਕਰੇ, ਮੁਸੀਬਤ ਉਸ ਦੇ ਟੱਬਰ ਨੂੰ ਨਹੀਂ ਛੱਡੇਗੀ।
Deuteronomy 32:35
ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਮੰਦੇ ਕਾਰਿਆਂ ਲਈ ਸਜ਼ਾ ਦੇਵੇਗਾ। ਪਰ ਮੈਂ ਉਸ ਸਜ਼ਾ ਨੂੰ ਬਚਾਕੇ ਰੱਖ ਰਿਹਾ ਹਾਂ। ਜਦੋਂ ਤੱਕ ਕਿ ਉਹ ਫ਼ਿਸਲ ਨਹੀਂ ਜਾਂਦੇ ਅਤੇ ਮੰਦਾ ਨਹੀਂ ਕਰਦੇ। ਉਨ੍ਹਾਂ ਦੀ ਮੁਸੀਬਤ ਦਾ ਸਮਾ ਨੇੜੇ ਹੈ। ਛੇਤੀ ਹੀ ਉਨ੍ਹਾਂ ਨੂੰ ਸਜ਼ਾ ਮਿਲੇਗੀ।’
Isaiah 40:31
ਪਰ ਉਹ ਲੋਕ ਜਿਹੜੇ ਯਹੋਵਾਹ ਤੇ ਭਰੋਸ਼ਾ ਰੱਖਦੇ ਹਨ ਫਿਰ ਤੋਂ ਮਜ਼ਬੂਤ ਹੋ ਜਾਂਦੇ ਨੇ ਅਤੇ ਬਾਜ ਵਾਂਗ ਉੱਚਾ ਉੱਡਦੇ ਨੇ ਉਹ ਬਿਨਾਂ ਕਮਜ਼ੋਰ ਹੋਇਆਂ ਦੌੜਦੇ ਨੇ ਅਤੇ ਬਿਨਾ ਬਕਿਆਂ ਤ੍ਤੁਰਦੇ ਹਨ
Psalm 27:14
ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ। ਮਜ਼ਬੂਤ ਅਤੇ ਬਹਾਦੁਰ ਬਣੋ, ਅਤੇ ਯਹੋਵਾਹ ਦੀ ਸਹਾਇਤਾ ਲਈ ਇੰਤਜ਼ਾਰ ਕਰੋ।
2 Samuel 16:12
ਹੋ ਸੱਕਦਾ ਜੋ ਮੰਦੀਆਂ ਗੱਲਾਂ ਮੇਰੇ ਨਾਲ ਵਾਪਰ ਰਹੀਆਂ ਯਹੋਵਾਹ ਉਨ੍ਹਾਂ ਨੂੰ ਵੇਖੇ। ਫ਼ੇਰ ਹੋ ਸੱਕਦਾ ਕਿ ਯਹੋਵਾਹ ਮੈਨੂੰ ਸ਼ਿਮਈ ਦੁਆਰਾ ਅੱਜ ਆਖੀ ਹਰ ਮੰਦੀ ਗੱਲ ਲਈ ਕੁਝ ਚੰਗਾ ਦੇਵੇ।
1 Peter 4:19
ਇਸ ਲਈ ਜਿਹਾੜੇ ਲੋਕ ਪਰਮੇਸ਼ੁਰ ਦੀ ਰਜ਼ਾ ਅਨੁਸਾਰ ਤਸੀਹੇ ਝੱਲਦੇ ਹਨ, ਉਨ੍ਹਾਂ ਨੂੰ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸੌਂਪ ਦੇਣਾ ਚਾਹੀਦਾ ਹੈ। ਪਰਮੇਸ਼ੁਰ ਹੀ ਹੈ ਜਿਸਨੇ ਉਨ੍ਹਾਂ ਦੀ ਸਾਜਨਾ ਕੀਤੀ ਹੈ ਅਤੇ ਜਿਸਤੇ ਭਰੋਸਾ ਕੀਤਾ ਜਾ ਸੱਕਦਾ ਹੈ। ਇਸ ਲਈ ਉਨ੍ਹਾਂ ਨੂੰ ਚੰਗੀਆਂ ਕਰਨੀਆਂ ਕਰਦੇ ਰਹਿਣਾ ਚਾਹੀਦਾ ਹੈ।
Matthew 5:39
ਮੈਂ ਤੁਹਾਨੂੰ ਆਖਦਾ ਹਾਂ ਕਿ, ਦੁਸ਼ਟ ਆਦਮੀ ਦੇ ਵਿਰੁੱਧ ਖੜ੍ਹੇ ਨਾ ਹੋਵੋ। ਸਗੋਂ ਜੇ ਕੋਈ ਤੁਹਾਡੀ ਸੱਜੀ ਗਲ੍ਹ ਉੱਤੇ ਚਪੇੜ ਮਾਰੇ, ਤਾਂ ਤੁਸੀਂ ਦੂਜੀ ਵੀ ਉਸ ਵੱਲ ਘੁਮਾ ਦਿਓ।
Lamentations 3:25
ਯਹੋਵਾਹ ਉਨ੍ਹਾਂ ਲਈ ਨੇਕ ਹੈ ਜੋ ਉਸਦਾ ਇੰਤਜ਼ਾਰ ਕਰਦੇ ਨੇ। ਯਹੋਵਾਹ ਉਨ੍ਹਾਂ ਲੋਕਾਂ ਲਈ ਨੇਕ ਹੈ, ਜਿਹੜੇ ਉਸਦੀ ਉਡੀਕ ਕਰਦੇ ਹਨ।
Psalm 37:34
ਉਹੀ ਕਰੋ ਜੋ ਯਹੋਵਾਹ ਆਖਦਾ ਹੈ ਤੇ ਉਸਦੀ ਸਹਾਇਤਾ ਦਾ ਇੰਤਜ਼ਾਰ ਕਰੋ। ਯਹੋਵਾਹ ਤੁਹਾਨੂੰ ਜੇਤੂ ਬਣਾਵੇਗਾ, ਅਤੇ ਉਹ ਤੁਹਾਨੂੰ ਉਹ ਧਰਤੀ ਦੇਵੇਗਾ ਜਿਸਦਾ ਉਸ ਨੇ ਇਕਰਾਰ ਕੀਤਾ ਸੀ, ਜਦੋਂ ਉਹ ਮੰਦੇ ਲੋਕਾਂ ਨੂੰ ਨਿਕਲ ਜਾਣ ਲਈ ਮਜ਼ਬੂਰ ਕਰ ਦੇਵੇਗਾ।
1 Peter 2:23
ਲੋਕਾਂ ਨੇ ਉਸ ਨੂੰ ਮੰਦੀਆਂ ਗੱਲਾਂ ਆਖੀਆਂ ਪਰ ਉਸ ਨੇ ਵਾਪਸ ਉਨ੍ਹਾਂ ਨੂੰ ਮੰਦੀਆਂ ਗੱਲਾਂ ਨਹੀਂ ਬੋਲੀਆਂ। ਮਸੀਹ ਨੇ ਦੁੱਖ ਸਹਾਰੇ, ਪਰ ਉਸ ਨੇ ਕਦੇ ਕੋਈ ਧਮਕੀ ਨਹੀਂ ਦਿੱਤੀ। ਨਹੀਂ, ਮਸੀਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤਾ। ਪਰਮੇਸ਼ੁਰ ਹੀ ਹੈ ਜਿਹੜਾ ਸਹੀ ਨਿਆਂ ਦਿੰਦਾ ਹੈ।