Proverbs 22:8
ਜਿਹੜਾ ਬੰਦਾ ਮੁਸੀਬਤ ਫ਼ੈਲਾਵੇਗਾ ਉਹ ਮੁਸੀਬਤ ਦੀ ਫ਼ਸਲ ਹੀ ਵੱਢੇਗਾ। ਅਤੇ ਅਖੀਰ ਵਿੱਚ ਉਹ ਬੰਦਾ ਉਸੇ ਮੁਸੀਬਤ ਹੱਥੋਂ ਤਬਾਹ ਹੋ ਜਾਵੇਗਾ ਜਿਹੜੀ ਉਸ ਨੇ ਹੋਰਾਂ ਨੂੰ ਦਿੱਤੀ ਸੀ।
Proverbs 22:8 in Other Translations
King James Version (KJV)
He that soweth iniquity shall reap vanity: and the rod of his anger shall fail.
American Standard Version (ASV)
He that soweth iniquity shall reap calamity; And the rod of his wrath shall fail.
Bible in Basic English (BBE)
By planting the seed of evil a man will get in the grain of sorrow, and the rod of his wrath will be broken.
Darby English Bible (DBY)
He that soweth unrighteousness shall reap iniquity, and the rod of his wrath shall have an end.
World English Bible (WEB)
He who sows wickedness reaps trouble, And the rod of his fury will be destroyed.
Young's Literal Translation (YLT)
Whoso is sowing perverseness reapeth sorrow, And the rod of his anger weareth out.
| He that soweth | זוֹרֵ֣עַ | zôrēaʿ | zoh-RAY-ah |
| iniquity | עַ֭וְלָה | ʿawlâ | AV-la |
| shall reap | יִקְצָור | yiqṣāwr | yeek-TSAHV-R |
| vanity: | אָ֑וֶן | ʾāwen | AH-ven |
| rod the and | וְשֵׁ֖בֶט | wĕšēbeṭ | veh-SHAY-vet |
| of his anger | עֶבְרָת֣וֹ | ʿebrātô | ev-ra-TOH |
| shall fail. | יִכְלֶֽה׃ | yikle | yeek-LEH |
Cross Reference
Job 4:8
ਇਹੀ ਹੈ ਜੋ ਮੈਂ ਵੇਖਿਆ: ਉਹ ਜਿਹੜੇ ਬਦੀ ਵਾਹੁਂਦੇ ਹਨ ਅਤੇ ਦੁਸ਼ਟਤਾ ਬੀਜਦੇ ਹਨ, ਇਸ ਨੂੰ ਹੀ ਵਢ੍ਢਣਗੇ।
Psalm 125:3
ਬੁਰੇ ਬੰਦੇ ਨੇਕ ਬੰਦਿਆ ਦੀ ਧਰਤੀ ਨੂੰ ਧਰਤੀ ਨੂੰ ਸਦਾ ਵਾਸਤੇ ਕਾਬੂ ਵਿੱਚ ਨਹੀਂ ਰੱਖਣਗੇ। ਜੇ ਇਸ ਤਰ੍ਹਾਂ ਹੋਵੇਗਾ, ਤਾਂ ਨੇਕ ਬੰਦੇ ਵੀ ਮੰਦੇ ਅਮਲ ਕਰਨੇ ਸ਼ੁਰੂ ਕਰ ਦੇਣਗੇ।
Hosea 10:13
ਪਰ ਤੁਸੀਂ ਬੁਰਿਆਈ ਬੀਜੀ ਅਤੇ ਦੁੱਖ ਵੱਢੇ। ਤੁਸੀਂ ਆਪਣੇ ਝੂਠ ਦਾ ਫ਼ਲ ਖਾਧਾ, ਕਿਉਂ ਕਿ ਤੁਸੀਂ ਆਪਣੀ ਸ਼ਕਤੀ ਅਤੇ ਆਪਣੇ ਸਿਪਾਹੀਆਂ ਦੇ ਬਲ ਤੇ ਭਰੋਸਾ ਕੀਤਾ।
Isaiah 30:31
ਅੱਸ਼ੂਰ ਜਦੋਂ ਯਹੋਵਾਹ ਦੀ ਆਵਾਜ਼ ਸੁਣੇਗਾ ਤਾਂ ਭੈਭੀਤ ਹੋ ਜਾਵੇਗਾ। ਯਹੋਵਾਹ ਅੱਸ਼ੂਰ ਨੂੰ ਸੋਟੀ ਨਾਲ ਮਾਰੇਗਾ।
Galatians 6:7
ਆਪਣੇ ਆਪ ਨੂੰ ਗੁਮਰਾਹ ਨਾ ਕਰੋ; ਤੁਸੀਂ ਪਰਮੇਸ਼ੁਰ ਨੂੰ ਧੋਖਾ ਨਹੀਂ ਦੇ ਸੱਕਦੇ। ਵਿਅਕਤੀ ਉਨ੍ਹਾਂ ਹੀ ਚੀਜ਼ਾਂ ਦੀ ਵਾਢੀ ਕਰਦਾ ਹੈ ਜਿਹੜੀਆਂ ਉਹ ਬੀਜਦਾ ਹੈ।
Hosea 8:7
ਇਸਰਾਏਲੀਆਂ ਨੇ ਇੱਕ ਮੂਰੱਖਤਾਈ ਕੀਤੀ ਸੀ। ਉਨ੍ਹਾਂ ਨੇ ਹਵਾ ਬੀਜੀ ਅਤੇ ਉਹ ਝੱਖੜ ਦੀ ਵਾਢੀ ਕਰਨਗੇ। ਉੱਥੇ ਕੋਈ ਫਸਲ ਨਹੀਂ ਹੋਵੇਗੀ। ਜੇਕਰ ਬੀਜ ਪੁਂਗਰੇ ਵੀ, ਇਹ ਕੋਈ ਅਨਾਜ ਪੈਦਾ ਨਹੀਂ ਕਰਨਗੇ। ਜੇਕਰ ਕੁਝ ਉੱਗ ਵੀ ਪਿਆ, ਵਿਦੇਸ਼ੀ ਉਸ ਨੂੰ ਖਾ ਜਾਣਗੇ।
Isaiah 14:29
ਫ਼ਿਲਿਸਤੀਆਂ ਦੇ ਦੇਸ, ਤੂੰ ਬਹੁਤ ਖੁਸ਼ ਹੈਂ ਕਿਉਂ ਕਿ ਜਿਸ ਰਾਜੇ ਨੇ ਤੈਨੂੰ ਮਾਰਿਆ ਸੀ ਉਹ ਹੁਣ ਮਰ ਗਿਆ ਹੈ। ਪਰ ਤੈਨੂੰ ਸੱਚਮੁੱਚ ਖੁਸ਼ ਨਹੀਂ ਹੋਣਾ ਚਾਹੀਦਾ। ਇਹ ਠੀਕ ਹੈ ਕਿ ਉਸਦਾ ਰਾਜ ਖਤਮ ਹੋ ਗਿਆ ਹੈ। ਪਰ ਰਾਜੇ ਦਾ ਪੁੱਤਰ ਆਵੇਗਾ ਤੇ ਰਾਜ ਕਰੇਗਾ। ਇਹ ਓਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਇੱਕ ਸੱਪ ਹੋਰ ਵੱਧੇਰੇ ਜ਼ਹਿਰੀਲੇ ਸੱਪ ਨੂੰ ਜਨਮ ਦਿੰਦਾ ਹੈ। ਇਹ ਨਵਾਂ ਰਾਜਾ ਤੁਹਾਡੇ ਲਈ ਬਹੁਤ ਤੇਜ਼ ਫ਼ਨੀਅਰ ਵਰਗਾ ਹੋਵੇਗਾ।
Isaiah 10:5
ਪਰਮੇਸ਼ੁਰ ਅੱਸ਼ੂਰ ਨੂੰ ਸਜ਼ਾ ਦੇਵੇਗਾ ਪਰਮੇਸ਼ੁਰ ਆਖੇਗਾ, “ਮੈਂ ਅੱਸ਼ੂਰ ਨੂੰ ਇੱਕ ਸੋਟੀ ਵਾਂਗ ਵਰਤਾਂਗਾ। ਗੁੱਸੇ ਵਿੱਚ, ਮੈਂ ਅੱਸ਼ੂਰ ਨੂੰ ਇਸਰਾਏਲ ਨੂੰ ਸਜ਼ਾ ਦੇਣ ਲਈ ਵਰਤਾਂਗਾ।
Isaiah 9:4
ਕਿਉਂ ਕਿ ਤੁਸੀਂ ਬਹੁਤ ਵਢ੍ਢਾ ਭਾਰ ਲਾਹ ਸੁੱਟੋਗੇ। ਤੁਸੀਂ ਲੋਕਾਂ ਦੀਆਂ ਪਿੱਠਾ ਉੱਤੋਂ ਭਾਰੇ ਸ਼ਤੀਰ ਦਾ ਬੋਝ ਉਤਾਰ ਦਿਓਗੇ। ਤੁਸੀਂ ਉਸ ਭਾਰੇ ਸ਼ਤੀਰ ਨੂੰ ਲਾਹ ਸੁੱਟੋਗੇ ਜਿਸ ਰਾਹੀਂ ਦੁਸ਼ਮਣ ਤੁਹਾਡੇ ਲੋਕਾਂ ਨੂੰ ਸਜ਼ਾ ਦਿੰਦਾ ਹੈ। ਇਹ ਸਮਾਂ ਉਹੋ ਜਿਹਾ ਹੋਵੇਗਾ ਜਿਸ ਸਮੇਂ ਕਿ ਤੁਸੀਂ ਮਿਦਯਾਨ ਨੂੰ ਹਰਾਇਆ ਸੀ।
Proverbs 14:3
ਇੱਕ ਮੂਰਖ ਬੰਦੇ ਦਾ ਕਬਨ ਉਸ ਦੇ ਘਮੰਡ ਨੂੰ ਸਜ਼ਾ ਦੇਣ ਲਈ ਛੜ ਲਿਆਉਂਦਾ ਹੈ ਪਰ ਸਿਆਣੇ ਲੋਕਾਂ ਦਾ ਉਪਦੇਸ਼ ਉਨ੍ਹਾਂ ਦਾ ਬਚਾਉ ਕਰਦਾ ਹੈ।