Proverbs 23:21
ਕਿਉਂ ਕਿ ਸ਼ਰਾਬੀ ਅਤੇ ਖਾਊ ਗਰੀਬ ਹੋ ਜਾਂਦੇ ਹਨ, ਉਨ੍ਹਾਂ ਦੀ ਸੁਸਤੀ ਉਨ੍ਹਾਂ ਨੂੰ ਟਾਕੀਆਂ ਪਹਿਨਾ ਦੇਵੇਗੀ।
Proverbs 23:21 in Other Translations
King James Version (KJV)
For the drunkard and the glutton shall come to poverty: and drowsiness shall clothe a man with rags.
American Standard Version (ASV)
For the drunkard and the glutton shall come to poverty; And drowsiness will clothe `a man' with rags.
Bible in Basic English (BBE)
For those who take delight in drink and feasting will come to be in need; and through love of sleep a man will be poorly clothed.
Darby English Bible (DBY)
For the drunkard and the glutton shall come to poverty; and drowsiness clotheth with rags.
World English Bible (WEB)
For the drunkard and the glutton shall become poor; And drowsiness clothes them in rags.
Young's Literal Translation (YLT)
For the quaffer and glutton become poor, And drowsiness clotheth with rags.
| For | כִּי | kî | kee |
| the drunkard | סֹבֵ֣א | sōbēʾ | soh-VAY |
| and the glutton | וְ֭זוֹלֵל | wĕzôlēl | VEH-zoh-lale |
| poverty: to come shall | יִוָּרֵ֑שׁ | yiwwārēš | yee-wa-RAYSH |
| and drowsiness | וּ֝קְרָעִ֗ים | ûqĕrāʿîm | OO-keh-ra-EEM |
| clothe shall | תַּלְבִּ֥ישׁ | talbîš | tahl-BEESH |
| a man with rags. | נוּמָֽה׃ | nûmâ | noo-MA |
Cross Reference
Proverbs 21:17
ਜੇ ਖੁਸ਼ੀ ਮਨਾਉਣਾ ਹੀ ਕਿਸੇ ਬੰਦੇ ਲਈ ਸਭ ਤੋਂ ਮਹੱਤਵਪੂਰਣ ਗੱਲ ਹੈ ਤਾਂ ਉਹ ਬੰਦਾ ਗਰੀਬ ਹੋ ਜਾਵੇਗਾ। ਜੇ ਉਹ ਬੰਦਾ ਮੈਅ ਅਤੇ ਭੋਜਨ ਨੂੰ ਹੀ ਪਿਆਰ ਕਰਦਾ ਹੈ ਤਾਂ ਉਹ ਕਦੇ ਅਮੀਰ ਨਹੀਂ ਹੋ ਸੱਕੇਗਾ।
Philippians 3:19
ਜਿਸ ਰਾਹ ਤੇ ਉਹ ਜਿਉਂ ਰਹੇ ਹਨ ਉਹ ਰਾਹ ਹੈ ਜੋ ਤਬਾਹੀ ਵੱਲ ਜਾਂਦਾ ਹੈ। ਉਨ੍ਹਾਂ ਦੀ ਭੁੱਖ ਹੀ ਉਨ੍ਹਾਂ ਦਾ ਪਰਮੇਸ਼ੁਰ ਹੈ। ਉਨ੍ਹਾਂ ਨੂੰ ਉਨ੍ਹਾਂ ਗੱਲਾਂ ਤੇ ਅਭਿਮਾਨ ਹੈ ਜਿਹੜੀਆਂ ਗੱਲਾਂ ਤੇ ਉਨ੍ਹਾਂ ਨੂੰ ਸ਼ਰਮਸਾਰ ਹੋਣਾ ਚਾਹੀਦਾ ਹੈ। ਉਹ ਸਿਰਫ਼ ਦੁਨਿਆਵੀ ਚੀਜ਼ਾਂ ਬਾਰੇ ਸੋਚਦੇ ਹਨ।
Deuteronomy 21:20
ਉਨ੍ਹਾਂ ਨੂੰ ਕਸਬੇ ਦੇ ਆਗੂਆਂ ਨੂੰ ਇਹ ਆਖਣਾ ਚਾਹੀਦਾ: ‘ਸਾਡਾ ਇੱਕ ਪੁੱਤਰ ਜ਼ਿੱਦੀ ਹੈ ਅਤੇ ਸਾਡਾ ਕਹਿਣਾ ਨਹੀਂ ਮੰਨਦਾ। ਅਸੀਂ ਉਸ ਨੂੰ ਜੋ ਵੀ ਕਰਨ ਨੂੰ ਆਖਦੇ ਹਾਂ ਉਹ ਨਹੀਂ ਕਰਦਾ। ਉਹ ਬਹੁਤ ਜ਼ਿਆਦਾ ਖਾਂਦਾ ਅਤੇ ਪੀਂਦਾ ਹੈ।’
Galatians 5:21
ਦੋਖੀ ਹੋਣਾ, ਸ਼ਰਾਬੀ ਹੋਣਾ, ਅਨੈਤਿਕ ਦਾਅਵਤਾਂ, ਅਤੇ ਇਸੇ ਤਰ੍ਹਾਂ ਦੇ ਹੋਰ ਕੰਮ। ਮੈਂ ਇੱਕ ਵਾਰ ਫ਼ੇਰ ਤੁਹਾਨੂੰ ਉਸੇ ਤਰ੍ਹਾਂ ਚੇਤਾਵਨੀ ਦਿੰਦਾ ਹਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿੱਤੀ ਸੀ; ਜਿਹੜੇ ਲੋਕ ਅਜਿਹੀਆਂ ਗੱਲਾਂ ਕਰਦੇ ਹਨ ਪਰਮੇਸ਼ੁਰ ਦੇ ਰਾਜ ਵਿੱਚ ਜਗ਼੍ਹਾ ਪ੍ਰਾਪਤ ਨਹੀਂ ਕਰਨਗੇ।
1 Corinthians 5:11
ਮੈਂ ਤੁਹਾਨੂੰ ਇਹ ਦੱਸਣ ਲਈ ਲਿਖ ਰਿਹਾ ਹਾਂ ਕਿ ਉਹ ਬੰਦਾ ਜਿਸਦਾ ਤੁਹਾਨੂੰ ਕਦੀ ਸੰਗ ਨਹੀਂ ਕਰਨਾ ਚਾਹੀਦਾ ਉਹ ਅਜਿਹਾ ਹੈ: ਉਹ ਵਿਅਕਤੀ ਜੋ ਆਪਣੇ ਆਪ ਨੂੰ ਈਸਾਈ ਆਖਦਾ ਪਰ ਅਜੇ ਵੀ ਜਿਨਸੀ ਗੁਨਾਹ ਕਰਦਾ, ਜਾਂ ਜੇਕਰ ਉਹ ਖੁਦਗਰਜ਼ ਹੈ, ਜਾਂ ਮੂਰਤੀਆਂ ਦੀ ਉਪਾਸਨਾ ਕਰਦਾ, ਜਾਂ ਦੂਜਿਆਂ ਨੂੰ ਮੰਦੀਆਂ ਗੱਲਾਂ ਬੋਲਦਾ, ਸ਼ਰਾਬੀ ਹੋ ਜਾਂਦਾ ਹੈ, ਜਾਂ ਲੋਕਾਂ ਨੂੰ ਧੋਖਾ ਦਿੰਦਾ, ਤੁਹਾਨੂੰ ਅਜਿਹੇ ਬੰਦੇ ਨਾਲ ਭੋਜਨ ਵੀ ਨਹੀਂ ਕਰਨਾ ਚਾਹੀਦਾ।
Joel 1:5
ਟਿੱਡੀਦਲ ਦਾ ਆਉਣਾ ਤੁਸੀਂ ਲੋਕੀਂ ਜੋ ਸ਼ਰਾਬੀ ਹੋ, ਉੱਠੋ ਅਤੇ ਰੋਵੋ! ਤੁਸੀਂ ਸਾਰੇ ਜੋ ਪੀਂਦੇ ਹੋ, ਰੋਵੋ। ਕਿਉਂ ਕਿ ਤੁਹਾਡੀ ਮਿੱਠੀ ਮੈਅ ਖਤਮ ਹੋ ਚੁੱਕੀ ਹੈ ਹੁਣ ਤਹਾਨੂੰ ਉਸ ਮੈਅਦਾ ਸੁਆਦ ਨਹੀਂ ਮਿਲੇਗਾ।
Isaiah 28:1
ਉੱਤਰੀ ਇਸਰਾਏਲ ਨੂੰ ਚੇਤਾਵਨੀ ਸਾਮਰਿਯਾ ਵੱਲ ਦੇਖੋ! ਇਫ਼ਰਾਈਮ ਦੇ ਸ਼ਰਾਬੀ ਲੋਕ ਉਸ ਸ਼ਹਿਰ ਉੱਤੇ ਗੁਮਾਨ ਕਰਦੇ ਨੇ। ਉਹ ਸ਼ਹਿਰ ਹੈ ਪਹਾੜੀ ਉੱਤੇ ਵਸਿਆ ਹੋਇਆ ਜਿਸਦੇ ਆਲੇ-ਦੁਆਲੇ ਅਮੀਰ ਵਾਦੀ ਹੈ। ਸਾਮਰਿਯਾ ਦੇ ਲੋਕ ਆਪਣੇ ਸ਼ਹਿਰ ਨੂੰ ਖੂਬਸੂਰਤ ਫ਼ੁੱਲਾਂ ਦੇ ਤਾਜ ਵਰਗਾ ਸਮਝਦੇ ਨੇ। ਪਰ ਉਹ ਮੈਅ ਨਾਲ ਸ਼ਰਾਬੀ ਹੋਏ ਹਨ। ਅਤੇ ਇਹ “ਖੂਬਸੂਰਤ ਤਾਜ” ਬਸ ਮਰ ਰਿਹਾ ਪੌਦਾ ਹੈ।
Proverbs 24:30
ਮੈਂ ਇੱਕ ਆਲਸੀ ਬੰਦੇ ਦੇ ਖੇਤ ਰਾਹੀਂ, ਬਿਨਾਂ ਸੂਝ ਵਾਲੇ ਬੰਦੇ ਦੇ ਅੰਗੂਰਾਂ ਦੇ ਬਾਗ਼ ਰਾਹੀਂ ਲੰਘਿਆ।
Proverbs 19:15
ਸੁਸਤ ਆਦਮੀ ਭਾਵੇਂ ਕਿੰਨਾ ਵੀ ਸੌਂ ਲਵੇ ਪਰ ਉਹ ਬਹੁਤ ਭੁੱਖਾ ਹੀ ਹੋਵੇਗਾ।
Proverbs 6:9
ਸੁਸਤ ਬੰਦਿਆ, ਕਿੰਨਾ ਕੁ ਚਿਰ ਤੂੰ ਇੱਥੇ ਲੰਮਾ ਪਿਆ ਰਹੇਂਗਾ? ਕਦੋਂ ਤੂੰ ਆਪਣੀ ਨੀਂਦ ਤੋਂ ਜਾਗੇਂਗਾ?