Proverbs 31 - YLT (Punjabi)

1 Words of Lemuel a king, a declaration that his mother taught him:ਰਾਜੇ ਲਮੂਏਲ ਦੀਆ ਸਿਆਣਿਆਂ ਕਹਾਉਤਾਂ ਇਹ ਰਾਜੇ ਲਮੂਏਲ ਦਿਆਂ ਸਿਆਣਿਆਂ ਕਹਾਉਤਾਂ ਹਨ। ਇਨ੍ਹਾਂ ਦੀ ਸਿੱਖਿਆ ਉਸ ਨੂੰ ਉਸ ਦੀ ਮਾਤਾ ਨੇ ਦਿੱਤੀ ਸੀ।

2 `What, my son? and what, son of my womb? And what, son of my vows?ਤੁਸੀਂ ਮੇਰੇ ਪੁੱਤਰ ਹੋ। ਉਹ ਪੁੱਤਰ ਜਿਸ ਨੂੰ ਮੈਂ ਪਿਆਰ ਕਰਦਾ ਹਾਂ। ਤੁਸੀਂ ਉਹ ਪੁੱਤਰ ਹੋ ਜਿਸ ਦੇ ਜਨਮ ਲਈ ਮੈਂ ਪ੍ਰਾਰਥਨਾ ਕੀਤੀਆਂ ਸਨ।

3 Give not to women thy strength, And thy ways to wiping away of kings.ਆਪਣੀ ਤਾਕਤ ਨੂੰ ਔਰਤਾਂ ਉੱਤੇ ਖਰਚ ਨਾ ਕਰੋ। ਔਰਤਾਂ ਰਾਜਿਆਂ ਨੂੰ ਵੀ ਤਬਾਹ ਕਰ ਦਿੰਦੀਆਂ ਹਨ, ਇਸ ਲਈ ਆਪਣੇ-ਆਪ ਨੂੰ ਉਨ੍ਹਾਂ ਲਈ ਬਰਬਾਦ ਨਾ ਕਰੋ।

4 Not for kings, O Lemuel, Not for kings, to drink wine, And for princes a desire of strong drink.ਹੇ ਲਮੂਏਲ, ਰਾਜੇ ਲਈ ਮੈਅ ਪੀਣੀ ਚੰਗੀ ਗੱਲ ਨਹੀਂ ਨਾ ਹੀ ਸ਼ਾਸਕਾਂ ਲਈ ਬੀਅਰ ਪੀਣੀ।

5 Lest he drink, and forget the decree, And change the judgment of any of the sons of affliction.ਕਿਉਂ ਕਿ ਜੇਕਰ ਰਾਜਾ ਬਹੁਤੀ ਜ਼ਿਆਦਾ ਪੀਂਦਾ, ਉਹ ਭੁੱਲ ਜਾਵੇਗਾ ਕਿ ਬਿਵਸਬਾ ਕੀ ਆਖਦੀ ਹੈ, ਅਤੇ ਗਰੀਬ ਲੋਕਾਂ ਨੂੰ ਨਿਆਂ ਤੋਂ ਵਾਂਝਾ ਕਰ ਦੇਵੇਗਾ।

6 Give strong drink to the perishing, And wine to the bitter in soul,ਉਨ੍ਹਾਂ ਨੂੰ ਬੀਅਰ ਦਿਓ ਜੋ ਨਸ਼ਟ ਹੋ ਰਹੇ ਨੇ ਅਤੇ ਮੈਅ ਉਨ੍ਹਾਂ ਨੂੰ ਜਿਹੜੇ ਗ਼ਮਗੀਨ ਹਨ।

7 He drinketh, and forgetteth his poverty, And his misery he remembereth not again.ਤਾਂ ਜੋ ਜਿਵੇਂ ਉਹ ਪੀਣ ਉਹ ਗਰੀਬੀ ਭੁੱਲ ਜਾਣ ਅਤੇ ਉਹ ਹੋਰ ਵੱਧੇਰੇ ਆਪਣੀਆਂ ਮੁਸੀਬਤਾਂ ਨੂੰ ਯਾਦ ਨਹੀਂ ਕਰਨਗੇ।

8 Open thy mouth for the dumb, For the right of all sons of change.ਜੇ ਕੋਈ ਬੰਦਾ ਆਪਣੀ ਸਹਾਇਤਾ ਨਹੀਂ ਕਰ ਸੱਕਦਾ ਤਾਂ ਤੁਹਾਨੂੰ ਉਸ ਦੀ ਸਹਾਇਤਾ ਕਰਨੀ ਚਾਹੀਦੀ ਹੈ। ਉਸ ਬੰਦੇ ਲਈ ਬੋਲੋ ਜਿਹੜਾ ਬੋਲ ਨਹੀਂ ਸੱਕਦਾ! ਮੁਸੀਬਤ ਵਿੱਚ ਫ਼ਸੇ ਲੋਕਾਂ ਦੀ ਸਹਾਇਤਾ ਕਰੋ:

9 Open thy mouth, judge righteously, Both the cause of the poor and needy!'ਜਦੋਂ ਤੁਸੀਂ ਬੋਲੋ, ਉਹੀ ਕਹੋ ਜੋ ਧਰਮੀ ਹੋਵੇ, ਗਰੀਬਾਂ ਅਤੇ ਜ਼ਰੂਰਤਮੰਦਾ ਲਈ ਨਿਆਂ ਸੁਰੱਖਿਤ ਰੱਖੋ।

10 A woman of worth who doth find? Yea, far above rubies `is' her price.ਸੰਪੂਰਣ ਪਤਨੀ ਕੌਣ ਇੱਕ ਸਦਾਚਾਰੀ ਔਰਤ ਨੂੰ ਲੱਭ ਸੱਕਦਾ? ਉਹ ਮੋਤੀਆਂ ਪੱਥਰ ਨਾਲੋਂ ਵੀ ਵੱਧੇਰੇ ਕੀਮਤੀ ਹੈ।

11 The heart of her husband hath trusted in her, And spoil he lacketh not.ਉਸ ਦਾ ਪਤੀ ਉਸ ਤੇ ਭਰੋਸਾ ਕਰ ਸੱਕਦਾ ਹੈ, ਉਸ ਨੂੰ ਕਦੇ ਵੀ ਸਾਮਗ੍ਰੀ ਦੀ ਕਮੀ ਨਹੀਂ ਹੋਵੇਗੀ।

12 She hath done him good, and not evil, All days of her life.ਉਹ ਆਪਣੀ ਸਾਰੀ ਜ਼ਿੰਦਗੀ, ਉਸ ਲਈ ਨੇਕੀ ਲਿਆਉਂਦੀ ਹੈ, ਬਦੀ ਨਹੀਂ।

13 She hath sought wool and flax, And with delight she worketh `with' her hands.ਉਹ ਹਮੇਸ਼ਾ ਉਨ ਅਤੇ ਫ਼ਲੇਕਸ ਜਮ੍ਹਾ ਕਰਦੀ ਰਹਿੰਦੀ ਹੈ ਅਤੇ ਖੁਸ਼ੀ ਨਾਲ ਆਪਣੇ ਹੱਥੀਂ ਚੀਜ਼ਾਂ ਬਣਾਉਂਦੀ ਰਹਿੰਦੀ ਹੈ।

14 She hath been as ships of the merchant, From afar she bringeth in her bread.ਉਹ ਵਪਾਰੀਆਂ ਦੇ ਜਹਾਜ਼ ਵਾਂਗ ਹੈ ਉਹ ਦੂਰ-ਦੁਰਾਡੀਆਂ ਥਾਵਾਂ ਤੋਂ ਆਪਣੇ ਘਰ ਲਈ ਭੋਜਨ ਲਿਆਉਂਦੀ ਹੈ।

15 Yea, she riseth while yet night, And giveth food to her household, And a portion to her damsels.ਉਹ ਪ੍ਰਭਾਤ ਤੋਂ ਪਹਿਲਾਂ ਉੱਠਦੀ ਹੈ ਅਤੇ ਉਹ ਆਪਣੇ ਟੱਬਰ ਲਈ ਭੋਜਨ ਦਾ ਇੰਤਜਾਮ ਕਰਦੀ ਹੈ ਅਤੇ ਆਪਣੀਆਂ ਨੋਕਰਾਣੀਆਂ ਨੂੰ ਉਨ੍ਹਾਂ ਦਾ ਸਹੀ ਹਿੱਸਾ ਦਿੰਦੀ ਹੈ।

16 She hath considered a field, and taketh it, From the fruit of her hands she hath planted a vineyard.ਉਹ ਜ਼ਮੀਨ ਨੂੰ ਦੇਖਦੀ ਹੈ ਅਤੇ ਇਸ ਨੂੰ ਖਰੀਦੀ ਹੈ। ਉਹ ਆਪਣੀ ਕਮਾਈ ਦੇ ਪੈਸਿਆਂ ਨੂੰ ਵਰਤ ਕੇ ਅੰਗੂਰਾਂ ਦਾ ਬਾਗ਼ ਲਗਾਉਂਦੀ ਹੈ।

17 She hath girded with might her loins, And doth strengthen her arms.ਉਹ ਬਹੁਤ ਸਖਤ ਮਿਹਨਤ ਕਰਦੀ ਹੈ। ਉਹ ਤਾਕਤਵਰ ਹੈ ਅਤੇ ਆਪਣਾ ਸਾਰਾ ਕੰਮ ਕਰਨ ਦੇ ਯੋਗ ਹੈ।

18 She hath perceived when her merchandise `is' good, Her lamp is not extinguished in the night.ਜਦੋਂ ਉਹ ਆਪਣੀਆਂ ਬਣਾਈਆਂ ਵਸਤਾਂ ਦਾ ਵਪਾਰ ਕਰਦੀ ਹੈ ਉਹ ਹਮੇਸ਼ਾ ਲਾਭ ਖੱਟਦੀ ਹੈ। ਅਤੇ ਉਹ ਦੇਰ ਰਾਤ ਤੱਕ ਕੰਮ ਕਰਦੀ ਰਹਿੰਦੀ ਹੈ।

19 Her hands she hath sent forth on a spindle, And her hands have held a distaff.ਉਹ ਆਪਣਾ ਸੂਤ ਕਤਦੀ ਹੈ ਅਤੇ ਆਪਣਾ ਕੱਪੜਾ ਉਣਦੀ ਹੈ।

20 Her hand she hath spread forth to the poor, Yea, her hands she sent forth to the needy.ਉਹ ਖੁਲੇ ਦਿਲ ਨਾਲ ਗਰੀਬਾਂ ਨੂੰ ਦਿੰਦੀ ਹੈ ਅਤੇ ਜ਼ਰੂਰਤਮੰਦਾਂ ਦੀ ਸਹਾਇਤਾ ਕਰਦੀ ਹੈ।

21 She is not afraid of her household from snow, For all her household are clothed `with' scarlet.ਜਦੋਂ ਸਰਦੀ ਹੋ ਜਾਂਦੀ ਹੈ ਉਹ ਆਪਣੇ ਟੱਬਰ ਬਾਰੇ ਚਿੰਤਿਤ ਨਹੀਂ ਹੁੰਦੀ ਕਿਉਂ ਕਿ ਉਸ ਨੇ ਉਨ੍ਹਾਂ ਸਾਰਿਆਂ ਲਈ ਨਿੱਘੇ ਕੱਪੜੇ ਬਣਾਏ ਹੁੰਦੇ ਹਨ।

22 Ornamental coverings she hath made for herself, Silk and purple `are' her clothing.ਉਹ ਚਾਦਰਾਂ ਬਣਾਉਂਦੀ ਹੈ ਅਤੇ ਪਲੰਘਾਂ ਤੇ ਵਿਛਾਉਂਦੀ ਹੈ ਅਤੇ ਉਹ ਖੁਦ ਮਲ-ਮਲ ਦੇ ਅਤੇ ਜਾਮਨੀ ਕੱਪੜੇ ਪਹਿਨਦੀ ਹੈ।

23 Known in the gates is her husband, In his sitting with elders of the land.ਹਰ ਕੋਈ ਉਸ ਦੇ ਪਤੀ ਦੀ ਇੱਜ਼ਤ ਕਰਦਾ ਉਹ ਦੇਸ ਦੇ ਆਗੂਆਂ ਵਿੱਚ ਜਗ੍ਹਾ ਪ੍ਰਾਪਤ ਕਰਦਾ ਹੈ।

24 Linen garments she hath made, and selleth, And a girdle she hath given to the merchant.ਉਹ ਬਹੁਤ ਚੰਗੀ ਵਪਾਰਨ ਹੈ। ਉਹ ਕੱਪੜੇ ਅਤੇ ਗਾਤਰੇ ਬਣਾਉਂਦੀ ਹੈ ਅਤੇ ਵਪਾਰੀਆਂ ਨੂੰ ਵੇਚਦੀ ਹੈ।

25 Strength and honour `are' her clothing, And she rejoiceth at a latter day.ਆਤਮ-ਵਿਸ਼ਵਾਸ ਅਤੇ ਪ੍ਰਤਿਸ਼ਠਾ ਉਸਦਾ ਪਹਿਰਾਵਾ ਹਨ, ਉਹ ਭਵਿੱਖ ਬਾਰੇ ਸੋਚਕੇ ਹੱਸ ਸੱਕਦੀ ਹੈ।

26 Her mouth she hath opened in wisdom, And the law of kindness `is' on her tongue.ਉਸ ਦਾ ਮੂੰਹ ਸਿਆਣਪ ’ਚ ਖੁਲ੍ਹਦਾ ਉਸ ਦੀ ਜਬਾਨ ਵਿਸ਼ਵਾਸ ਯੋਗ ਹਿਦਾਇਤ ਦਿੰਦੀ ਹੈ।

27 She `is' watching the ways of her household, And bread of sloth she eateth not.ਉਹ ਕਦੇ ਵੀ ਆਲਸ ਨਹੀਂ ਕਰਦੀ। ਉਹ ਆਪਣੇ ਘਰ ਦੀਆਂ ਵਸਤਾਂ ਦਾ ਧਿਆਨ ਰੱਖਦੀ ਹੈ।

28 Her sons have risen up, and pronounce her happy, Her husband, and he praiseth her,ਉਸ ਦੇ ਬੱਚੇ ਉਸ ਦੀ ਇੱਜ਼ਤ ਕਰਦੇ ਹਨ ਅਤੇ ਉਸ ਨੂੰ ਧੰਨ ਆਖਦੇ ਹਨ ਉਸ ਦਾ ਪਤੀ ਉਸਦੀ ਪ੍ਰਸੰਸਾ ਕਰਦਾ ਹੈ।

29 `Many `are' the daughters who have done worthily, Thou hast gone up above them all.'ਉਸ ਦਾ ਪਤੀ ਆਖਦਾ ਹੈ, “ਇੱਥੇ ਕਈ ਸਮਰੱਥ ਔਰਤਾਂ ਹਨ ਪਰ ਤੂੰ ਮੇਰੀਏ ਪਤਨੀਏ ਉਨ੍ਹਾਂ ਸਭ ਤੋਂ ਚੰਗੀ ਹੈਂ।”

30 The grace `is' false, and the beauty `is' vain, A woman fearing Jehovah, she may boast herself.ਆਕਰਸ਼ਣ ਛਲੀਆ ਹੈ, ਅਤੇ ਸੁੰਦਰਤਾ ਚਲੀ ਜਾਂਦੀ ਹੈ। ਪਰ ਜਿਹੜੀ ਔਰਤ ਯਹੋਵਾਹ ਤੋਂ ਭੈ ਖਾਂਦੀ ਹੈ, ਉਸਤਤ ਯੋਗ ਹੈ।

31 Give ye to her of the fruit of her hands, And her works do praise her in the gates!ਉਸ ਨੂੰ ਉਹ ਇਨਾਮ ਦਿਓ ਜਿਸਦੀ ਉਹ ਅਧਿਕਾਰਨ ਹੈ। ਜਿਹੜੀਆਂ ਗੱਲਾਂ ਉਸ ਨੇ ਕੀਤੀਆਂ ਉਨ੍ਹਾਂ ਲਈ ਉਸ ਦੀ ਜਣ-ਸਾਧਾਰਣ ਵਿੱਚ ਉਸਤਤ ਕਰੋ।

Punjabi Bible