Psalm 124:6
ਯਹੋਵਾਹ ਦੀ ਉਸਤਤਿ ਕਰੋ! ਯਹੋਵਾਹ ਨੇ ਸਾਨੂੰ ਸਾਡੇ ਦੁਸ਼ਮਣਾ ਹੱਥੋਂ ਫ਼ੜੇ ਜਾਣ ਅਤੇ ਸਾਨੂੰ ਮਾਰਨ ਨਹੀਂ ਦਿੱਤਾ।
Psalm 124:6 in Other Translations
King James Version (KJV)
Blessed be the LORD, who hath not given us as a prey to their teeth.
American Standard Version (ASV)
Blessed be Jehovah, Who hath not given us as a prey to their teeth.
Bible in Basic English (BBE)
Praise be to the Lord, who has not let us be wounded by their teeth.
Darby English Bible (DBY)
Blessed be Jehovah, who gave us not up a prey to their teeth!
World English Bible (WEB)
Blessed be Yahweh, Who has not given us as a prey to their teeth.
Young's Literal Translation (YLT)
Blessed `is' Jehovah who hath not given us, A prey to their teeth.
| Blessed | בָּר֥וּךְ | bārûk | ba-ROOK |
| be the Lord, | יְהוָ֑ה | yĕhwâ | yeh-VA |
| who hath not | שֶׁלֹּ֥א | šellōʾ | sheh-LOH |
| given | נְתָנָ֥נוּ | nĕtānānû | neh-ta-NA-noo |
| us as a prey | טֶ֝֗רֶף | ṭerep | TEH-ref |
| to their teeth. | לְשִׁנֵּיהֶֽם׃ | lĕšinnêhem | leh-shee-nay-HEM |
Cross Reference
Exodus 15:9
“ਦੁਸ਼ਮਣ ਨੇ ਆਖਿਆ, ‘ਮੈਂ ਉਨ੍ਹਾਂ ਦਾ ਪਿੱਛਾ ਕਰਾਂਗਾ ਤੇ ਉਨ੍ਹਾਂ ਨੂੰ ਫ਼ੜ ਲਵਾਂਗਾ। ਮੈਂ ਉਨ੍ਹਾਂ ਦੀ ਦੌਲਤ ਵੰਡ ਲਵਾਂਗਾ। ਮੈਂ ਇਹ ਸਭ ਕੁਝ ਆਪਣੀ ਤਲਵਾਰ ਨਾਲ ਖੋਹ ਲਵਾਂਗਾ। ਮੇਰੀ ਖੁਦ ਦੀ ਸ਼ਕਤੀ ਉਨ੍ਹਾਂ ਨੂੰ ਤਬਾਹ ਕਰੇਗੀ।’
Judges 5:30
‘ਮੈਨੂੰ ਯਕੀਨ ਹੈ ਕਿ ਉਹ ਜੰਗ ਜਿੱਤ ਗਏ ਹਨ ਅਤੇ ਹਰਾਏ ਹੋਏ ਲੋਕਾਂ ਤੋਂ ਉਨ੍ਹਾਂ ਦੀਆਂ ਚੀਜ਼ਾਂ ਖੋਹ ਰਹੇ ਹਨ। ਉਹ ਆਪਸ ਵਿੱਚ ਲੁੱਟ ਦਾ ਮਾਲ ਵੰਡ ਰਹੇ ਹਨ। ਹਰ ਸਿਪਾਹੀ ਇੱਕ ਜਾਂ ਦੋ ਕੁੜੀਆਂ ਲਿਜਾ ਰਿਹਾ ਹੈ। ਸੀਸਰਾ ਨੂੰ ਰੰਗਦਾਰ ਕੱਪੜੇ ਲੱਭ ਗਏ ਹੋਣਗੇ। ਹਾਂ, ਸੀਸਰਾ ਨੂੰ ਰੰਗਦਾਰ ਜੇਤੂ ਦੀ ਗਰਦਨ ਲਈ ਕੱਢਾਈ ਕੀਤੇ ਹੋਏ ਇੱਕ ਜਾਂ ਦੋ ਰੰਗਦਾਰ ਸਕਾਫ਼ ਲੱਭ ਗਏ- ਜਾਂ ਸ਼ਾਇਦ ਦੋ-ਵਿਜੇਈ ਸੀਸਰਾ ਦੇ ਪਹਿਨਣ ਵਾਸਤੇ।’
1 Samuel 26:20
ਸੋ ਹੁਣ ਮੈਨੂੰ ਯਹੋਵਾਹ ਦੀ ਹਾਜ਼ਰੀ ਤੋਂ ਦੂਰ ਕਰਕੇ ਨਾ ਮਾਰ। ਹੁਣ ਉਸ ਦੇ ਸਾਹਮਣੇ ਮੇਰਾ ਲਹੂ ਧਰਤੀ ਉੱਪਰ ਨਾ ਵਹੇ ਕਿਉਂ ਜੋ ਇਸਰਾਏਲ ਦਾ ਪਾਤਸ਼ਾਹ ਇੱਕ ਪਿੱਸੂ ਲੱਭਣ ਨੂੰ ਨਿਕਲਿਆ ਹੈ ਜਿਵੇਂ ਕੋਈ ਪਹਾੜਾਂ ਉੱਪਰ ਤਿਤ੍ਤਰ ਦਾ ਸ਼ਿਕਾਰ ਲੱਭਣ ਲਈ ਨਿਕਲਦਾ ਹੈ।”
Psalm 17:9
ਯਹੋਵਾਹ, ਮੈਨੂੰ ਉਨ੍ਹਾਂ ਮੰਦੇ ਲੋਕਾਂ ਪਾਸੋਂ ਬਚਾਵੋ, ਜਿਹੜੇ ਮੇਰੀ ਬਰਬਾਦੀ ਲਈ ਕੰਮ ਕਰਦੇ ਹਨ। ਹੇ ਪਰਮੇਸ਼ੁਰ ਮੈਨੂੰ ਘੇਰੀ ਹੋਏ ਲੋਕਾਂ ਤੋਂ ਮੇਰੀ ਰੱਖਿਆ ਕਰੋ, ਜਿਹੜੇ ਮੈਨੂੰ ਦੁੱਖੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
Psalm 118:13
ਮੇਰੇ ਦੁਸ਼ਮਣਾਂ ਮੇਰੇ ਉੱਤੇ ਹਮਲਾ ਕੀਤਾ, ਅਤੇ ਲਗਭਗ ਮੈਨੂੰ ਤਬਾਹ ਕਰ ਦਿੱਤਾ। ਯਹੋਵਾਹ ਨੇ ਮੇਰੀ ਸਹਾਇਤਾ ਕੀਤੀ।
Psalm 145:5
ਤੁਹਾਡੀ ਸ਼ਾਨੋ-ਸ਼ੌਕਤ ਬਹੁਤ ਅਦਭੁਤ ਹੈ। ਮੈਂ ਤੁਹਾਡੇ ਚਮਤਕਾਰਾਂ ਬਾਰੇ ਦੱਸਾਂਗਾ।
Isaiah 10:14
ਮੈਂ ਆਪਣੇ ਹੱਥਾਂ ਨਾਲ ਉਨ੍ਹਾਂ ਸਾਰੇ ਲੋਕਾਂ ਦੀ ਦੌਲਤ ਲੁੱਟੀ ਹੈ। ਜਿਵੇਂ ਕੋਈ ਬੰਦਾ ਕਿਸੇ ਪੰਛੀ ਦੇ ਆਲ੍ਹਣੇ ਵਿੱਚੋਂ ਆਂਡੇ ਚੁੱਕ ਲੈਂਦਾ ਹੈ। ਪੰਛੀ ਬਹੁਤ ਵਾਰੀ ਆਪਣੇ ਆਲ੍ਹਣੇ ਅਤੇ ਅੰਡਿਆਂ ਨੂੰ ਇੱਕਲਿਆਂ ਛੱਡ ਦਿੰਦਾ ਹੈ। ਅਤੇ ਉਸ ਦੇ ਆਲ੍ਹਣੇ ਦੀ ਰਾਖੀ ਕਰਨ ਵਾਲਾ ਕੋਈ ਨਹੀਂ ਹੁੰਦਾ। ਓੱਥੇ ਕੋਈ ਵੀ ਪੰਛੀ ਆਪਣੇ ਖੰਭਾਂ ਅਤੇ ਆਪਣੀ ਚੁਂਝ ਨਾਲ ਚੀਕ ਚਿਹਾੜਾ ਕਰਨ ਅਤੇ ਲੜਨ ਲਈ ਮੌਜੂਦ ਨਹੀਂ ਹੁੰਦਾ। ਇਸ ਲਈ ਲੋਕ ਆਂਡੇ ਚੁੱਕ ਲੈਂਦੇ ਹਨ। ਇਸੇ ਤਰ੍ਹਾਂ ਹੀ ਓੱਥੇ ਕੋਈ ਵੀ ਬੰਦਾ ਮੈਨੂੰ ਧਰਤੀ ਦੇ ਸਾਰੇ ਲੋਕਾਂ ਨੂੰ ਲੁੱਟਣ ਤੋਂ ਰੋਕਣ ਵਾਲਾ ਨਹੀਂ ਸੀ।”