Psalm 147:11
ਯਹੋਵਾਹ ਉਨ੍ਹਾਂ ਲੋਕਾਂ ਤੋਂ ਪ੍ਰਸੰਨ ਹੁੰਦਾ ਹੈ ਜਿਹੜੇ ਉਸਦੀ ਉਪਾਸਨਾ ਕਰਦੇ ਹਨ। ਯਹੋਵਾਹ ਉਨ੍ਹਾਂ ਲੋਕਾਂ ਉੱਤੇ ਪ੍ਰਸੰਨ ਹੁੰਦਾ ਹੈ ਜਿਹੜੇ ਉਸ ਦੇ ਸੱਚੇ ਪਿਆਰ ਉੱਤੇ ਵਿਸ਼ਵਾਸ ਕਰਦੇ ਹਨ।
Psalm 147:11 in Other Translations
King James Version (KJV)
The LORD taketh pleasure in them that fear him, in those that hope in his mercy.
American Standard Version (ASV)
Jehovah taketh pleasure in them that fear him, In those that hope in his lovingkindness.
Bible in Basic English (BBE)
The Lord takes pleasure in his worshippers, and in those whose hope is in his mercy.
Darby English Bible (DBY)
Jehovah taketh pleasure in those that fear him, in those that hope in his loving-kindness.
World English Bible (WEB)
Yahweh takes pleasure in those who fear him, In those who hope in his loving kindness.
Young's Literal Translation (YLT)
Jehovah is pleased with those fearing Him, With those waiting for His kindness.
| The Lord | רוֹצֶ֣ה | rôṣe | roh-TSEH |
| taketh pleasure in | יְ֭הוָה | yĕhwâ | YEH-va |
| אֶת | ʾet | et | |
| them that fear | יְרֵאָ֑יו | yĕrēʾāyw | yeh-ray-AV |
in him, | אֶת | ʾet | et |
| those that hope | הַֽמְיַחֲלִ֥ים | hamyaḥălîm | hahm-ya-huh-LEEM |
| in his mercy. | לְחַסְדּֽוֹ׃ | lĕḥasdô | leh-hahs-DOH |
Cross Reference
Psalm 33:18
ਯਹੋਵਾਹ ਦੇਖਦਾ ਅਤੇ ਉਨ੍ਹਾਂ ਦੇ ਦੇਖਭਾਲ ਕਰਦਾ ਜਿਹੜੇ ਉਸ ਦੇ ਮਾਰਗ ਉੱਤੇ ਤੁਰਦੇ ਹਨ। ਉਸਦਾ ਵੱਡਾ ਪਿਆਰ ਉਨ੍ਹਾਂ ਲੋਕਾਂ ਦੀ ਮਦਦ ਕਰਦਾ ਜਿਹੜੇ ਉਸਦੀ ਉਪਾਸਨਾ ਕਰਦੇ ਹਨ।
Psalm 149:4
ਯਹੋਵਾਹ ਆਪਣੇ ਲੋਕਾ ਨਾਲ ਖੁਸ਼ ਹੈ। ਪਰਮੇਸ਼ੁਰ ਨੇ ਆਪਣੇ ਮਸੱਕੀਨ ਲੋਕਾ ਲਈ ਇੱਕ ਅਦਭੁਤ ਗੱਲ ਕੀਤੀ। ਉਸ ਨੇ ਉਨ੍ਹਾਂ ਨੂੰ ਬਚਾ ਲਿਆ।
Zephaniah 3:17
ਯਹੋਵਾਹ ਤੇਰਾ ਪਰਮੇਸ਼ੁਰ ਤੇਰੇ ਨਾਲ ਹੈ ਉਹ ਬਹਾਦੁਰ ਸ਼ਕਤੀਸ਼ਾਲੀ ਸਿਪਾਹੀ ਵਾਂਗ ਤੈਨੂੰ ਬਚਾਵੇਗਾ ਤੇ ਤੈਨੂੰ ਦਰਸਾਵੇਗਾ ਕਿ ਤੂੰ ਉਸ ਨੂੰ ਕਿੰਨਾ ਪਿਆਰਾ ਹੈਂ? ਤੇ ਤੈਨੂੰ ਇਹ ਵੀ ਇਜ਼ਹਾਰ ਕਰਾਇਆ ਕਿ ਉਹ ਤੇਰੇ ਨਾਲ ਅੰਤਾ ਦਾ ਖੁਸ਼ ਹੈ!
Malachi 3:16
ਤਦ ਪਰਮੇਸ਼ੁਰ ਦੇ ਚੇਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਅਤੇ ਯਹੋਵਾਹ ਨੇ ਧਿਆਨ ਦੇਕੇ ਸੁਣੀਆਂ। ਉਸ ਦੇ ਸਾਹਵੇਂ ਇੱਕ ਪੋਥੀ ਪਈ ਹੈ ਜਿਸ ਵਿੱਚ ਪਰਮੇਸ਼ੁਰ ਦੇ ਚੇਲਿਆਂ ਦੇ ਨਾਉਂ ਲਿਖੇ ਹੋਏ ਹਨ। ਇਹ ਉਹ ਮਨੁੱਖ ਹਨ ਜੋ ਯਹੋਵਾਹ ਦੇ ਨਾਂ ਦਾ ਆਦਰ ਕਰਦੇ ਹਨ।
Psalm 35:27
ਕੁਝ ਲੋਕੀਂ ਚਾਹੁੰਦੇ ਹਨ ਕਿ ਮੇਰੇ ਨਾਲ ਚੰਗਿਆਂ ਗੱਲਾਂ ਵਾਪਰਨ। ਮੈਂ ਆਸ ਕਰਦਾ ਹਾਂ ਕਿ ਉਹ ਲੋਕ ਬਹੁਤ ਖੁਸ਼ ਹੋਣਗੇ। ਉਹ ਲੋਕ ਸਦਾ ਆਖਦੇ ਹਨ, “ਯਹੋਵਾਹ ਮਹਾਨ ਹੈ। ਉਹ ਆਪਣੇ ਨੌਕਰਾਂ ਦੀ ਭਲਾਈ ਚਾਹੁੰਦਾ ਹੈ।”
Proverbs 31:30
ਆਕਰਸ਼ਣ ਛਲੀਆ ਹੈ, ਅਤੇ ਸੁੰਦਰਤਾ ਚਲੀ ਜਾਂਦੀ ਹੈ। ਪਰ ਜਿਹੜੀ ਔਰਤ ਯਹੋਵਾਹ ਤੋਂ ਭੈ ਖਾਂਦੀ ਹੈ, ਉਸਤਤ ਯੋਗ ਹੈ।
Isaiah 62:4
ਤੈਨੂੰ ਫ਼ੇਰ ਕਦੇ ਵੀ ‘ਉਹ ਲੋਕ ਜਿਨ੍ਹਾਂ ਨੂੰ ਯਹੋਵਾਹ ਨੇ ਛੱਡ ਦਿੱਤਾ ਸੀ’ ਨਹੀਂ ਸੱਦਿਆ ਜਾਵੇਗਾ। ਫ਼ੇਰ ਕਦੇ ਵੀ ਤੇਰੀ ਧਰਤੀ ‘ਉਹ ਧਰਤੀ ਜਿਸ ਨੂੰ ਯਹੋਵਾਹ ਨੇ ਤਬਾਹ ਕੀਤਾ ਸੀ’ ਨਹੀਂ ਸਦ੍ਦੀ ਜਾਵੇਗੀ। ਤੈਨੂੰ ‘ਉਹ ਲੋਕ ਜਿਨ੍ਹਾਂ ਨੂੰ ਪਰਮੇਸ਼ੁਰ ਪਿਆਰ ਕਰਦਾ ਹੈ’ ਸੱਦਿਆ ਜਾਵੇਗਾ। ਤੇਰੀ ਧਰਤੀ ਨੂੰ ‘ਪਰਮੇਸ਼ੁਰ ਦੀ ਵਹੁਟੀ’ ਸੱਦਿਆ ਜਾਵੇਗਾ। ਕਿਉਂ ਕਿ ਯਹੋਵਾਹ ਤੈਨੂੰ ਪਿਆਰ ਕਰਦਾ ਹੈ। ਅਤੇ ਤੇਰੀ ਧਰਤੀ ਉਸ ਦੀ ਹੋਵੇਗੀ।
Psalm 33:22
ਯਹੋਵਾਹ ਅਸੀਂ ਸੱਚਮੁੱਚ ਤੁਹਾਡੀ ਉਪਾਸਨਾ ਕਰਦੇ ਹਾਂ। ਇਸ ਲਈ ਆਪਣਾ ਵੱਡਾ ਪਿਆਰ ਸਾਡੇ ਲਈ ਦਰਸਾਉ।
1 Peter 1:13
ਪਵਿੱਤਰ ਜੀਵਨ ਲਈ ਸੱਦਾ ਇਸ ਲਈ ਆਪਣੇ ਮਨਾਂ ਨੂੰ ਸੇਵਾ ਲਈ ਅਤੇ ਆਤਮਾ ਨੂੰ ਆਤਮ ਸੰਯਮ ਲਈ ਤਿਆਰ ਰੱਖੋ। ਤੁਹਾਡੀ ਸਾਰੀ ਆਸ਼ਾ ਉਸ ਕਿਰਪਾ ਦੀ ਦਾਤ ਉੱਤੇ ਹੋਣੀ ਚਾਹੀਦੀ ਹੈ ਜਿਹੜੀ ਤੁਹਾਨੂੰ ਉਦੋਂ ਮਿਲੇਗੀ ਜਦੋਂ ਯਿਸੂ ਮਸੀਹ ਪ੍ਰਗਟ ਹੋਵੇਗਾ।