Psalm 33:2
ਸਾਰੰਗੀ ਵਜਾਉ ਅਤੇ ਉਸਦੀ ਉਸਤਤਿ ਕਰੋ। ਯਹੋਵਾਹ ਲਈ ਦਸ ਤਾਰਾਂ ਵਾਲਾ ਸਾਜ਼ ਵਜਾਉ।
Psalm 33:2 in Other Translations
King James Version (KJV)
Praise the LORD with harp: sing unto him with the psaltery and an instrument of ten strings.
American Standard Version (ASV)
Give thanks unto Jehovah with the harp: Sing praises unto him with the psaltery of ten strings.
Bible in Basic English (BBE)
Give praise to the Lord on the corded instrument; make melody to him with instruments of music.
Darby English Bible (DBY)
Give thanks unto Jehovah with the harp; sing psalms unto him with the ten-stringed lute.
Webster's Bible (WBT)
Praise the LORD with harp: sing to him with the psaltery and an instrument of ten strings.
World English Bible (WEB)
Give thanks to Yahweh with the lyre. Sing praises to him with the harp of ten strings.
Young's Literal Translation (YLT)
Give ye thanks to Jehovah with a harp, With psaltery of ten strings sing praise to Him,
| Praise | הוֹד֣וּ | hôdû | hoh-DOO |
| the Lord | לַיהוָ֣ה | layhwâ | lai-VA |
| with harp: | בְּכִנּ֑וֹר | bĕkinnôr | beh-HEE-nore |
| sing | בְּנֵ֥בֶל | bĕnēbel | beh-NAY-vel |
| psaltery the with him unto | עָ֝שׂ֗וֹר | ʿāśôr | AH-SORE |
| and an instrument of ten strings. | זַמְּרוּ | zammĕrû | za-meh-ROO |
| לֽוֹ׃ | lô | loh |
Cross Reference
Psalm 150:3
ਪਰਮੇਸ਼ੁਰ ਦੀ ਵਾਜੇ-ਗਾਜੇ ਨਾਲ ਉਸਤਤਿ ਕਰੋ। ਵੰਝਲੀਆ ਸਾਰੰਗੀਆ ਨਾਲ ਉਸਦੀ ਉਸਤਤਿ ਕਰੋ।
Psalm 144:9
ਯਹੋਵਾਹ, ਮੈਂ ਤੁਹਾਡੇ ਕਰਿਸ਼ਮਿਆ ਬਾਰੇ ਇੱਕ ਨਵਾ ਗੀਤ ਗਾਵਾਂਗਾ। ਮੈਂ ਤੁਹਾਡੀ ਉਸਤਤਿ ਕਰਾਂਗਾ ਅਤੇ ਦਸ ਤਾਰਾਂ ਵਾਲੀ ਸਾਰੰਗੀ ਵਜਾਵਾਂਗਾ।
Psalm 98:4
ਹੇ ਧਰਤੀ ਉਤਲੇ ਹਰ ਵਿਅਕਤੀ ਯਹੋਵਾਹ ਲਈ ਖੁਸ਼ੀ ਦੇ ਬਰਬਤ ਗਜਾਉ। ਛੇਤੀ ਉਸਤਤਿ ਦੇ ਗੀਤ ਗਾਉਣੇ ਸ਼ੁਰੂ ਕਰੋ।
Revelation 14:2
ਫ਼ੇਰ ਮੈਂ ਸਵਰਗ ਵਿੱਚੋਂ ਆਉਂਦੀ ਇੱਕ ਅਵਾਜ਼ ਸੁਣੀ ਜੋ ਕਿ ਹੜ੍ਹ ਦੇ ਪਾਣੀ ਅਤੇ ਉੱਚੀ ਗਰਜ ਦੀ ਅਵਾਜ਼ ਵਰਗੀ ਸੀ। ਜਿਹੜੀ ਅਵਾਜ਼ ਮੈਂ ਸੁਣੀ ਉਹ ਲੋਕਾਂ ਦੇ ਰਬਾਬ ਵਜਾਉਣ ਦੀ ਅਵਾਜ਼ ਵਰਗੀ ਸੀ।
Revelation 5:8
ਜਦੋਂ ਲੇਲੇ ਨੇ ਸੂਚੀ ਪੱਤਰ ਲਿਆ, ਚਾਰ ਸਜੀਵ ਚੀਜ਼ਾਂ ਅਤੇ ਚੌਵੀ ਬਜ਼ੁਰਗ ਉਸ ਅੱਗੇ ਝੁਕ ਗਏ। ਉਨ੍ਹਾਂ ਵਿੱਚੋਂ ਹਰ ਕਿਸੇ ਕੋਲ ਇੱਕ ਰਬਾਬ ਅਤੇ ਧੂਪ ਨਾਲ ਭਰੇ ਹੋਏ ਸੁਨਿਹਰੀ ਕਲਸ਼ ਫ਼ੜੇ ਹੋਏ ਸਨ। ਇਹ ਧੂਪ ਦੇ ਕਲਸ਼ ਪਰਮੇਸ਼ੁਰ ਦੇ ਪਵਿੱਤਰ ਲੋਕਾਂ ਦੀਆਂ ਪ੍ਰਾਰਥਨਾ ਸਨ।
Psalm 149:3
ਉਨ੍ਹਾਂ ਲੋਕਾਂ ਨੂੰ ਨੱਚ ਕੁੱਦਕੇ ਅਤੇ ਸਾਰੰਗੀਆ ਵਜਾਕੇ ਪਰਮੇਸ਼ੁਰ ਦੀ ਉਸਤਤਿ ਕਰਨ ਦਿਉ।
Psalm 92:3
ਹੇ ਪਰਮੇਸ਼ੁਰ, ਤੁਹਾਡੇ ਲਈ ਦਸ ਤਾਰਾਂ ਵਾਲੇ ਸਾਜ਼ਾਂ ਉੱਤੇ, ਸਾਰੰਗੀਆਂ ਉੱਤੇ ਅਤੇ ਰਬਾਬਾਂ ਉੱਤੇ ਸੰਗੀਤ ਬਜਾਉਣਾ ਚੰਗਾ ਹੈ।
Psalm 71:22
ਮੈਂ ਸਾਜ਼ ਵਜਾਵਾਂਗਾ ਅਤੇ ਤੁਹਾਡੀ ਉਸਤਤਿ ਕਰਾਂਗਾ, ਮੇਰੇ ਪਰਮੇਸ਼ੁਰ, ਮੈਂ ਗਾਵਾਂਗਾ ਕਿ ਤੁਹਾਡੇ ਉੱਤੇ ਇਤਬਾਰ ਕੀਤਾ ਜਾ ਸੱਕਦਾ ਹੈ। ਮੈਂ ਆਪਣੀ ਸਾਰੰਗੀ ਨਾਲ ਇਸਰਾਏਲ ਦੇ ਪਵਿੱਤਰ ਯਹੋਵਾਹ ਲਈ ਗੀਤ ਗਾਵਾਂਗਾ।
1 Chronicles 25:6
ਹੇਮਾਨ ਨੇ ਆਪਣੇ ਸਾਰੇ ਪੁੱਤਰਾਂ ਨੂੰ ਯਹੋਵਾਹ ਦੇ ਮੰਦਰ ਵਿੱਚ ਉਸਦੀ ਕੀਰਤੀ ਗਾਉਣ ਦੇ ਕੰਮ ਲਾਇਆ। ਉਸ ਦੇ ਪੁੱਤਰ ਗਾਨ ਵੇਲੇ ਛੈਣੇ, ਦਿਲਰੁਬਾ ਤੇ ਬਰਬਤਾਂ ਦੀ ਵਰਤੋਂ ਕਰਦੇ। ਪਰਮੇਸ਼ੁਰ ਦੇ ਮੰਦਰ ਵਿੱਚ ਸੇਵਾ ਕਰਨ ਦਾ ਉਨ੍ਹਾਂ ਦਾ ਇਹੀ ਤਰੀਕਾ ਸੀ। ਇਨ੍ਹਾਂ ਮਨੁੱਖਾਂ ਦੀ ਚੋਣ ਦਾਊਦ ਨੇ ਕੀਤੀ ਸੀ।
1 Chronicles 25:3
ਯਦੂਥੂਨ ਦੇ ਘਰਾਣੇ ਵਿੱਚੋਂ ਗਦਾਲਯਾਹ, ਸਰੀ, ਯਸ਼ਆਯਾਹ, ਸ਼ਿਮਈ ਹਸ਼ਬਯਾਹ ਅਤੇ ਮਤਿੱਥਯਾਹ ਸਨ। ਇਹ ਕੁਲ 6 ਸਨ ਜਿਨ੍ਹਾਂ ਨੂੰ ਯਦੂਥੂਨ ਨੇ ਇਹ ਕਾਰਜ ਸੌਂਪਿਆ। ਯਦੂਥੂਨ ਬਰਬਤ ਨਾਲ ਯਹੋਵਾਹ ਦੀ ਉਸਤਤਿ ਕਰਕੇ ਨਬੁੱਵਤ ਕਰਦਾ ਹੁੰਦਾ ਸੀ।
1 Chronicles 15:28
ਇਉਂ ਸਾਰੇ ਇਸਰਾਏਲੀ ਮਿਲ ਕੇ ਨੇਮ ਦੇ ਸੰਦੂਕ ਨੂੰ ਲੈ ਕੇ ਆਏ। ਉਨ੍ਹਾਂ ਨੇ ਜਸ਼ਨ ਮਨਾਇਆ ਅਤੇ ਸਾਜ ਵਜਾਏ। ਉਨ੍ਹਾਂ ਨੇ ਰੌਲਾ ਪਾਇਆ ਅਤੇ ਭੇਡੂ ਦੇ ਸਿੰਗ, ਤੁਰ੍ਹੀਆਂ ਵਜਾਈਆਂ ਅਤੇ ਮਜੀਰੇ, ਸਿਤਾਰਾਂ ਅਤੇ ਸਾਰੰਗੀਆਂ ਵਰਗੇ ਸਾਜ ਵਜਾਏ।
1 Chronicles 15:16
ਗਵੈਯੇ ਦਾਊਦ ਨੇ ਲੇਵੀ ਆਗੂਆਂ ਨੂੰ ਉਨ੍ਹਾਂ ਦੇ ਗਵੈਯੇ ਭਾਈਆਂ ਨੂੰ ਸੱਦਣ ਲਈ ਆਖਿਆ ਤਾਂ ਜੋ ਉਹ ਆਪਣੀਆਂ ਸਿਤਾਰਾਂ, ਤੰਬੂਰੇ ਅਤੇ ਮਜੀਰੇ ਵਜਾਉਂਦੇ ਹੋਏ ਖੁਸ਼ੀ ਦੇ ਆਨੰਦਮਈ ਗਾਨ ਗਾਉਣ।
2 Samuel 6:5
ਦਾਊਦ ਅਤੇ ਇਸਰਾਏਲ ਦਾ ਸਾਰਾ ਘਰਾਣਾ ਚੀਲ ਦੀ ਲੱਕੜ ਦੇ ਸਭ ਤਰ੍ਹਾਂ ਦੇ ਸਾਜ਼ ਜਿਵੇਂ ਕਿ ਬੀਨ, ਮੱਧਮ, ਖੰਜਰੀਆਂ, ਚਿਮਟਾ ਅਤੇ ਛੈਣੇ ਲੈ ਕੇ ਯਹੋਵਾਹ ਦੇ ਅੱਗੇ-ਅੱਗੇ ਵਜਾਉਂਦੇ ਹੋਏ ਤੁਰੇ।
Exodus 15:20
ਤਾਂ ਹਾਰੂਨ ਦੀ ਭੈਣ, ਔਰਤ ਨਬੀਆ ਮਿਰਯਮ, ਨੇ ਤੰਬੂਰੀ ਚੁੱਕ ਲਈ। ਮਿਰਯਮ ਅਤੇ ਹੋਰ ਔਰਤਾਂ ਗਾਉਣ ਤੇ ਨੱਚਣ ਲੱਗੀਆਂ।
Psalm 81:2
ਸੰਗੀਤ ਸ਼ੁਰੂ ਕਰੋ, ਤੰਬੂਰੀਆਂ ਵਜਾਉ। ਮਨਭਾਉਂਦੇ ਰਬਾਬ ਅਤੇ ਸਾਰੰਗੀਆਂ ਵਜਾਉ।