Psalm 75:8
ਪਰਮੇਸ਼ੁਰ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਤਿਆਰ ਹੈ। ਯਹੋਵਾਹ ਨੇ ਹੱਥਾਂ ਵਿੱਚ ਇੱਕ ਪਿਆਲਾ ਫ਼ੜਿਆ ਹੋਇਆ ਹੈ। ਇਹ ਪਿਆਲਾ ਜ਼ਹਿਰੀਲੀ ਮੈਅ ਨਾਲ ਭਰਿਆ ਹੋਇਆ ਹੈ। ਉਹ ਇਹ ਮੈਅ (ਸਜ਼ਾ) ਨੂੰ ਬਾਹਰ ਡੋਲ੍ਹੇਗਾ ਅਤੇ ਮੰਦੇ ਲੋਕ ਇਸ ਨੂੰ ਆਖਰੀ ਕਤਰੇ ਤੱਕ ਪੀ ਜਾਣਗੇ।
For | כִּ֤י | kî | kee |
in the hand | כ֪וֹס | kôs | hose |
Lord the of | בְּֽיַד | bĕyad | BEH-yahd |
there is a cup, | יְהוָ֡ה | yĕhwâ | yeh-VA |
wine the and | וְיַ֤יִן | wĕyayin | veh-YA-yeen |
is red; | חָמַ֨ר׀ | ḥāmar | ha-MAHR |
full is it | מָ֥לֵא | mālēʾ | MA-lay |
of mixture; | מֶסֶךְ֮ | mesek | meh-sek |
out poureth he and | וַיַּגֵּ֪ר | wayyaggēr | va-ya-ɡARE |
of the same: | מִ֫זֶּ֥ה | mizze | MEE-ZEH |
but | אַךְ | ʾak | ak |
the dregs | שְׁ֭מָרֶיהָ | šĕmārêhā | SHEH-ma-ray-ha |
thereof, all | יִמְצ֣וּ | yimṣû | yeem-TSOO |
wicked the | יִשְׁתּ֑וּ | yištû | yeesh-TOO |
of the earth | כֹּ֝֗ל | kōl | kole |
out, them wring shall | רִשְׁעֵי | rišʿê | reesh-A |
and drink | אָֽרֶץ׃ | ʾāreṣ | AH-rets |
Cross Reference
Job 21:20
ਗੁਨਾਹਗਾਰ ਨੂੰ ਖੁਦ ਆਪਣੀ ਸਜ਼ਾ ਦੇਖਣ ਦਿਉ। ਉਸ ਨੂੰ ਸਰਬ-ਸ਼ਕਤੀਮਾਨ ਪਰਮੇਸ਼ੁਰ ਦਾ ਕ੍ਰੋਧ ਮਹਿਸੂਸ ਕਰਨ ਦਿਉ।
Psalm 11:6
ਉਹ ਭਖਦੇ ਹੋਏ ਕੋਲਿਆਂ ਅਤੇ ਬਲਦੀ ਹੋਈ ਗੰਧਕ ਦੀ ਵਰੱਖਾ ਬਦ ਰੂਹਾਂ ਉੱਤੇ ਕਰੇਗਾ। ਇਸ ਲਈ ਇਨ੍ਹਾਂ ਬਦ ਰੂਹਾਂ ਨੂੰ ਤਪਦੀਆਂ ਸੜਦੀਆਂ ਲਹਿਰਾਂ ਬਾਝੋਂ ਕੁਝ ਨਹੀਂ ਮਿਲੇਗਾ।
Jeremiah 25:15
ਦੁਨੀਆਂ ਦੀਆਂ ਕੌਮਾਂ ਬਾਰੇ ਨਿਆਂ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਨੇ ਮੈਨੂੰ ਇਹ ਗੱਲਾਂ ਆਖੀਆਂ, “ਯਿਰਮਿਯਾਹ, ਮੇਰੇ ਹੱਥ ਵਿੱਚੋਂ ਮੇਰੇ ਗੁੱਸੇ ਦੀ ਮੈਅ ਨਾਲ ਭਰਿਆ ਹੋਇਆ ਇਹ ਪਿਆਲਾ ਫ਼ੜ ਲੈ। ਮੈਂ ਇਸ ਨੂੰ ਤੇਰੇ ਕੋਲ ਭੇਜੇ ਗਏ ਦੇਸਾਂ ਨੂੰ ਪਿਲਾਵਾਂਗਾ।
Revelation 16:19
ਵੱਡਾ ਸ਼ਹਿਰ ਤਿੰਨ ਹਿੱਸਿਆਂ ਵਿੱਚ ਪਾਟ ਗਿਆ। ਕੌਮਾਂ ਦੇ ਸ਼ਹਿਰ ਤਬਾਹ ਹੋ ਗਏ। ਅਤੇ ਪਰਮੇਸ਼ੁਰ ਬੇਬੀਲੋਨ ਨੂੰ ਸਜ਼ਾ ਦੇਣੀ ਨਹੀਂ ਭੁੱਲਿਆ। ਉਸ ਨੇ ਉਸ ਨੂੰ ਆਪਣੇ ਭਿਆਨਕ ਕਰੋਧ ਨਾਲ ਭਰਿਆ ਇੱਕ ਮੈਅ ਦਾ ਪਿਆਲਾ ਦਿੱਤਾ।
Revelation 14:9
ਦੋਨਾਂ ਦੂਤਾਂ ਦੇ ਪਿੱਛੇ ਤੀਜਾ ਦੂਤ ਆਇਆ। ਇਸ ਤੀਜੇ ਦੂਤ ਨੇ ਉੱਚੀ ਅਵਾਜ਼ ਵਿੱਚ ਆਖਿਆ, “ਉਸ ਵਿਅਕਤੀ ਲਈ ਇਹ ਭਿਆਨਕ ਹੋਵੇਗਾ ਜਿਹੜਾ ਜਾਨਵਰ ਅਤੇ ਜਾਨਵਰ ਦੀ ਮੂਰਤੀ ਦੀ ਪੂਜਾ ਕਰਦਾ ਹੈ ਅਤੇ ਆਪਣੇ ਮੱਥੇ ਜਾਂ ਹੱਥ ਉੱਤੇ ਨਿਸ਼ਾਨ ਪ੍ਰਾਪਤ ਕਰਾਉਂਦਾ ਹੈ।
Psalm 60:3
ਤੁਸੀਂ ਆਪਣੇ ਬੰਦਿਆਂ ਨੂੰ ਬਹੁਤ ਤਕਲੀਫ਼ਾਂ ਦਿੱਤੀਆਂ ਹਨ। ਅਸੀਂ ਡਿੱਗਦੇ, ਲੜਖੜ੍ਹਾਉਂਦੇ ਸ਼ਰਾਬੀ ਆਦਮੀਆਂ ਵਰਗੇ ਹਾਂ।
Jeremiah 25:27
“ਯਿਰਮਿਯਾਹ, ਉਨ੍ਹਾਂ ਕੌਮਾਂ ਨੂੰ ਆਖ, ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ, ‘ਮੇਰੇ ਕਹਿਰ ਦੇ ਇਸ ਪਿਆਲੇ ਨੂੰ ਪੀਵੋ। ਇਸ ਨੂੰ ਪੀਕੇ ਬਦਮਸਤ ਹੋ ਜਾਵੋ ਅਤੇ ਉਲਟੀਆਂ ਕਰੋ! ਢਹਿ ਪਵੋ ਅਤੇ ਫ਼ੇਰ ਉੱਠੋ ਨਾ। ਉੱਠੋ ਨਾ ਕਿਉਂ ਕਿ ਮੈਂ ਤੁਹਾਡੇ ਮਾਰਨ ਲਈ ਤਲਵਾਰ ਭੇਜ ਰਿਹਾ ਹਾਂ।’
Jeremiah 25:17
ਇਸ ਲਈ ਮੈਂ ਯਹੋਵਾਹ ਦੇ ਹੱਥੋਂ ਸ਼ਰਾਬ ਦਾ ਪਿਆਲਾ ਫ਼ੜ ਲਿਆ। ਮੈਂ ਉਨ੍ਹਾਂ ਕੌਮਾਂ ਵੱਲ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਉਸ ਪਿਆਲੇ ਵਿੱਚੋਂ ਸ਼ਰਾਬ ਪਿਲਾਈ।
Isaiah 51:22
ਤੁਹਾਡਾ ਪਰਮੇਸ਼ੁਰ ਅਤੇ ਮਾਲਿਕ, ਯਹੋਵਾਹ ਆਪਣੇ ਬੰਦਿਆਂ ਲਈ ਜੰਗ ਕਰੇਗਾ। ਉਹ ਤੈਨੂੰ ਆਖਦਾ ਹੈ, “ਦੇਖ, ਮੈਂ ਤੇਰੇ ਕੋਲੋਂ ਇਹ ‘ਜ਼ਹਿਰ ਪਿਆਲਾ’ ਖੋਹ ਰਿਹਾ ਹਾਂ। ਮੈਂ ਆਪਣਾ ਕਹਿਰ ਤੇਰੇ ਕੋਲੋਂ ਦੂਰ ਹਟਾ ਰਿਹਾ ਹਾਂ। ਤੈਨੂੰ ਮੇਰੇ ਗੁੱਸੇ ਦੀ ਹੁਣ ਹੋਰ ਸਜ਼ਾ ਨਹੀਂ ਮਿਲੇਗੀ।
Isaiah 51:17
ਪਰਮੇਸ਼ੁਰ ਨੇ ਇਸਰਾਏਲ ਨੂੰ ਸਜ਼ਾ ਦਿੱਤੀ ਜਾਗੋ! ਜਾਗੋ! ਯਰੂਸ਼ਲਮ, ਉੱਠ ਪਵੋ! ਯਹੋਵਾਹ ਤੇਰੇ ਨਾਲ ਬਹੁਤ ਨਾਰਾਜ਼ ਸੀ। ਇਸੇ ਲਈ ਤੈਨੂੰ ਸਜ਼ਾ ਦਿੱਤੀ ਗਈ। ਇਹ ਸਜ਼ਾ ਜ਼ਹਿਰ ਦੇ ਪਿਆਲੇ ਵਾਂਗ ਸੀ, ਜੋ ਤੈਨੂੰ ਪੀਣਾ ਪੈਣਾ ਸੀ, ਤੇ ਤੂੰ ਇਹ ਪੀ ਲਿਆ।
Isaiah 5:22
ਉਹ ਲੋਕ ਸ਼ਰਾਬ ਪੀਣ ਲਈ ਮਸ਼ਹੂਰ ਹਨ। ਉਹ ਸ਼ਰਾਬਾਂ ਨੂੰ ਇੱਕ ਦੂਸਰੇ ਵਿੱਚ ਮਿਲਾਉਣ ਵਿੱਚ ਮਾਹਰ ਹਨ।
Psalm 73:10
ਇਸ ਲਈ ਪਰਮੇਸ਼ੁਰ ਦੇ ਬੰਦੇ ਵੀ ਉਨ੍ਹਾਂ ਕੋਲ ਆਉਂਦੇ ਹਨ ਅਤੇ ਉਨ੍ਹਾਂ ਦੀਆਂ ਆਖੀਆਂ ਗੱਲਾਂ ਕਰਦੇ ਹਨ।