Psalm 79:5
ਹੇ ਪਰਮੇਸ਼ੁਰ, ਕੀ ਤੁਸੀਂ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ? ਕੀ ਤੁਹਾਡੀਆਂ ਕਠੋਰ ਭਾਵਨਾਵਾਂ ਸਾਨੂੰ ਅੱਗ ਵਾਂਗ ਸਾੜੀ ਜਾਣਗੀਆਂ।
Psalm 79:5 in Other Translations
King James Version (KJV)
How long, LORD? wilt thou be angry for ever? shall thy jealousy burn like fire?
American Standard Version (ASV)
How long, O Jehovah? wilt thou be angry for ever? Shall thy jealousy burn like fire?
Bible in Basic English (BBE)
How long, O Lord? will you be angry for ever? will your wrath go on burning like fire?
Darby English Bible (DBY)
How long, O Jehovah? wilt thou be angry for ever? Shall thy jealousy burn like fire?
Webster's Bible (WBT)
How long, LORD? wilt thou be angry for ever? shall thy jealousy burn like fire?
World English Bible (WEB)
How long, Yahweh? Will you be angry forever? Will your jealousy burn like fire?
Young's Literal Translation (YLT)
Till when, O Jehovah? art Thou angry for ever? Thy jealousy doth burn as fire.
| How long, | עַד | ʿad | ad |
| מָ֣ה | mâ | ma | |
| Lord? | יְ֭הוָה | yĕhwâ | YEH-va |
| wilt thou be angry | תֶּאֱנַ֣ף | teʾĕnap | teh-ay-NAHF |
| ever? for | לָנֶ֑צַח | lāneṣaḥ | la-NEH-tsahk |
| shall thy jealousy | תִּבְעַ֥ר | tibʿar | teev-AR |
| burn | כְּמוֹ | kĕmô | keh-MOH |
| like | אֵ֝֗שׁ | ʾēš | aysh |
| fire? | קִנְאָתֶֽךָ׃ | qinʾātekā | keen-ah-TEH-ha |
Cross Reference
Psalm 89:46
ਯਹੋਵਾਹ, ਇਹੀ ਹੋਰ ਕਿੰਨਾ ਚਿਰ ਹੁੰਦਾ ਰਹੇਗਾ? ਕੀ ਸਾਨੂੰ ਸਦਾ ਵਾਸਤੇ ਅਣਗੌਲ੍ਹਿਆਂ ਕਰੋਂਗੇ? ਕੀ ਤੁਹਾਡਾ ਕਹਿਰ ਸਦਾ ਅੱਗ ਵਾਂਗ ਬਲਦਾ ਰਹੇਗਾ?
Psalm 85:5
ਕੀ ਤੁਸੀਂ ਸਾਡੇ ਉੱਤੇ ਸਦਾ ਲਈ ਕਹਿਰਵਾਨ ਰਹੋਂਗੇ?
Psalm 74:1
ਆਸਾਫ਼ ਦਾ ਇੱਕ ਭੱਗਤੀ ਗੀਤ। ਹੇ ਪਰਮੇਸ਼ੁਰ, ਕੀ ਤੁਸੀਂ ਸਾਨੂੰ ਸਦਾ ਲਈ ਛੱਡ ਦਿੱਤਾ ਹੈ? ਕੀ ਤੁਸੀਂ ਹਾਲੇ ਵੀ ਆਪਣੇ ਲੋਕਾਂ ਉੱਤੇ ਕ੍ਰੋਧਵਾਨ ਹੋ?
Zephaniah 3:8
ਯਹੋਵਾਹ ਨੇ ਆਖਿਆ, “ਇਸ ਲਈ ਰੁਕੋ! ਆਪਣੇ ਨਿਆਂ ਲਈ ਖੜ੍ਹੇ ਹੋਣ ਵਾਸਤੇ ਮੇਰਾ ਇੰਤਜ਼ਾਰ ਕਰੋ। ਮੈਨੂੰ ਹੱਕ ਹੈ ਕਿ ਮੈਂ ਕੌਮਾਂ ਨੂੰ ਇਕੱਠੀਆਂ ਕਰਾਂ ਅਤੇ ਤੁਹਾਡੇ ਦੰਡ ਲਈ ਉਨ੍ਹਾਂ ਨੂੰ ਵਰਤਾਂ। ਮੈਂ ਉਨ੍ਹਾਂ ਲੋਕਾਂ ਦਾ ਇਸਤੇਮਾਲ ਕਰਾਂਗਾ ਤਾਂ ਜੋ ਆਪਣਾ ਤੁਹਾਡੇ ਪ੍ਰਤੀ ਰੋਬ ਵਿਖਾ ਸੱਕਾਂ। ਮੈਂ ਉਨ੍ਹਾਂ ਨੂੰ ਇਸ ਲਈ ਵੀ ਵਰਤਾਂਗਾ ਤਾਂ ਜੋ ਇਹ ਦਰਸਾਵਾਂ ਕਿ ਮੈਂ ਕਿੰਨਾ ਪਰੇਸ਼ਾਨ ਹੋਇਆ। ਅਤੇ ਸਾਰਾ ਦੇਸ ਤਬਾਹ ਕਰ ਦਿੱਤਾ ਜਾਵੇਗਾ।
Deuteronomy 29:20
ਯਹੋਵਾਹ ਉਸ ਬੰਦੇ ਨੂੰ ਮਾਫ਼ ਨਹੀਂ ਕਰੇਗਾ। ਉਹ ਉਸ ਬੰਦੇ ਦੇ ਬਹੁਤ ਪਰੇਸ਼ਾਨ ਅਤੇ ਗੁੱਸੇ ਹੋਵੇਗਾ ਅਤੇ ਉਹ ਉਸ ਬੰਦੇ ਨੂੰ ਇਸਰਾਏਲ ਦੇ ਹੋਰਨਾ ਪਰਿਵਾਰ-ਸਮੂਹਾਂ ਨਾਲੋਂ ਵੱਖ ਕਰ ਦੇਵੇਗਾ। ਉਹ ਉਸ ਨੂੰ ਪੂਰੀ ਤਰ੍ਹਾਂ ਤਬਾਹ ਕਰ ਦੇਵੇਗਾ। ਉਹ ਸਾਰੀਆਂ ਮੰਦੀਆਂ ਗੱਲਾਂ ਜਿਹੜੀਆਂ ਇਸ ਪੋਥੀ ਵਿੱਚ ਲਿਖੀਆਂ ਹੋਈਆਂ ਹਨ, ਉਸ ਬੰਦੇ ਨਾਲ ਵਾਪਰਨਗੀਆਂ। ਇਹ ਗੱਲਾਂ ਬਿਵਸਥਾ ਦੀ ਪੋਥੀ ਵਿੱਚ ਲਿਖੇ ਹੋਏ ਇਕਰਾਰਨਾਮੇ ਦਾ ਹਿੱਸਾ ਹਨ।
Ezekiel 36:5
ਮੇਰਾ ਪ੍ਰਭੂ ਯਹੋਵਾਹ ਆਖਦਾ ਹੈ, “ਮੈਂ ਸੌਂਹ ਖਾਂਦਾ ਹਾਂ, ਮੈਂ ਆਪਣੀਆਂ ਬਲਵਾਨ ਭਾਵਨਾਵਾਂ ਨੂੰ ਪ੍ਰਗਟ ਹੋਣ ਦਿਆਂਗਾ! ਮੈਂ ਅਦੋਮ ਅਤੇ ਹੋਰਨਾਂ ਕੌਮਾਂ ਨੂੰ ਆਪਣਾ ਕਹਿਰ ਮਹਿਸੂਸ ਕਰਾਵਾਂਗਾ। ਉਨ੍ਹਾਂ ਕੌਮਾਂ ਨੇ ਮੇਰੀ ਧਰਤੀ ਆਪਣੀ ਬਣਾ ਲਈ। ਉਨ੍ਹਾਂ ਕੋਲ ਉਦੋਂ ਸੱਚਮੁੱਚ ਚੰਗਾ ਸਮਾਂ ਸੀ ਜਦੋਂ ਉਨ੍ਹਾਂ ਨੇ ਇਹ ਦਰਸਾਇਆ ਸੀ ਕਿ ਉਹ ਇਸ ਧਰਤੀ ਨੂੰ ਕਿੰਨੀ ਨਫ਼ਰਤ ਕਰਦੇ ਸਨ। ਉਨ੍ਹਾਂ ਨੇ ਧਰਤੀ ਆਪਣੀ ਖਾਤਰ ਲੈ ਲਈ ਤਾਂ ਜੋ ਇਸ ਨੂੰ ਤਬਾਹ ਕਰ ਸੱਕਣ!”
Psalm 80:4
ਯਹੋਵਾਹ ਸਰਬ ਸ਼ਕਤੀਮਾਨ, ਤੁਸੀਂ ਸਾਡੀਆਂ ਪ੍ਰਾਰਥਨਾ ਕਦੋਂ ਸੁਣੋਂਗੇ। ਕੀ ਸਦਾ ਲਈ ਸਾਡੇ ਉੱਤੇ ਕਹਿਰਵਾਨ ਹੋਵੋਂਗੇ।
Psalm 74:9
ਅਸੀਂ ਉਨ੍ਹਾਂ ਕਰਾਮਾਤੀ ਨਿਸ਼ਾਨਾਂ ਵਿੱਚੋਂ ਕੋਈ ਵੀ ਨਾ ਵੇਖ ਸੱਕੇ। ਜੋ ਸਾਡੇ ਦਰਮਿਆਨ ਵਾਪਰਦੇ ਸਨ। ਅਤੇ ਉੱਥੇ ਹੋਰ ਨਬੀ ਨਹੀਂ ਹਨ। ਕੋਈ ਕੀ ਕਰੇ, ਕੋਈ ਬੰਦਾ ਨਹੀਂ ਜਾਣਦਾ ਸੀ।
Revelation 6:10
ਇਹ ਰੂਹਾਂ ਉੱਚੀ ਅਵਾਜ਼ ਵਿੱਚ ਚੀਕੀਆਂ, “ਪਵਿੱਤਰ ਅਤੇ ਸੱਚੇ ਪ੍ਰਭੂ, ਤੇਰੇ ਲਈ ਧਰਤੀ ਦੇ ਲੋਕਾਂ ਦਾ ਨਿਆਂ ਕਰਨਾ ਹੋਵੇ ਤਾਂ ਕਿੰਨਾ ਚਿਰ ਲੱਗੇਗਾ ਤੇਰੇ ਲਈ ਉਨ੍ਹਾਂ ਲੋਕਾਂ ਨੂੰ ਸਾਨੂੰ ਮਾਰਨ ਲਈ ਸਜ਼ਾ ਦੇਣ ਲਈ ਹੋਰ ਕਿੰਨਾ ਸਮਾਂ ਲੱਗੇਗਾ?”
Zephaniah 1:18
ਉਨ੍ਹਾਂ ਦਾ ਸੋਨਾ-ਚਾਂਦੀ ਕਿਸੇ ਕੰਮ ਨਾ ਆਵੇਗਾ। ਉਸ ਵਕਤ ਯਹੋਵਾਹ ਬਹੁਤ ਕਰੋਧ ਵਿੱਚ ਅਤੇ ਬੇਚੈਨ ਹੋਵੇਗਾ। ਯਹੋਵਾਹ ਸਾਰੀ ਦੁਨੀਆਂ ਤਬਾਹ ਕਰ ਦੇਵੇਗਾ। ਉਹ ਧਰਤੀ ਉੱਪਰ ਹਰ ਚੀਜ਼ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇਗਾ।”
Micah 7:18
ਯਹੋਵਾਹ ਦੀ ਉਸਤਤ ਤੇਰੇ ਜਿਹਾ ਹੋਰ ਕੋਈ ਪਰਮੇਸ਼ੁਰ ਨਹੀਂ ਜੋ ਸਭ ਦੇ ਦੋਖ ਬਖਸ਼ ਦੇਵੇ। ਪਰਮੇਸ਼ੁਰ ਆਪਣੇ ਬਚੇ ਲੋਕਾਂ ਦੀ ਬਦੀ ਖਿਮਾ ਕਰਦਾ ਹੈ ਬਹੁਤੀ ਦੇਰ ਉਹ ਕਰੋਧ ਨੂੰ ਚਿਤ੍ਤ ’ਚ ਨਹੀਂ ਧਰਦਾ। ਕਿਉਂ ਕਿ ਉਸਦਾ ਸੁਭਾਅ ਕਿਰਪਾਲੂ ਹੈ।
Isaiah 64:9
ਯਹੋਵਾਹ ਜੀ, ਸਾਡੇ ਨਾਲ ਨਾਰਾਜ਼ ਨਾ ਰਹੋ! ਸਾਡੇ ਪਾਪ ਸਦਾ ਲਈ ਚੇਤੇ ਨਾ ਰੱਖੋ! ਮਿਹਰ ਕਰਕੇ ਸਾਡੇ ਵੱਲ ਦੇਖੋ! ਅਸੀਂ ਤੁਹਾਡੇ ਬੰਦੇ ਹਾਂ।
Psalm 103:9
ਯਹੋਵਾਹ ਸਦਾ ਨੁਕਤਾਚੀਨੀ ਨਹੀਂ ਕਰਦਾ ਪਰਮੇਸ਼ੁਰ ਸਾਡੇ ਉੱਤੇ ਸਦਾ ਕ੍ਰੋਧਵਾਨ ਨਹੀਂ ਰਹਿੰਦਾ।
Psalm 13:1
ਨਿਰਦੇਸ਼ਕ ਲਈ: ਦਾਊਦ ਦਾ ਇੱਕ ਗੀਤ। ਕਿੰਨਾ ਕੁ ਚਿਰ ਤੁਸੀਂ ਮੈਥੋਂ ਆਪਣਾ ਮੂੰਹ ਲੁਕੋਵੋਂਗੇ? ਕੀ ਤੁਸੀਂ ਮੈਨੂੰ ਸਦਾ ਲਈ ਭੁੱਲ ਜਾਵੋਂਗੇ? ਤੁਸੀਂ ਕਿੰਨਾ ਕੁ ਚਿਰ ਮੈਨੂੰ ਪ੍ਰਵਾਨ ਨਹੀਂ ਕਰੋਂਗੇ?
Deuteronomy 32:22
ਮੇਰਾ ਕਹਿਰ ਅੱਗ ਵਾਂਗ ਬਲ ਉੱਠੇਗਾ ਜਿਹੜੀ ਡੂੰਘੀ ਤੋਂ ਡੂੰਘੀ ਕਬਰ ਤੀਕ, ਧਰਤੀ ਨੂੰ ਅਤੇ ਇਸਦੀ ਸਾਰੀ ਪੈਦਾਵਾਰ ਨੂੰ ਸਾੜਦੀ ਹੋਈ ਪਰਬਤਾ ਦੇ ਹੇਠਾਂ ਤੀਕ ਬਲਦੀ ਹੈ!
Deuteronomy 32:16
ਹੋਰਨਾ ਦੇਵਿਤਆ ਦੀ ਉਪਾਸਨਾ ਕਰਕੇ ਉਨ੍ਹਾਂ ਨੇ ਉਸ ਨੂੰ ਈਰਖਾਲੂ ਬਣਾ ਦਿੱਤਾ। ਉਨ੍ਹਾਂ ਨੇ ਉਨ੍ਹਾਂ ਭੈੜੇ ਦੇਵਤਿਆਂ ਦੀ ਉਪਾਸਨਾ ਕੀਤੀ ਅਤੇ ਪਰਮੇਸ਼ੁਰ ਨੂੰ ਬਹੁਤ ਗੁੱਸੇ ਕਰ ਦਿੱਤਾ।