Psalm 88:9
ਮੇਰੀਆਂ ਅੱਖਾਂ ਮੇਰੇ ਦੁੱਖਾਂ ਬਾਰੇ ਰੋਂਦੀਆਂ ਦੁੱਖ ਰਹੀਆਂ ਹਨ। ਹੇ ਪਰਮੇਸ਼ੁਰ, ਮੈਂ ਨਿਰੰਤਰ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ। ਮੈਂ ਪ੍ਰਾਰਥਨਾ ਲਈ ਤੁਹਾਡੇ ਵੱਲ ਆਪਣੇ ਹੱਥ ਉੱਠਾਉਂਦਾ ਹਾਂ।
Mine eye | עֵינִ֥י | ʿênî | ay-NEE |
mourneth | דָאֲבָ֗ה | dāʾăbâ | da-uh-VA |
of reason by | מִנִּ֫י | minnî | mee-NEE |
affliction: | עֹ֥נִי | ʿōnî | OH-nee |
Lord, | קְרָאתִ֣יךָ | qĕrāʾtîkā | keh-ra-TEE-ha |
I have called | יְהוָ֣ה | yĕhwâ | yeh-VA |
daily | בְּכָל | bĕkāl | beh-HAHL |
י֑וֹם | yôm | yome | |
out stretched have I thee, upon | שִׁטַּ֖חְתִּי | šiṭṭaḥtî | shee-TAHK-tee |
my hands | אֵלֶ֣יךָ | ʾēlêkā | ay-LAY-ha |
unto thee. | כַפָּֽי׃ | kappāy | ha-PAI |
Cross Reference
Job 11:13
ਪਰ ਅੱਯੂਬ, ਜੇਕਰ ਤੂੰ ਆਪਣਾ ਦਿਲ ਤਿਆਰ ਕਰ ਸੱਕਦਾ, ਤਾਂ ਤੂੰ ਉਸ ਅੱਗੇ ਆਪਣੇ ਹੱਥ ਫ਼ੈਲਾ ਸੱਕਦਾ ਹੋਣਾ ਸੀ।
Psalm 143:6
ਯਹੋਵਾਹ, ਮੈਂ ਹੱਥ ਉਤਾਂਹ ਚੁੱਕਦਾ ਹਾਂ ਅਤੇ ਤੁਹਾਨੂੰ ਪ੍ਰਾਰਥਨਾ ਕਰਦਾ ਹਾਂ। ਮੈਂ ਤੁਹਾਡੀ ਮਦਦ ਲਈ ਇੰਤਜ਼ਾਰ ਕਰ ਰਿਹਾ ਹਾਂ। ਜਿਵੇਂ ਖੁਸ਼ਕ ਧਰਤੀ ਵਰੱਖਾ ਦਾ ਇੰਤਜ਼ਾਰ ਕਰਦੀ ਹੈ।
Psalm 86:3
ਮੇਰੇ ਮਾਲਕ, ਮੇਰੇ ਉੱਪਰ ਮਿਹਰਬਾਨੀ ਕਰੋ ਮੈਂ ਸਾਰਾ ਦਿਨ ਤੁਹਾਡੇ ਅੱਗੇ ਪ੍ਰਾਰਥਨਾ ਕਰਦਾ ਰਿਹਾ ਹਾਂ।
Psalm 38:10
ਮੇਰਾ ਦਿਲ ਚੂਰ ਹੋ ਰਿਹਾ ਹੈ। ਮੇਰੀ ਸ਼ਕਤੀ ਮੁੱਕ ਗਈ ਹੈ ਅਤੇ ਮੈਂ ਅੰਨ੍ਹਾ ਹੋ ਰਿਹਾ ਹਾਂ।
John 11:35
ਯਿਸੂ ਰੋਇਆ।
Ezekiel 17:11
King Zedekiah Punished ਮੈਨੂੰ ਯਹੋਵਾਹ ਦਾ ਸ਼ਬਦ ਮਿਲਿਆ। ਉਸ ਨੇ ਆਖਿਆ,
Lamentations 3:48
ਮੇਰੀਆਂ ਅੱਖਾਂ ਵਿੱਚੋਂ ਹੰਝੂਆਂ ਦੇ ਦਰਿਆ ਵਗਦੇ ਨੇ! ਮੈਂ ਆਪਣੇ ਲੋਕਾਂ ਦੀ ਤਬਾਹੀ ਉੱਤੇ ਵਿਰਲਾਪ ਕਰਦਾ ਹਾਂ!
Psalm 102:9
ਮੇਰੀ ਮਹਾ ਉਦਾਸੀ ਹੀ ਸਿਰਫ਼ ਮੇਰਾ ਭੋਜਨ ਹੈ। ਮੇਰੇ ਹੰਝੂ ਮੇਰੇ ਪਿਆਲੇ ਵਿੱਚ ਡਿੱਗਦੇ ਹਨ।
Psalm 88:1
ਕੋਰਹ ਪਰਿਵਾਰ ਵੱਲੋਂ ਉਸਤਤਿ ਦਾ ਇੱਕ ਗੀਤ। ਨਿਰਦੇਸ਼ਕ ਲਈ: ਇੱਕ ਦੁੱਖਦਾਈ ਬਿਮਾਰੀ ਬਾਰੇ। ਹੇਮਨ ਅਜ਼ਰਾਂਹੀ ਦਾ ਇੱਕ ਭਗਤੀ ਗੀਤ। ਯਹੋਵਾਹ ਪਰਮੇਸ਼ੁਰ, ਤੁਸੀਂ ਮੇਰੇ ਮੁਕਤੀਦਾਤਾ ਹੋ। ਮੈਂ ਤੁਹਾਡੇ ਅੱਗੇ ਦਿਨ-ਰਾਤ ਪ੍ਰਾਰਥਨਾ ਕਰਦਾ ਰਿਹਾ।
Psalm 68:31
ਉਨ੍ਹਾਂ ਨੂੰ ਮਿਸਰ ਦੀਆਂ ਅਮੀਰੀਆਂ ਲਿਆਉਣ ਲਈ ਮਨਾਉ। ਹੇ ਪਰਮੇਸ਼ੁਰ, ਈਥੋਪੀਆ ਨੂੰ ਉਨ੍ਹਾਂ ਦੀਆਂ ਅਮੀਰੀਆਂ ਤੁਹਾਡੇ ਕੋਲ ਲਿਆਉਣ ਲਈ ਮਨਾਉ।
Psalm 55:17
ਮੈਂ ਪਰਮੇਸ਼ੁਰ ਨਾਲ ਸ਼ਾਮ, ਸਵੇਰੇ ਅਤੇ ਦੁਪਿਹਰ ਨੂੰ ਗੱਲ ਕਰਦਾ ਹਾਂ। ਮੈਂ ਉਸ ਨੂੰ ਆਪਣੀ ਤਕਲੀਫ਼ ਬਾਰੇ ਦੱਸਦਾ ਹਾਂ, ਅਤੇ ਉਹ ਮੇਰੀ ਗੱਲ ਸੁਣਦਾ ਹੈ।
Psalm 44:20
ਕੀ ਅਸੀਂ ਸਾਡੇ ਪਰਮੇਸ਼ੁਰ ਦਾ ਨਾਮ ਭੁੱਲ ਗਏ ਸੀ। ਕੀ ਅਸਾਂ ਵਿਦੇਸ਼ੀ ਦੇਵਤਿਆਂ ਨੂੰ ਪ੍ਰਾਰਥਨਾ ਕੀਤੀ? ਨਹੀਂ?
Psalm 42:3
ਮੇਰਾ ਵੈਰੀ ਲਗਾਤਾਰ ਮੇਰਾ ਮਜ਼ਾਕ ਉਡਾਉਂਦਾ ਹੈ। ਉਹ ਆਖਦਾ ਹੈ ਤੇਰਾ ਪਰਮੇਸ਼ੁਰ ਕਿੱਥੇ ਹੈ। ਕੀ ਹਾਲੇ ਤੱਕ ਉਹ ਤੈਨੂੰ ਬਚਾਉਣ ਲਈ ਆਇਆ ਹੈ। ਮੈਂ ਇੰਨਾ ਉਦਾਸ ਹਾਂ। ਇਸ ਲਈ ਦਿਨ ਅਤੇ ਰਾਤ ਮੇਰਾ ਭੋਜਨ ਕੇਵਲ ਮੇਰੇ ਹੰਝੂ ਹੀ ਸਨ।
Psalm 6:7
ਮੇਰੇ ਦੁਸ਼ਮਣਾਂ ਨੇ ਮੈਨੂੰ ਬਹੁਤ ਦੁੱਖ ਦਿੱਤੇ ਹਨ। ਇਸੇ ਗੱਲੋਂ ਮੈਂ ਬਹੁਤ ਦੁੱਖੀ ਤੇ ਉਦਾਸ ਹਾਂ। ਕਿਉਂਕਿ ਮੈਂ ਆਪਣੇ ਦੁੱਖਾਂ ਕਾਰਣ ਰੋ ਰਿਹਾ ਸੀ ਮੇਰੀਆਂ ਅੱਖਾਂ ਧੁੰਦਲੀਆਂ ਤੇ ਕਮਜ਼ੋਰ ਹੋ ਗਈਆਂ ਹਨ।
Job 17:7
ਮੇਰੀਆਂ ਅੱਖਾਂ ਲੱਗਭਗ ਅੰਨ੍ਹੀਆਂ ਹੋ ਗਈਆਂ ਹਨ ਕਿਉਂਕਿ ਮੈਂ ਉਦਾਸ ਤੇ ਬਹੁਤ ਦੁੱਖੀ ਹਾਂ। ਮੇਰਾ ਸਾਰਾ ਸ਼ਰੀਰ ਪਰਛਾਵੇਂ ਵਾਂਗ ਪਤਲਾ ਹੋ ਗਿਆ।
Job 16:20
ਮੇਰਾ ਮਿੱਤਰ ਮੇਰੇ ਲਈ ਗੱਲ ਕਰ ਰਿਹਾ ਹੈ ਜਦ ਕਿ ਮੇਰੀਆਂ ਅੱਖਾਂ ਪਰਮੇਸ਼ੁਰ ਸਾਹਮਣੇ ਹੰਝੂ ਕੇਰ ਰਹੀਆਂ ਨੇ।