Matthew 24:3
ਬਾਦ ਵਿੱਚ, ਜਦੋਂ ਯਿਸੂ ਜੈਤੂਨ ਦੇ ਪਹਾੜ ਤੇ ਬੈਠਾ ਹੋਇਆ ਸੀ, ਉਸ ਦੇ ਚੇਲੇ ਇੱਕਾਂਤ ਵਿੱਚ ਉਸ ਕੋਲ ਆਏ ਅਤੇ ਪੁੱਛਿਆ, “ਸਾਨੂੰ ਦੱਸੋ, ਇਹ ਗੱਲਾਂ ਕਦੋਂ ਵਾਪਰਨਗੀਆਂ ਅਤੇ ਤੁਹਾਡੇ ਆਉਣ ਦਾ ਅਤੇ ਜੁਗ ਦੇ ਅੰਤ ਦਾ ਕੀ ਨਿਸ਼ਾਨ ਹੋਵੇਗਾ?ֹ”
Matthew 24:27
ਕਿਉਂਕਿ ਜਿਸ ਤਰ੍ਹਾਂ ਬਿਜਲੀ ਚੜ੍ਹ੍ਹਦਿਉਂ ਚਮਕਾ ਮਾਰਕੇ ਲਹਿੰਦੇ ਤੀਕਰ ਦਿਸਦੀ ਹੈ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਹੋਵੇਗਾ।
Matthew 24:37
“ਜਿਵੇਂ ਨੂਹ ਦਾ ਸਮਾਂ ਸੀ ਉਸੇ ਤਰ੍ਹਾਂ ਮਨੁੱਖ ਦੇ ਪੁੱਤਰ ਦਾ ਆਉਣਾ ਵੀ ਹੋਵੇਗਾ।
Matthew 24:39
ਲੋਕਾਂ ਨੂੰ ਨਹੀਂ ਪਤਾ ਸੀ ਕਿ ਕੀ ਵਾਪਰ ਰਿਹਾ ਸੀ। ਉਨ੍ਹਾਂ ਨੂੰ ਹੜ੍ਹ ਆਉਣ ਅਤੇ ਸਭ ਲੋਕਾਂ ਨੂੰ ਨਸ਼ਟ ਕਰ ਦੇਣ ਤੱਕ ਕੁਝ ਵੀ ਪਤਾ ਨਹੀਂ ਸੀ। “ਇਵੇਂ ਹੀ ਮਨੁੱਖ ਦੇ ਪੁੱਤਰ ਦੇ ਆਉਣ ਤੇ ਹੋਵੇਗਾ।
1 Corinthians 15:23
ਪਰ ਹਰੇਕ ਬੰਦਾ ਜੀਵਨ ਵੱਲ ਢੁਕਵੀਂ ਬਿਵਸਥਾ ਵਿੱਚ ਜੀ ਉੱਠੇਗਾ। ਸਭ ਤੋਂ ਪਹਿਲਾਂ ਜੀ ਉੱਠਣ ਵਾਲਾ ਮਸੀਹ ਸੀ। ਫ਼ੇਰ ਜਦੋਂ ਮਸੀਹ ਦੋਬਾਰਾ ਆਵੇਗਾ ਤਾਂ ਉਹ ਲੋਕ ਜਿਹੜੇ ਮਸੀਹ ਦੇ ਹਨ, ਪੁਨਰ ਜੀਵਨ ਪ੍ਰਾਪਤ ਕਰਨਗੇ।
1 Corinthians 16:17
ਮੈਂ ਖੁਸ਼ ਹਾਂ ਕਿ ਸਤਫ਼ਨਾਸ, ਫ਼ਰਤੂਨਾਤੁਸ, ਅਤੇ ਅਖਾਇੱਕੁਸ ਇੱਥੇ ਆਏ ਹਨ। ਤੁਸੀਂ ਭਾਵੇਂ ਇੱਥੇ ਨਹੀਂ ਹੋ ਪਰ ਉਨ੍ਹਾਂ ਨੇ ਤੁਹਾਡੀ ਘਾਟ ਪੂਰੀ ਕਰ ਦਿੱਤੀ ਹੈ।
2 Corinthians 7:6
ਪਰ ਪਰਮੇਸ਼ੁਰ ਦੁੱਖੀਆਂ ਨੂੰ ਸੁੱਖ ਦਿੰਦਾ ਹੈ। ਅਤੇ ਪਰਮੇਸ਼ੁਰ ਨੇ ਤੀਤੁਸ ਦੇ ਆਉਣ ਤੇ ਸਾਨੂੰ ਦਿਲਾਸਾ ਦਿੱਤਾ।
2 Corinthians 7:7
ਉਸਦੀ ਆਮਦ ਨੇ ਸਾਨੂੰ ਦਿਲਾਸਾ ਦਿੱਤਾ ਅਤੇ ਨਾਲੇ ਜਿਹੜਾ ਦਿਲਾਸਾ ਤੁਸੀਂ ਉਸ ਨੂੰ ਦਿੱਤਾ, ਤੀਤੁਸ ਨੇ ਸਾਨੂੰ ਦੱਸਿਆ ਕਿ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਹੋ। ਉਸ ਨੇ ਦੱਸਿਆ ਕਿ ਤੁਸੀਂ ਆਪਣੇ ਗਲਤ ਕੀਤੇ ਲਈ ਮਾਫ਼ੀ ਚਾਹੁੰਦੇ ਸੀ। ਅਤੇ ਤੀਤੁਸ ਨੇ ਮੈਨੂੰ ਤੁਹਾਡੀ ਮੇਰੇ ਲਈ ਚਿੰਤਾ ਬਾਰੇ ਵੀ ਦੱਸਿਆ। ਇਹ ਸੁਣਕੇ ਮੈਨੂੰ ਬਹੁਤ ਖੁਸ਼ੀ ਹੋਈ।
2 Corinthians 10:10
ਕੁਝ ਲੋਕੀਂ ਆਖਦੇ ਨੇ, “ਪੌਲੁਸ ਦੇ ਪੱਤਰ ਸ਼ਕਤੀਸ਼ਾਲੀ ਹਨ ਤੇ ਮਹੱਤਵਪੂਰਣ ਹਨ। ਪਰ ਜਦੋਂ ਉਹ ਸਾਡੇ ਨਾਲ ਹੁੰਦਾ ਹੈ ਉਹ ਕਮਜ਼ੋਰ ਹੁੰਦਾ ਹੈ। ਅਤੇ ਉਸਦੀ ਬੋਲਚਾਲ ਕੁਝ ਵੀ ਨਹੀਂ ਹੁੰਦੀ।”
Philippians 1:26
ਇਸ ਲਈ ਤੁਸੀਂ ਮਸੀਹ ਯਿਸੂ ਵਿੱਚ ਬਹੁਤ ਖੁਸ਼ ਹੋਵੋਂਗੇ, ਜਦੋਂ ਮੈਂ ਫ਼ੇਰ ਤੁਹਾਡੇ ਨਾਲ ਹੋਵਾਂਗਾ।
Occurences : 24
எபிரேய எழுத்துக்கள் Hebrew Letters in Tamilஎபிரேய உயிரெழுத்துக்கள் Hebrew Vowels in TamilHebrew Short Vowels in Tamil எபிரேய குறில் உயிரெழுத்துக்கள்Hebrew Long Vowels in Tamil எபிரேய நெடில் உயிரெழுத்துக்கள்