Daniel 7:15 in Punjabi

Punjabi Punjabi Bible Daniel Daniel 7 Daniel 7:15

Daniel 7:15
ਚੌਬੇ ਜਾਨਵਰ ਬਾਰੇ ਸੁਪਨੇ ਦੀ ਵਿਆਖਿਆ “ਮੈਂ, ਦਾਨੀਏਲ, ਬਹੁਤ ਉਲਝਣ ਵਿੱਚ ਅਤੇ ਫ਼ਿਕਰਮੰਦ ਸੀ। ਜਿਹੜੇ ਦਰਸ਼ਨ ਮੇਰੇ ਮਨ ਵਿੱਚੋਂ ਲੰਘੇ ਸਨ ਉਨ੍ਹਾਂ ਨੇ ਮੈਨੂੰ ਬਿਪਤਾ ਵਿੱਚ ਪਾ ਦਿੱਤਾ ਸੀ।

Daniel 7:14Daniel 7Daniel 7:16

Daniel 7:15 in Other Translations

King James Version (KJV)
I Daniel was grieved in my spirit in the midst of my body, and the visions of my head troubled me.

American Standard Version (ASV)
As for me, Daniel, my spirit was grieved in the midst of my body, and the visions of my head troubled me.

Bible in Basic English (BBE)
As for me, Daniel, my spirit was pained because of this, and the visions of my head were troubling me.

Darby English Bible (DBY)
As for me Daniel, my spirit was grieved in the midst of my body, and the visions of my head troubled me.

World English Bible (WEB)
As for me, Daniel, my spirit was grieved in the midst of my body, and the visions of my head troubled me.

Young's Literal Translation (YLT)
`Pierced hath been my spirit -- I, Daniel -- in the midst of the sheath, and the visions of my head trouble me;

I
אֶתְכְּרִיַּ֥תʾetkĕriyyatet-keh-ree-YAHT
Daniel
רוּחִ֛יrûḥîroo-HEE
was
grieved
אֲנָ֥הʾănâuh-NA
spirit
my
in
דָנִיֵּ֖אלdāniyyēlda-nee-YALE
in
the
midst
בְּג֣וֹbĕgôbeh-ɡOH
body,
my
of
נִדְנֶ֑הnidneneed-NEH
and
the
visions
וְחֶזְוֵ֥יwĕḥezwêveh-hez-VAY
of
my
head
רֵאשִׁ֖יrēʾšîray-SHEE
troubled
יְבַהֲלֻנַּֽנִי׃yĕbahălunnanîyeh-va-huh-loo-NA-nee

Cross Reference

Daniel 7:28
“ਅਤੇ ਇਹ ਸੁਪਨੇ ਦਾ ਅੰਤ ਸੀ। ਮੈਂ, ਦਾਨੀਏਲ, ਬਹੁਤ ਭੈਭੀਤ ਸਾਂ। ਮੇਰਾ ਚਿਹਰਾ ਡਰ ਨਾਲ ਬਹੁਤ ਬਗ੍ਗਾ ਹੋ ਗਿਆ ਸੀ। ਅਤੇ ਮੈਂ ਇਹ ਗੱਲਾਂ ਆਪਣੇ ਦਿਮਾਗ਼ ਵਿੱਚ ਰੱਖ ਲਈਆਂ ਜਾਂ ਮੈਂ ਇਨ੍ਹਾਂ ਬਾਰੇ ਸੋਚਣੋ ਨਾ ਹਟ ਸੱਕਿਆ।”

2 Peter 1:14
ਮੈਂ ਜਾਣਦਾ ਹਾਂ ਕਿ ਮੈਨੂੰ ਛੇਤੀ ਹੀ ਇਹ ਸਰੀਰ ਛੱਡਣਾ ਪਵੇਗਾ। ਸਾਡੇ ਪ੍ਰਭੂ ਯਿਸੂ ਮਸੀਹ ਨੇ ਵੀ ਮੈਨੂੰ ਇਹ ਦਰਸ਼ਾਇਆ ਹੈ।

Romans 9:2
ਮੇਰੇ ਦਿਲ ਵਿੱਚ ਯਹੂਦੀਆਂ ਵਾਸਤੇ ਉਦਾਸੀ ਅਤੇ ਨਿਰੰਤਰ ਦਰਦ ਹੈ।

Luke 19:41
ਯਿਸੂ ਦੀ ਯਰੂਸ਼ਲਮ ਲਈ ਪੁਕਾਰ ਜਦੋਂ ਯਿਸੂ ਯਰੂਸ਼ਲਮ ਦੇ ਨੇੜੇ ਆਇਆ, ਉਸ ਨੇ ਸ਼ਹਿਰ ਨੂੰ ਵੇਖਿਆ ਅਤੇ ਉਸ ਲਈ ਰੋਇਆ।

Habakkuk 3:16
ਜਦੋਂ ਮੈਂ ਇਹ ਕਬਾ ਸੁਣੀ, ਮੈਂ ਕੰਬ ਉੱਠਿਆ ਮੈਂ ਉੱਚੀ ਦੀ ਸੀਟੀ ਮਾਰੀ ਅਤੇ ਆਪਣੀਆਂ ਹੱਡੀਆਂ ਵਿੱਚ ਕਮਜੋਰੀ ਮਹਿਸੂਸ ਕੀਤੀ। ਮੈਂ ਓੱਥੇ ਕੰਬਦਾ ਹੋਇਆ ਇੰਝ ਹੀ ਖਲੋ ਗਿਆ। ਇਸ ਲਈ ਮੈਂ ਤਬਾਹੀ ਦੇ ਦਿਨ ਵੀ ਇਤਮਿਨਾਨ ਨਾਲ ਉਡੀਕ ਕਰਾਂਗਾ ਜਦੋਂ ਉਹ ਲੋਕਾਂ ਤੇ ਹਮਲਾ ਕਰਨ ਲਈ ਆਵਣਗੇ।

Daniel 8:27
ਮੈਂ, ਦਾਨੀਏਲ, ਬਹੁਤ ਕਮਜ਼ੋਰ ਹੋ ਗਿਆ। ਉਸ ਦਰਸ਼ਨ ਤੋਂ ਬਾਦ ਕਈ ਦਿਨ ਮੈਂ ਬਿਮਾਰ ਰਿਹਾ। ਫ਼ੇਰ ਮੈਂ ਉੱਠ ਖਲੋਇਆ ਅਤੇ ਰਾਜੇ ਦੇ ਕੰਮ ਉੱਤੇ ਵਾਪਸ ਆ ਗਿਆ। ਪਰ ਮੈਂ ਸੁਪਨੇ ਬਾਰੇ ਹੈਰਾਨ ਸਾਂ। ਮੈਨੂੰ ਸਮਝ ਨਹੀਂ ਪੈਂਦੀ ਸੀ ਕਿ ਇਸ ਦਰਸ਼ਨ ਦਾ ਕੀ ਅਰਬ ਹੈ।

Daniel 7:1
ਦਾਨੀਏਲ ਦਾ ਚਾਰ ਜਾਨਵਰਾਂ ਬਾਰੇ ਸੁਪਨਾ ਬੇਲਸ਼ੱਸਰ ਦੇ ਬਾਬਲ ਦੇ ਰਾਜ ਦੇ ਪਹਿਲੇ ਵਰ੍ਹੇ ਦੌਰਾਨ, ਦਾਨੀਏਲ ਨੂੰ ਇੱਕ ਸੁਪਨਾ ਆਇਆ। ਜਦੋਂ ਦਾਨੀਏਲ ਆਪਣੇ ਬਿਸਤਰ ਵਿੱਚ ਲੇਟਿਆ ਹੋਇਆ ਸੀ ਤਾਂ ਉਸ ਨੇ ਇਹ ਦਰਸ਼ਨ ਦੇੇਖੇ। ਦਾਨੀਏਲ ਨੇ ਜੋ ਸੁਪਨੇ ਵਿੱਚ ਦੇਖਿਆ ਉਸ ਬਾਰੇ ਲਿਖਿਆ।

Daniel 4:5
ਮੈਨੂੰ ਇੱਕ ਸੁਪਨਾ ਆਇਆ ਜਿਸਨੇ ਮੈਨੂੰ ਭੈਭੀਤ ਕਰ ਦਿੱਤਾ ਸੀ। ਮੈਂ ਆਪਣੇ ਬਿਸਤਰੇ ਉੱਤੇ ਲੇਟਿਆ ਹੋਇਆ ਸਾਂ, ਅਤੇ ਮੇਰੀਆਂ ਸੋਚਾਂ ਅਤੇ ਦਰਸ਼ਨਾਂ ਨੇ ਮੈਨੂੰ ਬਹੁਤ ਡਰਾ ਦਿੱਤਾ।

Daniel 2:3
ਫ਼ੇਰ ਰਾਜੇ ਨੇ ਉਨ੍ਹਾਂ ਬੰਦਿਆਂ ਨੂੰ ਆਖਿਆ, “ਮੈਨੂੰ ਇੱਕ ਸੁਪਨਾ ਆਇਆ ਹੈ ਜਿਸਨੇ ਮੈਨੂੰ ਪਰੇਸ਼ਾਨ ਕੀਤਾ ਹੈ। ਮੈਂ ਜਾਨਣਾ ਚਾਹੁੰਦਾ ਹਾਂ ਕਿ ਉਸ ਸੁਪਨੇ ਦਾ ਕੀ ਅਰਬ ਹੈ।”

Daniel 2:1
ਨਬੂਕਦਨੱਸਰ ਦਾ ਸੁਪਨਾ ਨਬੂਕਦਨੱਸਰ ਦੇ ਰਾਜ ਦੇ ਦੂਸਰੇ ਵਰ੍ਹੇ ਦੌਰਾਨ ਉਸ ਨੂੰ ਕੁਝ ਸੁਪਨੇ ਆਏ। ਉਹ ਉਨ੍ਹਾਂ ਸੁਪਨਿਆਂ ਕਾਰਣ ਪਰੇਸ਼ਾਨ ਸੀ ਅਤੇ ਸੌਂ ਨਹੀਂ ਸੀ ਸੱਕਦਾ।

Jeremiah 17:16
ਯਹੋਵਾਹ ਜੀ, ਮੈਂ ਤੁਹਾਡੇ ਕੋਲੋਂ ਨਹੀਂ ਭਜਿਆ ਸਾਂ। ਮੈਂ ਤੁਹਾਡੇ ਰਾਹ ਉੱਤੇ ਚੱਲਿਆ ਸਾਂ। ਮੈਂ ਓਸੇ ਤਰ੍ਹਾਂ ਦਾ ਅਯਾਲੀ ਬਣ ਗਿਆ, ਜਿਹੜਾ ਤੁਸੀਂ ਚਾਹੁੰਦੇ ਸੀ। ਮੈਂ ਨਹੀਂ ਚਾਹੁੰਦਾ ਸਾਂ ਕਿ ਭਿਆਨਕ ਦਿਨ ਆਵੇ। ਯਹੋਵਾਹ ਜੀ, ਤੁਸੀਂ ਉਨ੍ਹਾਂ ਗੱਲਾਂ ਬਾਰੇ ਜਾਣਦੇ ਹੋ, ਜੋ ਮੈਂ ਆਖੀਆਂ। ਤੁਸੀਂ ਸਭ ਕੁਝ ਦੇਖਦੇ ਹੋ, ਜੋ ਵਾਪਰ ਰਿਹਾ ਹੈ।

Jeremiah 15:17
ਮੈਂ ਕਦੇ ਵੀ ਭੀੜ ਸੰਗ ਨਹੀਂ ਬੈਠਿਆ, ਜਦੋਂ ਉਹ ਹੱਸਦੀ ਅਤੇ ਮੌਜ ਮਨਾਉਂਦੀ ਸੀ। ਮੈਂ, ਮੇਰੇ ਉੱਤੇ ਤੁਹਾਡੇ ਪ੍ਰਭਾਵ ਕਾਰਣ, ਇੱਕਲਾ ਬੈਠਾ ਰਹਿੰਦਾ ਸਾਂ। ਤੁਸਾਂ ਮੈਨੂੰ ਆਲੇ-ਦੁਆਲੇ ਦੀ ਬਦੀ ਨਾਲ ਮੈਨੂੰ ਕਰੋਧ ਨਾਲ ਭਰ ਦਿੱਤਾ ਸੀ।

Genesis 41:8
ਅਗਲੀ ਸਵੇਰ ਫ਼ਿਰਊਨ ਇਨ੍ਹਾਂ ਸੁਪਨਿਆਂ ਬਾਰੇ ਫ਼ਿਕਰਮੰਦ ਸੀ। ਇਸ ਲਈ ਉਸ ਨੇ ਮਿਸਰ ਦੇ ਸਾਰੇ ਸਿਆਣੇ ਅਤੇ ਜਾਦੂਗਰ ਬੁਲਾ ਲਏ ਫ਼ਿਰਊਨ ਨੇ ਇਨ੍ਹਾਂ ਬੰਦਿਆਂ ਨੂੰ ਇਹ ਸੁਪਨੇ ਸੁਣਾਏ ਪਰ ਉਨ੍ਹਾਂ ਵਿੱਚੋਂ ਕੋਈ ਵੀ ਇਨ੍ਹਾਂ ਦੀ ਵਿਆਖਿਆ ਨਹੀਂ ਕਰ ਸੱਕਿਆ।

Genesis 40:7
ਯੂਸੁਫ਼ ਨੇ ਉਨ੍ਹਾਂ ਨੂੰ ਪੁੱਛਿਆ, “ਅੱਜ ਤੁਸੀਂ ਇੰਨੇ ਫ਼ਿਕਰਮੰਦ ਕਿਉਂ ਲੱਗ ਰਹੇ ਹੋਂ?”

Revelation 10:9
ਇਸ ਲਈ ਮੈਂ ਦੂਤ ਕੋਲ ਗਿਆ ਅਤੇ ਉਸ ਨੂੰ ਆਖਿਆ ਕਿ ਛੋਟੀ ਸੂਚੀ ਮੈਨੂੰ ਦੇ ਦੇਵੋ। ਦੂਤ ਨੇ ਮੈਨੂੰ ਆਖਿਆ, “ਸੂਚੀ ਨੂੰ ਲੈ ਅਤੇ ਇਸ ਨੂੰ ਖਾ ਜਾ। ਇਹ ਤੇਰੇ ਢਿੱਡ ਨੂੰ ਖੱਟਾ ਕਰ ਦੇਵੇਗੀ, ਪਰ ਇਹ ਤੇਰੇ ਮੂੰਹ ਵਿੱਚ ਸ਼ਹਿਤ ਜਿੰਨੀ ਮਿੱਠੀ ਹੋਵੇਗੀ।”

Daniel 4:19
ਫ਼ੇਰ ਦਾਨੀਏਲ (ਜਿਸਦਾ ਨਾਮ ਬੇਲਟਸ਼ੱਸਰ ਵੀ ਸੀ) ਤਕਰੀਬਨ ਇੱਕ ਘਂਟੇ ਤੀਕ ਬਹੁਤ ਚੁੱਪ ਹੋ ਗਿਆ। ਜਿਹੜੀਆਂ ਗੱਲਾਂ ਬਾਰੇ ਉਹ ਸੋਚ ਰਿਹਾ ਸੀ ਉਹ ਉਸ ਨੂੰ ਤੰਗ ਕਰ ਰਹੀਆਂ ਸਨ। ਇਸ ਲਈ ਪਾਤਸ਼ਾਹ ਨੇ ਆਖਿਆ, “ਬੇਲਟਸ਼ੱਸਰ (ਦਾਨੀਏਲ) ਤੂੰ ਇਸ ਸੁਪਨੇ ਜਾਂ ਇਸਦੇ ਅਰਬ ਤੋਂ ਭੈਭੀਤ ਨਾ ਹੋ।” ਫ਼ੇਰ ਬੇਲਟਸ਼ੱਸਰ (ਦਾਨੀਏਲ) ਨੇ ਪਾਤਸ਼ਾਹ ਨੂੰ ਉੱਤਰ ਦਿੱਤਾ, “ਮੇਰੇ ਮਹਾਰਾਜ, ਮੈਂ ਚਾਹੁੰਦਾ ਹਾਂ: ਕਿ ਇਹ ਸੁਪਨਾ ਤੇਰੇ ਦੁਸ਼ਮਣਾਂ ਬਾਰੇ ਹੁੰਦਾ। ਅਤੇ ਮੈਂ ਚਾਹੁੰਦਾ ਹਾਂ ਕਿ ਇਸਦਾ ਅਰਬ ਵੀ ਉਨ੍ਹਾਂ ਬਾਰੇ ਹੀ ਹੁੰਦਾ ਜੋ ਤੇਰੇ ਵਿਰੁੱਧ ਹਨ।