ਹਿਜ਼ ਕੀ ਐਲ 44:10
ਅਤੀਤ ਵਿੱਚ, ਜਦੋਂ ਇਸਰਾਏਲ ਨੇ ਮੇਰੇ ਕੋਲੋਂ ਮੂੰਹ ਮੋੜ ਲਿਆ ਸੀ, ਲੇਵੀਆਂ ਨੇ ਮੈਨੂੰ ਛੱਡ ਦਿੱਤਾ ਸੀ। ਇਸਰਾਏਲ ਨੇ ਆਪਣੇ ਬੁੱਤਾਂ ਪਿੱਛੇ ਲੱਗਣ ਲਈ ਮੈਨੂੰ ਛੱਡ ਦਿੱਤਾ ਸੀ। ਲੇਵੀਆਂ ਨੂੰ ਉਨ੍ਹਾਂ ਦੇ ਪਾਪ ਦੀ ਸਜ਼ਾ ਮਿਲੇਗੀ।
And | כִּ֣י | kî | kee |
אִם | ʾim | eem | |
the Levites | הַלְוִיִּ֗ם | halwiyyim | hahl-vee-YEEM |
that | אֲשֶׁ֤ר | ʾăšer | uh-SHER |
far away gone are | רָֽחֲקוּ֙ | rāḥăqû | ra-huh-KOO |
from | מֵֽעָלַ֔י | mēʿālay | may-ah-LAI |
me, when Israel | בִּתְע֤וֹת | bitʿôt | beet-OTE |
went astray, | יִשְׂרָאֵל֙ | yiśrāʾēl | yees-ra-ALE |
which | אֲשֶׁ֣ר | ʾăšer | uh-SHER |
went astray away | תָּע֣וּ | tāʿû | ta-OO |
from | מֵֽעָלַ֔י | mēʿālay | may-ah-LAI |
me after | אַחֲרֵ֖י | ʾaḥărê | ah-huh-RAY |
idols; their | גִּלּֽוּלֵיהֶ֑ם | gillûlêhem | ɡee-loo-lay-HEM |
they shall even bear | וְנָשְׂא֖וּ | wĕnośʾû | veh-nose-OO |
their iniquity. | עֲוֹנָֽם׃ | ʿăwōnām | uh-oh-NAHM |
Cross Reference
ਹਿਜ਼ ਕੀ ਐਲ 48:11
ਇਹ ਜ਼ਮੀਨ ਸਦੋਕ ਦੇ ਉਤਰਾਧਿਕਾਰੀਆਂ ਦੀ ਹੈ। ਇਨ੍ਹਾਂ ਆਦਮੀਆਂ ਨੂੰ ਮੇਰੇ ਪਵਿੱਤਰ ਜਾਜਕਾਂ ਵਜੋਂ ਚੁਣਿਆ ਗਿਆ ਸੀ। ਕਿਉਂ ਕਿ ਉਨ੍ਹਾਂ ਨੇ ਮੇਰੀ ਸੇਵਾ ਜਾਰੀ ਰੱਖੀ ਸੀ ਜਦੋਂ ਕਿ ਇਸਰਾਏਲ ਦੇ ਹੋਰ ਲੋਕੀ ਛੱਡ ਗਏ ਸਨ। ਸਦੋੋਕ ਦੇ ਪਰਿਵਾਰ ਦੇ ਲੋਕਾਂ ਨੇ ਮੈਨੂੰ ਲੇਵੀ ਦੇ ਪਰਿਵਾਰ-ਸਮੂਹ ਦੇ ਲੋਕਾਂ ਵਾਂਗ ਛੱਡਿਆ ਨਹੀਂ ਸੀ।
ਹਿਜ਼ ਕੀ ਐਲ 22:26
“ਜਾਜਕ ਨੇ ਸੱਚਮੁੱਚ ਮੇਰੀਆਂ ਬਿਵਸਬਾ ਨੂੰ ਨੁਕਸਾਨ ਪੁਚਾਇਆ ਹੈ। ਉਹ ਮੇਰੀਆਂ ਪਵਿੱਤਰ ਚੀਜ਼ਾਂ ਨਾਲ ਠੀਕ ਤਰ੍ਹਾਂ ਵਿਹਾਰ ਨਹੀਂ ਕਰਦੇ-ਉਹ ਇਹ ਨਹੀਂ ਦਰਸਾਂਉਦੇ ਕਿ ਇਹ ਮਹੱਤਵਪੂਰਣ ਹਨ। ਉਹ ਪਵਿੱਤਰ ਚੀਜ਼ਾਂ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਹਨ ਜਿਵੇਂ ਉਹ ਪਵਿੱਤਰ ਨਾ ਹੋਣ। ਉਹ ਪਾਕ ਚੀਜ਼ਾਂ ਨਾਲ ਨਾਪਾਕ ਚੀਜ਼ਾਂ ਵਰਗਾ ਵਿਹਾਰ ਕਰਦੇ ਹਨ। ਉਹ ਲੋਕਾਂ ਨੂੰ ਇਨ੍ਹਾਂ ਗੱਲਾਂ ਬਾਰੇ ਸਿੱਖਿਆ ਨਹੀਂ ਦਿੰਦੇ। ਉਹ ਮੇਰੇ ਆਰਾਮ ਕਰਨ ਦੇ ਖਾਸ ਦਿਨਾਂ ਨੂੰ ਆਦਰ ਦੇਣ ਤੋਂ ਇਨਕਾਰੀ ਹਨ। ਉਹ ਮੇਰੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਨੇ ਜਿਵੇਂ ਮੈਂ ਮਹੱਤਵਪੂਰਣ ਨਹੀਂ ਹਾਂ।
ਹਿਜ਼ ਕੀ ਐਲ 44:15
“ਜਾਜਕ ਸਾਰੇ ਹੀ ਲੇਵੀ ਦੇ ਪਰਿਵਾਰ-ਸਮੂਹ ਵਿੱਚੋਂ ਹਨ। ਪਰ ਸਿਰਫ਼ ਸਦੋਕ ਦੇ ਪਰਿਵਾਰ ਦੇ ਜਾਜਕਾਂ ਨੇ ਹੀ ਮੇਰੇ ਪਵਿੱਤਰ ਸਥਾਨ ਦੀ ਦੇਖਭਾਲ ਕੀਤੀ ਜਦੋਂ ਕਿ ਇਸਰਾਏਲ ਦੇ ਲੋਕ ਮੇਰੇ ਵੱਲੋਂ ਮੂੰਹ ਮੋੜ ਗਏ ਸਨ। ਇਸ ਲਈ ਸਿਰਫ਼ ਸਦੋਕ ਦੇ ਉੱਤਰਾਧਿਕਾਰੀ ਹੀ ਮੇਰੇ ਲਈ ਭੇਟਾਂ ਲਿਆਉਣਗੇ। ਉਹ ਮੇਰੇ ਸਾਹਮਣੇ ਖਲ੍ਹੋ ਕੇ ਮੈਨੂੰ ਉਨ੍ਹਾਂ ਜਾਨਵਰਾਂ ਦੀ ਚਰਬੀ ਅਤੇ ਖੂਨ ਚੜ੍ਹਾਉਣਗੇ ਜਿਨ੍ਹਾਂ ਦੀ ਉਹ ਬਲੀ ਦੇਣਗੇ।” ਮੇਰੇ ਪ੍ਰਭੂ ਯਹੋਵਾਹ ਨੇ ਇਹ ਗੱਲਾਂ ਆਖੀਆਂ!
੨ ਸਲਾਤੀਨ 23:8
ਉਸ ਵਕਤ ਉਹ ਯਹੂਦਾਹ ਦੇ ਸ਼ਹਿਰਾਂ ਵਿੱਚੋਂ ਸਾਰੇ ਜਾਜਕਾਂ ਨੂੰ ਲਿਆਇਆ ਅਤੇ ਗ਼ਬਾ ਤੋਂ ਲੈ ਕੇ ਬਏਰਸ਼ਬਾ ਤੀਕ ਉਨ੍ਹਾਂ ਸਾਰਿਆਂ ਉੱਚੀਆਂ ਥਾਵਾਂ ਨੂੰ ਜਿੱਥੇ ਉਨ੍ਹਾਂ ਜਾਜਕਾਂ ਨੇ ਧੂਫ਼ ਧੁਖਾਈ ਸੀ, ਭਰਿਸ਼ਟ ਕਰ ਦਿੱਤਾ। ਉਸ ਨੇ ਪ੍ਰਵੇਸ਼ ਦੁਆਰ ਦੇ ਉੱਚੇ ਸਥਾਨਾਂ ਨੂੰ ਵੀ ਤੋੜ ਦਿੱਤਾ, ਜਿਹੜੇ ਯਹੋਸ਼ੂਆ ਸ਼ਹਿਰ ਦੇ ਆਗੂ ਦੇ ਫ਼ਾਟਕ ਦੇ ਖੁਲ੍ਹਣ ਤੇ ਸਨ, ਜੋ ਕਿ ਕਿਸੇ ਬੰਦੇ ਦੇ ਵੜਦਿਆਂ ਹੀ ਖੱਬੇ ਪਾਸੇ ਸੀ। ਤਦ ਵੀ ਉੱਚੀਆਂ ਥਾਵਾਂ ਦੇ ਜਾਜਕ ਯਰੂਸ਼ਲਮ ਵਿੱਚ ਯਹੋਵਾਹ ਦੀ ਜਗਵੇਦੀ ਕੋਲ ਨਾ ਆਏ, ਪਰ ਉਹ ਆਪਣੇ ਭਰਾਵਾਂ ਦਰਮਿਆਨ ਪਤੀਰੀ ਰੋਟੀ ਖਾ ਲੈਂਦੇ ਹੁੰਦੇ ਸਨ।
੧ ਤਿਮੋਥਿਉਸ 5:22
ਕਿਸੇ ਵਿਅਕਤੀ ਨੂੰ ਬਜ਼ੁਰਗ ਬਨਾਉਣ ਤੋਂ ਪਹਿਲਾਂ ਧਿਆਨ ਨਾਲ ਸੋਚੋ। ਹੋਰਾਂ ਲੋਕਾਂ ਦੇ ਪਾਪਾਂ ਦੇ ਭਾਗੀ ਨਾ ਬਣੋ। ਆਪਣੇ ਆਪ ਨੂੰ ਸ਼ੁੱਧ ਰੱਖੋ।
ਸਫ਼ਨਿਆਹ 3:4
ਉਸ ਦੇ ਨਬੀ ਆਪਣੀਆਂ ਲਾਲਚ ਵਸ਼ ਗੁਪਤ ਵਿਉਂਤਾ ਬਣਾਉਂਦੇ ਰਹਿੰਦੇ ਹਨ। ਉਸ ਦੇ ਜਾਜਕ ਪਾਕ ਵਸਤਾਂ ਨੂੰ ਅਪਵਿੱਤਰ ਵਸਤਾਂ ਵਾਂਗ ਵਰਤਦੇ ਹਨ। ਉਨ੍ਹਾਂ ਨੇ ਪਰਮੇਸ਼ੁਰ ਦੀਆਂ ਸਿੱਖਿਆਵਾਂ ਨਾਲ ਬੜਾ ਭੈੜਾ ਵਿਹਾਰ ਕੀਤਾ ਹੈ।
ਯਰਮਿਆਹ 23:11
“ਨਬੀ ਅਤੇ ਜਾਜਕ ਵੀ ਮੰਦੇ ਹਨ। ਮੈਂ ਉਨ੍ਹਾਂ ਨੂੰ ਆਪਣੇ ਮੰਦਰ ਵਿੱਚ ਵੀ, ਮੰਦੇ ਕੰਮ ਕਰਦਿਆਂ ਦੇਖਿਆ ਹੈ।” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।
ਯਸਈਆਹ 53:11
ਉਹ ਆਪਣੇ ਆਤਮੇ ਵਿੱਚ ਬਹੁਤ ਕਸ਼ਟ ਭੋਗੇਗਾ, ਪਰ ਉਹ ਉਨ੍ਹਾਂ ਚੰਗੀਆਂ ਗੱਲਾਂ ਨੂੰ ਦੇਖੇਗਾ ਜਿਹੜੀਆਂ ਵਾਪਰਨਗੀਆਂ। ਉਹ ਆਪਣੀਆਂ ਸਿੱਖੀਆਂ ਹੋਈਆਂ ਗੱਲਾਂ ਨਾਲ ਸੰਤੁਸ਼ਟ ਹੋਵੇਗਾ। “ਮੇਰਾ ਚੰਗਾ ਸੇਵਕ ਬਹੁਤ ਸਾਰੇ ਲੋਕਾਂ ਨੂੰ ਬੇਗੁਨਾਹ ਬਣਾ ਦੇਵੇਗਾ, ਉਹ ਉਨ੍ਹਾਂ ਦਾ ਪਾਪ ਦੂਰ ਲੈ ਜਾਵੇਗਾ।
ਜ਼ਬੂਰ 38:4
ਮੈਂ ਮੰਦੇ ਅਮਲਾਂ ਦਾ ਦੋਸ਼ੀ ਹਾਂ। ਅਤੇ ਇਹ ਦੋਸ਼ ਡਾਢੇ ਭਾਰ ਜਿਹਾ ਹੈ। ਸਿਰ ਚੁੱਕਣ ਲਈ ਮੈਂ ਬਹੁਤ ਸ਼ਰਿਮੰਦਾ ਹਾਂ ਮੈਂ ਅਤਿ ਮੂਰਖ ਹਾਂ।
ਨਹਮਿਆਹ 9:34
ਸਾਡੇ ਪਾਤਸ਼ਾਹਾਂ, ਆਗੂਆਂ, ਜਾਜਕਾਂ ਤੇ ਪੁਰਖਿਆਂ ਨੇ ਤੇਰੀ ਬਿਵਸਬਾ ਦਾ ਪਾਲਣ ਨਹੀਂ ਕੀਤਾ। ਉਨ੍ਹਾਂ ਨੇ ਤੇਰੇ ਹੁਕਮਾਂ ਅਤੇ ਤੇਰੀਆਂ ਚਿਤਾਵਨੀਆਂ ਨੂੰ ਨਾ ਸੁਣਿਆ ਜੋ ਤੂੰ ਉਨ੍ਹਾਂ ਨੂੰ ਦਿੱਤੀਆਂ ਸਨ।
੨ ਤਵਾਰੀਖ਼ 29:4
ਹਿਜ਼ਕੀਯਾਹ ਨੇ ਜਾਜਕਾਂ ਅਤੇ ਲੇਵੀਆਂ ਨੂੰ ਇੱਕ ਸਭਾ ’ਚ ਬੁਲਾਅ ਕੇ ਇੱਕਤਰ ਕੀਤਾ ਅਤੇ ਉਨ੍ਹਾਂ ਨਾਲ ਇੱਕ ਗੋਸ਼ਠੀ ਕੀਤੀ। ਇਹ ਮਿਲਣੀ ਉਸ ਨੇ ਮੰਦਰ ਦੇ ਮਦਾਨ ਵਿੱਚ ਪੂਰਬੀ ਹਿੱਸੇ ਵੱਲ ਕੀਤੀ। ਹਿਜ਼ਕੀਯਾਹ ਨੇ ਉਨ੍ਹਾਂ ਨੂੰ ਆਖਿਆ, “ਲੇਵੀਓ! ਮੇਰੀ ਗੱਲ ਸੁਣੋ! ਆਪਣੇ-ਆਪ ਨੂੰ ਪਵਿੱਤਰ ਸੇਵਾ ਲਈ ਤਿਆਰ ਕਰ ਲਵੋ। ਅਤੇ ਆਪਣੇ ਪੁਰਖਿਆਂ ਦੇ ਯਹੋਵਾਹ ਪਰਮੇਸ਼ੁਰ ਦੇ ਇਸ ਮੰਦਰ ਨੂੰ ਵੀ ਪਵਿੱਤਰ ਕਰੋ ਅਤੇ ਇਸ ਪਵਿੱਤਰ ਅਸਥਾਨ ਵਿੱਚੋਂ ਮੈਲ ਨੂੰ ਕੱਢ ਕੇ ਬਾਹਰ ਲੈ ਜਾਵੋ।
ਗਿਣਤੀ 18:23
ਉਹ ਲੇਵੀ ਜਿਹੜੇ ਮੰਡਲੀ ਵਾਲੇ ਤੰਬੂ ਵਿੱਚ ਕੰਮ ਕਰਦੇ ਹਨ, ਉਨ੍ਹਾਂ ਨੂੰ ਇਸਦੇ ਵਿਰੁੱਧ ਕੀਤੇ ਗਏ ਕਿਸੇ ਵੀ ਪਾਪ ਦੀ ਸਜ਼ਾ ਭੁਗਤਣੀ ਚਾਹੀਦੀ ਹੈ। ਇਹ ਉਹ ਬਿਧੀ ਹੈ ਜਿਹੜੀ ਹਮੇਸ਼ਾ ਲਈ ਜਾਰੀ ਰਹੇਗੀ। ਲੇਵੀਆਂ ਨੂੰ ਕੋਈ ਜ਼ਮੀਨ ਨਹੀਂ ਮਿਲੇਗੀ ਜਿਸਦਾ ਮੈਂ ਇਸਰਾਏਲ ਦੇ ਹੋਰਨਾਂ ਲੋਕਾਂ ਨਾਲ ਇਕਰਾਰ ਕੀਤਾ ਸੀ।
ਗਿਣਤੀ 5:31
ਪਤੀ ਕਿਸੇ ਗਲਤੀ ਦਾ ਦੋਸ਼ੀ ਨਹੀਂ ਹੋਵੇਗਾ। ਪਰ ਔਰਤ ਨੇ ਜੇ ਪਾਪ ਕੀਤਾ ਹੈ ਤਾਂ ਦੁੱਖ ਭੋਗੇਗੀ।”
ਅਹਬਾਰ 19:8
ਜਿਹੜਾ ਵੀ ਬੰਦਾ ਅਜਿਹਾ ਕਰੇਗਾ, ਪਾਪ ਦਾ ਦੋਸ਼ੀ ਹੋਵੇਗਾ। ਕਿਉਂਕਿ ਉਸ ਨੇ ਇੱਕ ਪਵਿੱਤਰ ਚੀਜ਼ ਨੂੰ ਕਲੰਕਤ ਕਰ ਦਿੱਤਾ ਜੋ ਯਹੋਵਾਹ ਦੀ ਹੈ। ਉਸ ਨੂੰ ਆਪਣੇ ਲੋਕਾਂ ਵਿੱਚੋਂ ਵੱਖ ਕਰ ਦੇਣਾ ਚਾਹੀਦਾ ਹੈ।
ਪੈਦਾਇਸ਼ 4:13
ਤਾਂ ਕਇਨ ਨੇ ਆਖਿਆ, “ਇਹ ਸਜ਼ਾ ਮੇਰੇ ਸਹਿਣ ਤੋਂ ਵੱਧੇਰੇ ਹੈ!