ਜ਼ਬੂਰ 139:5
ਯਹੋਵਾਹ, ਤੁਸੀਂ ਮੇਰੇ ਚਾਰ-ਚੁਫ਼ੇਰੇ, ਸਾਹਮਣੇ ਅਤੇ ਮੇਰੇ ਪਿੱਛੇ ਹੋ। ਤੁਸੀਂ ਹੌਲੀ ਜਿਹਾ ਆਪਣਾ ਹੱਥ ਮੇਰੇ ਉੱਤੇ ਰੱਖਦੇ ਹੋ।
Thou hast beset | אָח֣וֹר | ʾāḥôr | ah-HORE |
me behind | וָקֶ֣דֶם | wāqedem | va-KEH-dem |
before, and | צַרְתָּ֑נִי | ṣartānî | tsahr-TA-nee |
and laid | וַתָּ֖שֶׁת | wattāšet | va-TA-shet |
thine hand | עָלַ֣י | ʿālay | ah-LAI |
upon | כַּפֶּֽכָה׃ | kappekâ | ka-PEH-ha |
Cross Reference
ਅਸਤਸਨਾ 33:27
ਸਦੀਵ ਪਰਮੇਸ਼ੁਰ ਤੇਰੀ ਸੁਰੱਖਿਆ ਦਾ ਸਥਾਨ ਹੈ। ਉਸ ਦੀ ਸਦੀਵ ਸ਼ਕਤੀ ਤੇਰਾ ਬਚਾਉ ਕਰਦੀ ਹੈ, ਉਹ ਤੇਰੇ ਦੁਸ਼ਮਣਾ ਨੂੰ ਇਹ ਆਖਦਿਆ ਤੇਰੀ ਧਰਤੀ ਵਿੱਚੋਂ ਕੱਢ ਦੇਵੇਗਾ, ‘ਤਬਾਹ ਕਰ ਦੇ ਦੁਸ਼ਮਣ ਨੂੰ!’
ਖ਼ਰੋਜ 24:11
ਇਸਰਾਏਲ ਦੇ ਸਾਰੇ ਆਗੂਆਂ ਨੇ ਪਰਮੇਸ਼ੁਰ ਨੂੰ ਦੇਖਿਆ, ਪਰ ਪਰਮੇਸ਼ੁਰ ਨੇ ਉਨ੍ਹਾਂ ਨੂੰ ਤਬਾਹ ਨਹੀਂ ਕੀਤਾ। ਉਨ੍ਹਾਂ ਸਾਰਿਆਂ ਨੇ ਰਲ-ਮਿਲ ਕੇ ਖਾਧਾ ਕੀਤਾ।
ਅੱਯੂਬ 9:33
ਕਾਸ਼ ਕਿ ਕੋਈ ਦੋਹਾਂ ਧਿਰਾਂ ਨੂੰ ਸੁਣਨ ਵਾਲਾ ਹੁੰਦਾ। ਕਾਸ਼ ਕਿ ਸਾਡੇ ਦੋਹਾਂ ਬਾਰੇ ਨਿਰਪੱਖ ਨਿਆਂ ਕਰਨ ਵਾਲਾ ਇੱਥੇ ਕੋਈ ਅਜਿਹਾ ਹੁੰਦਾ।
ਅੱਯੂਬ 23:8
“ਪਰ ਜੇ ਮੈਂ ਪੂਰਬ ਵੱਲ ਜਾਂਦਾ ਹਾਂ। ਪਰਮੇਸ਼ੁਰ ਉੱਥੇ ਨਹੀਂ ਹੈ। ਜੇ ਮੈਂ ਪੱਛਮ ਵੱਲ ਜਾਂਦਾ ਹਾਂ ਉੱਥੇ ਵੀ ਪਰਮੇਸ਼ੁਰ ਮੈਨੂੰ ਨਜ਼ਰ ਨਹੀਂ ਆਉਂਦਾ।
ਜ਼ਬੂਰ 34:7
ਯਹੋਵਾਹ ਦਾ ਦੂਤ ਉਸ ਦੇ ਚੇਲਿਆਂ ਦੀ ਰੱਖਵਾਲੀ ਕਰਦਾ ਹੈ। ਯਹੋਵਾਹ ਦਾ ਦੂਤ ਉਨ੍ਹਾਂ ਦੀ ਰੱਖਿਆ ਕਰਦਾ।
ਪਰਕਾਸ਼ ਦੀ ਪੋਥੀ 1:17
ਜਦੋਂ ਮੈਂ ਉਸ ਨੂੰ ਤੱਕਿਆ ਤਾਂ ਮੈਂ ਉਸ ਦੇ ਚਰਨਾਂ ਤੇ ਮੁਰਦਾ ਲਾਸ਼ ਵਾਂਗ ਢਹਿ ਪਿਆ। ਉਸ ਨੇ ਅਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਆਖਿਆ, “ਭੈਭੀਤ ਨਾ ਹੋਵੋ। ਮੈਂ ਹੀ ਪਹਿਲਾ ਤੇ ਅਖੀਰ ਹਾਂ।