Psalm 103:20
ਹੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ। ਹੇ ਦੂਤੋਂ, ਤੁਸੀਂ ਸ਼ਕਤੀਸ਼ਾਲੀ ਸਿਪਾਹੀ ਹੋ ਜਿਹੜੇ ਪਰਮੇਸ਼ੁਰ ਦੇ ਹੁਕਮ ਮੰਨਦੇ ਹਨ। ਤੁਸੀਂ ਪਰਮੇਸ਼ੁਰ ਨੂੰ ਸੁਣਦੇ ਹੋ ਅਤੇ ਉਸ ਦੇ ਉਪਦੇਸ਼ਾਂ ਦੀ ਪਾਲਣਾ ਕਰਦੇ ਹੋ।
Psalm 103:20 in Other Translations
King James Version (KJV)
Bless the LORD, ye his angels, that excel in strength, that do his commandments, hearkening unto the voice of his word.
American Standard Version (ASV)
Bless Jehovah, ye his angels, That are mighty in strength, that fulfil his word, Hearkening unto the voice of his word.
Bible in Basic English (BBE)
Give praise to the Lord, you his angels, who are great in strength, doing his orders, and waiting for his voice.
Darby English Bible (DBY)
Bless Jehovah, ye his angels, mighty in strength, that execute his word, hearkening unto the voice of his word.
World English Bible (WEB)
Praise Yahweh, you angels of his, Who are mighty in strength, who fulfill his word, Obeying the voice of his word.
Young's Literal Translation (YLT)
Bless Jehovah, ye His messengers, Mighty in power -- doing His word, To hearken to the voice of His Word.
| Bless | בָּרֲכ֥וּ | bārăkû | ba-ruh-HOO |
| the Lord, | יְהוָ֗ה | yĕhwâ | yeh-VA |
| angels, his ye | מַלְאָ֫כָ֥יו | malʾākāyw | mahl-AH-HAV |
| that excel | גִּבֹּ֣רֵי | gibbōrê | ɡee-BOH-ray |
| in strength, | כֹ֭חַ | kōaḥ | HOH-ak |
| do that | עֹשֵׂ֣י | ʿōśê | oh-SAY |
| his commandments, | דְבָר֑וֹ | dĕbārô | deh-va-ROH |
| hearkening | לִ֝שְׁמֹ֗עַ | lišmōaʿ | LEESH-MOH-ah |
| voice the unto | בְּק֣וֹל | bĕqôl | beh-KOLE |
| of his word. | דְּבָרֽוֹ׃ | dĕbārô | deh-va-ROH |
Cross Reference
Psalm 148:2
ਤੁਸੀਂ ਸਾਰੇ ਦੂਤੋਂ, ਯਹੋਵਾਹ ਦੀ ਉਸਤਤਿ ਕਰੋ। ਉਸਦੀ ਸਾਰੀ ਫ਼ੌਜ ਵਾਲਿਉ, ਉਸਦੀ ਉਸਤਤਿ ਕਰੋ।
Hebrews 1:14
ਸਾਰੇ ਦੂਤ, ਜਿਹੜੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਆਤਮਾ ਹਨ ਅਤੇ ਉਹ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਲਈ ਭੇਜੇ ਗਏ ਹਨ ਜੋ ਮੁਕਤੀ ਪ੍ਰਾਪਤ ਕਰਦੇ ਹਨ।
Luke 1:19
ਦੂਤ ਨੇ ਫ਼ਰਮਾਇਆ, “ਮੈਂ ਜ਼ਿਬਰਾਏਲ ਹਾਂ ਜੋ ਕਿ ਪਰਮੇਸ਼ੁਰ ਦੇ ਸਾਹਮਣੇ ਹਾਜ਼ਰ ਰਹਿੰਦਾ ਹੈ। ਮੈਨੂੰ ਤੇਰੇ ਨਾਲ ਗੱਲਾਂ ਕਰਨ ਅਤੇ ਤੈਨੂੰ ਇਹ ਖੁਸ਼ਖਬਰੀ ਦੱਸਣ ਲਈ ਭੇਜਿਆ ਗਿਆ ਹੈ।
Matthew 26:53
ਕੀ ਤੁਸੀਂ ਨਹੀਂ ਜਾਣਦੇ ਕਿ ਮੈਂ ਆਪਣੇ ਪਿਤਾ ਨੂੰ ਬੇਨਤੀ ਕਰ ਸੱਕਦਾ ਹਾਂ ਅਤੇ ਉਹ ਝੱਟ ਮੇਰੇ ਵਾਸਤੇ ਦੂਤਾਂ ਦੀਆਂ ਬਾਰ੍ਹਾਂ ਸੈਨਾ ਤੋਂ ਵੱਧ ਭੇਜ ਦੇਵੇਗਾ।
Psalm 78:25
ਲੋਕਾਂ ਨੇ ਫ਼ਰਿਸ਼ਤਿਆਂ ਵਾਲਾ ਭੋਜਨ ਖਾਧਾ। ਪਰਮੇਸ਼ੁਰ ਨੇ ਉਨ੍ਹਾਂ ਨੂੰ ਸੰਤੁਸ਼ਟ ਕਰਨ ਲਈ ਚੋਖਾ ਭੋਜਨ ਭੇਜਿਆ ਸੀ।
Luke 2:13
ਉੱਥੇ ਬਹੁਤ ਸਾਰੇ ਦੂਤਾਂ ਨੇ ਦੂਸਰੇ ਦੂਤ ਕੋਲ ਖੜ੍ਹੇ ਹੋਕੇ ਪ੍ਰਭੂ ਪਰਮੇਸ਼ੁਰ ਦੀ ਉਸਤਤਿ ਵਿੱਚ ਕਿਹਾ:
Matthew 6:10
ਤੇਰਾ ਰਾਜ ਆਵੇ, ਤੇਰੀ ਮਰਜ਼ੀ, ਜਿਹੜੀ ਸਵਰਗ ਵਿੱਚ ਪੂਰਨ ਹੈ, ਧਰਤੀ ਤੇ ਵੀ ਪੂਰਨ ਹੋਵੇ।
Isaiah 6:2
ਸਰਾਫ਼ੀਮ ਫ਼ਰਿਸ਼ਤੇ ਯਹੋਵਾਹ ਦੇ ਆਲੇ-ਦੁਆਲੇ ਖਲੋਤੇ ਸਨ। ਹਰ ਸਰਾਫ਼ੀਮ ਫ਼ਰਿਸ਼ਤੇ ਦੇ ਛੇ ਖੰਭ ਸਨ। ਉਹ ਆਪਣੇ ਦੋ ਖੰਭਾਂ ਨੂੰ ਚਿਹਰਾ ਕੱਜਣ ਲਈ, ਦੋ ਖੰਭਾਂ ਨੂੰ ਆਪਣੇ ਪੈਰ ਕੱਜਣ ਲਈ ਅਤੇ ਦੋ ਖੰਭਾਂ ਨੂੰ ਉੱਡਣ ਲਈ ਵਰਤਦੇ ਸਨ।
Psalm 29:1
ਦਾਊਦ ਦਾ ਇੱਕ ਗੀਤ। ਪਰਮੇਸ਼ੁਰ ਦੇ ਪੁੱਤਰੋ, ਯਹੋਵਾਹ ਦੀ ਉਸਤਤਿ ਕਰੋ। ਉਸਦੀ ਮਹਿਮਾ ਦੀ, ਉਸਦੀ ਸ਼ਕਤੀ ਦੀ ਉਸਤਤਿ ਕਰੋ।
Revelation 19:5
ਫ਼ਿਰ ਤਖਤ ਤੋਂ ਇੱਕ ਅਵਾਜ਼ ਆਈ। ਅਵਾਜ਼ ਨੇ ਆਖਿਆ: “ਤੁਸੀਂ ਸਾਰੇ ਲੋਕੋ ਜੋ ਸਾਡੇ ਪਰਮੇਸ਼ੁਰ ਦੀ ਸੇਵਾ ਕਰਦੇ ਹੋ, ਉਸਦੀ ਉਸਤਤਿ ਕਰੋ। ਸਾਰੇ ਲੋਕੋ, ਵੱਡੇ ਅਤੇ ਛੋਟੇ ਜਿਹੜੇ ਪਰਮੇਸ਼ੁਰ ਨੂੰ ਸਤਿਕਾਰਦੇ ਹੋ, ਉਸਦੀ ਉਸਤਤਿ ਕਰੋ।”
Joel 2:11
ਯਹੋਵਾਹ ਆਪਣੇ ਲਸ਼ਕਰ ਨੂੰ ਜ਼ੋਰ ਦੀ ਪੁਕਾਰਦਾ ਹੈ। ਉਸਦਾ ਡਿਹਰਾ ਵਿਸ਼ਾਲ ਹੈ। ਉਹ ਲਸ਼ਕਰ ਬੜੀ ਬਲਸ਼ਾਲੀ ਹੈ ਅਤੇ ਯਹੋਵਾਹ ਦੇ ਹੁਕਮ ’ਚ ਹੈ। ਯਹੋਵਾਹ ਦਾ ਦਿਨ ਖਾਸ ਹੀ ਨਹੀਂ ਸਗੋਂ ਬੜਾ ਮਹਾਨ ਅਤੇ ਭਿਅੰਕਰ ਦਿਵਸ ਹੈ ਇਸ ਨੂੰ ਕੌਣ ਸਹਾਰ ਸੱਕਦਾ ਹੈ।
2 Kings 19:35
ਅੱਸ਼ੂਰ ਦੀ ਫ਼ੌਜ ਦਾ ਤਬਾਹ ਹੋਣਾ ਉਸੇ ਰਾਤ ਯਹੋਵਾਹ ਦੇ ਦੂਤ ਨੇ ਨਿਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ 1,85,000 ਮਨੁੱਖ ਮਾਰ ਦਿੱਤੇ। ਜਦੋਂ ਲੋਕ ਸਵੇਰੇ ਉੱਠੇ ਤਾਂ ਉਨ੍ਹਾਂ ਨੇ ਡੇਰੇ ਨੂੰ ਲੋਥਾਂ ਨਾਲ ਭਰਿਆ ਵੇਖਿਆ।