Deuteronomy 19:15-20 in Punjabi
Deuteronomy 19:15
ਗਵਾਹ “ਜੇਕਰ ਕੋਈ ਆਦਮੀ ਕਿਸੇ ਗਲਤੀ ਜਾਂ ਪਾਪ ਦਾ ਦੋਸ਼ੀ ਹੋਵੇ, ਜੋ ਉਸ ਨੇ ਕੀਤਾ ਹੋਵੇ, ਤਾਂ ਇੱਕ ਗਵਾਹ ਕਾਫ਼ੀ ਨਹੀਂ ਹੋਵੇਗਾ ਇਹ ਸਾਬਤ ਕਰਨ ਲਈ ਦੋ ਜਾਂ ਤਿੰਨ ਗਵਾਹ ਹੋਣੇ ਚਾਹੀਦੇ ਹਨ।
Deuteronomy 19:16
“ਇੱਕ ਗਵਾਹ ਦੂਸਰੇ ਵਿਅਕਤੀ ਨੂੰ ਝੂਠ ਬੋਲਕੇ ਅਤੇ ਇਹ ਆਖਕੇ ਦੁੱਖ ਪਹੁੰਚਾਉਣ ਦੀ ਕੋਸ਼ਿਸ਼ ਕਰ ਸੱਕਦਾ ਹੈ ਕਿ ਇਸ ਵਿਅਕਤੀ ਨੇ ਗਲਤੀ ਕੀਤੀ ਹੈ।
Deuteronomy 19:17
ਜੇ ਅਜਿਹਾ ਵਾਪਰੇ, ਇਨ੍ਹਾਂ ਲੋਕਾਂ ਨੂੰ ਯਹੋਵਾਹ ਦੇ ਅੱਗੇ ਖੜ੍ਹੇ ਹੋਕੇ ਉੱਥੇ ਡਿਉਟੀ ਕਰ ਰਹੇ ਨਿਆਂਕਾਰਾਂ ਅਤੇ ਜਾਜਕਾਂ ਤੋਂ ਨਿਆਂ ਪ੍ਰਾਪਤ ਕਰਨਾ ਚਾਹੀਦਾ ਹੈ।
Deuteronomy 19:18
ਨਿਆਂਕਾਰਾਂ ਨੂੰ ਧਿਆਨ ਨਾਲ ਸਵਾਲ ਪੁੱਛਣੇ ਚਾਹੀਦੇ ਹਨ ਅਤੇ ਜੇਕਰ ਗਵਾਹ ਨੇ ਝੂਠ ਬੋਲਿਆ ਹੋਵੇ,
Deuteronomy 19:19
ਤਾਂ ਤੁਹਾਨੂੰ ਉਸ ਨੂੰ ਸਜ਼ਾ ਦੇਣੀ ਚਾਹੀਦੀ ਹੈ। ਤੁਹਾਨੂੰ ਉਸ ਬੰਦੇ ਨਾਲ ਉਹੀ ਸਲੂਕ ਕਰਨਾ ਚਾਹੀਦਾ ਹੈ ਜਿਹੋ ਜਿਹਾ ਉਹ ਕਿਸੇ ਹੋਰ ਦੇ ਖਿਲਾਫ਼ ਕਰਨਾ ਚਾਹੁੰਦਾ ਸੀ। ਇਸ ਤਰ੍ਹਾਂ ਨਾਲ ਤੁਸੀਂ ਆਪਣੇ ਸਮੂਹ ਵਿੱਚੋਂ ਬਦੀ ਨੂੰ ਖਤਮ ਕਰ ਦਿਉਂਗੇ।
Deuteronomy 19:20
ਹੋਰ ਲੋਕੀ ਇਸ ਬਾਰੇ ਸੁਣਨਗੇ ਅਤੇ ਭੈਭੀਤ ਹੋਣਗੇ। ਅਤੇ ਉਹ ਲੋਕ ਇਹੋ ਜਿਹੀਆਂ ਮੰਦੀਆਂ ਗੱਲਾਂ ਫ਼ੇਰ ਨਹੀਂ ਕਰਨਗੇ।
Punjabi Bible