Deuteronomy 30:11-19 in Punjabi

Deuteronomy 30:11
ਜੀਵਨ ਜਾਂ ਮੌਤ “ਇਹ ਆਦੇਸ਼ ਜਿਹੜਾ ਮੈਂ ਤੁਹਾਨੂੰ ਅੱਜ ਦੇ ਰਿਹਾ ਹਾਂ ਤੁਹਾਡੇ ਲਈ ਕੋਈ ਬਹੁਤਾ ਔਖਾ ਨਹੀਂ। ਇਹ ਦੂਰ ਦੁਰਾਡਾ ਨਹੀਂ ਹੈ।

Deuteronomy 30:12
ਇਹ ਆਦੇਸ਼ ਸਵਰਗ ਵਿੱਚ ਨਹੀਂ ਹੈ ਤਾਂ ਜੋ ਤੁਸੀਂ ਇਹ ਆਖ ਸੱਕੋ, ‘ਸਾਡੇ ਲਈ ਕਿਹੜਾ ਸਵਰਗ ਵਿੱਚ ਜਾਵੇਗਾ ਅਤੇ ਇਸ ਨੂੰ ਸਾਡੇ ਕੋਲ ਲੈ ਕੇ ਆਵੇਗਾ ਤਾਂ ਜੋ ਅਸੀਂ ਇਸ ਨੂੰ ਸੁਣ ਸੱਕੀਏ ਅਤੇ ਇਸ ਉੱਤੇ ਅਮਲ ਕਰ ਸੱਕੀਏ।’

Deuteronomy 30:13
ਇਹ ਆਦੇਸ਼ ਸਮੁੰਦਰ ਦੇ ਪਰਲੇ ਪਾਸੇ ਵੀ ਨਹੀਂ ਤਾਂ ਜੋ ਅਸੀਂ ਆਖ ਸੱਕੀਏ, ‘ਇਸ ਨੂੰ ਸਾਡੇ ਤੱਕ ਲਿਆਉਣ ਲਈ ਕਿਹੜਾ ਸਮੁੰਦਰ ਪਾਰ ਜਾਵੇਗਾ ਤਾਂ ਜੋ ਅਸੀਂ ਇਸ ਨੂੰ ਸੁਣ ਸੱਕੀਏ ਅਤੇ ਅਮਲ ਕਰ ਸੱਕੀਏ।’

Deuteronomy 30:14
ਨਹੀਂ, ਇਹ ਹੁਕਮ ਤਾਂ ਤੁਹਾਡੇ ਬਹੁਤ ਨਜ਼ਦੀਕ ਹੈ। ਇਹ ਤੁਹਾਡੇ ਮੂੰਹ ਵਿੱਚ ਅਤੇ ਤੁਹਾਡੇ ਦਿਲ ਵਿੱਚ ਹੈ। ਇਸ ਲਈ ਤੁਸੀਂ ਇਸ ਨੂੰ ਮੰਨ ਸੱਕਦੇ ਹੋ।

Deuteronomy 30:15
“ਅੱਜ ਮੈਂ ਤੁਹਾਨੂੰ ਜੀਵਨ ਅਤੇ ਮੌਤ ਵਿੱਚਕਾਰ ਅਤੇ ਨੇਕੀ ਅਤੇ ਬਦੀ ਵਿੱਚਕਾਰ ਚੋਣ ਕਰਨ ਦਾ ਮੌਕਾ ਦਿੱਤਾ ਹੈ।

Deuteronomy 30:16
ਅੱਜ ਮੈਂ ਤੁਹਾਨੂੰ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਪਿਆਰ ਕਰਨ ਦਾ ਅਤੇ ਉਸ ਦੇ ਹੁਕਮਾਂ, ਨਿਆਵਾਂ ਅਤੇ ਬਿਧੀਆਂ ਉੱਤੇ ਚੱਲਣ ਦਾ ਹੁਕਮ ਦਿੰਦਾ ਹਾਂ। ਫ਼ੇਰ ਤੁਸੀਂ ਜੀਵੋਗੇ ਅਤੇ ਗਿਣਤੀ ਵਿੱਚ ਵੱਧ ਜਾਵੋਂਗੇ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਉਸ ਧਰਤੀ ਵਿੱਚ ਅਸੀਸ ਦੇਵੇਗਾ ਜਿਸ ਵਿੱਚ ਤੁਸੀਂ ਦਾਖਲ ਹੋਕੇ ਆਪਣੀ ਬਨਾਉਣ ਜਾ ਰਹੇ ਹੋ।

Deuteronomy 30:17
ਪਰ ਜੇ ਤੁਸੀਂ ਯਹੋਵਾਹ ਤੋਂ ਹਟ ਜਾਵੋਂਗੇ ਅਤੇ ਉਸ ਦੇ ਬਚਨਾ ਨੂੰ ਸੁਣਨ ਤੋਂ ਇਨਕਾਰ ਕਰੋਗੇ, ਜੇ ਤੁਸੀਂ ਹੋਰਨਾ ਦੇਵਿਤਆਂ ਦੀ ਉਪਾਸਨਾ ਲਈ ਉਤਸਾਹਿਤ ਕੀਤੇ ਜਾਂਦੇ ਹੋ,

Deuteronomy 30:18
ਤਾਂ ਤੁਸੀਂ ਤਬਾਹ ਕੀਤੇ ਜਾਵੋਂਗੇ। ਮੈਂ ਤੁਹਾਨੂੰ ਚਿਤਾਵਨੀ ਦੇ ਰਿਹਾ ਹਾਂ, ਜੇ ਤੁਸੀਂ ਯਹੋਵਾਹ ਤੋਂ ਮੁੱਖ ਮੋੜੋਂਗੇ, ਤੁਸੀਂ ਯਰਦਨ ਨਦੀ ਦੇ ਪਾਰ ਦੀ ਉਸ ਧਰਤੀ ਵਿੱਚ ਬਹੁਤੀ ਦੇਰ ਜਿਉਂਦੇ ਨਹੀਂ ਰਹੋਂਗੇ ਜਿਸ ਵਿੱਚ ਤੁਸੀਂ ਦਾਖਲ ਹੋਕੇ ਆਪਣੀ ਬਨਾਉਣ ਲਈ ਜਾ ਰਹੇ ਹੋ।

Deuteronomy 30:19
“ਅੱਜ ਮੈਂ ਤੁਹਾਨੂੰ ਦੋ ਰਸਤਿਆਂ ਵਿੱਚ ਇੱਕ ਦੀ ਚੋਣ ਕਰਨ ਦਾ ਮੌਕਾ ਦੇ ਰਿਹਾ ਹਾਂ। ਅਤੇ ਮੈਂ ਧਰਤੀ ਅਤੇ ਆਕਾਸ਼ ਨੂੰ ਤੁਹਾਡੀ ਚੋਣ ਦੇ ਗਵਾਹ ਹੋਣ ਲਈ ਆਖ ਰਿਹਾ ਹਾਂ। ਤੁਸੀਂ ਜਾਂ ਤਾਂ ਜੀਵਨ ਅਤੇ ਜਾਂ ਮੌਤ ਚੁਣ ਸੱਕਦੇ ਹੋ। ਪਹਿਲੀ ਚੋਣ ਤੁਹਾਡੇ ਲਈ ਅਸੀਸ ਤੇ ਦੂਸਰੀ ਚੋਣ ਸਰਾਪ ਹੋਵੇਗੀ। ਇਸ ਲਈ ਜੀਵਨ ਦੀ ਚੋਣ ਕਰੋ! ਫ਼ੇਰ ਤੁਸੀਂ ਅਤੇ ਤੁਹਾਡੇ ਬੱਚੇ ਜਿਉਣਗੇ।

Punjabi Bible