Isaiah 50:11 “ਦੇਖੋ, ਤੁਸੀਂ ਲੋਕ ਆਪਣੇ ਢੰਗ ਨਾਲ ਜਿਉਣਾ ਚਾਹੁੰਦੇ ਹੋ ਤੁਸੀਂ ਆਪਣੀਆਂ ਅੱਗਾਂ ਅਤੇ ਮਸ਼ਾਲਾਂ (ਰੌਸ਼ਨੀਆਂ) ਬਾਲਦੇ ਹੋ। ਇਸ ਲਈ ਆਪਣੇ ਢੰਗ ਨਾਲ ਜੀਵੋ। ਪਰ, ਤੁਹਾਨੂੰ ਸਜ਼ਾ ਮਿਲੇਗੀ! ਤੁਸੀਂ ਆਪਣੀਆਂ ਹੀ ਅੱਗਾਂ ਅਤੇ ਮਸ਼ਾਲਾਂ ਵਿੱਚ ਡਿੱਗ ਪਵੋਂਗੇ ਅਤੇ ਤੁਸੀਂ ਸੜ ਜਾਵੋਗੇ। ਮੈਂ ਅਜਿਹਾ ਵਾਪਰਨ ਦੇਵਾਂਗਾ।”
Isaiah 50:11 in Other Translations
King James Version (KJV) Behold, all ye that kindle a fire, that compass yourselves about with sparks: walk in the light of your fire, and in the sparks that ye have kindled. This shall ye have of mine hand; ye shall lie down in sorrow.
American Standard Version (ASV) Behold, all ye that kindle a fire, that gird yourselves about with firebrands; walk ye in the flame of your fire, and among the brands that ye have kindled. This shall ye have of my hand; ye shall lie down in sorrow.
Bible in Basic English (BBE) See, all you who make a fire, arming yourselves with burning branches: go in the flame of your fire, and among the branches you have put a light to. This will you have from my hand, you will make your bed in sorrow.
Darby English Bible (DBY) Behold, all ye that kindle a fire, that compass yourselves about with sparks: walk in the light of your fire, and among the sparks [that] ye have kindled. This shall ye have of my hand: ye shall lie down in sorrow.
World English Bible (WEB) Behold, all you who kindle a fire, who gird yourselves about with firebrands; walk you in the flame of your fire, and among the brands that you have kindled. This shall you have of my hand; you shall lie down in sorrow.
Young's Literal Translation (YLT) Lo, all ye kindling a fire, girding on sparks, Walk ye in the light of your fire, And in the sparks ye have caused to burn, From my hand hath this been to you, In grief ye lie down!
Read Full Chapter :
Isaiah 50
Cross Reference
ਜ਼ਬੂਰ 20:7
ਕੁਝ ਲੋਕੀਂ ਆਪਣੇ ਰੱਥਾਂ ਉੱਤੇ ਭਰੋਸਾ ਰੱਖਦੇ ਹਨ। ਦੂਜੇ ਲੋਕ ਆਪਣੇ ਫ਼ੌਜੀਆਂ ਉੱਤੇ ਭਰੋਸਾ ਕਰਦੇ ਹਨ। ਪਰ ਅਸੀਂ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਯਾਦ ਰੱਖਦੇ ਹਾਂ।
ਪਰਕਾਸ਼ ਦੀ ਪੋਥੀ 19:20
ਪਰ ਜਾਨਵਰ ਫ਼ੜ ਲਿਆ ਗਿਆ। ਅਤੇ ਝੂਠਾ ਨਬੀ ਵੀ ਫ਼ੜ ਲਿਆ ਗਿਆ। ਇਹ ਝੂਠਾ ਨਬੀ ਉਹੀ ਸੀ ਜਿਸਨੇ ਜਾਨਵਰ ਲਈ ਕਰਿਸ਼ਮੇ ਦਿਖਾਏ ਸਨ। ਇਹ ਝੂਠਾ ਉਨ੍ਹਾਂ ਲੋਕਾਂ ਨੂੰ ਗੁਮਰਾਹ ਕਰਨ ਲਈ ਕਰਿਸ਼ਮੇ ਕਰਦਾ ਸੀ ਜਿਨ੍ਹਾਂ ਕੋਲ ਜਾਨਵਰ ਦਾ ਨਿਸ਼ਾਨ ਸੀ ਅਤੇ ਉਸਦੀ ਮੂਰਤ ਦੀ ਪੂਜਾ ਕਰਦੇ ਸਨ। ਝੂਠੇ ਨਬੀ ਅਤੇ ਜਿਉਂਦੇ ਜਾਨਵਰ ਨੂੰ ਗੰਧਕ ਨਾਲ ਲੱਗੀ ਹੋਈ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ।
ਰੋਮੀਆਂ 10:3
ਉਹ ਅਨਜਾਣ ਸਨ ਕਿ ਕਿਵੇਂ ਪਰੇਮਸ਼ੁਰ ਲੋਕਾਂ ਨੂੰ ਧਰਮੀ ਬਣਾਉਂਦਾ ਹੈ। ਅਤੇ ਉਨ੍ਹਾਂ ਨੇ ਆਪਣੇ ਮਨਭਾਉਂਦੇ ਢੰਗ ਨਾਲ ਆਪਣੇ ਆਪ ਨੂੰ ਧਰਮੀ ਬਨਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਨ੍ਹਾਂ ਨੇ ਪਰੇਮਸ਼ੁਰ ਦੇ ਲੋਕਾਂ ਨੂੰ ਧਰਮੀ ਬਨਾਉਣ ਦੇ ਢੰਗ ਨੂੰ ਕਬੂਲ ਨਾ ਕੀਤਾ।
ਰੋਮੀਆਂ 1:21
ਲੋਕ ਪਰਮੇਸ਼ੁਰ ਨੂੰ ਜਾਣਦੇ ਸਨ, ਪਰ ਉਨ੍ਹਾਂ ਨੇ ਉਸ ਨੂੰ ਪਰਮੇਸ਼ੁਰ ਵਾਂਗ ਨਹੀਂ ਸਤਿਕਾਰਿਆ ਅਤੇ ਨਾ ਹੀ ਉਹ ਉਸ ਦੇ ਸ਼ੁਕਰਗੁਜ਼ਾਰ ਸਨ। ਉਨ੍ਹਾਂ ਦੀਆਂ ਸੋਚਾਂ ਵਿਅਰਥ ਹੋ ਗਈਆਂ। ਉਨ੍ਹਾਂ ਦੇ ਮੂਰਖ ਦਿਲ ਹਨੇਰੇ ਨਾਲ ਭਰ ਗਏ ਸਨ।
ਯੂਹੰਨਾ 9:39
ਯਿਸੂ ਨੇ ਆਖਿਆ, “ਮੈਂ ਇਸ ਦੁਨੀਆਂ ਤੇ ਨਿਆਂ ਕਰਨ ਲਈ ਆਇਆ ਹਾਂ। ਮੈਂ ਇਸ ਜਗਤ ਤੇ ਇਸ ਲਈ ਆਇਆ ਤਾਂ ਜੋ ਅੰਨ੍ਹੇ ਵੇਖ ਸੱਕਣ ਅਤੇ ਉਹ ਜਿਹੜੇ ਸੋਚਦੇ ਹਨ ਕਿ ਉਹ ਵੇਖ ਸੱਕਦੇ ਹਨ ਅੰਨ੍ਹੇ ਹੋ ਜਾਣ।”
ਮੱਤੀ 15:6
ਤੁਸੀਂ ਉਸ ਬੰਦੇ ਨੂੰ ਆਪਣੇ ਪਿਤਾ ਦਾ ਸਤਿਕਾਰ ਨਾ ਕਰਨ ਦਾ ਉਪਦੇਸ਼ ਦਿੰਦੇ ਹੋ। ਇਸ ਤਰ੍ਹਾਂ, ਤੁਸੀਂ ਆਪਣੀ ਪਰੰਪਰਾ ਕਾਰਣ ਪਰਮੇਸ਼ੁਰ ਦੇ ਹੁਕਮਾਂ ਨੂੰ ਵਿਅਰਥ ਕਰ ਦਿੱਤਾ ਹੈ।
ਯਵਨਾਹ 2:8
“ਕੁਝ ਲੋਕ ਵਿਅਰਬ ਬੁੱਤਾਂ ਦੀ ਉਪਾਸਨਾ ਕ੍ਰੋਧ ਹਨ, ਪਰ ਉਹ ਮੂਰਤੀਆਂ ਕਦੇ ਵੀ ਉਨ੍ਹਾਂ ਦੀ ਮਦਦ ਨਹੀਂ ਕਰਦੀਆਂ।
ਯਰਮਿਆਹ 17:5
ਲੋਕਾਂ ਤੇ ਭਰੋਸਾ, ਅਤੇ ਪਰਮੇਸ਼ੁਰ ਤੇ ਭਰੋਸਾ ਯਹੋਵਾਹ ਇਹ ਗੱਲਾਂ ਆਖਦਾ ਹੈ, “ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ ਜਿਹੜੇ ਸਿਰਫ਼ ਹੋਰਨਾਂ ਲੋਕਾਂ ਉੱਤੇ ਭਰੋਸਾ ਕਰਦੇ ਨੇ, ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ ਜਿਹੜੇ ਸ਼ਕਤੀ ਲਈ, ਹੋਰਨਾਂ ਲੋਕਾਂ ਉੱਤੇ ਨਿਰਭਰ ਕਰਦੇ ਨੇ। ਕਿਉਂ? ਕਿਉਂ ਕਿ ਉਨ੍ਹਾਂ ਲੋਕਾਂ ਨੇ ਯਹੋਵਾਹ ਉੱਤੇ ਭਰੋਸਾ ਕਰਨਾ ਛੱਡ ਦਿੱਤਾ ਹੈ।
ਯਸਈਆਹ 28:15
ਤੁਸੀਂ ਲੋਕੀ ਆਖਦੇ ਹੋ, “ਅਸੀਂ ਮੌਤ ਨਾਲ ਇਕਰਾਰਨਾਮਾ ਕੀਤਾ ਹੋਇਆ ਹੈ। ਅਸੀਂ ਸ਼ਿਓਲ (ਮੌਤ ਦੇ ਸਥਾਨ) ਨਾਲ ਇੱਕ ਸਮਝੌਤਾ ਕੀਤਾ ਹੈ। ਇਸ ਲਈ ਸਾਨੂੰ ਸਜ਼ਾ ਨਹੀਂ ਮਿਲੇਗੀ। ਸਜ਼ਾ ਸਾਡੇ ਕੋਲੋਂ ਬਿਨਾ ਨੁਕਸਾਨ ਕੀਤੇ ਲੰਘ ਜਾਵੇਗੀ। ਅਸੀਂ ਆਪਣੀਆਂ ਚੁਸਤ ਚਲਾਕੀਆਂ ਅਤੇ ਝੂਠਾਂ ਦੇ ਓਹਲੇ ਛੁਪ ਜਾਵਾਂਗੇ।”
ਯਸਈਆਹ 30:15
ਮੇਰਾ ਪ੍ਰਭੂ ਯਹੋਵਾਹ, ਇਸਰਾਏਲ ਦਾ ਪਵਿੱਤਰ ਪੁਰੱਖ, ਆਖਦਾ ਹੈ, “ਜੇ ਤੁਸੀਂ ਮੇਰੇ ਵੱਲ ਪਰਤ ਆਓਗੇ ਤਾਂ ਤੁਸੀਂ ਬਚ ਜਾਓਗੇ। ਤੁਹਾਨੂੰ ਤਾਕਤ ਤਾਂ ਹੀ ਪ੍ਰਾਪਤ ਹੋਵੇਗੀ ਜੇਕਰ ਤੁਹਾਨੂੰ ਮੇਰੇ ਵਿੱਚ ਭਰੋਸਾ ਹੋਵੇਗਾ ਅਤੇ ਸ਼ਾਤ ਹੋਵੋਂਗੇ।” ਪਰ ਤੁਸੀਂ ਅਜਿਹਾ ਨਹੀਂ ਕਰਨਾ ਚਾਹੁੰਦੇ! ਤੁਸੀਂ ਆਖਦੇ ਹੋ, “ਸਾਨੂੰ ਅਗਾਂਹ ਵੱਲ ਭੱਜ ਜਾਣ ਲਈ ਘੋੜੇ ਚਾਹੀਦੇ ਨੇ!” ਇਹ ਠੀਕ ਹੈ।
ਯਸਈਆਹ 8:22
ਜੇ ਉਹ ਆਪਣੇ ਦੇਸ਼ ਵੱਲ ਦੇਖਣਗੇ ਉਨ੍ਹਾਂ ਨੂੰ ਸਿਰਫ਼ ਮੁਸੀਬਤ ਅਤੇ ਨਿਰਾਸ਼ਾ ਭਰਿਆ ਅੰਧਕਾਰ ਹੀ ਨਜ਼ਰ ਆਵੇਗਾ-ਆਪਣੇ ਦੇਸ਼ ਨੂੰ ਛੱਡਣ ਲਈ ਮਜ਼ਬੂਰ ਹੋਣ ਵਾਲੇ ਲੋਕਾਂ ਦੀ ਹਨੇਰੀ ਨਿਰਾਸ਼ਾ। ਅਤੇ ਜਿਹੜੇ ਲੋਕ ਅੰਧਕਾਰ ਵਿੱਚ ਫ਼ਸੇ ਹੋਣਗੇ ਉਹ ਆਪਣੇ-ਆਪ ਨੂੰ ਮੁਕਤ ਨਹੀਂ ਕਰ ਸੱਕਣਗੇ।
ਯਸਈਆਹ 65:13
ਇਸ ਲਈ, ਮੇਰੇ ਮਾਲਿਕ, ਯਹੋਵਾਹ ਨੇ ਇਹ ਗੱਲਾਂ ਆਖੀਆਂ, “ਮੇਰੇ ਸੇਵਕ ਖਾਣਗੇ ਪਰ ਤੁਸੀਂ ਮੰਦੇ ਲੋਕ, ਭੁੱਖੇ ਹੋਵੋਗੇ। ਮੇਰੇ ਸੇਵਕ ਪੀਣਗੇ, ਪਰ ਤੁਸੀਂ ਮੰਦੇ ਲੋਕ, ਪਿਆਸੇ ਹੋਵੋਗੇ। ਮੇਰੇ ਸੇਵਕ ਪ੍ਰਸੰਨ ਹੋਣਗੇ, ਪਰ ਤੁਸੀਂ ਮੰਦੇ ਲੋਕ, ਸ਼ਰਮਸਾਰ ਹੋਵੋਗੇ।
ਹਿਜ਼ ਕੀ ਐਲ 20:39
ਹੁਣ, ਇਸਰਾਏਲ ਦੇ ਪਰਿਵਾਰ, ਯਹੋਵਾਹ ਮੇਰਾ ਪ੍ਰਭੂ ਇਹ ਗੱਲਾਂ ਆਖਦਾ ਹੈ, “ਜੇ ਕੋਈ ਬੰਦਾ ਆਪਣੇ ਬੁੱਤਾਂ ਦੀ ਉਪਾਸਨਾ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਜਾਣ ਦਿਓ ਅਤੇ ਕਰਨ ਦਿਓ ਉਪਾਸਨਾ ਉਨ੍ਹਾਂ ਦੀ। ਪਰ ਬਾਦ ਵਿੱਚ, ਤੁਸੀਂ ਇਹ ਨਾ ਸੋਚਣਾ ਕਿ ਤੁਸੀਂ ਮੇਰੇ ਕੋਲੋਂ ਸਲਾਹ ਪ੍ਰਾਪਤ ਕਰੋਂਗੇ! ਤੁਸੀਂ ਮੇਰੇ ਨਾਮ ਨੂੰ ਹੋਰ ਵੱਧੇਰੇ ਬਰਬਾਦ ਨਹੀਂ ਕਰੋਂਗੇ! ਜਦੋਂ ਤੀਕ ਤੁਸੀਂ ਆਪਣੇ ਬੁੱਤਾਂ ਨੂੰ ਚੜ੍ਹਾਵੇ ਚੜ੍ਹਾਉਂਦੇ ਰਹੋਁਗੇ।”
ਪਰਕਾਸ਼ ਦੀ ਪੋਥੀ 20:15
ਜਿਸ ਵਿਅਕਤੀ ਦਾ ਨਾਂ ਜੀਵਨ ਦੀ ਪੁਸਤਕ ਵਿੱਚ ਲਿਖਿਆ ਹੋਇਆ ਨਹੀਂ ਲੱਭਿਆ ਉਹ ਵੀ ਅੱਗ ਦੀ ਝੀਲ ਵਿੱਚ ਸੁੱਟ ਦਿੱਤਾ ਗਿਆ।
ਜ਼ਬੂਰ 32:10
ਬੁਰੇ ਲੋਕ ਬਹੁਤ ਸਾਰੇ ਦਰਦਾਂ ਦਾ ਸਾਹਮਣਾ ਕਰਨਗੇ। ਪਰ ਪਰਮੇਸ਼ੁਰ ਦਾ ਸੱਚਾ ਪਿਆਰ ਉਨ੍ਹਾਂ ਲੋਕਾਂ ਨੂੰ ਘੇਰ ਲਵੇਗਾ ਜਿਹੜੇ ਯਹੋਵਾਹ ਵਿੱਚ ਯਕੀਨ ਰੱਖਦੇ ਹਨ।
ਜ਼ਬੂਰ 16:4
ਪਰ ਉਹ ਜਿਹੜੇ ਹੋਰਾਂ ਦੇਵਤਿਆਂ ਦੀ ਪੂਜਾ ਕਰਨ ਲਈ ਭੱਜ ਜਾਂਦੇ ਹਨ, ਦਰਦ ਸਹਿਣਗੇ। ਮੈਂ ਉਨ੍ਹਾਂ ਦੀਆਂ ਲਹੂ ਭੇਟਾਂ ਵਿੱਚ ਸਾਂਝ ਨਹੀਂ ਪਾਵਾਂਗਾ ਜਿਹੜੀਆਂ ਉਹ ਉਨ੍ਹਾਂ ਮੂਰਤੀਆਂ ਨੂੰ ਦਿੰਦੇ ਹਨ। ਮੈਂ ਉਨ੍ਹਾਂ ਮੂਰਤੀਆਂ ਦੇ ਨਾਮ ਵੀ ਨਹੀਂ ਉੱਚਾਰਾਂਗਾ।
੨ ਥੱਸਲੁਨੀਕੀਆਂ 1:8
ਉਹ ਸਵਰਗ ਵਿੱਚੋਂ ਬਲਦੀ ਹੋਈ ਅੱਗ ਨਾਲ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਲਈ ਆਵੇਗਾ ਜਿਹੜੇ ਪਰਮੇਸ਼ੁਰ ਨੂੰ ਨਹੀਂ ਜਾਣਦੇ। ਉਹ ਉਨ੍ਹਾਂ ਨੂੰ ਸਜ਼ਾ ਦੇਵੇਗਾ ਜਿਹੜੇ ਸਾਡੇ ਪ੍ਰਭੂ ਯਿਸੂ ਮਸੀਹ ਦੀ ਖੁਸ਼ਖਬਰੀ ਨੂੰ ਨਹੀਂ ਮੰਨਦੇ।
ਯੂਹੰਨਾ 8:24
ਇਸ ਲਈ ਮੈਂ ਤੁਹਾਨੂੰ ਆਖਿਆ ਸੀ ਕਿ ਤੁਸੀਂ ਆਪਣੇ ਪਾਪਾਂ ਸੰਗ ਮਰੋਂਗੇ। ਹਾਂ, ਜੇਕਰ ਤੁਸੀਂ ਵਿਸ਼ਵਾਸ ਨਹੀਂ ਕਰੋਂਗ਼ੇ ਕਿ ਮੈਂ ਉਹ ਹਾਂ, ਤਾਂ ਤੁਸੀਂ ਆਪਣੇ ਪਾਪਾਂ ਵਿੱਚ ਮਰ ਜਾਵੋਂਗੇ।”
ਮੱਤੀ 22:13
ਤਾਂ ਬਾਦਸ਼ਾਹ ਨੇ ਕੁਝ ਨੋਕਰਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹਕੇ ਇਸ ਨੂੰ ਬਾਹਰ ਦੇ ਹਨੇਰ ਵਿੱਚ ਸੁੱਟ ਦਿਉ। ਉਸ ਜਗ਼੍ਹਾ ਲੋਕ ਰੋਂਦੇ ਹੋਣਗੇ ਅਤੇ ਦਰਦ ਨਾਲ ਆਪਣੇ ਦੰਦ ਕਰੀਚ ਰਹੇ ਹੋਣਗੇ।’
ਮੱਤੀ 8:12
ਪਰ ਉਹ ਲੋਕ ਜਿਨ੍ਹਾਂ ਕੋਲ ਰਾਜ ਹੋਣਾ ਚਾਹੀਦਾ ਹੈ ਬਾਹਰ ਸੁੱਟੇ ਜਾਣਗੇ। ਉਹ ਬਾਹਰ ਹਨੇਰੇ ਵਿੱਚ ਸੁੱਟੇ ਜਾਣਗੇ, ਲੋਕ ਉਸ ਜਗ੍ਹਾ ਚੀਕਣਗੇ ਅਤੇ ਦਰਦ ਨਾਲ ਆਪਣੇ ਦੰਦ ਪੀਸਣਗੇ।”
ਆਮੋਸ 4:4
“ਬੈਤ-ਏਲ ਵਿੱਚ ਜਾਓ ਅਤੇ ਪਾਪ ਕਰੋ। ਗਿਲਆਦ ਵਿੱਚ ਜਾਕੇ ਹੋਰ ਵੱਧੇਰੇ ਪਾਪ ਕਰੋ। ਸਵੇਰ ਵੇਲੇ ਆਪਣੀਆਂ ਬਲੀਆਂ ਭੇਟ ਕਰੋ। ਹਰ ਤਿੰਨੀ ਦਿਨੀ ਆਪਣੀ ਫ਼ਸਲ ਦਾ ਦਸਵੰਧ ਲਿਆਓ।
ਯਾਕੂਬ 3:6
ਜ਼ੁਬਾਨ ਅੱਗ ਦੀ ਤਰ੍ਹਾਂ ਹੈ। ਇਹ ਸਾਡੇ ਸਰੀਰ ਦੇ ਅੰਗਾਂ ਵਿੱਚਕਾਰ ਬਦੀ ਦੀ ਦੁਨੀਆਂ ਹੈ। ਕਿਵੇਂ? ਜ਼ੁਬਾਨ ਆਪਣੀ ਬਦੀ ਨੂੰ ਸਾਡੇ ਸਾਰੇ ਸਰੀਰ ਵਿੱਚ ਫ਼ੈਲਾ ਦਿੰਦੀ ਹੈ। ਇਹ ਅਜਿਹੀ ਅੱਗ ਲਾਉਂਦੀ ਹੈ ਜਿਹੜੀ ਸਾਡੇ ਸਾਰੇ ਜੀਵਨ ਉੱਤੇ ਅਸਰ ਪਾਉਂਦੀ ਹੈ। ਜ਼ੁਬਾਨ ਅੱਗ ਨਰਕ ਤੋਂ ਹਾਸਿਲ ਕਰਦੀ ਹੈ।
ਯਸਈਆਹ 55:2
ਪੈਸੇ ਨੂੰ ਓਸ ਚੀਜ਼ ਉੱਤੇ ਕਿਉਂ ਜ਼ਾਇਆ ਕਰਦੇ ਹੋ ਜਿਹੜੀ ਅਸਲੀ ਭੋਜਨ ਨਹੀਂ ਹੈ। ਉਸ ਸ਼ੈਅ ਲਈ ਕਿਉਂ ਮਿਹਨਤ ਕਰਦੇ ਹੋ ਜਿਹੜੀ ਸੱਚਮੁੱਚ ਤੁਹਾਨੂੰ ਸੰਤੁਸ਼ਟ ਨਹੀਂ ਕਰਦੀ? ਮੇਰੀ ਗੱਲ ਨੂੰ ਧਿਆਨ ਨਾਲ ਸੁਣੋ, ਤੇ ਤੁਸੀਂ ਚੰਗਾ ਭੋਜਨ ਖਾਵੋਂਗੇ। ਤੁਸੀਂ ਉਸ ਭੋਜਨ ਦਾ ਆਨੰਦ ਮਾਣੋਗੇ ਜਿਹੜਾ ਤੁਹਾਡੀ ਰੂਹ ਨੂੰ ਸੰਤੁਸ਼ਟ ਕਰੇਗਾ।
ਖ਼ਰੋਜ 11:9
ਤਾਂ ਯਹੋਵਾਹ ਨੇ ਮੂਸਾ ਨੂੰ ਆਖਿਆ, “ਫ਼ਿਰਊਨ ਨੇ ਤੇਰੀ ਗੱਲ ਨਹੀਂ ਸੁਣੀ। ਤਾਂ ਜੋ ਮੈਂ ਆਪਣੀ ਮਹਾਨ ਸ਼ਕਤੀ ਮਿਸਰ ਵਿੱਚ ਦਰਸ਼ਾ ਸੱਕਾਂ।”
ਅਮਸਾਲ 26:18
ਜਿਹੜਾ ਬੰਦਾ ਦੂਸਰੇ ਬੰਦੇ ਨਾਲ ਚਲਾਕੀ ਕਰਦਾ ਹੈ ਅਤੇ ਫ਼ੇਰ ਇਹ ਆਖਦਾ ਹੈ, “ਉਹ ਤਾਂ ਮਜ਼ਾਕ ਕਰ ਰਿਹਾ ਸੀ,” ਉਹ ਉਸ ਮੂਰਖ ਬੰਦੇ ਵਰਗਾ ਹੈ ਜਿਹੜਾ ਹਵਾ ਵਿੱਚ ਅੱਗ ਦੇ ਤੀਰ ਚਲਾਉਂਦਾ ਹੈ।