Cross Reference
Zechariah 12:10
ਮੈਂ ਦਾਊਦ ਦੇ ਘਰਾਣਿਆਂ ਉੱਪਰ ਅਤੇ ਯਰੂਸ਼ਲਮ ਦੇ ਲੋਕਾਂ ਉੱਪਰ ਕਿਰਪਾ ਅਤੇ ਬੇਨਤੀ ਦਾ ਆਤਮਾ ਵਰਸਾਵਾਂਗਾ ਅਤੇ ਉਹ ਮੇਰੇ ਵੱਲ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਵਿਂਨ੍ਹਿਆ ਸੀ ਅਤੇ ਉਹ ਬੜੇ ਦੁੱਖੀ ਹੋਣਗੇ। ਉਹ ਇੰਨੇ ਦੁੱਖੀ ਹੋਣਗੇ ਜਿੰਨਾ ਕੋਈ ਮਨੁੱਖ ਆਪਣੇ ਇੱਕ ਲੌਤੇ ਪੁੱਤਰ ਦੀ ਮੌਤ ਤੇ ਹੁੰਦਾ ਹੈ ਅਤੇ ਵੈਣ ਪਾਉਂਦਾ ਹੈ। ਜਾਂ ਉਹ ਇੰਨੇ ਦੁੱਖੀ ਹੋਣਗੇ ਜਿੰਨਾ ਕਿ ਕੋਈ ਆਪਣੇ ਪਹਿਲੋਠੇ ਪੁੱਤਰ ਦੀ ਮੌਤ ਤੇ।
John 19:23
ਜਦੋਂ ਸੈਨਕਾਂ ਨੇ ਯਿਸੂ ਨੂੰ ਸਲੀਬ ਦਿੱਤੀ, ਉਨ੍ਹਾਂ ਨੇ ਉਸ ਦੇ ਵਸਤਰ ਲਏ ਅਤੇ ਉਨ੍ਹਾਂ ਨੂੰ ਚਾਰ ਹਿਸਿਆਂ ਵਿੱਚ ਵੰਡਿਆ। ਹਰੇਕ ਸਿਪਾਹੀ ਦਾ ਇੱਕ ਹਿੱਸਾ। ਉਨ੍ਹਾਂ ਨੇ ਉਸਦਾ ਕੁੜਤਾ ਵੀ ਲੈ ਲਿਆ। ਇਹ ਇੱਕ ਸਿਰੇ ਤੋਂ ਥੱਲੇ ਤੱਕ ਇੱਕੋ ਹੀ ਟੁਕੜੇ ਦਾ ਬਣਿਆ ਹੋਇਆ ਸੀ।
Matthew 27:35
ਤਾਂ ਉਨ੍ਹਾਂ ਨੇ ਉਸ ਨੂੰ ਸਲੀਬ ਤੇ ਚੜ੍ਹਾਇਆ ਅਤੇ ਉਸ ਨੂੰ ਕਿੱਲਾਂ ਠੋਕੀਆਂ। ਪਰਚੀਆਂ ਪਾਕੇ ਉਨ੍ਹਾਂ ਨੇ ਆਪਣੇ ਵਿੱਚਕਾਰ ਉਸ ਦੇ ਕੱਪੜੇ ਵੰਡ ਲਏ।
John 19:37
ਅਤੇ ਦੂਜੀ ਪੋਥੀ ਆਖਦੀ ਹੈ, “ਲੋਕ ਉਸ ਵਿਅਕਤੀ ਵੱਲ ਵੇਖਣਗੇ ਜਿਸ ਨੂੰ ਉਨ੍ਹਾਂ ਨੇ ਤਲਵਾਰ ਨਾਲ ਵਿੰਨ੍ਹਿਆ ਸੀ।”
Luke 23:33
ਯਿਸੂ ਅਤੇ ਉਨ੍ਹਾਂ ਦੋਵਾਂ ਨੂੰ ਉਸ ਥਾਂ ਤੇ ਲਿਜਾਇਆ ਗਿਆ ਜੋ “ਕਲਵਰੀ” ਕਹਾਉਂਦਾ ਹੈ। ਉੱਥੇ ਪਹੁੰਚਣ ਤੋਂ ਬਾਦ, ਉਨ੍ਹਾਂ ਨੇ ਯਿਸੂ ਨੂੰ ਸਲੀਬ ਤੇ ਠੋਕ ਦਿੱਤਾ। ਅਤੇ ਉਨ੍ਹਾਂ ਦੋਹਾਂ ਅਪਰਾਧੀਆਂ ਨਾਲ ਵੀ ਅਜਿਹਾ ਕੀਤਾ। ਉਨ੍ਹਾਂ ਨੇ ਇੱਕ ਅਪਰਾਧੀ ਨੂੰ ਯਿਸੂ ਦੀ ਸਲੀਬ ਦੇ ਸੱਜੇ ਪਾਸੇ ਤੇ ਦੂਜੇ ਨੂੰ ਉਸ ਦੇ ਖੱਬੇ ਪਾਸੇ ਚੜ੍ਹਾਇਆ।
Mark 15:24
ਸਿਪਾਹੀਆਂ ਨੇ ਉਸ ਨੂੰ ਸਲੀਬ ਤੇ ਕਿੱਲਾਂ ਨਾਲ ਠੋਕਿਆ ਅਤੇ ਉਸ ਦੇ ਕੱਪੜੇ ਆਪਸ ਵਿੱਚ ਵੰਡ ਲਏ। ਇਹ ਕੱਪੜੇ ਉਨ੍ਹਾਂ ਨੇ ਗੁਣੇ ਪਾਕੇ ਆਪਸ ਵਿੱਚ ਵੰਡੇ ਕਿ ਕਿਹੜਾ ਕਿਹੜੇ ਕੱਪੜੇ ਲਵੇਗਾ।
John 20:25
ਦੂਜੇ ਚੇਲਿਆਂ ਨੇ ਥੋਮਾਂ ਨੂੰ ਦੱਸਿਆ, “ਅਸੀਂ ਪ੍ਰਭੂ ਦੇ ਦਰਸ਼ਨ ਕੀਤੇ ਹਨ।” ਥੋਮਾ ਨੇ ਕਿਹਾ, “ਮੈਂ ਉਦੋਂ ਤੱਕ ਯਕੀਨ ਨਹੀਂ ਕਰਾਂਗਾ ਜਦ ਤੱਕ ਮੈਂ ਉਸ ਦੇ ਹੱਥਾਂ ਵਿੱਚ ਮੇਖਾਂ ਦੇ ਚਿੰਨ੍ਹ ਤੇ ਛੇਦ ਨਾ ਵੇਖਾਂ ਅਤੇ ਆਪਣੀ ਉਂਗਲ ਉਨ੍ਹਾਂ ਥਾਵਾਂ ਵਿੱਚ ਪਾਕੇ ਨਾ ਵੇਖ ਲਵਾਂ ਜਿੱਥੇ ਮੇਖਾਂ ਗੱਡੀਆਂ ਗਈਆਂ ਸਨ ਅਤੇ ਆਪਣਾ ਹੱਥ ਉਸਦੀ ਵੱਖੀ ਤੇ ਨਾ ਰੱਖ ਲਵਾਂ।”
Mark 15:16
ਪਿਲਾਤੁਸ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਦੇ ਮਹਿਲ ਵਿੱਚ ਲੈ ਗਏ ਅਤੇ ਬਾਕੀ ਸਾਰੇ ਸਿਪਾਹੀਆਂ ਨੂੰ ਇੱਕ ਸਾਥ ਬੁਲਾਇਆ।
Psalm 22:1
ਨਿਰਦੇਸ਼ਕ ਲਈ: “ਸਵੇਰ ਦਾ ਹਿਰਨ” ਦੀ ਧੁਨੀ। ਦਾਊਦ ਦਾ ਇੱਕ ਗੀਤ। ਮੇਰੇ ਪਰਮੇਸ਼ੁਰ, ਮੇਰੇ ਪਰਮੇਸ਼ੁਰ। ਤੁਸਾਂ ਮੈਨੂੰ ਕਿਉਂ ਛੱਡ ਦਿੱਤਾ? ਤੁਸੀਂ ਮੈਨੂੰ ਬਚਾਉਣ ਤੋਂ ਬਹੁਤ ਦੂਰ ਹੋਂ। ਤੁਸੀਂ ਮਦਦ ਲਈ ਮੇਰੀ ਪੁਕਾਰ ਸੁਣਨ ਲਈ ਬਹੁਤ ਦੂਰ ਹੋਂ।
Psalm 22:20
ਯਹੋਵਾਹ, ਮੇਰੀ ਜਿੰਦ ਨੂੰ ਤਲਵਾਰ ਕੋਲੋਂ ਬਚਾ ਲਵੋ। ਮੇਰੀ ਕੀਮਤੀ ਜਿੰਦ ਉਨ੍ਹਾਂ ਕੁਤਿਆਂ ਕੋਲੋਂ ਬਚਾ ਲਵੋ।
Psalm 59:6
ਇਹ ਮੰਦੇ ਲੋਕ ਕੁੱਤਿਆਂ ਵਰਗੇ ਹਨ ਜਿਹੜੇ ਸ਼ਾਮ ਨੂੰ ਸ਼ਹਿਰ ਅੰਦਰ ਭੌਕਦੇ ਹੋਏ ਅਵਾਰਾ ਘੁੰਮਦੇ ਆ ਵੜਦੇ ਹਨ।
Luke 22:63
ਲੋਕ ਯਿਸੂ ਉੱਪਰ ਹੱਸੇ ਜਿਹੜੇ ਆਦਮੀ ਜੋ ਯਿਸੂ ਦੀ ਪਹਿਰੇਦਾਰੀ ਕਰ ਰਹੇ ਸਨ ਉਨ੍ਹਾਂ ਨੇ ਉਸਦਾ ਮਜ਼ਾਕ ਉਡਾਉਣਾ ਅਤੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੇ ਉਸ ਦੀਆਂ ਅੱਖਾਂ ਤੇ ਪੱਟੀ ਬੰਨ੍ਹ ਦਿੱਤੀ ਤਾਂ ਜੋ ਉਹ ਉਨ੍ਹਾਂ ਨੂੰ ਵੇਖ ਨਾ ਸੱਕੇ। ਫ਼ਿਰ ਉਨ੍ਹਾਂ ਨੇ ਉਸ ਨੂੰ ਪੁੱਛਿਆ, “ਅਗੰਮ ਵਾਕ ਕਰ ਤੈਨੂੰ ਕਿਹਨੇ ਮਾਰਿਆ ਹੈ?”
Luke 23:4
ਪਿਲਾਤੁਸ ਨੇ ਪ੍ਰਧਾਨ ਜਾਜਕਾਂ ਅਤੇ ਲੋਕਾਂ ਨੂੰ ਕਿਹਾ, “ਮੈਨੂੰ ਇਸ ਮਨੁੱਖ ਵਿੱਚ ਕੋਈ ਮਾੜੀ ਗੱਲ ਨਜ਼ਰ ਨਹੀਂ ਆਈ।”
Luke 23:10
ਪ੍ਰਧਾਨ ਜਾਜਕ ਅਤੇ ਨੇਮ ਦੇ ਉਪਦੇਸ਼ਕ ਉੱਥੇ ਖੜ੍ਹੇ ਸਨ ਅਤੇ ਉਹ ਜ਼ੋਰ ਨਾਲ ਯਿਸੂ ਤੇ ਦੋਸ਼ ਲਾ ਰਹੇ ਸਨ।
Luke 23:23
ਪਰ ਭੀੜ ਲਗਾਤਾਰ ਚੀਖਦੀ ਰਹੀ ਅਤੇ ਯਿਸੂ ਨੂੰ ਸਲੀਬ ਦੇਣ ਦੀ ਮੰਗ ਕਰਦੀ ਰਹੀ।
John 19:34
ਪਰ ਉਨ੍ਹਾਂ ਵਿੱਚੋਂ ਇੱਕ ਸਿਪਾਹੀ ਨੇ ਤਲਵਾਰ ਕੱਢੀ ਅਤੇ ਯਿਸੂ ਦੀ ਵੱਖੀ ਵਿੰਨ੍ਹ ਦਿੱਤੀ। ਉਸ ਦੇ ਸਰੀਰ ਵਿੱਚੋਂ ਲਹੂ ਅਤੇ ਪਾਣੀ ਆਇਆ।
Jeremiah 12:6
ਇਹ ਲੋਕ ਤੇਰੇ ਆਪਣੇ ਹੀ ਭਰਾ ਨੇ। ਤੇਰੇ ਆਪਣੇ ਹੀ ਪਰਿਵਾਰ ਦੇ ਲੋਕ ਤੇਰੇ ਵਿਰੁੱਧ ਸਾਜਿਸ਼ਾਂ ਕਰ ਰਹੇ ਨੇ। ਤੇਰੇ ਆਪਣੇ ਹੀ ਪਰਿਵਾਰ ਦੇ ਲੋਕ ਤੈਨੂੰ ਝਿੜਕਾਂ ਦੇ ਰਹੇ ਨੇ। ਉਨ੍ਹਾਂ ਉੱਤੇ, ਉਦੋਂ ਵੀ ਭਰੋਸਾ ਨਾ ਕਰੀਂ ਜਦੋਂ ਉਹ ਤੇਰੇ ਨਾਲ ਦੋਸਤਾਂ ਵਾਂਗ ਗੱਲ ਕਰਨ।”
Isaiah 53:5
ਪਰ ਉਸ ਨੂੰ ਸਾਡੀਆਂ ਬੁਰਿਆਈਆਂ ਦੀ ਸਜ਼ਾ ਮਿਲੀ ਸੀ। ਉਸ ਨੂੰ ਸਾਡੇ ਗੁਨਾਹ ਬਦਲੇ ਕੁਚੱਲਿਆ ਗਿਆ ਸੀ। ਉਹ ਕਰਜ਼ਾ ਜਿਹੜਾ ਸਾਡੇ ਸਿਰ ਸੀ-ਸਾਡੀ ਸਜ਼ਾ-ਉਹ ਉਸ ਨੂੰ ਮਿਲਿਆ ਸੀ। ਅਸੀਂ ਉਸਦੀ ਸਜ਼ਾ ਕਾਰਣ ਹੀ ਸਿਹਤਯਾਬ ਹੋਏ ਸਾਂ। ਸਾਨੂੰ ਅਰੋਗਤਾ ਮਿਲੀ (ਮਾਫ਼ੀ ਮਿਲੀ) ਤਾਂ ਉਸ ਦੇ ਦੁੱਖ ਕਾਰਣ।
Philippians 3:2
ਉਨ੍ਹਾਂ ਲੋਕਾਂ ਤੋਂ ਹੁਸ਼ਿਆਰ ਰਹੋ ਜਿਹੜੇ ਬਦਕਾਰੀ ਕਰਦੇ ਹਨ। ਉਹ ਕੁੱਤਿਆਂ ਵਰਗੇ ਹਨ। ਉਹ ਸੁੰਨਤ ਦੀ ਮੰਗ ਕਰਦੇ ਹਨ।
Revelation 22:15
ਸ਼ਹਿਰ ਤੋਂ ਬਾਹਰ, ਉੱਥੇ ਕੁੱਤੇ ਹਨ, ਉਹ ਜੋ ਜਾਦੂ ਕਰਦੇ ਹਨ, ਜਿਨਸੀ ਪਾਪ ਕਰਦੇ ਹਨ, ਜਿਹੜੇ ਕਤਲ ਕਰਦੇ ਹਨ, ਜਿਹੜੇ ਮੂਰਤੀਆਂ ਦੀ ਉਪਾਸਨਾ ਕਰਦੇ ਹਨ ਅਤੇ ਉਹ ਜਿਹੜੇ ਝੂਠ ਨੂੰ ਪਿਆਰ ਕਰਦੇ ਹਨ ਅਤੇ ਝੂਠ ਬੋਲਦੇ ਹਨ।
Psalm 86:14
ਹੇ ਪਰਮੇਸ਼ੁਰ, ਗੁਮਾਨੀ ਲੋਕ ਮੇਰੇ ਉੱਤੇ ਹਮਲਾ ਕਰਦੇ ਹਨ। ਜ਼ਾਲਮ ਆਦਿਮਆਂ ਦਾ ਟੋਲਾ ਮੈਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਤੇ ਉਹ ਲੋਕ ਤੁਹਾਡੀ ਇੱਜ਼ਤ ਨਹੀਂ ਕਰਦੇ।
John 20:27
ਤਦ ਯਿਸੂ ਨੇ ਥੋਮਾ ਨੂੰ ਕਿਹਾ, “ਆਪਣੀ ਉਂਗਲ ਇੱਥੇ ਰੱਖ, ਅਤੇ ਮੇਰੇ ਹੱਥਾਂ ਵੱਲ ਵੇਖ। ਆਪਣਾ ਹੱਥ ਮੇਰੀ ਵੱਖੀ ਤੇ ਰੱਖ। ਸ਼ੱਕ ਨਾ ਕਰ ਸਗੋਂ ਵਿਸ਼ਵਾਸ ਕਰ।”
Luke 11:53
ਜਦੋਂ ਯਿਸੂ ਉਹ ਥਾਂ ਛੱਡ ਰਿਹਾ ਸੀ ਤਾਂ ਨੇਮ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੇ ਬੜੇ ਸਵਾਲ ਕਰਕੇ ਭਿਆਨਕਤਾ ਨਾਲ ਉਸਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ।
Psalm 59:14
ਉਹ ਮੰਦੇ ਲੋਕ ਸ਼ਾਮ ਨੂੰ ਭੌਕਦੇ ਕੁੱਤਿਆਂ ਵਾਂਗ ਘੁੰਮਦੇ ਸ਼ਹਿਰ ਅੰਦਰ ਆਉਂਦੇ ਹਨ।
Matthew 26:57
ਯਿਸੂ ਯਹੂਦੀ ਆਗੂਆਂ ਦੇ ਸਨਮੁੱਖ ਜਿਨ੍ਹਾਂ ਨੇ ਯਿਸੂ ਨੂੰ ਗਿਰਫ਼ਤਾਰ ਕੀਤਾ ਸੀ ਉਹ ਉਸ ਨੂੰ ਸਰਦਾਰ ਜਾਜਕ ਕਯਾਫ਼ਾ ਦੇ ਘਰ ਲੈ ਗਏ ਜਿੱਥੇ ਨੇਮ ਦੇ ਉਪਦੇਸ਼ਕ ਅਤੇ ਵਡੇਰੇ ਆਗੂ ਇਕੱਠੇ ਹੋਏ ਸਨ।
Matthew 7:6
“ਪਵਿੱਤਰ ਵਸਤਾਂ ਕੁੱਤਿਆਂ ਨੂੰ ਨਾ ਪਾਓ ਕਿਉਂਕਿ ਉਹ ਮੁੜ ਤੁਹਾਨੂੰ ਵੱਢਣਗੇ ਅਤੇ ਆਪਣੇ ਮੋਤੀ ਸੂਰਾਂ ਅੱਗੇ ਨਾ ਸੁੱਟੋ ਕਿਉਂਕਿ ਉਹ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਮਿਧ ਦੇਣਗੇ।