1 Chronicles 20 - PUNJABI (Tamil)

1 ਯੋਆਬ ਦਾ ਅੰਮੋਨੀਆਂ ਨੂੰ ਤਬਾਹ ਕਰਨਾ ਬਸੰਤ ਰੁੱਤ ਵਿੱਚ ਯੋਆਬ ਯੁੱਧ ਕਰਨ ਲਈ ਇਸਰਾਏਲੀ ਸੈਨਾ ਨਾਲ ਬਾਹਰ ਨਿਕਲਿਆ। ਇਹ ਸਾਲ ਦਾ ਉਹ ਸਮਾਂ ਸੀ, ਜਦੋਂ ਰਾਜੇ ਯੁੱਧ ਕਰਨ ਲਈ ਬਾਹਰ ਆਉਂਦੇ ਸਨ, ਪਰ ਦਾਊਦ ਯਰੂਸ਼ਲਮ ਵਿੱਚ ਹੀ ਰਿਹਾ। ਇਸਰਾਏਲ ਦੀ ਸੈਨਾ ਅੰਮੋਨ ਸ਼ਹਿਰ ਨੂੰ ਗਈ ਅਤੇ ਇਸ ਨੂੰ ਨਸ਼ਟ ਕਰ ਦਿੱਤਾ। ਫ਼ੇਰ ਉਹ ਰੱਬਾਹ ਸ਼ਹਿਰ ਨੂੰ ਗਏ ਤੇ ਇਸ ਨੂੰ ਘੇਰਾ ਪਾ ਲਿਆ ਤਾਂ ਜੋ ਕੋਈ ਵੀ ਸ਼ਹਿਰ ਵਿੱਚੋਂ ਬਾਹਰ ਨਾ ਆ ਸੱਕੇ। ਯੋਆਬ ਅਤੇ ਇਸਰਾਏਲੀ ਸੈਨਾ ਸ਼ਹਿਰ ਨੂੰ ਤਬਾਹ ਕਰਨ ਤੀਕ ਲੜਦੇ ਰਹੇ।மறுவருஷம், ராஜாக்கள் யுத்தத்திற்குப் புறப்படும் காலம் வந்தபோது, யோவாப் இராணுவபலத்தைக் கூட்டிக்கொண்டுபோய், அம்மோன் புத்திரரின்தேசத்தைப் பாழ்க்கடித்து ரப்பாவுக்குவந்து அதை முற்றிக்கைபோட்டான்; தாவீதோ எருசலேமில் இருந்துவிட்டான்; யோவாப் ரப்பாவை அடித்துச் சங்கரித்தான்.

2 ਦਾਊਦ ਨੇ ਉਨ੍ਹਾਂ ਦੇ ਰਾਜੇ ਦਾ ਮੁਕਟ ਉਸ ਦੇ ਸਿਰ ਤੋਂ ਲਾਹ ਲਿਆ। ਉਸ ਸੋਨੇ ਦੇ ਮੁਕਟ ਦਾ ਭਾਰ ਲੱਗਭਗ 75 ਪੌਂਡ ਸੀ ਜਿਸ ਵਿੱਚ ਕੀਮਤੀ ਪੱਥਰ ਜੜੇ ਹੋਏ ਸਨ। ਇਹ ਮੁਕਟ ਦਾਊਦ ਦੇ ਸਿਰ ਤੇ ਸਜਾਇਆ ਗਿਆ ਅਤੇ ਦਾਊਦ ਨੂੰ ਉਸ ਸ਼ਹਿਰ ਤੋਂ ਬਹੁਤ ਸਾਰੇ ਕੀਮਤੀ ਪਦਾਰਥ ਵੀ ਪ੍ਰਾਪਤ ਹੋਏ।தாவீது வந்து, அவர்கள் ராஜாவுடைய தலையின்மேல் இருந்த கிரீடத்தை எடுத்துக்கொண்டான்; அது ஒரு தாலந்து நிறையும் ரத்தினங்கள் பதித்ததுமாயிருந்தது; அது தாவீதின்தலையில் வைக்கப்பட்டது; பட்டணத்திலிருந்து ஏராளமான கொள்ளையையும் கொண்டுபோனான்.

3 ਦਾਊਦ ਨੇ ਰੱਬਾਹ ਵਿੱਚੋਂ ਲੋਕਾਂ ਨੂੰ ਬਾਹਰ ਕੱਢ ਕੇ ਉਨ੍ਹਾਂ ਨੂੰ ਆਰੀਆਂ, ਲੋਹੇ ਦੀਆਂ ਸਲਾਖਾਂ ਅਤੇ ਕੁਹਾੜੀਆਂ ਨਾਲ ਕੰਮ ਕਰਨ ਲਈ ਮਜ਼ਬੂਰ ਕੀਤਾ। ਉਸ ਨੇ ਇੰਝ ਹੀ ਅੰਮੋਨੀਆਂ ਦੇ ਬਾਕੀ ਸ਼ਹਿਰਾਂ ਦੇ ਲੋਕਾਂ ਨਾਲ ਵੀ ਕੀਤਾ। ਫ਼ਿਰ ਉਹ ਅਤੇ ਉਸਦੀ ਸੈਨਾ ਯਰੂਸ਼ਲਮ ਨੂੰ ਵਾਪਸ ਪਰਤ ਆਈ।பின்பு அதிலிருந்த ஜனங்களை அவன் வெளியே கொண்டுபோய், அவர்களை வாள்களுக்கும், இருப்புப்பாரைகளுக்கும், கோடரிகளுக்கும் உட்படுத்தி; இப்படி அம்மோன் புத்திரரின் பட்டணங்களுக்கெல்லாம் தாவீது செய்து, எல்லா ஜனத்தோடுங்கூட எருசலேமுக்குத் திரும்பினான்.

4 ਫ਼ਲਿਸਤੀ ਦੈਂਤਾ ਦਾ ਮਾਰਿਆ ਜਾਣਾ ਬਾਅਦ ਵਿੱਚ ਇਸਰਾਏਲੀਆਂ ਦੀ ਫ਼ਲਿਸਤੀਆਂ ਨਾਲ ਗਜ਼ਰ ਵਿੱਚ ਜੰਗ ਹੋਈ। ਤਦ ਹੁੱਸ਼ਾਥੀ ਸਿਬਕਾਈ ਨੇ ਸਿੱਪਈ ਨੂੰ ਜਿਹੜਾ ਕਿ ਰਫ਼ਾ ਦੀ ਅੰਸ ਵਿੱਚੋਂ ਸੀ ਮਾਰ ਸੁੱਟਿਆ ਅਤੇ ਉਹ ਹਾਰ ਗਏ।அதற்குப்பின்பு கேசேரிலே பெலிஸ்தரோடு யுத்தம் உண்டாயிற்று; அப்பொழுது சாத்தியனாகிய சிபெக்காய் இராட்சத புத்திரரில் ஒருவனான சிப்பாயி என்பவனைக் கொன்றான்; அதினால் அவர்கள் வசப்படுத்தப்பட்டார்கள்.

5 ਇੱਕ ਹੋਰ ਵਾਰੀ ਇਸਰਾਏਲੀਆਂ ਨੇ ਫ਼ਲਿਸਤੀਆਂ ਨਾਲ ਯੁੱਧ ਕੀਤਾ ਜਿਸ ਵਿੱਚ ਯਾਈਰ ਦੇ ਪੁੱਤਰ ਅਲਹਨਾਨ ਨੇ ਗਿੱਤੀ ਗੋਲਿਅਥ ਦੇ ਭਰਾ ਲਹਮੀ ਨੂੰ ਮਾਰ ਸੁੱਟਿਆ। ਲਹਮੀ ਦਾ ਨੇਜਾ ਜੁਲਾਹੇ ਦੇ ਤੁਰ ਜਿੰਨਾ ਵੱਡਾ ਸੀ।திரும்பப் பெலிஸ்தரோடு யுத்தமுண்டாகிறபோது, யாவீரின் குமாரனாகிய எல்க்கானான் காத்தூரானாகிய கோலியாத்தின் சகோதரனான லாகேமியைக் கொன்றான்; அவன் ஈட்டித் தாங்கு நெய்கிறவர்களின் படைமரம் அவ்வளவு பெரிதாயிருந்தது.

6 ਬਾਅਦ ਵਿੱਚ, ਇਸਰਾਏਲੀਆਂ ਨੇ ਫ਼ਲਿਸਤੀ ਲੋਕਾਂ ਨਾਲ ਗਥ ਵਿੱਚ ਇੱਕ ਹੋਰ ਜੰਗ ਕੀਤੀ। ਉਸ ਸ਼ਹਿਰ ਵਿੱਚ ਇੱਕ ਬੜਾ ਲੰਬਾ ਆਦਮੀ ਸੀ ਜਿਸ ਦੀਆਂ ਵੀਹ ਦੀ ਥਾਵੇਂ ਹੱਥਾਂ ਪੈਰਾਂ ਦੀਆਂ 24 ਉਂਗਲਾਂ ਸਨ। ਉਸ ਦੇ ਹਰ ਹੱਥ ਅਤੇ ਪੈਰ ਦੀਆਂ ਛੇ-ਛੇ ਉਂਗਲਾਂ ਸਨ। ਵੈਸੇ ਵੀ ਉਹ ਦਿਓਆਂ (ਰਫ਼ਾ) ਦੀ ਕੁਲ ਵਿੱਚੋਂ ਸੀ।மறுபடியும் ஒரு யுத்தம் காத்திலே நடந்தபோது, அங்கே நெட்டையனான ஒரு மனுஷன் இருந்தான்; அவனுக்கு அவ்வாறு விரலாக இருபத்துநாலு விரல்கள் இருந்தது, அவனும் இராட்சத சந்ததியாயிருந்து,

7 ਤਾਂ ਜਦੋਂ ਉਸ ਆਦਮੀ ਨੇ ਇਸਰਾਏਲ ਦਾ ਮਖੌਲ ਉਡਾਇਆ ਤਾਂ ਯੋਨਾਥਾਨ ਨੇ ਉਸ ਨੂੰ ਵੱਢ ਸੁੱਟਿਆ। ਯੋਨਾਥਾਨ ਸ਼ਿਮਈ ਦਾ ਪੁੱਤਰ ਸੀ ਅਤੇ ਸ਼ਿਮਈ ਦਾਊਦ ਦਾ ਭਰਾ ਸੀ।இஸ்ரவேலை நிந்தித்தான்; தாவீதின் சகோதரனாகிய சிமேயாவின் குமாரன் யோனத்தான் அவனைக் கொன்றான்.

8 ਉਹ ਫ਼ਲਿਸਤੀ ਆਦਮੀ ਗਥ ਨਗਰ ਵਿੱਚ ਪੈਦਾ ਹੋਏ ਦੈਂਤਾ ਦੇ ਪੁੱਤਰ ਸਨ। ਦਾਊਦ ਅਤੇ ਉਸ ਦੇ ਸੇਵਕਾਂ ਨੇ ਉਨ੍ਹਾਂ ਦੈਂਤਾ ਨੂੰ ਮਾਰ ਮੁਕਾਇਆ।காத்தூரிலிருந்த இராட்சதனுக்குப் பிறந்த இவர்கள் தாவீதின் கையினாலும் அவன் சேவகரின் கையினாலும் மடிந்தார்கள்.

Tamil Bible