2 Chronicles 26 - PUNJABI (Tamil)
1 ਯਹੂਦਾਹ ਦਾ ਪਾਤਸ਼ਾਹ ਉਜ਼ੀਯਾਹ ਤਦ ਅਮਸਯਾਹ ਦੀ ਜਗ੍ਹਾ ਯਹੂਦਾਹ ਦੇ ਲੋਕਾਂ ਨੇ ਉਜ਼ੀਯਾਹ ਨੂੰ ਆਪਣਾ ਨਵਾਂ ਪਾਤਸ਼ਾਹ ਚੁਣਿਆ। ਉਜ਼ੀਯਾਹ ਅਮਸਯਾਹ ਦਾ ਪੁੱਤਰ ਸੀ ਅਤੇ ਜਦੋਂ ਇਹ ਸਭ ਵਾਪਰਿਆ ਉਹ ਸਿਰਫ਼ ਸੋਲ੍ਹਾਂ ਸਾਲਾਂ ਦਾ ਸੀ।அப்பொழுது யூதா ஜனங்கள் எல்லாரும் பதினாறு வயதான உசியாவை அழைத்துவந்து, அவனை அவன் தகப்பனாகிய அமத்சியாவின் ஸ்தானத்திலே ராஜாவாக்கினார்கள்.
2 ਉਜ਼ੀਯਾਹ ਨੇ ਮੁੜ ਤੋਂ ਏਲੋਥ ਸ਼ਹਿਰ ਉਸਾਰਿਆ ਅਤੇ ਯਹੂਦਾਹ ਨੂੰ ਮੋੜ ਦਿੱਤਾ। ਇਹ ਉਸ ਨੇ ਅਮਸਯਾਹ ਦੇ ਦਫ਼ਨਾਏ ਜਾਣ ਤੋਂ ਬਾਅਦ ਕੀਤਾ।ராஜா தன் பிதாக்களோடே நித்திரையடைந்தபின்பு, இவன் ஏலோதைக் கட்டி, அதைத் திரும்ப யூதாவின் வசமாக்கிக்கொண்டான்.
3 ਉਜ਼ੀਯਾਹ ਜਦੋਂ ਪਾਤਸ਼ਾਹ ਬਣਿਆ ਉਹ ਸੋਲ੍ਹਾਂ ਵਰ੍ਹਿਆਂ ਦਾ ਸੀ। ਉਸ ਨੇ 52 ਵਰ੍ਹੇ ਯਰੂਸ਼ਲਮ ਵਿੱਚ ਰਾਜ ਕੀਤਾ। ਉਸਦੀ ਮਾਤਾ ਦਾ ਨਾਮ ਯਕਾਲਯਾਹ ਸੀ, ਜੋ ਕਿ ਯਰੂਸ਼ਲਮ ਦੀ ਸੀ।உசியா ராஜாவாகிறபோது, பதினாறு வயதாயிருந்து, ஐம்பத்திரண்டு வருஷம் எருசலேமில் அரசாண்டான்; எருசலேம் நகரத்தாளான அவன் தாயின்பேர் எக்கோலியாள்.
4 ਉਸ ਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਠੀਕ ਸੀ। ਜਿਵੇਂ ਕਿ ਉਸ ਦੇ ਪਿਤਾ ਅਮਸਯਾਹ ਨੇ ਕੀਤਾ ਸੀ।அவன் தன் தகப்பனாகிய அமத்சியா செய்தபடியெல்லாம் கர்த்தரின் பார்வைக்குச் செம்மையானதைச் செய்து,
5 ਉਸ ਨੇ ਜ਼ਕਰਯਾਹ ਦੇ ਦਿਨਾਂ ਵਿੱਚ ਪਰਮੇਸ਼ੁਰ ਦਾ ਰਾਹ ਫ਼ੜਿਆ ਅਤੇ ਜ਼ਕਰਯਾਹ ਨੇ ਉਜ਼ੀਯਾਹ ਨੂੰ ਪਰਮੇਸ਼ੁਰ ਦਾ ਹੁਕਮ ਮੰਨਣਾ ਤੇ ਇੱਜ਼ਤ ਕਰਨਾ ਸਿੱਖਾਇਆ। ਜਦ ਤੀਕ ਉਜ਼ੀਯਾਹ ਪਰਮੇਸ਼ੁਰ ਦਾ ਤਾਲਿਬ ਰਿਹਾ, ਪਰਮੇਸ਼ੁਰ ਨੇ ਉਸ ਨੂੰ ਖੂਬ ਸਫ਼ਲਤਾ ਦਿੱਤੀ।தேவனுடைய தரிசனங்களில் புத்திமானாயிருந்த சகரியாவின் நாட்களிலே தேவனைத் தேட மனதிணங்கியிருந்தான்; அவன் கர்த்தரைத் தேடின நாட்களில் தேவன் அவன் காரியங்களை வாய்க்கச் செய்தார்.
6 ਉਜ਼ੀਯਾਹ ਨੇ ਫ਼ਲਿਸਤੀਆਂ ਦੇ ਵਿਰੁੱਧ ਲੜਾਈ ਕੀਤੀ ਅਤੇ ਗਥ, ਯਬਨਹ ਅਤੇ ਅਸ਼ਦੋਦ ਸ਼ਹਿਰਾਂ ਦੀਆਂ ਕੰਧਾਂ ਢਾਹ ਦਿੱਤੀਆਂ। ਉਸ ਨੇ ਅਸ਼ਦੋਦ ਵਿੱਚ ਅਤੇ ਫ਼ਲਿਸਤੀਆਂ ਦਰਮਿਆਨ ਹੋਰਨਾਂ ਥਾਵਾਂ ਤੇ ਸ਼ਹਿਰ ਬਣਾਏ।அவன் புறப்பட்டுப்போய், பெலிஸ்தரோடு யுத்தம்பண்ணி, காத்தின் அலங்கத்தையும், யப்னேயின் அலங்கத்தையும், அஸ்தின் அலங்கத்தையும் இடித்துப்போட்டு, அஸ்தோத் நாட்டிலும் பெலிஸ்தருக்குள்ளும் பட்டணங்களைக் கட்டினான்.
7 ਪਰਮੇਸ਼ੁਰ ਨੇ ਫ਼ਲਿਸਤੀਆਂ ਅਤੇ ਉਨ੍ਹਾਂ ਅਰਬੀਆਂ ਦੇ ਜੋ ਗੂਰ ਬਆਲ ਸ਼ਹਿਰ ਵਿੱਚ ਵੱਸਦੇ ਸਨ ਅਤੇ ਮਊਨੀਮ ਵਿੱਚ ਉਨ੍ਹਾਂ ਦੇ ਵਿਰੁੱਧ ਉਜ਼ੀਯਾਹ ਦੀ ਮਦਦ ਕੀਤੀ।பெலிஸ்தரையும் கூர்பாகாலிலே குடியிருக்கிற அரபியரையும் மெகுனியரையும் வெல்ல, தேவன் அவனுக்குத் துணைநின்றார்.
8 ਅੰਮੋਨੀਆਂ ਨੇ ਉਜ਼ੀਯਾਹ ਨੂੰ ਨਜ਼ਰਾਨੇ ਦਿੱਤੇ ਅਤੇ ਉਜ਼ੀਯਾਹ ਦਾ ਨਾਉਂ ਮਿਸਰ ਦੀ ਸੀਮਾਂ ਤੀਕ ਪ੍ਰਸਿੱਧ ਹੋ ਗਿਆ। ਉਹ ਆਪਣੀ ਸ਼ਕਤੀ ਸਦਕਾ ਬਹੁਤ ਮਸ਼ਹੂਰ ਹੋ ਗਿਆ।அம்மோனியர் உசியாவுக்குக் காணிக்கைகளைக் கொடுத்தார்கள்; அவனுடைய கீர்த்தி எகிப்தின் எல்லைமட்டும் எட்டினது; அவன் மிகவும் பெலங்கொண்டான்.
9 ਉਸ ਨੇ ਯਰੂਸ਼ਲਮ ਵਿੱਚ ਨੁਕਰ ਦੇ ਫ਼ਾਟਕ ਤੇ, ਵਾਦੀ ਦੇ ਫ਼ਾਟਕ ਅਤੇ ਕੰਧ ਦੇ ਮੋੜ ਉੱਪਰ ਬੁਰਜ ਬਣਵਾਏ। ਉਸ ਨੇ ਉਹ ਬੁਰਜ ਬੜੇ ਮਜ਼ਬੂਤ ਬਣਵਾਏ।உசியா எருசலேமிலே மூலைவாசல்மேலும், பள்ளத்தாக்கு வாசல்மேலும், அலங்கத்துக் கோடிகள்மேலும் கோபுரங்களைக் கட்டி அவைகளைப் பலப்படுத்தினான்.
10 ਉਸ ਨੇ ਉਜਾੜ ਵਿੱਚ ਵੀ ਬੁਰਜ ਬਣਵਾਏ। ਉਸ ਨੇ ਬਹੁਤ ਸਾਰੇ ਖੂਹ ਪੁਟਵਾਏ ਕਿਉਂ ਕਿ ਪਹਾੜੀਆਂ ਅਤੇ ਉਪਜਾਊ ਜ਼ਮੀਨਾਂ ਵਿੱਚ ਉਹ ਬਹੁਤ ਸਾਰੇ ਜਾਨਵਰਾਂ ਦਾ ਮਾਲਕ ਸੀ। ਅੰਗੂਰਾਂ ਦੇ ਬਾਗ਼ਾਂ ਦਾ ਧਿਆਨ ਰੱਖਣ ਲਈ ਉਸ ਕੋਲ ਬਹੁਤ ਸਾਰੇ ਕਾਮੇ ਸਨ ਅਤੇ ਉਹ ਖੁਦ ਖੇਤੀ-ਬਾੜੀ ਨੂੰ ਪਿਆਰ ਕਰਦਾ ਸੀ।அவனுக்குப் பள்ளத்தாக்கிலும் சமபூமியிலும் அநேம் ஆடுமாடுகளும், மலைகளிலேயும் வயல்வெளியிலேயும் பயிர்க்குடிகளும், திராட்சத்தோட்டக்காரரும் உண்டாயிருந்தபடியினால், அவன் வனாந்தரத்திலே கோபுரங்களைக் கட்டி, அநேக துரவுகளை வெட்டினான்; அவன் வெள்ளாண்மைப் பிரியனாயிருந்தான்.
11 ਉਜ਼ੀਯਾਹ ਕੋਲ ਜੋਧਿਆਂ ਦੀ ਫ਼ੌਜ ਸੀ ਜੋ ਯੁੱਧ ਲਈ ਤਿਆਰ ਕੀਤੇ ਗਏ ਸਨ, ਉਹ ਇੱਕ ਦਲ ਵਜੋਂ ਗਿਣੇ ਗਏ ਸਨ, ਅਤੇ ਹਨਨਯਾਹ ਦੀ ਅਗਵਾਈ ਹੇਠਾਂ ਸਨ ਜੋ ਕਿ ਰਾਜੇ ਦੇ ਅਧਿਕਾਰੀਆਂ ਵਿੱਚੋਂ ਇੱਕ ਸੀ। ਇਹ ਲੋਕ ਸਕੱਤਰ ਯਈੇਲ ਅਤੇ ਮਅਸੇਯਾਹ ਦੁਆਰਾ ਗਿਣੇ ਗਏ ਸਨ। ਵਿੱਚ ਵੀ ਸਨ।உசியாவுக்கு யுத்தவீரரின் சேனையுமிருந்தது; அது சம்பிரதியாகிய எயெலினாலும் ஆதிக்கக்காரனாகிய மாசேயாவினாலும் இலக்கம்பார்க்கப்பட்டபடியே, ராஜாவின் பிரபுக்களில் ஒருவனாகிய அனனியாவின்கீழ் வகுப்பு வகுப்பாய்ச் சேவகம்பண்ணப் புறப்பட்டது.
12 ਸੂਰਵੀਰ ਸਿਪਾਹੀਆਂ ਦੇ ਆਗੂਆਂ ਦੀ ਗਿਣਤੀ 2,600 ਸੀ।பராக்கிரமசாலிகளான வம்சத்தலைவரின் தொகையெல்லாம் இரண்டாயிரத்து அறுநூறு.
13 ਉਹ ਪਿਤਰੀ ਘਰਾਣਿਆਂ ਦੇ ਆਗੂ 3,07,500 ਆਦਮੀਆਂ ਜਿਹੜੇ ਬੜੀ ਸੂਰਬੀਰਤਾ ਨਾਲ ਲੜੇ ਸਨ, ਉਨ੍ਹਾਂ ਦੇ ਮੁਖੀਆ ਸਨ। ਇਹ ਸਿਪਾਹੀ ਪਾਤਸ਼ਾਹ ਦੇ ਵੈਰੀਆਂ ਦੇ ਵਿਰੁੱਧ ਪਾਤਸ਼ਾਹ ਦੀ ਸਹਾਇਤਾ ਕਰਦੇ ਸਨ।இவர்கள் கையின்கீழ்ச் சத்துருக்களுக்கு விரோதமாக ராஜாவுக்குத் துணைநிற்க, பராக்கிரமத்தோடே யுத்தம்பண்ணுகிற மூன்றுலட்சத்து ஏழாயிரத்து ஐந்நூறுபேரான சேனை இருந்தது.
14 ਉਜ਼ੀਯਾਹ ਨੇ ਸਾਰੀ ਸੈਨਾ ਲਈ ਬਰਛੇ, ਢਾਲਾਂ, ਟੋਪ, ਕਵਚ, ਧਨੁੱਖ, ਤੀਰ ਅਤੇ ਗੁਲੇਲਾਂ ਲਈ ਪੱਥਰ ਤਿਆਰ ਕਰਵਾਏ।இந்தச் சேனையிலுள்ளவருக்கெல்லாம் உசியா கேடகங்களையும், ஈட்டிகளையும், தலைச்சீராக்களையும், மார்க்கவசங்களையும், வில்லுகளையும், கல்லெறிகிற கவண்களையும் ஆயத்தப்படுத்தினான்.
15 ਉਸ ਨੇ ਮਾਹਰ ਆਦਮੀਆਂ ਦੁਆਰਾ ਬਣਾਈਆਂ ਗਈਆਂ ਮਸ਼ੀਨਾਂ ਯਰੂਸ਼ਲਮ ਵਿੱਚ ਲਗਵਾਈਆਂ ਅਤੇ ਉਨ੍ਹਾਂ ਨੂੰ ਕੰਧਾਂ ਦੀਆਂ ਨੁਕਰਾਂ ਉੱਤੇ ਅਤੇ ਥੰਮਾਂ ਉੱਤੇ ਰੱਖਿਆ। ਇਹ ਮਸ਼ੀਨਾਂ ਵੱਡੇ-ਵੱਡੇ ਪੱਥਰ ਅਤੇ ਤੀਰ ਸੁੱਟਣ ਲਈ ਵਰਤੀਆਂ ਜਾਂਦੀਆਂ ਸਨ। ਉਜ਼ੀਯਾਹ ਬਹੁਤ ਮਸ਼ਹੂਰ ਹੋ ਗਿਆ। ਦੂਰ-ਦੂਰ ਤੀਕ ਉਸ ਦੇ ਨਾਂ ਦੀਆਂ ਧੂੰਮਾਂ ਪੈ ਗਈਆਂ ਕਿਉਂ ਜੋ ਉਸਦੀ ਬਹੁਤ ਸਹਾਇਤਾ ਹੋਈ, ਉਹ ਬਹੁਤ ਤਾਕਤਵਰ ਪਾਤਸ਼ਾਹ ਬਣ ਗਿਆ।கோபுரங்கள்மேலும் அலங்கக்கோடிகள்மேலும் நின்று அம்புகளையும் பெரிய கற்களையும் பிரயோகிக்கிறதற்கு நிபுணரான தொழிலாளிகள் கற்பித்த யந்திரங்களையும் அவன் எருசலேமில் உண்டாக்கினான்; அப்படியே அவன் கீர்த்தி வெகுதூரம் பரம்பிற்று; அவன் பலப்படுமட்டும் ஆச்சரியமாய் அவனுக்கு அநுகூலமுண்டாயிற்று.
16 ਪਰ ਜਦੋਂ ਉਹ ਤਾਕਤਸ਼ਾਲੀ ਪਾਤਸ਼ਾਹ ਬਣ ਗਿਆ ਤਾਂ ਉਸਦਾ ਘੁਮੰਡ ਹੀ ਉਸ ਦੇ ਨਾਸ ਦਾ ਕਾਰਣ ਬਣ ਗਿਆ। ਕਿਉਂ ਕਿ ਉਹ ਫ਼ਿਰ ਯਹੋਵਾਹ ਆਪਣੇ ਪਰਮੇਸ਼ੁਰ ਨਾਲ ਵਫਾਦਾਰ ਨਾ ਰਿਹਾ। ਉਹ ਯਹੋਵਾਹ ਦੇ ਮੰਦਰ ਵਿੱਚ ਜਾਕੇ ਧੂਪ ਦੀ ਜਗਵੇਦੀ ਉੱਪਰ ਧੂਪ ਧੁਖਾਉਣ ਲੱਗ ਪਿਆ।அவன் பலப்பட்டபோது, தனக்குக்கேடுண்டாகுமட்டும், அவனுடைய மனம்மேட்டிமையாகி, தன் தேவனாகிய கர்த்தருக்கு விரோதமாக மீறுதல் செய்து தூபபீடத்தின்மேல் தூபங்காட்ட கர்த்தருடைய ஆலயத்திற்குள் பிரவேசித்தான்.
17 ਤਦ ਅਜ਼ਰਯਾਹ ਜਾਜਕ ਉਸ ਦੇ ਪਿੱਛੇ ਗਿਆ ਅਤੇ ਉਸ ਨਾਲ ਯਹੋਵਾਹ ਦੇ 80 ਹੋਰ ਬਹਾਦੁਰ ਜਾਜਕ ਸਨ।ஆசாரியனாகிய அசரியாவும், அவனோடேகூடக் கர்த்தரின் ஆசாரியரான பராக்கிரமசாலிகளாகிய எண்பதுபேரும், அவன் பிறகே உட்பிரவேசித்து,
18 ਉਨ੍ਹਾਂ ਨੇ ਉਜ਼ੀਯਾਹ ਨੂੰ ਉਸ ਦੀ ਗ਼ਲਤੀ ਬਾਰੇ ਦੱਸਿਆ ਅਤੇ ਉਸ ਨੂੰ ਕਿਹਾ, “ਉਜ਼ੀਯਾਹ, ਯਹੋਵਾਹ ਅੱਗੇ ਧੂਪ ਧੁਖਾਉਣਾ ਤੇਰਾ ਕੰਮ ਨਹੀਂ ਹੈ। ਤੇਰੇ ਲਈ ਇਉਂ ਕਰਨਾ ਠੀਕ ਨਹੀਂ ਹੈ। ਸਿਰਫ਼ ਜਾਜਕ ਅਤੇ ਹਾਰਨ ਦੇ ਉੱਤਰਾਧਿਕਾਰੀਆਂ ਦਾ ਇਹ ਕੰਮ ਹੈ ਜੋ ਯਹੋਵਾਹ ਅੱਗੇ ਧੂਫ਼ ਧੂਖਾਉਂਦੇ ਹਨ। ਅਤੇ ਇਨ੍ਹਾਂ ਜਾਜਕਾਂ ਨੂੰ ਪਵਿੱਤਰ ਸੇਵਾ ਲਈ ਧੂਪ ਧੁਖਾਉਣ ਦੀ ਸਿਖਲਾਈ ਦਿੱਤੀ ਜਾਂਦੀ ਹੈ। ਤੂੰ ਵਫ਼ਾਦਾਰੀ ਨਹੀਂ ਕੀਤੀ ਇਸ ਲਈ ਤੂੰ ਸਭ ਤੋਂ ਪਵਿੱਤਰ ਅਸਥਾਨ ਤੋਂ ਬਾਹਰ ਨਿਕਲ ਜਾਹ। ਯਹੋਵਾਹ ਪਰਮੇਸ਼ੁਰ ਤੈਨੂੰ ਇਸ ਕਾਰਣ ਲਈ ਬਖਸ਼ੇਗਾ ਨਹੀਂ।”ராஜாவாகிய உசியாவோடு எதிர்த்துநின்று: உசியாவே, கர்த்தருக்குத் தூபங்காட்டுகிறது உமக்கு அடுத்ததல்ல; தூபங்காட்டுகிறது பரிசுத்தமாக்கப்பட்ட ஆரோனின் குமாரராகிய ஆசாரியருக்கே அடுக்கும்; பரிசுத்த ஸ்தலத்தை விட்டுவெளியே போம்; மீறுதல் செய்தீர்; இது தேவனாகிய கர்த்தராலே உமக்கு மேன்மையாக லபியாது என்றார்கள்.
19 ਪਰ ਉਜ਼ੀਯਾਹ ਨੂੰ ਕਰੋਧ ਆ ਗਿਆ ਤੇ ਉਸ ਵਕਤ ਉਸ ਦੇ ਹੱਥ ਵਿੱਚ ਧੂਪ ਧੁਖਾਉਣ ਲਈ ਧੂਪਧਾਨ ਸੀ। ਜਦੋਂ ਉਹ ਜਾਜਕਾਂ ਤੇ ਕਰੋਧ ਕਰ ਰਿਹਾ ਸੀ ਤਾਂ ਉਸ ਦੇ ਮੱਥੇ ਤੇ ਕੋੜ੍ਹ ਫੁੱਟ ਪਿਆ। ਇਹ ਸਭ ਕੁਝ ਜਾਜਕਾਂ ਦੇ ਸਾਹਮਣੇ ਯਹੋਵਾਹ ਦੇ ਮੰਦਰ ਵਿੱਚ ਜਗਵੇਦੀ ਦੇ ਕੋਲ ਜਿੱਥੇ ਧੂਪ ਧੁਖਾਉਂਦੇ ਸਨ, ਵਾਪਰਿਆ।அப்பொழுது உசியா கோபங்கொண்டான்; அவன் தூபகலசத்தைத் தன் கையிலே பிடித்து, ஆசாரியரோடே கோபமாய்ப் பேசுகிறபோது ஆசாரியருக்கு முன்பாகக் கர்த்தருடைய ஆலயத்திலே தூபபீடத்தின் முன்நிற்கிற அவனுடைய நெற்றியிலே குஷ்டரோகம் தோன்றிற்று.
20 ਪਰਧਾਨ ਜਾਜਕ ਅਜ਼ਰਯਾਹ ਅਤੇ ਬਾਕੀ ਦੇ ਜਾਜਕਾਂ ਨੇ ਉਸ ਵੱਲ ਤੱਕਿਆ। ਉੱਨ੍ਹਾਂ ਨੇ ਉਸ ਦੇ ਮੱਥੇ ਤੇ ਕੋੜ੍ਹ ਵੇਖਿਆ ਤਾਂ ਉਨ੍ਹਾਂ ਨੇ ਉਜ਼ੀਯਾਹ ਨੂੰ ਝਟ ਮੰਦਰ ਵਿੱਚੋਂ ਕੱਢ ਦਿੱਤਾ। ਉਜ਼ੀਯਾਹ ਖੁਦ ਵੀ ਉੱਥੋਂ ਭਜਿਆ ਕਿਉਂ ਕਿ ਯਹੋਵਾਹ ਨੇ ਉਸ ਨੂੰ ਸਜ਼ਾ ਦਿੱਤੀ ਸੀ।பிரதான ஆசாரியனாகிய அசரியாவும் சகல ஆசாரியரும் அவனைப் பார்க்கும்போது, இதோ, அவன் தன் நெற்றியிலே குஷ்டரோகம் பிடித்தவனென்றுகண்டு, அவனைத் தீவிரமாய் அங்கிருந்து வெளிப்படப்பண்ணினார்கள்; கர்த்தர் தன்னை அடித்ததினால் அவன் தானும் வெளியேபோகத் தீவிரப்பட்டான்.
21 ਉਜ਼ੀਯਾਹ ਪਾਤਸ਼ਾਹ ਸਾਰੀ ਬਾਕੀ ਦੀ ਉਮਰ ਕੋੜ੍ਹੀ ਰਿਹਾ ਉਹ ਬਾਕੀ ਘਰਾਂ ਤੋਂ ਦੂਰ ਅਲੱਗ ਘਰ ਵਿੱਚ ਰਿਹਾ ਅਤੇ ਮੁੜ ਯਹੋਵਾਹ ਦੇ ਮੰਦਰ ਪ੍ਰਵੇਸ਼ ਨਾ ਕਰ ਸੱਕਿਆ। ਉਜ਼ੀਯਾਹ ਦੇ ਪੁੱਤਰ ਯੋਥਾਮ ਨੇ ਰਾਜ ਮਹਿਲ ਤੇ ਸ਼ਾਸਨ ਕੀਤਾ ਅਤੇ ਲੋਕਾਂ ਦਾ ਨਿਆਉਂ ਵੀ।ராஜாவாகிய உசியா தன் மரணநாள்மட்டும் குஷ்டரோகியாயிருந்து கர்த்தருடைய ஆலயத்துக்குப் புறம்பாக்கப்பட்டபடியினால், ஒரு தனித்த வீட்டிலே குஷ்டரோகியாய் வாசம்பண்ணினான்; அவன் குமாரனாகிய யோதாம் ராஜாவின் அரமனை விசாரிப்புக்காரனாயிருந்து, தேசத்தின் ஜனங்களை நியாயம்விசாரித்தான்.
22 ਸ਼ੁਰੂ ਤੋਂ ਅਖੀਰ ਤੀਕ ਉਜ਼ੀਯਾਹ ਨੇ ਹੋਰ ਵੀ ਜੋ ਕੰਮ ਕੀਤੇ ਉਹ ਆਮੋਸ਼ ਦੇ ਪੁੱਤਰ ਯਸ਼ਾਯਾਹ ਨਬੀ ਨੇ ਲਿਖੇ।உசியாவின் ஆதியோடந்த நடபடியான மற்ற வர்த்தமானங்களை ஆமோத்சின் குமாரனாகிய ஏசாயா என்னும் தீர்க்கதரிசி எழுதினான்.
23 ਜਦੋਂ ਉਜ਼ੀਯਾਹ ਦੀ ਮੌਤ ਹੋਈ ਤਾਂ ਉਸ ਨੂੰ ਉਸ ਦੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਉਸ ਨੂੰ ਸ਼ਾਹੀ ਕਬਰ ਉਸ ਦੇ ਪਿਉ ਦੀ ਕਬਰ ਵਾਲੇ ਖੇਤ ਦੇ ਕੋਲ ਦਫ਼ਨਾਇਆ ਗਿਆ ਕਿਉਂ ਕਿ ਲੋਕਾਂ ਨੇ ਕਿਹਾ, “ਉਜ਼ੀਯਾਹ ਕੋੜ੍ਹੀ ਹੈ।” ਫ਼ਿਰ ਉਜ਼ੀਯਾਹ ਦੀ ਥਾਵੇਂ ਉਸਦਾ ਪੁੱਤਰ ਯੋਥਾਮ ਰਾਜ ਕਰਨ ਲੱਗਾ।உசியா தன் பிதாக்களோடே நித்திரையடந்தபின்பு, ஜனங்கள் அவனைக் குஷ்டரோகியென்று சொல்லி, அவனை அவன் பிதாக்களண்டையில், ராஜாக்களை அடக்கம்பண்ணுகிற இடத்திற்கு அருகான நிலத்திலே அடக்கம்பண்ணினார்கள்; அவன் குமாரனாகிய யோதாம் அவன் ஸ்தானத்தில் ராஜாவானான்.
Tamil Bible