Jeremiah 22 - PUNJABI (Tamil)
1 ਮੰਦੇ ਪਾਤਸ਼ਾਹਾਂ ਵਿਰੁੱਧ ਨਿਆਂ ਯਹੋਵਾਹ ਨੇ ਆਖਿਆ, “ਯਿਰਮਿਯਾਹ, ਰਾਜੇ ਦੇ ਮਹੱਲ ਵਿੱਚ ਜਾਹ। ਯਹੂਦਾਹ ਦੇ ਰਾਜੇ ਕੋਲ ਜਾਹ ਅਤੇ ਇਸ ਸੰਦੇਸ਼ ਦਾ ਓੱਥੇ ਪ੍ਰਚਾਰ ਕਰ:கர்த்தர் சொன்னது: நீ யூதா ராஜாவின் அரமனைக்குப் போய், அங்கே வேண்டிய வசனம் என்னவென்றால்:
2 ‘ਯਹੂਦਾਹ ਦੇ ਰਾਜੇ, ਯਹੋਵਾਹ ਦੇ ਸੰਦੇਸ਼ ਨੂੰ ਸੁਣ। ਤੂੰ ਦਾਊਦ ਦੇ ਤਖਤ ਤੋਂ ਰਾਜ ਕਰਦਾ ਹੈਂ, ਇਸ ਲਈ ਸੁਣ। ਹੇ ਰਾਜੇ, ਤੈਨੂੰ ਅਤੇ ਤੇਰੇ ਅਧਿਕਾਰੀਆਂ ਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ। ਤੁਸੀਂ ਸਾਰੇ ਲੋਕ ਜਿਹੜੇ ਯਰੂਸ਼ਲਮ ਦੇ ਦਰਵਾਜ਼ਿਆਂ ਬਾਣੀਂ ਲੰਘਦੇ ਹੋ, ਯਹੋਵਾਹ ਦੇ ਸੰਦੇਸ਼ ਨੂੰ ਧਿਆਨ ਨਾਲ ਜ਼ਰੂਰ ਸੁਣਨਾ ਚਾਹੀਦਾ ਹੈ।தாவீதின் சிங்காசனத்தில் வீற்றிருக்கிற யூதாவின் ராஜாவே, நீரும் உம்முடைய ஊழியக்காரரும் இந்த வாசல்களுக்குள் பிரவேசிக்கிற உம்முடைய ஜனமும் கர்த்தருடைய வார்த்தையைக் கேளுங்கள்.
3 ਯਹੋਵਾਹ ਆਖਦਾ ਹੈ: ਓਹੀ ਗੱਲਾਂ ਕਰੋ ਜਿਹੜੀਆਂ ਨਿਰਪੱਖ ਅਤੇ ਸਹੀ ਹਨ। ਉਸ ਬੰਦੇ ਨੂੰ ਲੁਟੇਰੇ ਕੋਲੋਂ ਬਚਾਓ ਜਿਹੜਾ ਲੁਟੇਰੇ ਪਾਸੋਂ ਲੁੱਟਿਆ ਗਿਆ ਹੈ। ਯਤੀਮਾਂ ਅਤੇ ਵਿਧਵਾਵਾਂ ਨੂੰ ਦੁੱਖ ਨਾ ਦਿਓ ਅਤੇ ਨਾ ਕੋਈ ਗ਼ਲਤ ਗੱਲ ਕਰੋ ਉਨ੍ਹਾਂ ਨਾਲ। ਮਾਸੂਮ ਲੋਕਾਂ ਦਾ ਕਤਲ ਨਾ ਕਰੋ।நீங்கள் நியாயமும் நீதியும்செய்து, பறிகொடுத்தவனை ஒடுக்குகிறவனுடைய கைக்குத் தப்புவியுங்கள்; நீங்கள் பரதேசியையும் திக்கற்றவனையும் விதவையையும் ஒடுக்காமலும், கொடுமைசெய்யாமலும், இவ்விடத்தில் குற்றமில்லாத இரத்தத்தைச் சிந்தாமலும் இருங்கள்.
4 ਜੇ ਤੁਸੀਂ ਇਨ੍ਹਾਂ ਆਦੇਸ਼ਾਂ ਦਾ ਪਾਲਣ ਕਰੋਗੇ ਤਾਂ ਅਜਿਹਾ ਵਾਪਰੇਗਾ: ਦਾਊਦ ਦੇ ਉਤਰਾਧਿਕਾਰੀ ਜਿਹੜੇ ਉਸ ਦੇ ਤਖਤ ਉੱਤੇ ਬੈਠੇ ਹਨ, ਇਹ ਮਹਿਲ ਦੇ ਦਰਵਾਜ਼ਿਆਂ ਬਾਣੀਂ ਲੰਘਦੇ ਰਹਿਣਗੇ। ਉਹ ਰਾਜੇ ਆਪਣੇ ਅਧਿਕਾਰੀ ਸੰਗ ਦਰਵਾਜ਼ਿਆਂ ਵਿੱਚੋਂ ਆਉਣਗੇ। ਉਹ ਰਾਜੇ, ਉਨ੍ਹਾਂ ਦੇ ਅਧਿਕਾਰੀ, ਅਤੇ ਉਨ੍ਹਾਂ ਦੇ ਬੰਦੇ ਰਬਾਂ ਅਤੇ ਘੋੜਿਆਂ ਤੇ ਸਵਾਰ ਹੋਕੇ ਲੰਘਣਗੇ।இந்த வார்த்தையின்படியே நீங்கள் மெய்யாய்ச் செய்வீர்களாகில், தாவீதின் சிங்காசனத்தில் உட்கார்ந்திருக்கிற ராஜாக்கள் இரதங்கள்மேலும் குதிரைகள்மேலும் ஏறி, அவனும் அவன் ஊழியக்காரரும் அவன் ஜனமுமாக இந்த அரமனை வாசல்களின் வழியாய் உட்பிரவேசிப்பார்களென்று கர்த்தர் சொல்லுகிறார்.
5 ਪਰ ਜੇ ਤੁਸੀਂ ਇਨ੍ਹਾਂ ਆਦੇਸ਼ਾਂ ਨੂੰ ਨਹੀਂ ਮੰਨੋਗੇ, ਤਾਂ ਇਹੀ ਹੈ ਜੋ ਯਹੋਵਾਹ ਆਖਦਾ ਹੈ: ਮੈਂ, ਯਹੋਵਾਹ ਇਕਰਾਰ ਕਰਦਾ ਹਾਂ ਕਿ ਰਾਜੇ ਦਾ ਇਹ ਮਹਿਲ ਤਬਾਹ ਹੋ ਜਾਵੇਗਾ-ਇਹ ਮਲਵੇ ਦਾ ਢੇਰ ਬਣ ਜਾਵੇਗਾ।’”நீங்கள் இந்த வார்த்தைகளைக்கேளாமற்போனீர்களேயாகில் இந்த அரமனை பாழாய்ப்போம் என்று என்பேரில் ஆணையிட்டேன் என்று கர்த்தர் சொல்லுகிறார்.
6 ਇਹੀ ਹੈ ਜੋ ਯਹੋਵਾਹ ਉਸ ਮਹੱਲ ਬਾਰੇ ਆਖਦਾ ਹੈ ਜਿੱਥੇ ਯਹੂਦਾਹ ਦਾ ਰਾਜਾ ਰਹਿੰਦਾ ਹੈ: “ਇਹ ਮਹਿਲ ਮੇਰੇ ਵਾਸਤੇ ਗਿਲਆਦ ਦੇ ਜੰਗਲਾਂ ਅਤੇ ਲਬਾਨੋਨ ਦੇ ਪਰਬਤਾਂ ਵਾਂਗ ਇੱਕ ਖੂਬਸੂਰਤ ਖਜ਼ਾਨਾ ਹੈ। ਪਰ ਮੈਂ ਇਸ ਨੂੰ ਮਾਰੂਬਲ ਵਰਗਾ ਬਣਾ ਦਿਆਂਗਾ। ਇਹ ਮਹਿਲ ਉਸ ਸ਼ਹਿਰ ਵਾਂਗ ਸੱਖਣਾ ਹੋਵੇਗਾ, ਜਿੱਥੇ ਕੋਈ ਨਹੀਂ ਰਹਿੰਦਾ।யூதா ராஜாவின் அரமனையைக் குறித்துக் கர்த்தர்: நீ எனக்குக் கீலேயாத்தைப்போலவும் லீபனோனின் கொடுமுடியைப்போலவும் இருக்கிறாய், ஆனாலும் மெய்யாகவே நான் உன்னை வனாந்தரத்தைப்போலவும், குடியில்லாத பட்டணங்களைப்போலவும் ஆக்கிவிடுவேன்.
7 ਮੈਂ ਮਹਿਲ ਨੂੰ ਤਬਾਹ ਕਰਨ ਲਈ ਬੰਦੇ ਭੇਜਾਂਗਾ। ਹਰ ਬੰਦੇ ਲੋਕ ਹਬਿਆਰ ਹੋਣਗੇ ਜਿਨ੍ਹਾਂ ਦਾ ਇਸਤੇਮਾਲ ਉਹ ਉਸ ਘਰ ਨੂੰ ਢਾਹੁਣ ਲਈ ਕਰੇਗਾ। ਉਹ ਲੋਕ ਤੁਹਾਡੇ ਮਜ਼ਬੂਤ ਅਤੇ ਸੁੰਦਰ ਦਿਓਦਾਰ ਦੇ ਸ਼ਤੀਰਾਂ ਨੂੰ ਕੱਟ ਦੇਣਗੇ। ਉਹ ਲੋਕ ਉਨ੍ਹਾਂ ਸ਼ਤੀਰਾਂ ਨੂੰ ਅੱਗ ਅੰਦਰ ਸੁੱਟ ਦੇਣਗੇ।சங்காரகாரரை அவரவர் ஆயுதங்களோடுகூட நான் உனக்கு விரோதமாக ஆயத்தப்படுத்துவேன்; உன் உச்சிதமான கேதுருக்களை அவர்கள் வெட்டி அக்கினியிலே போடுவார்கள்
8 “ਬਹੁਤ ਸਾਰੀਆਂ ਕੌਮਾਂ ਦੇ ਲੋਕ ਉਸ ਸ਼ਹਿਰ ਕੋਲੋਂ ਲੰਘਣਗੇ। ਉਹ ਇੱਕ ਦੂਜੇ ਨੂੰ ਪੁੱਛਣਗੇ, ‘ਯਹੋਵਾਹ ਨੇ ਯਰੂਸ਼ਲਮ ਨਾਲ ਇਹ ਭਿਆਨਕ ਗੱਲ ਕਿਉਂ ਕੀਤੀ ਹੈ? ਯਰੂਸ਼ਲਮ ਕਿੰਨਾ ਮਹਾਨ ਸ਼ਹਿਰ ਸੀ।’அநேகம் ஜாதிகள் இந்த நகரத்தைக் கடந்துவந்து, அவனவன் தன் தன் அயலானை நோக்கி: இந்தப்பெரிய நகரத்துக்குக் கர்த்தர் இப்படிச் செய்தது என்னவென்று கேட்பார்கள்.
9 ਉਸ ਪ੍ਰਸ਼ਨ ਦਾ ਉੱਤਰ ਇਹ ਹੋਵੇਗਾ: ‘ਪਰਮੇਸ਼ੁਰ ਨੇ ਯਰੂਸ਼ਲਮ ਨੂੰ ਇਸ ਲਈ ਤਬਾਹ ਕੀਤਾ ਕਿਉਂ ਕਿ ਯਹੂਦਾਹ ਦੇ ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਇਕਰਾਰਨਾਮੇ ਉੱਪਰ ਅਮਲ ਕਰਨਾ ਛੱਡ ਦਿੱਤਾ ਸੀ। ਉਨ੍ਹਾਂ ਲੋਕਾਂ ਨੇ ਹੋਰਨਾਂ ਦੇਵਤਿਆਂ ਦੀ ਉਪਾਸਨਾ ਅਤੇ ਸੇਵਾ ਕੀਤੀ।’”அதற்குப் பிரதியுத்தரமாக: அவர்கள் தங்கள் தேவனாகிய கர்த்தரின் உடன்படிக்கையை விட்டுவிட்டு, அந்நிய தேவர்களைப் பணிந்துகொண்டு, அவைகளுக்கு ஆராதனைசெய்தபடியினால் இப்படியாயிற்று என்பார்களென்று சொல்லுகிறார்.
10 ਪਾਤਸ਼ਾਹ ਯੇਹੋਆਹਾਜ਼ ਦੇ ਵਿਰੁੱਧ ਨਿਆਂ ਮਰੇ ਹੋਏ ਰਾਜੇ ਲਈ ਨਾ ਰੋਵੋ ਉਸ ਲਈ ਸੋਗ ਨਾ ਮਨਾਵੋ। ਪਰ ਉਸ ਰਾਜੇ ਲਈ ਰੱਜ ਕੇ ਰੋਵੋ ਜਿਸ ਨੂੰ ਇਹ ਥਾਂ ਛੱਡਣੀ ਪੈਣੀ ਹੈ। ਉਸ ਲਈ ਰੋਵੋ ਕਿਉਂ ਕਿ ਉਹ ਕਦੇ ਪਰਤ ਕੇ ਨਹੀਂ ਆਵੇਗਾ। ਫ਼ੇਰ ਕਦੇ ਵੀ ਉਹ ਆਪਣੀ ਮਾਤਭੂਮੀ ਨਹੀਂ ਦੇਖੇਗਾ।மரித்தவனுக்காக அழவேண்டாம், அவனுக்காகப் பரிதபிக்கவும்வேண்டாம், சிறைப்பட்டுப்போனவனுக்காகவே அழுங்கள்; அவன் இனித் திரும்பவருவதுமில்லை, ஜநந பூமியைக் காண்பதுமில்லை.
11 ਇਹੀ ਹੈ ਜੋ ਯਹੋਵਾਹ ਯੋਸ਼ੀਯਾਹ ਦੇ ਪੁੱਤਰ ਸ਼ੱਲੁਮ (ਯੇਹੋਆਹਾਜ਼) ਬਾਰੇ ਆਖਦਾ ਹੈ। (ਸ਼ੱਲੁਮ ਆਪਣੇ ਪਿਤਾ ਯੋਸ਼ੀਯਾਹ ਤੋਂ ਬਾਦ ਯਹੂਦਾਹ ਦਾ ਰਾਜਾ ਬਣਿਆ।) “ਯੋਸ਼ੀਯਾਹ ਯਰੂਸ਼ਲਮ ਤੋਂ ਦੂਰ ਚੱਲਿਆ ਗਿਆ ਹੈ। ਉਹ ਫ਼ੇਰ ਕਦੇ ਵੀ ਯਰੂਸ਼ਲਮ ਵਿੱਚ ਨਹੀਂ ਆਵੇਗਾ।தன் தகப்பனாகிய யோசியாவின் பட்டத்துக்கு வந்து, அரசாண்டு, இவ்விடத்திலிருந்து புறப்பட்டுப்போன யூதாவின் ராஜாவாயிருந்த யோசியாவின் குமாரனாகிய சல்லூமைக்குறித்து: அவன் இனி இங்கே திரும்ப வராமல்,
12 ਯੇਹੋਆਹਾਜ਼ ਉਸੇ ਥਾਂ ਜਾਕੇ ਮਰੇਗਾ ਜਿੱਥੇ ਮਿਸਰ ਦੇ ਲੋਕ ਉਸ ਨੂੰ ਲੈ ਕੇ ਗਏ ਹਨ। ਉਹ ਇਸ ਧਰਤੀ ਨੂੰ ਫ਼ੇਰ ਕਦੇ ਨਹੀਂ ਦੇਖੇਗਾ।”தான் கொண்டுபோகப்பட்ட ஸ்தலத்திலே மரிப்பான், இந்ததேசத்தை அவன் இனிக் காண்பதில்லையென்று கர்த்தர் சொல்லுகிறார்.
13 ਪਾਤਸ਼ਾਹ ਯਹੋਯਾਕੀਮ ਦੇ ਵਿਰੁੱਧ ਨਿਆਂ “ਉਸ ਰਾਜੇ ਤੇ ਲਾਹਨਤ ਜਿਹੜਾ ਅਨਿਆਂ ਨਾਲ ਆਪਣੇ ਮਹਿਲ ਉਸਾਰਦਾ ਹੈ। ਉਹ ਉਪਰਲੀ ਮੰਜਿਲ ਤੇ, ਜੋ ਧਰਮੀ ਨਹੀਂ ਹੈ ਕਰਕੇ ਕਮਰੇ ਬਣਾ ਰਿਹਾ ਹੈ। ਉਹ ਆਪਣੇ ਲੋਕਾਂ ਤੋਂ, ਉਨ੍ਹਾਂ ਨੂੰ ਬਿਨਾ ਅਦਾਇਗੀ ਕੀਤਿਆਂ ਕੰਮ ਕਰਵਾ ਰਿਹਾ ਹੈ।தனக்கு விஸ்தாரமான வீட்டையும் காற்று வீசும் விசாலமான மேலறைகளையும் கட்டுவானென்று சொல்லி, பலகணிகளைத் தனக்குத் திறந்து, கேதுரு பலகைகளை வைத்து, ஜாதிலிங்கவருணம் பூசி,
14 “ਯਹੋਯਾਕੀਮ ਆਖਦਾ ਹੈ, ‘ਮੈਂ ਆਪਣੇ ਲਈ ਇੱਕ ਵੱਡਾ ਮਹਿਲ ਉਸਾਰਾਂਗਾ, ਇਸ ਵਿੱਚ ਵੱਡੇ ਚੁਬਾਰੇ ਵੀ ਹੋਣਗੇ।’ ਇਸ ਲਈ ਉਸ ਨੇ ਇੱਕ ਵੱਡੀਆਂ ਬਾਰੀਆਂ ਵਾਲਾ ਮਕਾਨ ਉਸਾਰਿਆ। ਉਸ ਨੇ ਤਖਤਿਆਂ ਲਈ ਦਿਆਰ ਦੀ ਲੱਕੜ ਇਸਤੇਮਾਲ ਕੀਤੀ ਅਤੇ ਉਸ ਉੱਤੇ ਲਾਲ ਰੰਗ ਕੀਤਾ।அநீதியினாலே தன் வீட்டையும், அநியாயத்தினாலே தன் மேலறைகளையும் கட்டி, தன் அயலான் செய்யும் வேலைக்குக் கூலிகொடாமல் அவனைச் சும்மா வேலைகொள்ளுகிறவனுக்கு ஐயோ!
15 “ਯਹੋਯਾਕੀਮ, ਆਪਣੇ ਘਰ ਵਿੱਚ ਵੱਡੀ ਮਾਤਰਾ ਵਿੱਚ ਦਿਆਰ ਰੱਖਣ ਨਾਲ ਤੂੰ ਮਹਾਨ ਰਾਜਾ ਨਹੀਂ ਬਣਦਾ। ਤੇਰਾ ਪਿਤਾ ਭੋਜਨ ਅਤੇ ਪਾਣੀ ਨਾਲ ਹੀ ਸੰਤੁਸ਼ਟ ਸੀ। ਉਸ ਨੇ ਉਹੀ ਕੀਤਾ ਜੋ ਜਾਇਜ਼ ਅਤੇ ਧਰਮੀ ਸੀ। ਇਸ ਲਈ ਉਸ ਨਾਲ ਸਭ ਕੁਝ ਠੀਕ-ਠਾਕ ਹੋਇਆ।நீ கேதுருமர மாளிகைகளில் உலாவுகிறபடியினாலே ராஜாவாயிருப்பாயோ? உன் தகப்பன் போஜனபானம்பண்ணி, நியாயமும் நீதியுஞ்செய்தபோது அவன் சுகமாய் வாழ்ந்திருக்கவில்லையோ?
16 ਯੋਸ਼ੀਯਾਹ ਨੇ ਗਰੀਬਾਂ ਅਤੇ ਲੋੜਵਂਦਾਂ ਦੇ ਮੁਕੱਦਮਿਆਂ ਦਾ ਨਿਆਂ ਕੀਤਾ। ਇਸ ਲਈ ਉਸ ਨਾਲ ਸਭ ਕੁਝ ਠੀਕ-ਠਾਕ ਹੋਇਆ। ਇਹੀ ਹੈ ਜੋ ਲੋਕ ਕਰਦੇ ਹਨ, ਜੇਕਰ ਉਹ ਮੈਨੂੰ ਜਾਣਦੇ ਹਨ।அவன் சிறுமையும் எளிமையுமானவனுடைய நியாயத்தை விசாரித்தான்; அப்பொழுது சுகமாய் வாழ்ந்தான்; அப்படிச் செய்வதல்லவோ என்னை அறிகிற அறிவு என்று கர்த்தர் சொல்லுகிறார்.
17 “ਯਹੋਯਾਕੀਮ, ਤੇਰੀਆਂ ਅੱਖਾਂ ਸਿਰਫ ਓਸੇ ਚੀਜ਼ ਵੱਲ ਦੇਖਦੀਆਂ ਨੇ, ਜਿਸਤੋਂ ਤੈਨੂੰ ਲਾਭ ਹੁੰਦਾ ਹੈ। ਤੂੰ ਹਰ ਵੇਲੇ ਆਪਣੇ ਲਈ ਹੋਰ ਵੱਧੇਰੇ ਪ੍ਰਾਪਤ ਕਰਨ ਲਈ ਸੋਚਦਾ ਹੈਂ। ਤੂੰ ਮਸੂਮਾਂ ਨੂੰ ਕਤਲ ਕਰਨ ਲਈ ਤਿਆਰ ਹੈਂ। ਤੂੰ ਹੋਰਨਾਂ ਲੋਕਾਂ ਦੀਆਂ ਚੀਜ਼ਾਂ ਚੋਰੀ ਕਰਨ ਲਈ ਤਿਆਰ ਹੈਂ।”உன் கண்களும் உன் மனதுமோவென்றால் தற்பொழிவின்மேலும், குற்றமில்லாத இரத்தத்தைச் சிந்துவதின்மேலும், இடுக்கமும் நொறுக்குதலும் செய்வதின்மேலுமே அல்லாமல் வேறொன்றின்மேலும் வைக்கப்படவில்லை.
18 ਇਸ ਲਈ ਇਹੀ ਹੈ ਜੋ ਯਹੋਵਾਹ ਯੋਸ਼ੀਯਾਹ ਦੇ ਪੁੱਤਰ ਰਾਜੇ ਯਹੋਯਾਕੀਮ ਨੂੰ ਆਖਦਾ ਹੈ: “ਯਹੂਦਾਹ ਦੇ ਲੋਕ ਯਹੋਯਾਕੀਮ ਲਈ ਨਹੀਂ ਰੋਣਗੇ। ਉਹ ਇੱਕ-ਦੂਜੇ ਨੂੰ ਨਹੀਂ ਆਖਣਗੇ, ‘ਹਾਏ ਮੇਰਿਆ ਭਰਾਵਾ, ਮੈਨੂੰ ਯਹੋਯਾਕੀਮ ਦਾ ਬਹੁਤ ਅਫ਼ਸੋਸ ਹੈ, ਹਾਏ ਮੇਰੀਏ ਭੈਣੇ ਮੈਨੂੰ ਯਹੋਯਾਕੀਮ ਦਾ ਬਹੁਤ ਅਫ਼ਸੋਸ ਹੈ!’ ਯਹੂਦਾਹ ਦੇ ਲੋਕ ਯਹੋਯਾਕੀਮ ਲਈ ਨਹੀਂ ਰੋਣਗੇ। ਉਹ ਉਸ ਬਾਰੇ ਨਹੀਂ ਆਖਣਗੇ, ‘ਹਾਏ ਮਾਲਕ ਮੈਨੂੰ ਬਹੁਤ ਅਫ਼ਸੋਸ ਹੈ, ਹਾਏ ਪਾਤਸ਼ਾਹ ਮੈਨੂੰ ਬਹੁਤ ਅਫ਼ਸੋਸ ਹੈ!’ஆகையால், கர்த்தர் யோசியாவின் குமாரனாகிய யோயாக்கீம் என்கிற யூதாவின் ராஜாவைக்குறித்து: ஐயோ! என் சகோதரனே, ஐயோ! சகோதரியே என்று அவனுக்காகப் புலம்புவதில்லை; ஐயோ! ஆண்டவனே, ஐயோ! அவருடைய மகத்துவமே, என்று அவனுக்காகப் புலம்புவதில்லை.
19 ਯਰੂਸ਼ਲਮ ਦੇ ਲੋਕ ਯਹੋਯਾਕੀਮ ਨੂੰ ਦਫ਼ਨ ਕਰ ਦੇਣਗੇ, ਜਿਵੇਂ ਉਹ ਕਿਸੇ ਖੋਤੇ ਨੂੰ ਦਫ਼ਨ ਕਰਦੇ ਨੇ। ਉਹ ਉਸਦੀ ਲਾਸ਼ ਨੂੰ ਧੂਹ ਕੇ ਲੈ ਜਾਣਗੇ। ਅਤੇ ਉਹ ਉਸਦੀ ਲਾਸ਼ ਨੂੰ ਯਰੂਸ਼ਲਮ ਦੇ ਦਰਾਂ ਤੋਂ ਬਾਹਰ ਸੁੱਟ ਦੇਣਗੇ।ஒரு கழுதை புதைக்கப்படுகிறவண்ணமாய் அவன் எருசலேமின் வாசல்களுக்கு வெளியே இழுத்தெறிந்து புதைக்கப்படுவான் என்று சொல்லுகிறார்.
20 “ਯਹੂਦਾਹ, ਲਬਾਨੋਨ ਦੇ ਪਰਬਤਾਂ ਤੇ ਜਾਹ, ਅਤੇ ਰੋ। ਆਪਣੀ ਅਵਾਜ਼ ਨੂੰ ਬਾਸ਼ਾਨ ਦੇ ਪਰਬਤਾਂ ਅੰਦਰ ਸੁਣਨ ਦੇ। ਅਬਾਰੀਮ ਦੇ ਪਰਬਤਾਂ ਵਿੱਚ ਜਾਕੇ ਰੋ। ਕਿਉਂ ਕਿ ‘ਪ੍ਰੇਮੀ’ ਤੇਰੇ ਸਾਰੇ ਤਬਾਹ ਹੋ ਜਾਣਗੇ।லீபனோனின்மேலேறிப் புலம்பு, பாசானில் உரத்த சத்தமிடு, ஆபரீமிலிருந்து கூப்பிட்டுக்கொண்டிரு, உன் நேசர் அனைவரும் முறிந்தார்கள்.
21 “ਯਹੂਦਾਹ, ਤੂੰ ਖੁਦ ਨੂੰ ਸੁਰੱਖਿਅਤ ਮਹਿਸੂਸ ਕੀਤਾ। ਪਰ ਮੈਂ ਤੈਨੂੰ ਚਿਤਾਵਨੀ ਦਿੱਤੀ ਸੀ! ਮੈਂ ਤੈਨੂੰ ਚਿਤਾਵਨ ਦਿੱਤੀ ਸੀ, ਪਰ ਤੂੰ ਸੁਣਨ ਤੋਂ ਇਨਕਾਰ ਕੀਤਾ ਸੀ। ਆਪਣੀ ਜਵਾਨੀ ਦੇ ਦਿਨਾਂ ਤੋਂ ਹੀ ਤੂੰ ਇਸ ਤਰ੍ਹਾਂ ਰਹੀ ਹੈਂ। ਅਤੇ ਆਪਣੀ ਜਵਾਨੀ ਵੇਲੇ ਤੋਂ ਹੀ ਤੂੰ, ਯਹੂਦਾਹ ਮੇਰਾ ਹੁਕਮ ਨਹੀਂ ਮੰਨਿਆ।நீ சுகமாய் வாழ்ந்திருக்கையில் நான் உனக்குச் சொன்னேன், நீ கேளேன் என்றாய், உன் சிறுவயதுமுதல் நீ என் சத்தத்தைக் கேளாமற்போகிறதே உன் வழக்கம்.
22 ਯਹੂਦਾਹ, ਜੋ ਸਜ਼ਾ ਮੈਂ ਤੈਨੂੰ ਦਿਆਂਗਾ, ਤੂਫ਼ਾਨੀ ਹਵਾ ਵਾਂਗ ਆਵੇਗੀ। ਅਤੇ ਇਹ ਤੇਰੇ ਸਾਰੇ ਅਯਾਲੀਆਂ ਨੂੰ ਉਡਾ ਕੇ ਲੈ ਜਾਵੇਗੀ। ਅਤੇ ਤੇਰੇ ਪ੍ਰੇਮੀ ਅਧੀਨ ਹੋ ਜਾਣਗੇ। ਫ਼ੇਰ ਤੂੰ ਆਪਣੀਆਂ ਕਰਨੀਆਂ ਕਾਰਣ ਸੱਚਮੁੱਚ ਅਪਮਾਨਿਤ ਅਤੇ ਸ਼ਰਮਸਾਰ ਹੋਵੇਂਗੀ।உன் மேய்ப்பர்கள் எல்லாரையும் காற்று அடித்துக்கொண்டுபோகும்; உன் நேசர் சிறைப்பட்டுப்போவார்கள்; அப்போதல்லவோ எல்லாப் பொல்லாப்பினிமித்தமும் நீ வெட்கப்பட்டு இலச்சையடைவாய்.
23 “ਰਾਜੇ, ਤੂੰ ਉੱਚੇ ਪਰਬਤਾਂ ਉੱਤੇ ਦਿਆਰ ਨਾਲ ਬਣੇ ਆਪਣੇ ਘਰਾਂ ਅੰਦਰ ਰਹਿੰਦਾ ਹੈਂ। ਇਹ ਲਗਦਾ ਹੈ ਜਿਵੇਂ ਤੂੰ ਲੱਗਭਗ ਲਬਾਨੋਨ ਵਿੱਚ ਰਹਿੰਦਾ ਹੋਵੇਂ, ਜਿੱਥੇ ਉਹ ਲੱਕੜ ਆਈ ਸੀ। ਤੂੰ ਸੋਚਦਾ ਹੈਂ ਕਿ ਤੂੰ ਉੱਚੇ ਪਰਬਤਾਂ ਉੱਤੇ ਆਪਣੇ ਮਕਾਨ ਅੰਦਰ ਸੁਰੱਖਿਅਤ ਹੈਂ, ਪਰ ਤੂੰ ਸੱਚਮੁੱਚ ਕੁਰਲਾਵੇਂਗਾ ਜਦੋਂ ਤੈਨੂੰ ਸਜ਼ਾ ਮਿਲੇਗੀ। ਤੂੰ ਉਸ ਔਰਤ ਵਾਂਗ ਦੁੱਖੀ ਹੋਵੇਂਗਾ ਜਿਹੜੀ ਬਾਲਕ ਨੂੰ ਜੰਮ ਰਹੀ ਹੁੰਦੀ ਹੈ।”லீபனோனில் வாசமாயிருந்து, கேதுருமரங்களில் கூடுகட்டிக்கொண்டிருக்கிறவளே, வேதனைகளும் பிள்ளைப்பெறுகிறவளுக்கொத்த வாதையும் உனக்கு வருகையில் நீ எவ்வளவு பரிதபிக்கப்படத்தக்கவளாயிருப்பாய்!
24 ਪਾਤਸ਼ਾਹ ਯੇਹੋਇਆਚਿਨ ਦੇ ਵਿਰੁੱਧ ਨਿਆਂ “ਜਿਵੇਂ ਕਿ ਸਾਖੀ ਹਾਂ ਮੈਂ”, ਯਹੋਵਾਹ ਵੱਲੋਂ ਇਹ ਸੰਦੇਸ਼ ਹੈ, “ਯੇਹੋਇਆਚਿਨ, ਯਹੂਦਾਹ ਦੇ ਰਾਜੇ ਯੇਹੋਇਆਚਿਨ ਦੇ ਪੁੱਤਰ ਮੈਂ ਤੇਰੇ ਨਾਲ ਇਹ ਕਰਾਂਗਾ: ਭਾਵੇਂ ਤੂੰ ਹੁੰਦਾ ਸ਼ਾਹੀ ਨਿਸ਼ਾਨ ਵਾਲੀ ਅੰਗੂਠੀ ਮੇਰੇ ਸੱਜੇ ਹੱਥ ਦੀ, ਫ਼ੇਰ ਵੀ ਮੈਂ ਤੈਨੂੰ ਸੁੱਟ ਦਿੰਦਾ।யூதாவின் ராஜாவாகிய யோயாக்கீமின் குமாரன் கோனியா என் வலதுகையின் முத்திரை மோதிரமாயிருந்தாலும், அதிலிருந்து உன்னைக் கழற்றி எறிந்துபோடுவேன் என்று என் ஜீவனைக்கொண்டு சொல்லுகிறேன் என்று கர்த்தர் சொல்லுகிறார்.
25 ਯਹੋਯਾਕੀਮ, ਸੌਂਪ ਦੇਵਾਂਗਾ ਮੈਂ ਤੈਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਅਤੇ ਬਾਬਲ ਦੇ ਲੋਕਾਂ ਨੂੰ। ਉਹੀ ਲੋਕ ਨੇ ਜਿਨ੍ਹਾਂ ਤੋਂ ਡਰਦਾ ਹੈਂ ਤੂੰ। ਉਹ ਲੋਕ ਤੈਨੂੰ ਮਾਰਨਾ ਚਾਹੁੰਦੇ ਹਨ।உன் பிராணனை வாங்கத்தேடுகிறவர்களின் கையிலும் நீ பயப்படுகிறவர்களின் கையிலும் உன்னை ஒப்புக்கொடுப்பேன்; பாபிலோன் ராஜாவாகிய நேபுகாத்நேச்சாரின் கையிலும் கல்தேயரின் கையிலும் ஒப்புக்கொடுப்பேன்;
26 ਮੈਂ ਤੈਨੂੰ ਅਤੇ ਤੇਰੀ ਮਾਂ ਨੂੰ ਕਿਸੇ ਅਜਿਹੇ ਦੇਸ਼ ਅੰਦਰ ਸੁੱਟ ਦਿਆਂਗਾ ਜਿੱਥੇ ਤੁਹਾਡੇ ਦੋਹਾਂ ਵਿੱਚੋਂ ਕੋਈ ਵੀ ਜੰਮਿਆ ਨਹੀਂ ਸੀ। ਤੂੰ ਅਤੇ ਤੇਰੀ ਮਾਂ ਉਸੇ ਦੇਸ਼ ਵਿੱਚ ਮਰੋਗੇ।உன்னையும், உன்னைப் பெற்ற தாயையும், உங்கள் ஜநந பூமியல்லாத அந்நிய தேசத்திலே துரத்திவிடுவேன். அங்கே சாவீர்கள்.
27 ਯੇਹੋਇਆਚਿਨ, ਤੂੰ ਆਪਣੇ ਦੇਸ਼ ਵਿੱਚ ਆਉਣਾ ਚਾਹੁੰਦਾ ਹੈ-ਪਰ ਤੈਨੂੰ ਵਾਪਸ ਆਉਣ ਦੀ ਕਦੇ ਵੀ ਇਜਾਜ਼ਤ ਨਹੀਂ ਮਿਲੇਗੀ।”திரும்புவதற்குத் தங்கள் ஆத்துமா வாஞ்சிக்கும் தேசத்துக்கு அவர்கள் திரும்பிவருவதில்லை.
28 ਕਨਾਯਾਹ (ਯੇਹੋਇਆਚਿਨ) ਉਸ ਟੁੱਟੇ ਹੋਏ ਭਾਂਡੇ ਵਰਗਾ ਹੈ ਜਿਸ ਨੂੰ ਕਿਸੇ ਨੇ ਬਾਹਰ ਸੁੱਟ ਦਿੱਤਾ ਹੈ। ਉਹ ਉਸ ਭਾਂਡੇ ਵਰਗਾ ਹੈ ਜਿਸ ਨੂੰ ਕੋਈ ਨਹੀਂ ਲੋੜਦਾ, ਯੇਹੋਇਆਚਿਨ ਅਤੇ ਉਸ ਦੇ ਬੱਚਿਆਂ ਨੂੰ ਬਾਹਰ ਕਿਉਂ ਸੁੱਟਿਆ ਜਾਵੇਗਾ? ਉਨ੍ਹਾਂ ਨੂੰ ਪਰਦੇਸਾਂ ਅੰਦਰ ਕਿਉਂ ਸੁੱਟਿਆ ਜਾਵੇਗਾ।கோனியா என்கிற இந்த மனுஷன் அவமதிக்கப்பட்ட உடைந்த சிலையோ ஒருவரும் விரும்பாத பாத்திரமோ அவனும் அவன் சந்ததியும் தள்ளுண்டதும், தாங்கள் அறியாததேசத்திலே துரத்திவிடப்பட்டதும் ஏது?
29 ਯਹੂਦਾਹ ਦੀਏ ਧਰਤੀਏ, ਧਰਤੀਏ, ਧਰਤੀਏ! ਯਹੋਵਾਹ ਦੇ ਸੰਦੇਸ਼ ਨੂੰ ਸੁਣ!தேசமே! தேசமே! தேசமே! கர்த்தருடைய வார்த்தையைக் கேள்.
30 ਯਹੋਵਾਹ ਆਖਦਾ ਹੈ, “ਯੇਹੋਇਆਚਿਨ ਬਾਰੇ ਇਸ ਨੂੰ ਲਿਖ ਲਵੋ: ‘ਉਹ ਅਜਿਹਾ ਬੰਦਾ ਹੈ, ਜਿਸਦੇ ਹੁਣ ਬੱਚੇ ਨਹੀਂ ਹਨ! ਯੇਹੋਇਆਚਿਨ ਆਪਣੇ ਜੀਵਨ ਕਾਲ ਵਿੱਚ ਸਫ਼ਲ ਨਹੀਂ ਹੋਵੇਗਾ। ਅਤੇ ਉਸ ਦੇ ਬੱਚਿਆਂ ਵਿੱਚੋਂ ਕੋਈ ਵੀ ਦਾਊਦ ਦੇ ਸਿੰਘਾਸਣ ਉੱਤੇ ਨਹੀਂ ਬੈਠੇਗਾ। ਉਸ ਦੇ ਬੱਚਿਆਂ ਵਿੱਚੋਂ ਕੋਈ ਵੀ ਯਹੂਦਾਹ ਅੰਦਰ ਰਾਜ ਨਹੀਂ ਕਰੇਗਾ।’”இந்தப் புருஷன் சந்தானமற்றவன், தன் நாட்களில் வாழ்வடையாதவன் என்று இவனைக்குறித்து எழுதுங்கள்; அவன் வித்தில் ஒருவனாகிலும் வாழ்வடைந்து, தாவீதின் சிங்காசனத்தில் வீற்றிருந்து யூதாவில் அரசாளப்போகிறதில்லை என்று கர்த்தர் சொல்லுகிறார்.
Tamil Bible