Proverbs 20 - PUNJABI (Tamil)

1 ਮੈਅ ਲੋਕਾਂ ਨੂੰ ਬੇਇੱਜ਼ਤ ਕਰ ਦਿੰਦਾ ਹੈ, ਬੀਅਰ ਉਨ੍ਹਾਂ ਨੂੰ ਮਗਰੂਰ ਬਣਾ ਦਿੰਦੀ ਹੈ, ਉਨ੍ਹਾਂ ਦੁਆਰਾ ਭਟਕਾਇਆ ਹੋਇਆ ਕੋਈ ਵੀ ਸਿਆਣਾ ਨਹੀਂ।திராட்சரசம் பரியாசஞ்செய்யும், மதுபானம் அமளிபண்ணும்; அதினால் மயங்குகிற ஒருவனும் ஞானவானல்ல.

2 ਰਾਜੇ ਦਾ ਗੁੱਸਾ ਬਬਰ ਸ਼ੇਰ ਵਰਗਾ ਹੈ। ਜੇ ਤੁਸੀਂ ਰਾਜੇ ਨੂੰ ਗੁੱਸੇ ਕਰ ਲਵੋਂਗੇ ਤਾਂ ਤੁਹਾਨੂੰ ਆਪਣੀ ਜਾਨ ਵੀ ਗੁਆਉਣੀ ਪੈ ਸੱਕਦੀ ਹੈ।ராஜாவின் உறுக்குதல் சிங்கத்தின் கெர்ச்சிப்புக்குச் சமானம்; அவனைக் கோபப்படுத்துகிறவன் தன் பிராணனுக்கே துரோகஞ்செய்கிறான்.

3 ਇਹ ਆਦਮੀ ਦੇ ਮਾਨ ਦੀ ਗੱਲ ਹੈ ਕਿ ਜੇਕਰ ਉਹ ਝਗੜਿਆਂ ਤੋਂ ਦੂਰ ਰਹੇ, ਪਰ ਇੱਕ ਮੂਰਖ ਬੰਦਾ ਹਮੇਸ਼ਾ ਲੜਨ ਲਈ ਤਿਆਰ ਰਹਿੰਦਾ ਹੈ।வழக்குக்கு விலகுவது மனுஷனுக்கு மேன்மை; மூடனானவன் எவனும் அதிலே தலையிட்டுக்கொள்வான்.

4 ਬੀਜਣ ਦੇ ਸਮੇਂ ਦੌਰਾਨ ਸੁਸਤ ਆਦਮੀ ਆਪਣੇ ਖੇਤ ਨਹੀਂ ਵਾਹੁੰਦਾ। ਇਸ ਲਈ ਵਾਢੀ ਵੇਲੇ ਉਹ ਫਸਲਾਂ ਦੀ ਤਲਾਸ਼ ਕਰਦਾ ਹੈ ਪਰ ਉਸ ਨੂੰ ਕੁਝ ਵੀ ਨਹੀਂ ਮਿਲਦਾ।சோம்பேறி குளிருகிறதென்று உழமாட்டான், அறுப்பிலே பிச்சைகேட்டாலும் அவனுக்கு ஒன்றுங்கிடையாது.

5 ਬੰਦੇ ਦੇ ਖਿਆਲ ਡੂੰਘੇ ਪਾਣੀਆਂ ਵਾਂਗ ਹੁੰਦੇ ਹਨ, ਪਰ ਸਮਝਦਾਰ ਆਦਮੀ ਉਨ੍ਹਾਂ ਨੂੰ ਬਾਹਰ ਖਿੱਚ ਲੈਂਦਾ ਹੈ।மனுஷனுடைய இருதயத்திலுள்ள யோசனை ஆழமான தண்ணீர்போலிருக்கிறது; புத்திமானோ அதை மொண்டெடுப்பான்.

6 ਕਈ ਲੋਕ ਸ਼ੇਖੀ ਮਾਰਦੇ ਹਨ ਕਿ ਉਹ “ਵਫ਼ਾਦਾਰ” ਹਨ। ਪਰ ਇੱਕ ਭਰੋਸੇਯੋਗ ਵਿਅਕਤੀ ਲੱਭਣਾ ਬਹੁਤ ਮੁਸ਼ਕਿਲ ਹੈ।மனுஷர் பெரும்பாலும் தங்கள் தயாளத்தைப் பிரசித்தப்படுத்துவார்கள்; உண்மையான மனுஷனைக் கண்டுபிடிப்பவன் யார்?

7 ਇੱਕ ਧਰਮੀ ਬੰਦਾ ਚੰਗਾ ਜੀਵਨ ਜਿਉਂਦਾ ਹੈ, ਅਤੇ ਇਹ ਉਸ ਦੇ ਬੱਚਿਆਂ ਤੇ ਵੀ ਅਸੀਸ ਲਿਆਉਂਦਾ ਹੈ।நீதிமான் தன் உத்தமத்திலே நடக்கிறான்; அவனுக்குப் பிறகு அவன் பிள்ளைகளும் பாக்கியவான்களாயிருப்பார்கள்.

8 ਜਦੋਂ ਕੋਈ ਰਾਜਾ ਲੋਕਾਂ ਦਾ ਨਿਆਂ ਕਰਨ ਲਈ ਬੈਠਦਾ ਹੈ ਤਾਂ ਉਹ ਬਦੀ ਨੂੰ ਆਪਣੀਆਂ ਅੱਖਾਂ ਨਾਲ ਦੇਖ ਸੱਕਦਾ ਹੈ।நியாயாசனத்தில் வீற்றிருக்கும் ராஜா தன் கண்களினால் சகல பொல்லாப்பையும் சிதறப்பண்ணுகிறான்.

9 ਕੀ ਕੋਈ ਬੰਦਾ ਸੱਚਮੁੱਚ ਇਹ ਆਖ ਸੱਕਦਾ ਹੈ ਕਿ ਉਸ ਨੇ ਸਦਾ ਆਪਣੀ ਪੂਰੀ ਕੋਸ਼ਿਸ਼ ਕੀਤੀ ਹੈ? ਕੀ ਕੋਈ ਬੰਦਾ ਸੱਚਮੁੱਚ ਇਹ ਆਖ ਸੱਕਦਾ ਹੈ ਕਿ, “ਉਸਦਾ ਕੋਈ ਪਾਪ ਨਹੀਂ?” ਨਹੀਂ!என் இருதயத்தைச் சுத்தமாக்கினேன், என் பாவமறத் துப்புரவானேன் என்று சொல்லத்தக்கவன் யார்?

10 ਯਹੋਵਾਹ ਝੂਠੇ ਤੋਂਲਾਂ ਅਤੇ ਗ਼ਲਤ ਪੈਮਾਨਿਆਂ ਦੋਵਾਂ ਨੂੰ ਨਫ਼ਰਤ ਕਰਦਾ ਹੈ।வெவ்வேறான நிறைகல்லும், வெவ்வேறான மரக்காலும் ஆகிய இவ்விரண்டும் கர்த்தருக்கு அருவருப்பானவைகள்.

11 ਇੱਕ ਬੱਚਾ ਵੀ ਆਪਣੀਆਂ ਹਰਕਤਾਂ ਤੋਂ ਇਹ ਦਰਸਾ ਦਿੰਦਾ ਹੈ ਕਿ ਉਹ ਚੰਗਾ ਹੈ ਜਾਂ ਮਾੜਾ ਹੈ। ਤੁਸੀਂ ਉਸ ਬੱਚੇ ਦੀ ਨਿਗਰਾਨੀ ਕਰ ਸੱਕਦੇ ਹੋ ਅਤੇ ਜਾਣ ਸੱਕਦੇ ਹੋ ਕਿ ਕੀ ਉਹ ਇਮਾਨਦਾਰ ਤੇ ਨੇਕ ਹੈ ਜਾਂ ਨਹੀਂ।பிள்ளையானாலும், அதின் செய்கை சுத்தமோ செம்மையோ என்பது, அதின் நடக்கையினால் விளங்கும்.

12 ਯਹੋਵਾਹ ਨੇ ਸੁਣਨ ਲਈ ਸਾਡੀ ਖਾਤਰ ਦੋਵਾਂ ਕੰਨਾਂ ਨੂੰ, ਅਤੇ ਅੱਖਾਂ ਨੂੰ ਵੇਖਣ ਲਈ ਬਣਾਇਆ!கேட்கிற காதும், காண்கிற கண்ணும் ஆகிய இவ்விரண்டையும் கர்த்தர் உண்டாக்கினார்.

13 ਨੀਂਦ ਨੂੰ ਪਿਆਰ ਨਾ ਕਰੋ, ਨਹੀਂ ਤਾਂ ਤੁਸੀਂ ਗਰੀਬ ਹੋ ਜਾਵੋਂਗੇ। ਪਰ ਕੰਮ ਵਿੱਚ ਆਪਣਾ ਸਮਾਂ ਬਿਤਾਓ ਅਤੇ ਤੁਹਾਡੇ ਪਾਸ ਖਾਣ ਲਈ ਬਹੁਤ ਹੋਵੇਗਾ।தூக்கத்தை விரும்பாதே, விரும்பினால் தரித்திரனாவாய்; கண் விழித்திரு, அப்பொழுது ஆகாரத்தினால் திருப்தியாவாய்.

14 ਜਿਹੜਾ ਬੰਦਾ ਤੁਹਾਡੇ ਪਾਸੋਂ ਕੋਈ ਚੀਜ਼ ਖਰੀਦਦਾ ਹੈ, ਹਮੇਸ਼ਾ ਆਖਦਾ ਹੈ, “ਇਹ ਚੰਗੀ ਨਹੀਂ! ਇਹ ਮਹਿੰਗੀ ਬਹੁਤ ਹੈ!” ਫ਼ੇਰ ਉਹ ਬੰਦਾ ਚੱਲਾ ਜਾਂਦਾ ਹੈ ਅਤੇ ਹੋਰਾਂ ਲੋਕਾਂ ਨੂੰ ਦੱਸਦਾ ਹੈ ਕਿ ਉਸ ਨੇ ਚੰਗਾ ਸੌਦਾ ਕੀਤਾ ਹੈ।கொள்ளுகிறவன்: நல்லதல்ல, நல்லதல்ல என்பான்; போய்விட்டபின்போ மெச்சிக்கொள்வான்.

15 ਸੋਨਾ ਤੇ ਹੀਰੇ ਕਿਸੇ ਬੰਦੇ ਨੂੰ ਅਮੀਰ ਬਣਾ ਸੱਕਦੇ ਹਨ। ਪਰ ਜਿਹੜਾ ਬੰਦਾ ਇਹ ਜਾਣਦਾ ਹੈ ਕਿ ਉਹ ਕਿਸ ਬਾਰੇ ਗੱਲ ਕਰ ਰਿਹਾ ਹੈ, ਉਹ ਉਨਾਂ ਨਾਲੋਂ ਵੀ ਕਿਤੇ ਵੱਧ ਮੁੱਲਵਾਨ ਹੈ।பொன்னும் மிகுதியான முத்துக்களும் உண்டு; அறிவுள்ள உதடுகளோ விலையுயர்ந்த இரத்தினம்.

16 ਜੇਕਰ ਕੋਈ ਵਿਅਕਤੀ ਕਿਸੇ ਅਣਜਾਣ ਵਿਅਕਤੀ ਦੇ ਕਰਜ਼ ਦੀ ਜਿੰਮੇਵਾਰੀ ਲੈਂਦਾ, ਉਸਦੀ ਜਮੀਨ ਲੈ ਲਵੋ। ਯਕੀਨੀ ਤੋਰ ਤੇ ਕਿ ਤੁਸੀਂ ਉਸ ਵਿਅਕਤੀ ਪਾਸੋਂ ਕੁਝ ਗਿਰਵੀ ਰੱਖ ਲਵੋ ਜੋ ਕਿਸੇ ਅਨਜਾਣ ਔਰਤ ਦੀ ਜਿੰਮੇਵਾਰੀ ਲੈਂਦਾ ਹੈ।அந்நியனுக்காகப் பிணைப்பட்டவனுடைய வஸ்திரத்தை எடுத்துக்கொள்; அந்நிய ஸ்திரீயினிமித்தம் அவன் கையில் ஈடு வாங்கிக்கொள்.

17 ਜੇ ਤੁਸੀਂ ਧੋਖੇ ਨਾਲ ਕੋਈ ਚੀਜ਼ ਹਾਸਿਲ ਕਰ ਲਵੋਂਗੇ, ਇਹ ਚੰਗੀ ਚੀਜ਼ ਵਾਂਗ ਤਾਂ ਜਾਪੇਗੀ। ਪਰ ਅਖੀਰ ਵਿੱਚ ਉਸਦਾ ਅੰਤ ਪੱਥਰ ਨਾਲ ਭਰੇ ਮੂੰਹ ਨਾਲ ਹੁੰਦਾ ਹੈ।வஞ்சனையினால் வந்த போஜனம் மனுஷனுக்கு இன்பமாயிருக்கும்; பின்போ அவனுடைய வாய் பருக்கைக் கற்களால் நிரப்பப்படும்.

18 ਯੋਜਨਾਵਾਂ ਬਨਾਉਣ ਤੋਂ ਪਹਿਲਾਂ ਚੰਗਾ ਮਸ਼ਵਰਾ ਹਾਸਿਲ ਕਰੋ। ਜੇ ਤੁਸੀਂ ਯੁੱਧ ਲਈ ਜਾ ਰਹੇ ਹੋ, ਯਕੀਨੀ ਕਰੋ ਕਿ ਤੁਹਾਡੇ ਕੋਲ ਚੰਗੀ ਸਲਾਹ ਹੈ।ஆலோசனையினால் எண்ணங்கள் ஸ்திரப்படும்; நல்யோசனை செய்து யுத்தம்பண்ணு.

19 ਜਿਹੜਾ ਬੰਦਾ ਹੋਰਾਂ ਦੀਆਂ ਚੁਗਲੀਆਂ ਕਰਦਾ ਹੈ ਉਸ ਉੱਤੇ ਭਰੋਸਾ ਨਹੀਂ ਕੀਤਾ ਜਾ ਸੱਕਦਾ। ਇਸ ਲਈ ਕਿਸੇ ਵੀ ਬੜਬੋਲੇ ਬੰਦੇ ਨੂੰ ਦੋਸਤ ਨਾ ਬਣਾਓ।தூற்றிக்கொண்டு திரிகிறவன் இரகசியங்களை வெளிப்படுத்துவான்; ஆதலால் தன் உதடுகளினால் அலப்புகிறவனோடே கலவாதே.

20 ਜਿਹੜਾ ਵਿਅਕਤੀ ਆਪਣੇ ਹੀ ਮਾਪਿਆਂ ਨੂੰ ਗਾਲ੍ਹਾਂ ਕੱਢੇ, ਉਸਦਾ ਦੀਵਾ ਘੁੱਪ ਹਨੇਰੇ ਦੇ ਵਿੱਚਾਲੇ ਬੁਝਾ ਦਿੱਤਾ ਜਾਵੇਗਾ।தன் தகப்பனையும் தன் தாயையும் தூஷிக்கிறவனுடைய தீபம் காரிருளில் அணைந்துபோம்.

21 ਆਸਾਨੀ ਨਾਲ ਪ੍ਰਾਪਤ ਕੀਤਾ ਵਿਰਸਾ ਅਖੀਰ ਵਿੱਚ ਅਸੀਸਾਂ ਨਹੀਂ ਲਿਆਵੇਗਾ।ஆரம்பத்திலே துரிதமாகக் கிடைத்த சுதந்தரம் முடிவிலே ஆசீர்வாதம் பெறாது.

22 ਜੇ ਕੋਈ ਤੁਹਾਡੇ ਖਿਲਾਫ਼ ਕੁਝ ਕਰਦਾ ਹੈ ਤਾਂ ਉਸ ਨੂੰ ਖੁਦ ਸਜ਼ਾ ਦੇਣ ਦੀ ਕੋਸ਼ਿਸ਼ ਨਾ ਕਰੋ। ਇਸ ਨੂੰ ਯਹੋਵਾਹ ਤੇ ਛੱਡ ਦਿਓ, ਉਹ ਨਿਆਂ ਕਰੇਗਾ।தீமைக்குச் சரிக்கட்டுவேன் என்று சொல்லாதே; கர்த்தருக்குக் காத்திரு, அவர் உன்னை இரட்சிப்பார்.

23 ਯਾਹੋਵਾਹ ਝੂਠੇ ਤੋਂਲਾਂ ਨੂੰ ਨਫ਼ਰਤ ਕਰਦਾ ਹੈ ਨੁਕਸਾਂ ਵਾਲੇ ਪੈਮਾਨੇ ਚੰਗੇ ਨਹੀਂ।வெவ்வேறான நிறைகற்கள் கர்த்தருக்கு அருவருப்பானவைகள்; கள்ளத்தராசு நல்லதல்ல.

24 ਯਹੋਵਾਹ ਆਦਮੀ ਦੇ ਕਦਮਾਂ ਦਾ ਨਿਸ਼ਚੈ ਕਰਦਾ ਹੈ, ਤਾਂ ਫ਼ਿਰ ਇੱਕ ਆਦਮੀ ਆਪਣੇ ਜੀਵਨ ਨੂੰ ਕਿਵੇਂ ਸਮਝ ਸੱਕਦਾ ਹੈ?கர்த்தராலே மனுஷருடைய நடைகள் வாய்க்கும்; ஆகையால் மனுஷன் தன் வழியை அறிந்துகொள்வதெப்படி?

25 ਤੁਸੀਂ ਆਪਣੇ-ਆਪ ਨੂੰ ਫ਼ਸਾ ਲਵੋਂਗੇ ਜੇਕਰ ਤੁਸੀਂ ਜਲਦੀ ਵਿੱਚ ਪਰਮੇਸ਼ੁਰ ਨਾਲ ਕਿਸੇ ਗੱਲ ਦਾ ਇਕਰਾਰ ਕਰ ਲਵੋਂ ਅਤੇ ਮਗਰੋਂ ਆਪਣਾ ਮਨ ਬਦਲ ਲਵੋਂ।பரிசுத்தமானதை விழுங்குகிறதும், பொருத்தனை செய்தபின்பு யோசிக்கிறதும், மனுஷனுக்குக் கண்ணியாயிருக்கும்.

26 ਇੱਕ ਸਿਆਣਾ ਰਾਜਾ ਦੁਸ਼ਟਾਂ ਨੂੰ ਪਰ੍ਹਾਂ ਫ਼ਟਕਾਰ ਦਿੰਦਾ ਹੈ, ਉਹ ਉਨ੍ਹਾਂ ਉੱਪਰ ਆਪਣਾ ਗਾਹੁਣ ਵਾਲਾ ਪਹੀਆ ਚੜ੍ਹਾ ਦਿੰਦਾ ਹੈ।ஞானமுள்ள ராஜா துன்மார்க்கரைச் சிதறடித்து, அவர்கள்மேல் உருளையை உருட்டுவான்.

27 ਕਿਸੇ ਬੰਦੇ ਦਾ ਆਤਮਾ ਯਹੋਵਾਹ ਲਈ ਇੱਕ ਦੀਵੇ ਵਰਗਾ ਹੁੰਦਾ ਹੈ। ਯਹੋਵਾਹ ਬੰਦੇ ਦੀਆਂ ਅੰਦਰਲੀਆਂ ਗੱਲਾਂ ਜਾਨਣ ਦੇ ਯੋਗ ਹੁੰਦਾ ਹੈ।மனுஷனுடைய ஆவி கர்த்தர் தந்த தீபமாயிருக்கிறது; அது உள்ளத்திலுள்ளவைகளையெல்லாம் ஆராய்ந்துபார்க்கும்.

28 ਨਮਕਹਲਾਲੀ ਅਤੇ ਸੱਚ ਇੱਕ ਰਾਜੇ ਦੀ ਰੱਖਿਆ ਕਰਦੇ ਹਨ, ਅਤੇ ਉਹ ਆਪਣੀ ਨਮਕਹਲਾਲੀ ਕਾਰਣ ਆਪਣਾ ਤਖਤ ਰੱਖੀ ਰੱਖਦਾ ਹੈ।தயையும் சத்தியமும் ராஜாவைக் காக்கும்; தயையினாலே தன் சிங்காசனத்தை நிற்கப்பண்ணுவான்.

29 ਇੱਕ ਨੌਜਵਾਨ ਨੂੰ ਉਸਦੀ ਤਾਕਤ ਕਾਰਣ ਕੀਰਤੀ ਮਿਲਦੀ ਹੈ, ਅਤੇ ਇੱਕ ਬਜ਼ੁਰਗ ਆਦਮੀ ਦੀ ਇੱਜ਼ਤ ਉਸ ਦੇ ਧੌਲਿਆਂ ਦੇ ਕਾਰਣ ਹੁੰਦੀ ਹੈ।வாலிபரின் அலங்காரம் அவர்கள் பராக்கிரமம்; முதிர்வயதானவர்களின் மகிமை அவர்கள் நரை.

30 ਜੇ ਸਾਨੂੰ ਸਜ਼ਾ ਮਿਲਦੀ ਹੈ ਤਾਂ ਅਸੀਂ ਗ਼ਲਤ ਕੰਮ ਕਰਨ ਤੋਂ ਹਟ ਜਾਵਾਂਗੇ। ਦੁੱਖ ਬੰਦੇ ਨੂੰ ਤਬਦੀਲ ਕਰ ਸੱਕਦਾ ਹੈ।காயத்தின் தழும்புகளும் உள்ளத்தில் உறைக்கும் அடிகளும், பொல்லாதவனை அழுக்கறத் துடைக்கும்.

Tamil Bible